Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
Claim
ਅਡਾਨੀ ਗਰੁੱਪ ਨੂੰ ਕਰਜ਼ਾ ਦੇਣ ਦੀ ਗੱਲ ਤੇ ਨਰਮ ਰੁਖ਼ ਅਪਨਾਉਣ ਕਾਰਨ ਲੋਕ ਆਪਣੇ ਖਾਤੇ ਬੰਦ ਕਰਵਾਉਣ ਲਈ ਬੈਂਕ ਆਫ਼ ਬੜੌਦਾ ਦੀ ਯੂਏਈ ਸ਼ਾਖਾ ਦੇ ਬਾਹਰ ਕਤਾਰਾਂ ਵਿੱਚ ਖੜ੍ਹੇ ਹਨ।
Fact
ਤਸਵੀਰ ਯੂਏਈ ਦੀ ਹੀ ਹੈ ਪਰ ਲੋਕ ਬ੍ਰਾਂਚ ਦੇ ਬੰਦ ਹੋਣ ਕਾਰਨ ਆਪਣਾ ਖਾਤਾ ਬੰਦ ਕਰਵਾਉਣ ਲਈ ਕਤਾਰਾਂ ਵਿੱਚ ਖੜ੍ਹੇ ਸਨ। ਇਸ ਦਾ ਬੈਂਕ ਆਫ ਬੜੌਦਾ ਵੱਲੋਂ ਅਡਾਨੀ ਗਰੁੱਪ ਨੂੰ ਲੈ ਕੇ ਦਿੱਤੇ ਗਏ ਬਿਆਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਕੁਝ ਦਿਨ ਪਹਿਲਾਂ ਬੈਂਕ ਆਫ ਬੜੌਦਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੰਜੀਵ ਚੱਡਾ ਨੇ ਵਿਵਾਦਾਂ ‘ਚ ਉਲਝੇ ਅਡਾਨੀ ਗਰੁੱਪ ਨੂੰ ਲੈ ਕੇ ਬਿਆਨ ਦਿੱਤਾ ਸੀ। ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਅਡਾਨੀ ਗਰੁੱਪ ਅਜੇ ਵੀ ਉਨ੍ਹਾਂ ਦੇ ਬੈਂਕ ਤੋਂ ਲੋਨ ਚਾਹੁੰਦੇ ਹਨ ਤਾਂ ਇਸ ‘ਤੇ ਵਿਚਾਰ ਕੀਤਾ ਜਾ ਸਕਦਾ ਹੈ।
ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਬੈਂਕ ਆਫ ਬੜੌਦਾ ਦੀ ਇਕ ਸ਼ਾਖਾ ਦੇ ਬਾਹਰ ਲੋਕਾਂ ਦੀ ਲੰਬੀ ਕਤਾਰ ਦੇਖੀ ਜਾ ਸਕਦੀ ਹੈ। ਤਸਵੀਰ ਯੂਏਈ ਸਥਿਤ ਬੈਂਕ ਆਫ ਬੜੌਦਾ ਦੀ ਅਲ ਏਨ ਬ੍ਰਾਂਚ ਦੀ ਦੱਸੀ ਜਾ ਰਹੀ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਅਡਾਨੀ ਗਰੁੱਪ ਨੂੰ ਕਰਜ਼ਾ ਦੇਣ ਦੀ ਗੱਲ ਤੇ ਨਰਮ ਰੁਖ਼ ਅਪਨਾਉਣ ਕਾਰਨ ਲੋਕ ਆਪਣੇ ਖਾਤੇ ਬੰਦ ਕਰਵਾਉਣ ਲਈ ਬੈਂਕ ਆਫ਼ ਬੜੌਦਾ ਦੀ ਯੂਏਈ ਸ਼ਾਖਾ ਦੇ ਬਾਹਰ ਕਤਾਰਾਂ ਵਿੱਚ ਖੜ੍ਹੇ ਹਨ। ਇਹ ਦਾਅਵਾ ਫੇਸਬੁੱਕ ‘ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਕੁਝ ਕੀਵਰਡਸ ਦੀ ਮਦਦ ਨਾਲ ਵਾਇਰਲ ਦਾਅਵੇ ਦੀ ਖੋਜ ਕਰਨ ‘ਤੇ, ਸਾਨੂੰ ਇਸ ਸੰਬੰਧੀ ਕਈ ਰਿਪੋਰਟਾਂ ਮਿਲੀਆਂ। ਇਹ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਇਸ ਫੋਟੋ ਦਾ ਅਡਾਨੀ ਕੇਸ ਨਾਲ ਕੋਈ ਸਬੰਧ ਨਹੀਂ ਹੈ।
