Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
Claim
ਯੂਪੀ ਦੇ ਬਾਗਪਤ ਵਿੱਚ ਇੱਕ ਸਕੂਲ ਦੀ ਇੱਕ ਅਧਿਆਪਕ ਕੁਝ ਵਿਦਿਆਰਥਣਾਂ ਨੂੰ ਨਮਾਜ਼ ਪੜ੍ਹਨ ਦੀ ਸਿਖਲਾਈ ਦੇ ਰਹੀ ਹੈ।
Fact
ਇਹ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਇੱਕ ਨਾਟਕ ਦੀ ਰਿਹਰਸਲ ਦਾ ਹਿੱਸਾ ਹੈ, ਜਿਸ ਨੂੰ ਬਾਅਦ ਵਿੱਚ ਹਟਾ ਲਿਆ ਗਿਆ ਸੀ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਗਪਤ ਦੇ ਇੱਕ ਸਕੂਲ ਦੀ ਅਧਿਆਪਕ ਉੱਥੇ ਕੁਝ ਵਿਦਿਆਰਥਣਾਂ ਨੂੰ ਨਮਾਜ਼ ਅਦਾ ਕਰਨ ਦੀ ਸਿਖਲਾਈ ਦੇ ਰਹੇ ਹਨ। ਵੀਡੀਓ ‘ਚ ਇਕ ਅਧਿਆਪਕਾ ਕੁਰਸੀ ‘ਤੇ ਬੈਠੇ ਨਜ਼ਰ ਆ ਰਹੇ ਹਨ। ਉਹ ਸਕੂਲ ਡਰੈੱਸ ‘ਚ ਮੌਜੂਦ ਕੁਝ ਲੜਕੀਆਂ ਦੀ ਪ੍ਰੈਕਟਿਸ ਕਰਵਾਉਂਦੇ ਨਜ਼ਰ ਆ ਰਹੀ ਹੈ।
ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਕੁਝ ਕੀਵਰਡਸ ਦੀ ਮਦਦ ਨਾਲ ਗੂਗਲ ਸਰਚ ਕੀਤੀ। ਸਾਨੂੰ 28 ਮਈ ਨੂੰ ਏਬੀਪੀ ਗੰਗਾ ਦੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤੀ ਗਈ ਇੱਕ ਵੀਡੀਓ ਰਿਪੋਰਟ ਮਿਲੀ। ਵਾਇਰਲ ਵੀਡੀਓ ਦਾ ਕੁਝ ਹਿੱਸਾ ਵੀ ਇਸ ਰਿਪੋਰਟ ਵਿੱਚ ਮੌਜੂਦ ਹੈ। ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਇਹ ਮਾਮਲਾ ਯੂਪੀ ਦੇ ਬਾਗਪਤ ਵਿੱਚ ਸਥਿਤ ਹੁਸ਼ਿਆਰੀ ਦੇਵੀ ਇੰਟਰ ਕਾਲਜ ਨਾਲ ਸਬੰਧਤ ਹੈ। ਰਿਪੋਰਟ ‘ਚ ਸਕੂਲ ਦੇ ਪ੍ਰਿੰਸੀਪਲ ਮੁਨੇਸ਼ ਚੌਧਰੀ ਦੀ ਵੀ ਬਾਈਟ ਹੈ।
ਉਨ੍ਹਾਂ ਨੇ ਦੱਸਿਆ ਕਿ ਇਹ ਮਾਮਲਾ ਸਾਲ 2022 ਦਾ ਹੈ ਅਤੇ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਹਿੱਸਾ ਕਿਸੇ ਨਾਟਕ ਦੀ ਰਿਹਰਸਲ ਦਾ ਹਿੱਸਾ ਹੈ। ਮੁਨੇਸ਼ ਚੌਧਰੀ ਨੇ ਕਿਹਾ, “ਸਕੂਲ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਅਸੀਂ ‘ਅਨੇਕਤਾ ਵਿਚ ਏਕਤਾ’ ਨਾਂ ਦਾ ਨਾਟਕ ਕਰਵਾਇਆ ਸੀ, ਜਿਸ ਵਿਚ ਸਾਰੇ ਧਰਮਾਂ ਦੇ ਬੱਚਿਆਂ ਨੇ ਹਿੱਸਾ ਲਿਆ ਸੀ। ਇਸ ਵਿਚ ਇਕ ਸੀਨ ਇਹ ਵੀ ਸੀ, ਜਿਵੇਂ ਹੀ ਮੈਨੂੰ ਪਤਾ ਲੱਗਾ ਕਿ ਇਹ ਸੀਨ ਬਣਾਇਆ ਜਾ ਰਿਹਾ ਹੈ, ਮੈਂ ਤੁਰੰਤ ਇਸ ਨੂੰ ਰੋਕ ਦਿੱਤਾ।

