ਗੋਰਖਨਾਥ ਮੰਦਿਰ ਹਮਲੇ ਦੇ ਆਰੋਪੀ ਮੁਰਤਜ਼ਾ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇਕ ਪੋਸਟ ਖੂਬ ਵਾਇਰਲ ਹੋ ਰਹੀ ਹੈ ਪੋਸਟ ਵਿੱਚ ਇੱਕ ਤਸਵੀਰ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਨੇਤਾ ਅਤੇ ਸੰਸਦ ਸੰਜੇ ਸਿੰਘ, ਦਿੱਲੀ ਦੇ ਆਪ ਵਿਧਾਇਕ ਸੌਰਭ ਭਾਰਦਵਾਜ, ਪੱਤਰਕਾਰ ਅਜੀਤ ਅੰਜੁਮ ਅਤੇ ਆਸ਼ੂਤੋਸ਼ ਸਹਿਤ ਕਈ ਹੋਰ ਲੋਕ ਦਿਖਾਈ ਦੇ ਰਹੇ ਹਨ।
ਇਸ ਤਸਵੀਰ ਵਿੱਚ ਇੱਕ ਵਿਅਕਤੀ ਤੇ ਗੋਲਾ ਬਣਾ ਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਉਹੀ ਮੁਰਤਜ਼ਾ ਹੈ ਜਿਸ ਨੇ ਗੋਰਖਨਾਥ ਮੰਦਰ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਤਸਵੀਰ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਕਿ ਹਮਲਾਵਰ ਮੁਰਤਜ਼ਾ ਆਮ ਆਦਮੀ ਪਾਰਟੀ ਦੇ ਨੇਤਾਵਾਂ ਅਤੇ ਕੁਝ ਪੱਤਰਕਾਰਾਂ ਦਾ ਸਾਥੀ ਰਿਹਾ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਵਟਸਐਪ ਸਮੇਤ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਖੂਬ ਸ਼ੇਅਰ ਕੀਤੀ ਜਾਰੀ ਹੈ।

ਇਕ ਯੂਜ਼ਰ ਨੇ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਇਹ ਮੁਰਤਜ਼ਾ ਗੋਰਖਨਾਥ ਮੰਦਰ ਤੇ ਹਮਲਾ ਕਰਨ ਵਾਲਾ ਆਪਣੇ ਮਿੱਤਰਾਂ ਦੇ ਨਾਲ ਸੈਲਫੀ ਲੈਂਦਾ ਹੋਇਆ।’