ਮਨੀ ਕੰਟਰੋਲ ਦੀ ਇੱਕ ਰਿਪੋਰਟ ਦੇ ਅਨੁਸਾਰ, ਬੈਂਕ ਆਫ ਬੜੌਦਾ ਨੇ ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਕਿਹਾ ਹੈ ਕਿ “ਅਲ ਆਇਨ ਸ਼ਾਖਾ ਨੂੰ ਬੰਦ ਕਰਨ ਦਾ ਫੈਸਲਾ ਪਿਛਲੇ ਸਾਲ ਹੀ ਲਿਆ ਗਿਆ ਸੀ। ਬੈਂਕ ਦੀ ਸੇਵਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਸ ਬ੍ਰਾਂਚ ਦੇ ਸਾਰੇ ਖਾਤਿਆਂ ਨੂੰ ਬੈਂਕ ਆਫ਼ ਬੜੌਦਾ ਦੀ ਆਬੂ ਧਾਬੀ ਸ਼ਾਖਾ ਵਿੱਚ ਟਰਾਂਸਫਰ ਕੀਤਾ ਜਾ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਨਿਊਜ਼ ਏਜੰਸੀ ਏਐਨਆਈ ਨੇ ਵੀ ਬੈਂਕ ਆਫ ਬੜੌਦਾ ਦੇ ਸਪੱਸ਼ਟੀਕਰਨ ਨੂੰ ਲੈ ਕੇ ਖ਼ਬਰ ਪ੍ਰਕਾਸ਼ਿਤ ਕੀਤੀ ਹੈ। ਖੁਦ ਬੈਂਕ ਆਫ ਬੜੌਦਾ ਨੇ ਵੀ ਅਧਿਕਾਰਤ ਟਵਿੱਟਰ ਹੈਂਡਲ ‘ਤੇ ਆਪਣਾ ਬਿਆਨ ਜਾਰੀ ਕੀਤਾ ਹੈ।
ਇਸ ਬਿਆਨ ‘ਚ ਬੈਂਕ ਨੇ ਕਿਹਾ ਹੈ ਕਿ ਅਲ ਆਈਨ ਬ੍ਰਾਂਚ 22 ਮਾਰਚ 2023 ਤੋਂ ਬੰਦ ਹੋਣ ਜਾ ਰਹੀ ਹੈ। ਬੈਂਕ ਨੇ ਇਹ ਫੈਸਲਾ ਇੱਕ ਸਾਲ ਪਹਿਲਾਂ ਲਿਆ ਸੀ ਅਤੇ ਯੂਏਈ ਦੇ ਸੈਂਟਰਲ ਬੈਂਕ ਤੋਂ ਇਸਦੀ ਇਜਾਜ਼ਤ ਵੀ ਲਈ ਸੀ।
ਬਿਆਨ ਦੇ ਅਨੁਸਾਰ, ਇਸ ਬ੍ਰਾਂਚ ਦੇ ਗਾਹਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਜੇਕਰ ਉਹ ਆਪਣਾ ਖਾਤਾ ਬੰਦ ਕਰਨਾ ਚਾਹੁੰਦੇ ਹਨ, ਤਾਂ ਉਹ 22 ਮਾਰਚ, 2023 ਤੋਂ ਪਹਿਲਾਂ ਅਜਿਹਾ ਕਰ ਸਕਦੇ ਹਨ। ਇਸ ਸਬੰਧੀ ਖਾਤਾਧਾਰਕ ਅਲ ਆਈਨ ਸ਼ਾਖਾ ਵਿੱਚ ਆ ਰਹੇ ਹਨ।
ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਬੈਂਕ ਆਫ ਬੜੌਦਾ ਦੇ ਮੁਖੀ ਦੁਆਰਾ ਅਡਾਨੀ ਸਮੂਹ ਦੇ ਬਾਰੇ ਵਿੱਚ ਦਿੱਤੇ ਗਏ ਬਿਆਨ ਕਾਰਨ ਅਲ ਆਇਨ ਸ਼ਾਖਾ ਦੇ ਲੋਕ ਆਪਣੇ ਖਾਤੇ ਬੰਦ ਕਰਨ ਦਾ ਦਾਅਵਾ ਗੁੰਮਰਾਹਕੁੰਨ ਹੈ। ਬੈਂਕ ਆਫ ਬੜੌਦਾ ਨੇ ਸਪੱਸ਼ਟ ਕੀਤਾ ਹੈ ਕਿ ਇਸ ਸ਼ਾਖਾ ਦੇ ਬੰਦ ਹੋਣ ਕਾਰਨ ਬੈਂਕ ਦੇ ਬਾਹਰ ਖਾਤਾ ਧਾਰਕ ਆਪਣੇ ਖਾਤੇ ਬੰਦ ਕਰਵਾਉਣ ਲਈ ਕਤਾਰ ਵਿੱਚ ਲੱਗੇ ਸਨ। ਬੈਂਕ ਦੀ ਇਸ ਸ਼ਾਖਾ ਨੂੰ ਬੰਦ ਕਰਨ ਦਾ ਫੈਸਲਾ ਇੱਕ ਸਾਲ ਪਹਿਲਾਂ ਲਿਆ ਗਿਆ ਸੀ।
Our Sources
Report published by Money Control on February 27, 2023
Report published by ANI on February 27, 2023
Statement by Bank Of Baroda posted on Twitter, on February 26, 2023
ਇਹ ਖ਼ਬਰ ਮੂਲ ਰੂਪ ਤੋਂ Newschecker English ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
March 4, 2025
Shaminder Singh
January 13, 2024
Shaminder Singh
December 9, 2023