ਇਸ ਕਲੂ ਦੀ ਮਦਦ ਲੈ ਕੇ ਅਸੀਂ ਟਵਿੱਟਰ ‘ਤੇ ਖੋਜ ਕੀਤੀ। ਸਾਨੂੰ ਬਾਗਪਤ ਪੁਲਿਸ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ 29 ਮਈ ਨੂੰ ਕੀਤਾ ਗਿਆ ਇੱਕ ਟਵੀਟ ਮਿਲਿਆ। ਇਸ ਟਵੀਟ ਵਿੱਚ ਪੁਲਿਸ ਨੇ ਬਾਗਪਤ ਦੇ ਇੱਕ ਸਕੂਲ ਵਿੱਚ ਨਮਾਜ਼ ਦੀ ਸਿਖਲਾਈ ਦੇਣ ਦੇ ਦਾਅਵੇ ਦਾ ਖੰਡਨ ਕੀਤਾ ਹੈ। ਟਵੀਟ ‘ਚ ਲਿਖਿਆ ਗਿਆ ਹੈ ਕਿ ਇਹ ਮਾਮਲਾ ਯੂਪੀ ਦੇ ਬਾਗਪਤ ਜ਼ਿਲੇ ਦੇ ਰਾਠੋਡਾ ‘ਚ ਸਥਿਤ ਹੁਸ਼ਿਆਰੀ ਦੇਵੀ ਗਰਲਜ਼ ਇੰਟਰ ਕਾਲਜ ਦਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸਕੂਲ ‘ਚ ਸੱਭਿਆਚਾਰਕ ਪ੍ਰੋਗਰਾਮ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਜਿਸ ਤਹਿਤ ਸਕੂਲ ਦੀਆਂ ਕੁਝ ਵਿਦਿਆਰਥਣਾਂ ਨੇ ਪ੍ਰੋਗਰਾਮ ‘ਚ ਹਿੱਸਾ ਲੈਣਾ ਸੀ। ਇਸ ਸਬੰਧੀ ਸਕੂਲ ਦੀ ਇੱਕ ਅਧਿਆਪਕ ਨਾਟਕ ਦੀ ਤਿਆਰੀ ਕਰ ਰਿਹਾ ਸੀ।
ਪੁਲਿਸ ਨੇ ਆਪਣੇ ਟਵੀਟ ਵਿੱਚ ਦਾਅਵਿਆਂ ਨੂੰ ਗੁੰਮਰਾਹਕੁੰਨ ਦੱਸਦਿਆਂ ਲੋਕਾਂ ਨੂੰ ਗੁੰਮਰਾਹਕੁੰਨ ਖ਼ਬਰਾਂ ਨਾ ਫੈਲਾਉਣ ਦੀ ਅਪੀਲ ਕੀਤੀ ਹੈ। ਇਹ ਵੀ ਲਿਖਿਆ ਗਿਆ ਹੈ ਕਿ ਅਜਿਹੀਆਂ ਖ਼ਬਰਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਅਸੀਂ ਇਸ ਮਾਮਲੇ ਨੂੰ ਲੈ ਕੇ ਬਾਗਪਤ ਜ਼ਿਲ੍ਹੇ ਦੇ ਬਰੌਤ ਥਾਣਾ ਖੇਤਰ ਦੇ ਸੀਓ ਸਾਵੀ ਰੱਤ ਗੌਤਮ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਸਕੂਲ ਵਿੱਚ ਨਮਾਜ਼ ਦੀ ਸਿਖਲਾਈ ਦਿੱਤੀ ਜਾਂਦੀ ਸੀ। ਉਹਨਾਂ ਨੇ ਸਾਨੂੰ ਦੱਸਿਆ, “ਅਸੀਂ ਮਾਮਲੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਇੱਕ ਡਰਾਮੇ ਦਾ ਹਿੱਸਾ ਹੈ। ਅਸੀਂ ਇਸ ਵੀਡੀਓ ਸਬੰਧੀ ਹੁਸ਼ਿਆਰੀ ਦੇਵੀ ਇੰਟਰ ਕਾਲਜ ਦੇ ਪ੍ਰਿੰਸੀਪਲ, ਮੈਨੇਜਰ ਨਾਲ ਗੱਲ ਕੀਤੀ ਜਿਸ ਤੋਂ ਸਪੱਸ਼ਟ ਹੋ ਗਿਆ ਕਿ ਇਹ ਸੱਭਿਆਚਾਰਕ ਪ੍ਰੋਗਰਾਮ ਦਾ ਹਿੱਸਾ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਨਿਊਜ਼ ਚੈਕਰ ਨੇ ਮਾਮਲੇ ਦੀ ਹੋਰ ਜਾਣਕਾਰੀ ਲੈਣ ਲਈ ਸਕੂਲ ਦੇ ਪ੍ਰਿੰਸੀਪਲ ਮੁਨੇਸ਼ ਚੌਧਰੀ ਨਾਲ ਸੰਪਰਕ ਕੀਤਾ। ਉਹਨਾਂ ਨੇ ਨਮਾਜ਼ ਦੀ ਸਿਖਲਾਈ ਦਿੱਤੇ ਜਾਣ ਦੇ ਦਾਅਵੇ ਤੋਂ ਇਨਕਾਰ ਕੀਤਾ ਹੈ। ਉਹਨਾਂ ਨੇ ਸਾਨੂੰ ਦੱਸਿਆ ਕਿ, “ਇਹ ਇੱਕ ਨਾਟਕ ਦੀ ਰਿਹਰਸਲ ਦਾ ਵੀਡੀਓ ਹੈ। ਮੈਂ ਮੀਡੀਆ ਵਿੱਚ ਵੀਡੀਓ ਨੂੰ 2022 ਦਾ ਦੱਸਿਆ ਸੀ ਪਰ ਜਦੋਂ ਮੈਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਵੀਡੀਓ ਡੇਢ ਤੋਂ ਦੋ ਮਹੀਨੇ ਪੁਰਾਣੀ ਹੈ, ਜਦੋਂ ਅਸੀਂ ‘ਅਨੇਕਤਾ ਵਿਚ ਏਕਤਾ’ ਨਾਂ ਦਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਸੀ। ਇਹ ਉਸ ਦੀ ਰਿਹਰਸਲ ਦਾ ਹਿੱਸਾ ਹੈ। ਬਾਅਦ ਵਿੱਚ ਅਸੀਂ ਇਸ ਭਾਗ ਨੂੰ ਨਾਟਕ ਵਿੱਚੋਂ ਹਟਾ ਦਿੱਤਾ। ਵੀਡੀਓ ‘ਚ ਨਜ਼ਰ ਆ ਰਹੀ ਅਧਿਆਪਕਾ ਸਲਮਾ ਹੈ ਅਤੇ ਉਸ ਨੇ ਸੰਸਕ੍ਰਿਤ ‘ਚ ਐੱਮ.ਏ.ਕੀਤੀ ਹੈ। ਇਸ ਵਿੱਚ ਨਜ਼ਰ ਆਉਣ ਵਾਲੀਆਂ ਵਿਦਿਆਰਥਣਾਂ 6ਵੀਂ, 7ਵੀਂ ਅਤੇ 8ਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ। ਉਹਨਾਂ ਦੇ ਇਸ ਵੀਡੀਓ ਨੂੰ ਗਲਤ ਤਰੀਕੇ ਨਾਲ ਸ਼ੇਅਰ ਕੀਤਾ ਜਾ ਰਹੀ ਹੈ।
ਇਸ ਤਰ੍ਹਾਂ ਸਾਡੀ ਜਾਂਚ ਵਿੱਚ ਇਹ ਸਾਬਤ ਹੁੰਦਾ ਹੈ ਕਿ ਯੂਪੀ ਦੇ ਬਾਗਪਤ ਦੇ ਇੱਕ ਸਕੂਲ ਵਿੱਚ ਨਾਟਕ ਦੀ ਰਿਹਰਸਲ ਦੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Our Sources
Video Uploaded by ABP News on May 28, 2023
Tweet by Baghapat Police on May 28, 2023
Conversation with Barut CO Savi Gautam
Conversation with Hoshiyari Devi Inter Collage’s Principal Munesh Chaudhary
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
August 16, 2025
Shaminder Singh
June 29, 2025
Shaminder Singh
June 11, 2025