ਸ਼ੁੱਕਰਵਾਰ, ਮਾਰਚ 29, 2024
ਸ਼ੁੱਕਰਵਾਰ, ਮਾਰਚ 29, 2024

HomeFact CheckCrimeਕੀ ਗੁਜਰਾਤ ਦੇ ਮੰਦਿਰ ਵਿੱਚ ਪੁਜਾਰੀ ਦੇ ਨਾਲ ਹੋਈ ਕੁੱਟਮਾਰ? ਗੁੰਮਰਾਹਕੁੰਨ ਦਾਅਵਾ...

ਕੀ ਗੁਜਰਾਤ ਦੇ ਮੰਦਿਰ ਵਿੱਚ ਪੁਜਾਰੀ ਦੇ ਨਾਲ ਹੋਈ ਕੁੱਟਮਾਰ? ਗੁੰਮਰਾਹਕੁੰਨ ਦਾਅਵਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿਚ ਇਕ ਵਿਅਕਤੀ ਇਕ ਪੁਜਾਰੀ ਨੂੰ ਕ੍ਰਿਕਟ ਦੇ ਬੈਟ ਦੇ ਨਾਲ ਕੁੱਟਦਾ ਹੋਇਆ ਦਿਖਾਈ ਦੇ ਰਿਹਾ ਹੈ। 

ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਜਰਾਤ ਦੇ ਇਕ ਮੰਦਿਰ ਦੇ ਪੁਜਾਰੀ ਦੁਆਰਾ ਇਕ ਕੁੜੀ ਨਾਲ ਛੇੜਛਾੜ ਕਰਨ ਤੇ ਮੰਦਿਰ ਦੇ ਪੁਜਾਰੀ ਦੀ ਕੁੱਟਮਾਰ ਕੀਤੀ ਗਈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਦਾਅਵੇ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification


ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਵੀਡੀਓ ਨੂੰ Invid ਟੂਲ ਦੀ ਮਦਦ ਨਾਲ ਕੁਝ ਕੀ ਕੀ ਫਰੇਮ ਵਿੱਚ ਤੋਡ਼ਕੇ ਗੂਗਲ ਰਿਵਰਸ ਇਮੇਜ  ਸਰਚ ਦੀ ਮਦਦ ਦੇ ਨਾਲ ਖੰਗਾਲਿਆ।

ਖੋਜ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ “ਦੈਨਿਕ ਭਾਸਕਰ” ਦੀ ਵੈੱਬਸਾਈਟ ਤੇ ਹਾਲ ਹੀ ਦੇ ਵਿੱਚ ਛਪੇ ਇੱਕ ਲੇਖ ਦੇ ਵਿਚ ਮਿਲੀ। ਰਿਪੋਰਟ ਦੇ ਮੁਤਾਬਕ ਇਹ ਘਟਨਾ ਹਰਿਆਣਾ ਦੇ ਫਤਿਹਾਬਾਦ ਜ਼ਿਲੇ ਦੇ ਅਧੀਨ ਪੈਂਦੇ ਪਿੰਡ ਢਾਬੀ ਕਲਾਂ ਦੀ ਹੈ।

ਦੈਨਿਕ ਭਾਸਕਰ ਦੀ ਰਿਪੋਰਟ ਦੇ ਮੁਤਾਬਕ, ਚਾਰ ਮੁੰਡਿਆਂ ਨੇ ਪੁਜਾਰੀ ਨੂੰ ਸਿਰਫ਼ ਇਸ ਲਈ ਕੁੱਟਿਆ ਕਿਉਂਕਿ ਪੁਜਾਰੀ ਨੇ ਕ੍ਰਿਕਟ ਦਾ ਬੈਟ ਮੰਦਿਰ ਵਿੱਚ ਰੱਖਣ ਤੋਂ ਮਨ੍ਹਾ ਕਰ ਦਿੱਤਾ ਸੀ।

ਰਿਪੋਰਟ ਦੇ ਮੁਤਾਬਕ ਪ੍ਰਾਥਮਿਕ ਜਾਣਕਾਰੀ ਵਿੱਚ ਵਾਇਰਲ ਹੋ ਰਹੀ ਵੀਡੀਓ ਨੂੰ ਕਾਫੀ ਗੱਲਾਂ ਸਾਹਮਣੇ ਆ ਰਹੀਆਂ ਹਨ। ਕੋਈ ਪੁਜਾਰੀ ਤੇ ਛੇੜਛਾੜ ਦਾ ਆਰੋਪ ਲਗਾਏ ਜਾਣ ਦੀ ਗੱਲ ਕਰ ਰਿਹਾ ਹੈ ਤਾਂ ਕੁਝ ਲੋਕਾਂ ਦਾ ਮੰਨਣਾ ਹੈ ਕਿ ਖੇਡ ਦੇ ਦੌਰਾਨ ਕੁਝ ਕਹਾਸੁਣੀ ਹੋਣ ਤੇ ਕੁਝ ਲੋਕਾਂ ਨੇ ਪੁਜਾਰੀ ਦੀ ਨਾਲ ਕੁੱਟਮਾਰ ਕੀਤੀ।

ਸਰਚ ਦੇ ਦੌਰਾਨ ਸਾਨੂੰ Kohram.com ਨਾਮਕ ਵੈੱਬਸਾਈਟ ਦਿ ਵਿੱਚ ਛਪੇ ਇੱਕ ਲੇਖ ਦੇ ਵਿਚ ਵਾਇਰਲ ਵੀਡੀਓ ਦੇ ਕੁਝ ਸਕ੍ਰੀਨ ਸ਼ਾਟ ਮਿਲੇ ਜਿੱਥੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਫਤਿਆਬਾਦ ਜ਼ਿਲ੍ਹੇ ਦੇ ਢਾਬੀ ਕਲਾਂ ਪਿੰਡ ਦੇ ਪੁਜਾਰੀ ਨੂੰ ਪਿੰਡ ਦੀ ਇਕ ਕੁੜੀ ਨਾਲ ਛੇੜਛਾੜ ਕਰਨ ਦੇ ਆਰੋਪ ਵਿੱਚ ਕੁਝ ਲੋਕਾਂ ਨੇ ਕੁੱਟਮਾਰ ਕੀਤੀ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ? 

