Claim
ਤੁਰਕੀ ਵਿੱਚ ਹਾਲ ਹੀ ਵਿੱਚ ਆਏ ਭੁਚਾਲ ਤੋਂ ਬਾਅਦ ਹੋਟਲ ਦੀ ਰਸੋਈ ਦੇ ਦ੍ਰਿਸ਼
Fact
ਨਿਊਜ਼ਚੈਕਰ ਨੇ ਵਾਇਰਲ ਵੀਡੀਓ ਨੂੰ ਕੀਫ੍ਰੇਮਾਂ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਸਰਚ ਕੀਤਾ। ਇਸ ਦੌਰਾਨ 31 ਅਕਤੂਬਰ, 2020 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ,”ਸ਼ੁਕਰਵਾਰ ਨੂੰ ਏਜੀਅਨ ਸਾਗਰ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਆਉਣ ਤੋਂ ਬਾਅਦ ਇਕੱਲੇ ਤੁਰਕੀ ਦੇ ਸ਼ਹਿਰ ਇਜ਼ਮੀਰ ਵਿੱਚ ਘੱਟੋ-ਘੱਟ 20 ਇਮਾਰਤਾਂ ਤਬਾਹ ਹੋ ਗਈਆਂ।”

ਅਸੀਂ ਸੰਬੰਧਿਤ ਕੀ ਵਰਡ ਦੀ ਮਦਦ ਦੇ ਨਾਲ ਸਾਨੂੰ 31 ਅਕਤੂਬਰ, 2020 ਨੂੰ ਟ੍ਰਿਬਿਊਨ ਦੀ ਰਿਪੋਰਟ ਮਿਲੀ। ਰਿਪੋਰਟ ਦੇ ਅਨੁਸਾਰ, “ਸੁੱਕਰਵਾਰ ਨੂੰ ਤੁਰਕੀ ਦੇ ਏਜੀਅਨ ਤੱਟ ਅਤੇ ਯੂਨਾਨੀ ਟਾਪੂ ਸਾਮੋਸ ਦੇ ਉੱਤਰ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਦੇ ਕਾਰਨ ਘੱਟੋ-ਘੱਟ ਅੱਠ ਇਮਾਰਤਾਂ ਢਹਿ ਗਈਆਂ, ਜਿਸ ਵਿੱਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ। ਤੁਰਕੀ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਇਜ਼ਮੀਰ ਵਿੱਚ ਇਮਾਰਤਾਂ ਨੂੰ ਢਹਿ-ਢੇਰੀ ਹੁੰਦੇ ਦੇਖਿਆ ਗਿਆ ਅਤੇ ਸੇਫੇਰੀਹਿਸਾਰ ਜ਼ਿਲ੍ਹੇ ਵਿੱਚ ਅਤੇ ਸਾਮੋਸ ਵਿੱਚ ਸੁਨਾਮੀ ਵੀ ਆ ਗਈ। ਭੂਚਾਲ ਤੋਂ ਬਾਅਦ ਸੈਂਕੜੇ ਝਟਕੇ ਆਏ।” ਰਿਪੋਰਟ ‘ਚ ਵਾਇਰਲ ਵੀਡੀਓ ਨੂੰ ਵੀ ਦੇਖਿਆ ਜਾ ਸਕਦਾ ਹੈ।
ਕਈ ਮੀਡਿਆ ਅਦਾਰਿਆਂ ਦੁਆਰਾ ਪ੍ਰਕਾਸ਼ਿਤ ਖਬਰਾਂ ਦੀਆਂ ਰਿਪੋਰਟਾਂ ਦੁਆਰਾ ਪੁਸ਼ਟੀ ਕੀਤੀ ਗਈ ਕਿ 30 ਅਕਤੂਬਰ, 2020 ਨੂੰ ਤੁਰਕੀ ਦੇ ਏਜੀਅਨ ਤੱਟ ਅਤੇ ਸਾਮੋਸ ਦੇ ਯੂਨਾਨ ਟਾਪੂ ਦੇ ਉੱਤਰ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨਾਲ ਘਰ ਤਬਾਹ ਹੋ ਗਏ ਅਤੇ ਘੱਟੋ-ਘੱਟ 22 ਲੋਕ ਮਾਰੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਨੇ ਕਥਿਤ ਤੌਰ ‘ਤੇ ਕਿਹਾ ਕਿ 7.0 ਤੀਬਰਤਾ ਦਾ ਇਹ ਭੂਚਾਲ ਤੁਰਕੀ ਦੇ ਇਜ਼ਮੀਰ ਸੂਬੇ ਦੇ ਨੇੜੇ ਸੀ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ 30 ਅਕਤੂਬਰ, 2020 ਨੂੰ ਤੁਰਕੀ ਦੇ ਏਜੀਅਨ ਤੱਟ ਤੇ ਤੇ ਆਏ ਪੁਰਾਣੀ ਵੀਡੀਓ ਨੂੰ ਤੁਰਕੀ ਵਿੱਚ ਹਾਲ ਹੀ ਵਿੱਚ ਆਏ ਭੂਚਾਲ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਜੇਕਰ ਤੁਹਾਨੂੰ ਇਹ ਫੈਕਟ ਚੈਕ ਪਸੰਦ ਆਇਆ ਤਾਂ ਤੁਸੀਂ ਇਸ ਤਰ੍ਹਾਂ ਦੇ ਹੋਰ ਫੈਕਟ ਚੈਕ ਪੜ੍ਹਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।
Result: Partly False
Our Sources
Mehr news report, October 31, 2020
The Tribune news report, October 31, 2020
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