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਬੀਤੇ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਪ੍ਰਸਿੱਧ ਗੋਰਖਨਾਥ ਮੰਦਿਰ ਵਿੱਚ ਨਾਂ ਦੀ ਸਥਿਤੀ ਪੈਦਾ ਹੋ ਗਈ ਜਦੋਂ ਅਹਿਮਦ ਮੁਰਤਜ਼ਾ ਅੱਬਾਸੀ ਨਾਮ ਦੇ ਵਿਅਕਤੀ ਨੇ ਮੰਦਰ ਦੀ ਸੁਰੱਖਿਆ ਵਿਚ ਲੱਗੇ ਪੀਏਸੀ ਦੇ ਦੋ ਜਵਾਨਾਂ ਦੀ ਧਾਰਦਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਮੀਡੀਆ ਰਿਪੋਰਟ ਦੇ ਮੁਤਾਬਕ ਇਹ ਹਮਲਾ ਉਦੋਂ ਹੋਇਆ ਜਦੋਂ ਮੁਰਤਜ਼ਾ ਅੱਲ੍ਹਾ ਹੂ ਅਕਬਰ ਦੇ ਨਾਅਰੇ ਲਗਾਉਂਦਾ ਹੋਇਆ ਮੰਦਿਰ ਵਿਚ ਜਬਰਨ ਘੁਸਣ ਦੀ ਕੋਸ਼ਿਸ਼ ਕਰ ਰਿਹਾ ਸੀ।
ਮੁਰਤਜ਼ਾ ਦਾ ਇੱਕ ਵੀਡੀਓ ਵੀ ਖੂਬ ਵਾਇਰਲ ਹੋਇਆ ਜਿਸ ਵਿੱਚ ਉਸ ਦੇ ਹੱਥ ਵਿਚ ਹਥਿਆਰ ਦੇਖੇ ਜਾ ਸਕਦੇ ਹਨ ਅਤੇ ਉਹ ਮੰਦਿਰ ਦੀ ਸੜਕਾਂ ਤੇ ਦੌੜਦਾ ਨਜ਼ਰ ਆ ਰਿਹਾ ਹੈ। ਪੁਲਿਸ ਨੇ ਮੁਰਤਜ਼ਾ ਦੇ ਅੱਤਵਾਦੀ ਕੁਨੈਕਸ਼ਨ ਹੋਣ ਦੀ ਵੀ ਗੱਲ ਆਖੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤਰ੍ਹਾਂ ਦੀ ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ। ਜਾਂਚ ਦੌਰਾਨ ਅਸੀਂ ਪਾਇਆ ਕਿ ਕਈ ਲੋਕਾਂ ਨੇ ਇਸ ਤਸਵੀਰ ਤੇ ਕੁਮੈਂਟ ਕੀਤਾ ਹੈ ਕਿ ਇਹ ਵਿਅਕਤੀ ਮੁਰਤਜ਼ਾ ਨਹੀਂ ਸਗੋਂ ਪੱਤਰਕਾਰ ਅਤੇ ਫਿਲਮਕਾਰ ਵਿਨੋਦ ਕਾਪੜੀ ਹੈ। ਵਿਨੋਦ ਕਾਪੜੀ ਦੀ ਸੋਸ਼ਲ ਮੀਡੀਆ ਪ੍ਰੋਫਾਇਲ ਤੇ ਮੌਜੂਦ ਤਸਵੀਰਾਂ ਨੂੰ ਵਾਇਰਲ ਤਸਵੀਰਾਂ ਨਾਲ ਮਿਲਾਉਣ ਤੇ ਇਹ ਸਾਫ਼ ਹੋ ਜਾਂਦਾ ਹੈ ਕਿ ਜਿਸ ਵਿਅਕਤੀ ਤੇ ਗੋਲਾ ਬਣਾਇਆ ਗਿਆ ਹੈ ਉਹ ਵਿਨੋਦ ਕਾਪੜੀ ਹੀ ਹੈ।
ਵਿਨੋਦ ਕਾਪੜੀ ਦੀ ਪਤਨੀ ਅਤੇ ਪੱਤਰਕਾਰ ਸਾਕਸ਼ੀ ਜੋਸ਼ੀ ਨੇ 4 ਅਪ੍ਰੈਲ ਨੂੰ ਆਪਣੀ ਇੰਸਟਾਗ੍ਰਾਮ ਹੈਂਡਲ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਹ ਤਸਵੀਰਾਂ ਕਿਸੇ ਪਾਰਟੀ ਦੀ ਲੱਗ ਰਹੇ ਹਨ ਜਿਸ ਵਿਚ ਵਿਨੋਦ ਕਾਪੜੀ ਅਤੇ ਅਜੀਤ ਅੰਜੁਮ ਨੂੰ ਉਨ੍ਹਾਂ ਕੱਪੜਿਆਂ ਵਿਚ ਦੇਖਿਆ ਜਾ ਸਕਦਾ ਹੈ ਜਿਸ ਤਰ੍ਹਾਂ ਵਾਇਰਲ ਤਸਵੀਰ ਵਿੱਚ ਨਜ਼ਰ ਆ ਰਿਹਾ ਹੈ। ਤਸਵੀਰਾਂ ਵਿੱਚ ਐਕਟਰ ਮਨੋਜ ਵਾਜਪਾਈ ਵੀ ਮੌਜੂਦ ਹਨ।

ਤਸਵੀਰਾਂ ਦੇ ਬਾਰੇ ਵਿੱਚ ਵਧੇਰੀ ਜਾਣਕਾਰੀ ਦੇ ਲਈ ਅਸੀਂ ਵਿਨੋਦ ਕਾਪੜੀ ਦੇ ਨਾਲ ਸੰਪਰਕ ਕੀਤਾ ਵਿਨੋਦ ਨੇ ਸਾਨੂੰ ਦੱਸਿਆ ਕਿ ਵਾਇਰਲ ਤਸਵੀਰ ਬੀਤੇ ਐਤਵਾਰ ਦੀ ਹੈ ਜਦੋਂ ਉਨ੍ਹਾਂ ਨੇ ਆਪਣੀ ਕਾਰਨ ਇਕ ਫੈਮਿਲੀ ਸੰਸਦ ਚ ਰੱਖਿਆ ਸੀ।
Conclusion
ਸਾਡੀ ਜਾਂਚ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਫਿਲਮ ਮੇਕਰ ਵਿਨੋਦ ਕਾਪੜੀ ਦੀ ਤਸਵੀਰ ਨੂੰ ਗੋਰਖਨਾਥ ਮੰਦਿਰ ਦੇ ਆਰੋਪੀ ਮੁਰਤਜ਼ਾ ਦਾ ਦੱਸ ਕੇ ਝੂਠ ਫੈਲਾਇਆ ਜਾ ਰਿਹਾ ਹੈ।
Result: False Context/False
Our Sources
Instagram Post of Sakshi Joshi
Quote of Vinod Kapri
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