ਸਰਚ ਦੇ ਦੌਰਾਨ ਸਾਨੂੰ ਕਈ ਹੋਰ ਮੀਡੀਆ ਏਜੰਸੀਆਂ ਦੇ ਲੇਖ ਮਿਲੇ ਜਿਨ੍ਹਾਂ ਦੇ ਮੁਤਾਬਕ ਵੀ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਢਾਬੀ ਕਲਾਂ ਪਿੰਡ ਦੇ 26 ਸਾਲ ਦੇ ਪੁਜਾਰੀ ਨੂੰ  ਪਿੰਡ ਦੀ ਕੁੜੀ ਦੇ ਨਾਲ ਅਸ਼ਲੀਲ ਗੱਲਾਂ ਕਰਨ ਦੇ ਆਰੋਪ ਵਿੱਚ ਪਿੰਡ ਦੇ ਹੀ ਲੋਕਾਂ ਨੇ ਉਹਦੇ ਨਾਲ ਕੁੱਟਮਾਰ ਕੀਤੀ।

ਸਰਚ ਦੇ ਦੌਰਾਨ ਸਾਨੂੰ ਫਤਿਹਾਬਾਦ ਪੁਲੀਸ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੇ ਟਵੀਟ ਮਿਲਿਆ ਜਿਸ ਦੇ ਮੁਤਾਬਕ ਪੁਲੀਸ ਨੇ ਘਟਨਾ ਦੇ ਵਿੱਚ ਸ਼ਾਮਲ ਚਾਰ ਆਰੋਪੀਆਂ ਨੂੰ ਗ੍ਰਿਫਤਾਰ  ਕਰ ਲਿਆ ਹੈ।

https://twitter.com/fatehabadpolice/status/1324574769962905603

ਇਸ ਤੋਂ ਇਲਾਵਾ ਅਸੀਂ ਮਾਮਲੇ ਦੀ ਸਟੀਕ ਜਾਣਕਾਰੀ ਦੇ ਲਈ ਫਤਿਹਾਬਾਦ ਪੁਲੀਸ ਨਾਲ ਸੰਪਰਕ ਕੀਤਾ ਜਿੱਥੇ ਪੁਲੀਸ ਨੇ ਜਾਣਕਾਰੀ ਦਿੱਤੀ ਕਿ ਇਹ ਘਟਨਾ ਫਤਿਹਾਬਾਦ ਦੇ ਅਧੀਨ ਪੈਂਦੇ ਢਾਬੀ ਕਲਾਂ ਪਿੰਡ ਦੀ ਹੀ ਹੈ।

ਪੜਤਾਲ ਦੇ ਦੌਰਾਨ ਅਸੀਂ ਪਾਇਆ ਕਿ ਪੁਜਾਰੀ ਦੀ ਕੁੱਟਮਾਰ ਵਾਲਾ ਇਹ ਵੀਡਿਓ ਬੰਗਾਲੀ ਭਾਸ਼ਾ ਦੇ ਵਿੱਚ ਵੀ ਗੁੰਮਰਾਹਕੁਨ ਦਾਅਵੇ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਦੀ ਜਾਣਕਾਰੀ ਖੁਦ ਪੱਛਮ ਬੰਗਾਲ ਦੀ ਪੁਲੀਸ ਨੇ ਟਵਿੱਟਰ ਤੇ ਟਵੀਟ ਕਰਕੇ ਦਿੱਤੀ।

ਹਾਲਾਂਕਿ , ਪੜਤਾਲ ਦੇ ਦੌਰਾਨ ਹਰਿਆਣਾ ਦੇ ਫਤਿਆਬਾਦ ਜ਼ਿਲ੍ਹੇ ਦੇ ਅਧੀਨ ਪੈਂਦੀ ਢਾਬੀ ਕਲਾਂ ਵਿੱਚ ਗੁਜ਼ਾਰੀ ਦੇ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਇਹ ਸਪੱਸ਼ਟ ਹੈ ਕਿ ਵਾਇਰਲ ਵੀਡੀਓ ਗੁਜਰਾਤ ਦਾ ਨਹੀਂ ਸਗੋਂ ਹਰਿਆਣੇ ਦਾ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਗੁਜਰਾਤ ਦੀ ਨਹੀਂ ਸਗੋਂ ਹਰਿਆਣਾ ਦੇ ਫਤਿਆਬਾਦ ਜ਼ਿਲ੍ਹੇ ਦੇ ਅਧੀਨ ਪੈਂਦੇ ਢਾਬੀ ਕਲਾਂ ਦੀ ਹੈ।

Result: Misleading

Sources

https://www.bhaskar.com/local/haryana/news/fatehabad-haryana-priest-beaten-with-cricket-bat-very-hardly-in-fatehabad-police-arrested-four-accused-127888122.html

https://kohraam.com/state-news/temple-priest-by-bat-in-hariyana-181687.html/

https://twitter.com/WBPolice/status/1324237793434849280


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular