Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
Claim
ਸਿੱਖ ਫੌਜੀ ਨੇ ਕਥਿਤ ਤੌਰ ‘ਤੇ 18 ਹਾਰਸ ਰੈਜੀਮੈਂਟ ਨਾਲ ਸਬੰਧਤ ਚਾਰ ਹਿੰਦੂ ਫੌਜੀਆਂ ਨੂੰ ਮਾਰ ਦਿੱਤਾ
Fact
ਇਹ ਦਾਅਵਾ ਗੁੰਮਰਾਹਕੁੰਨ ਹੈ। ਭਾਰਤੀ ਸੈਨਾ ਵਿੱਚ 18 ਹੋਰਸ ਰੈਜੀਮੈਂਟ ਨਹੀਂ ਹੈ। 18 ਹੋਰਸ ਰੈਜੀਮੈਂਟ ਪਾਕਿਸਤਾਨ ਸੈਨਾ ਦਾ ਹਿੱਸਾ ਹੈ।
ਬੀਤੇ ਦਿਨੀਂ ਬਠਿੰਡਾ ਵਿੱਚ ਫੌਜੀ ਅੱਡੇ ‘ਤੇ ਸਵੇਰ ਨੂੰ ਹੋਈ ਗੋਲੀਬਾਰੀ ਵਿੱਚ ਚਾਰ ਜਵਾਨ ਸ਼ਹੀਦ ਹੋ ਗਏ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡਿਆ ਤੇ ਇਕ ਮੈਸਜ ਵਾਇਰਲ ਹੋਣ ਲੱਗਾ ਜਿਸ ਮੁਤਾਬਕ ਇਸ ਘਟਨਾ ਨੂੰ ਇੱਕ ਸਿੱਖ ਫੌਜੀ ਨੇ ਅੰਜਾਮ ਦਿੱਤਾ ਜਿਸ ਨੇ ਕਥਿਤ ਤੌਰ ‘ਤੇ 18 ਹਾਰਸ ਰੈਜੀਮੈਂਟ ਨਾਲ ਸਬੰਧਤ ਚਾਰ ਹਿੰਦੂ ਫੌਜੀਆਂ ਨੂੰ ਮਾਰ ਦਿੱਤਾ।
ਇਸ ਦਾਅਵੇ ਨੂੰ ਸੋਸ਼ਲ ਮੀਡਿਆ ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾ ਇਸ ਘਟਨਾ ਵਿੱਚ ਦਾਇਰ ਕੀਤੀ ਗਈ ਐਫਆਈਆਰ ਨੂੰ ਪੜ੍ਹਿਆ। 80 ਮੀਡੀਅਮ ਰੈਜੀਮੈਂਟ ਦੇ ਮੇਜਰ ਆਸ਼ੂਤੋਸ਼ ਸ਼ੁਕਲਾ ਦੀ ਸ਼ਿਕਾਇਤ ਦੇ ਆਧਾਰ ‘ਤੇ, ਪੰਜਾਬ ਪੁਲਿਸ ਨੇ ਦੋ ਅਣਪਛਾਤੇ ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਦਰਜ਼ ਐਫਆਈਆਰ ਵਿੱਚ ਸ਼ਿਕਾਇਤਕਰਤਾ ਮੁਤਾਬਕ ਉਹ ਮੌਕੇ ‘ਤੇ ਪਹੁੰਚਿਆ ਤਾਂ ਦੇਖਿਆ ਕਿ ਦੋ ਵਿਅਕਤੀ ਕੁੜਤਾ-ਪਜਾਮਾ ਪਾਏ ਖੜ੍ਹੇ ਸਨ ਅਤੇ ਦੋ ਅਣਪਛਾਤੇ ਵਿਅਕਤੀਆਂ ਵਿੱਚੋਂ ਇੱਕ ਨੇ ਆਪਣੇ ਸੱਜੇ ਹੱਥ ਵਿੱਚ ਇੰਸਾਸ ਰਾਈਫਲ ਅਤੇ ਦੂਜੇ ਨੇ ਕੁਹਾੜੀ ਫੜੀ ਹੋਈ ਸੀ। ਮੇਜਰ ਸ਼ੁਕਲਾ ਦੀ ਸ਼ਿਕਾਇਤ ਅਨੁਸਾਰ ਦੋਵੇਂ ਵਿਅਕਤੀ ਜੰਗਲ ਵੱਲ ਭੱਜ ਗਏ।
ਪੁਲਿਸ ਮੁਤਾਬਕ ਇਹ “ਅੰਦਰੂਨੀ” ਮਾਮਲਾ ਜਾਪਦਾ ਹੈ ਅਤੇ ਉਹਨਾਂ ਨੇ “ਅੱਤਵਾਦੀ” ਐਂਗਲ ਹੋਣ ਤੋਂ ਇਨਕਾਰ ਕੀਤਾ ਹੈ। ਫਿਲਹਾਲ ਇਸ ਮਾਮਲੇ ਦੀ ਸਾਂਝੀ ਜਾਂਚ ਚੱਲ ਰਹੀ ਹੈ।
ਐਫਆਈਆਰ ਮੁਤਾਬਕ ਚਾਰ ਮ੍ਰਿਤਕਾਂ ਦੀ ਕਥਿਤ ਤੌਰ ‘ਤੇ ਪਛਾਣ ਕੀਤੀ ਗਈ ਹੈ ਜਿਹਨਾਂ ਦੇ ਨਾਮ ਗਨਰ ਸਾਗਰ ਬੰਨੇ , ਗਨਰ ਕਮਲੇਸ਼ ਆਰ , ਗਨਰ ਯੋਗੇਸ਼ ਕੁਮਾਰ ਜੇ ਅਤੇ ਗਨਰ ਸੰਤੋਸ਼ ਐਮ ਨਾਗਰਾਲ ਹਨ।
ਇੰਡੀਆ ਟੁਡੇ ਦੀ ਰਿਪੋਰਟ ਮੁਤਾਬਕ ਚਾਰੇ ਮ੍ਰਿਤਕ 80 ਮੀਡੀਅਮ ਰੇਜੀਮੇੰਟ ਦੇ ਜਾਵਾਨ ਸਨ।
ਹੁਣ ਅਸੀਂ ਇਹ ਸਰਚ ਕੀਤੀ ਕਿ ਕੀ 18 ਹੋਰਸ ਰੈਜੀਮੈਂਟ ਭਾਰਤ ਆਰਮੀ ਦਾ ਹਿੱਸਾ ਹੈ। ਦੱਸ ਦਈਏ ਕਿ 18 ਹੋਰਸ ਰੈਜੀਮੈਂਟ ਭਾਰਤ ਆਰਮੀ ਦੀ ਨਹੀਂ ਸਗੋਂ ਪਾਕਿਸਤਾਨ ਸੈਨਾ ਦਾ ਹਿੱਸਾ ਹੈ। ਸਾਨੂੰ ਪਾਕਿਸਤਾਨ ਸਰਕਾਰ ਵੱਲੋਂ ਸਾਲ 2020 ਵਿੱਚ ਜਾਰੀ ਇੱਕ ਗਜ਼ੇਟ ਮਿਲਿਆ ਜਿਸਦੇ ਵਿਚ ਰੈਜੀਮੈਂਟ ‘ਚ ਚੁਣੇ ਗਏ ਅਫਸਰਾਂ ਦੇ ਨਾਂਅ ਸਨ ਅਤੇ ਓਥੇ 18 ਹੋਰਸ ਨਾਂਅ ਦੀ ਰੈਜੀਮੈਂਟ ਵੀ ਸ਼ਾਮਲ ਸੀ। ਗਜ਼ੇਟ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।
ਜੇਕਰ ਗੱਲ ਕੀਤੀ ਜਾਵੇ ਦਾਅਵੇ ਅਨੁਸਾਰ ਸਿੱਖ ਫੌਜੀ ਦੀ ਤਾਂ ਦੱਸ ਦਈਏ ਕਿ ਇਸ ਨੂੰ ਲੈ ਕੇ ਕਿਸੀ ਵੀ ਤਰ੍ਹਾਂ ਦੀ ਕੋਈ ਪੁਖਤਾ ਜਾਣਕਾਰੀ ਨਹੀਂ ਹੈ। ਸਰਕਾਰ ਜਾਂ ਸੈਨਾ ਵੱਲੋਂ ਵੀ ਇਸ ਨੂੰ ਲੈ ਕੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।
ਅਸੀਂ ਇਸ ਪੂਰੇ ਮਾਮਲੇ ਅਤੇ ਦਾਅਵੇ ਨੂੰ ਲੈ ਕੇ ਮੇਜਰ ਆਸ਼ੂਤੋਸ਼ ਸ਼ੁਕਲਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨਾਲ ਗੱਲ ਹੁੰਦਿਆਂ ਹੀ ਇਸ ਆਰਟੀਕਲ ਨੂੰ ਅਪਡੇਟ ਕੀਤਾ ਜਾਵੇਗਾ।
ਇਹ ਦਾਅਵਾ ਗੁੰਮਰਾਹਕੁੰਨ ਹੈ। ਭਾਰਤੀ ਸੈਨਾ ਵਿੱਚ 18 ਹੋਰਸ ਰੈਜੀਮੈਂਟ ਨਹੀਂ ਹੈ। 18 ਹੋਰਸ ਰੈਜੀਮੈਂਟ ਪਾਕਿਸਤਾਨ ਸੈਨਾ ਦਾ ਹਿੱਸਾ ਹੈ।
Our Sources
Gazette Notification of The Government of Pakistan
FIR copy in Bathinda Milliary camp firing
ਕਿਸੀ ਸ਼ੱਕੀ ਖ਼ਬਰ ਦੀ ੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
March 4, 2025
Shaminder Singh
January 13, 2024
Shaminder Singh
December 9, 2023