Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
ਕਿਸਾਨ ਆਰਡੀਨੈਂਸ ਬਿੱਲ ਨੂੰ ਲੈ ਕੇ ਕਿਸਾਨ ਅਤੇ ਮਜ਼ਦੂਰ ਪਿਛਲੇ 27 ਦਿਨਾਂ ਤੋਂ ਦਿੱਲੀ ਦੀਆਂ ਵੱਖ ਵੱਖ ਸੀਮਾਵਾਂ ਤੇ ਅੰਦੋਲਨ ਕਰ ਰਹੇ ਹਨ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਨਾਰਾਜ਼ਗੀ ਨੂੰ ਘੱਟ ਕਰਨ ਦੇ ਲਈ ਸੋਸ਼ਲ ਮੀਡੀਆ ਤੇ ਖੂਬ ਸਹਾਰਾ ਲੈ ਰਹੀ ਹੈ ਪਰ ਇਸ ਵਿੱਚ ਹੀ ਬੀਜੇਪੀ ਦੀ ਇੱਕ ਚੁੱਕ ਨੇ ਉਨ੍ਹਾਂ ਦੀ ਜੰਮ ਕੇ ਫਜ਼ੀਹਤ ਕਰਾ ਦਿੱਤੀ।
ਦਰਅਸਲ ਹਾਲ ਹੀ ਵਿੱਚ ਪੰਜਾਬ ਬੀਜੇਪੀ ਨੇ ਆਪਣੇ ਫੇਸਬੁੱਕ ਹੈਂਡਲ ਤੇ ਇਕ ਪੋਸਟਰ ਜਾਰੀ ਕੀਤਾ ਜਿਸ ਦੇ ਜ਼ਰੀਏ ਉਹ ਲੋਕਾਂ ਨੂੰ ਦੱਸ ਰਹੇ ਸਨ ਕਿ ਪੰਜਾਬ ਦੇ ਵਿੱਚ ਸਮਰਥਨ ਮੁੱਲ ਤੋਂ ਕਿਸਾਨ ਖੁਸ਼ ਹਨ। ਪੋਸਟਰ ਦੇ ਵਿੱਚ ਵੱਖ ਵੱਖ ਫਸਲਾਂ ਦੇ ਆਂਕੜੇ ਨੂੰ ਦਰਸਾਇਆ ਗਿਆ ਹੈ।
ਇਸ ਪੋਸਟਰ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੀ ਆਮਦਨ ਦੇ ਵਿਚ ਪਹਿਲਾਂ ਤੋਂ ਕਿਤੇ ਜ਼ਿਆਦਾ ਵਾਧਾ ਹੋਇਆ ਹੈ ਅਤੇ ਉਹ ਪਹਿਲਾਂ ਤੋਂ ਜ਼ਿਆਦਾ ਖ਼ੁਸ਼ ਹਨ। ਇਸ ਦੇ ਨਾਲ ਹੀ ਇਕ ਵਿਅਕਤੀ ਦੀ ਫੋਟੋ ਨੂੰ ਪੰਜਾਬ ਦਾ ਖੁਸ਼ਹਾਲ ਕਿਸਾਨ ਦੱਸਦੇ ਹੋਏ ਪੋਸਟ ਕੀਤੀ ਗਈ ਹੈ ਪਰ ਜਦੋਂ ਬੀਜੇਪੀ ਨੇ ਇਸ ਪੋਸਟਰ ਨੂੰ ਜਾਰੀ ਕਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਕੀਤਾ ਉਦੋਂ ਹੀ ਸੋਸ਼ਲ ਮੀਡੀਆ ਤੇ ਜੰਗ ਛਿੜ ਗਈ। ਕੋਈ ਪੋਸਟ ਵਿੱਚ ਦਿਖਾਈ ਦੇ ਰਹੇ ਕਿਸਾਨ ਨੂੰ ਮਾਡਲ ਐਕਟਰ ਦੱਸ ਰਿਹਾ ਸੀ ਅਤੇ ਕੋਈ ਇਸ ਸ਼ਖ਼ਸ ਨੂੰ ਪੰਜਾਬ ਦਾ ਖੁਸ਼ਹਾਲ ਕਿਸਾਨ ਕਹਿ ਰਿਹਾ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ । ਅਸੀਂ ਸਭ ਤੋਂ ਪਹਿਲਾਂ ਵਾਇਰਲ ਹੋ ਰਹੀ ਪੋਸਟ ਦੇ ਵਿਚ ਸ਼ਖਸ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਨੀ ਸ਼ੁਰੂ ਕੀਤੀ। ਕੁਝ ਕੀ ਵੜਦੇ ਜ਼ਰੀਏ ਸਰਚ ਕਰਨ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਇਸ ਸ਼ਖਸ ਦਾ ਨਾਮ ਹਰਪ੍ਰੀਤ ਸਿੰਘ ਹੈ ਜੋ ਪੰਜਾਬ ਦੇ ਹੁਸ਼ਿਆਰਪੁਰ ਦੇ ਅਧੀਨ ਪੈਂਦੇ ਨਡਾਲੋਂ ਦਾ ਰਹਿਣ ਵਾਲੇ ਹਨ।
ਅਸੀਂ ਵਾਇਰਲ ਹੋ ਰਹੀ ਤਸਵੀਰ ਦੇ ਬਾਰੇ ਵਿਚ ਜਾਣਕਾਰੀ ਲੈਣ ਦੇ ਲਈ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ। ਹਰਪ੍ਰੀਤ ਸਿੰਘ ਨੇ ਸਾਨੂੰ ਦੱਸਿਆ ਕਿ ਫੋਟੋਆਂ ਵਿੱਚ ਦਿਖਾਈ ਦੇ ਰਹੀ ਸੀ ਉਹੀ ਹਨ ਪਰ ਇਹ ਤਸਵੀਰ ਅੱਜ ਦੀ ਨਹੀਂ ਹੈ।
ਇਹ ਤਸਵੀਰ 6 ਤੋਂ 7 ਸਾਲ ਪੁਰਾਣੀ ਹੈ ਅਤੇ ਇਸ ਤਸਵੀਰ ਨੂੰ ਮੇਰੀ ਮਰਜ਼ੀ ਤੋਂ ਬਿਨਾਂ ਇਸਤੇਮਾਲ ਕੀਤਾ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਮੇਰੀ ਤਸਵੀਰ ਨੂੰ ਮਰਜ਼ੀ ਤੋਂ ਬਿਨਾਂ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਸਾਲ 2017 ਦੇ ਵਿੱਚ ਕਾਂਗਰਸ ਨੇ ਇਸ ਤਸਵੀਰ ਨੂੰ ਇਸਤੇਮਾਲ ਕੀਤਾ ਅਤੇ ਸਬਮਰਸੀਬਲ ਪੰਪ ਬਣਾਉਣ ਵਾਲੀ ਜਲੰਧਰ ਦੀ ਇੱਕ ਕੰਪਨੀ ਨੇ ਵੀ ਇਸ ਤਸਵੀਰ ਨੂੰ ਇਸਤੇਮਾਲ ਕੀਤਾ ਸੀ ਪਰ ਮੈਂ ਕਦੇ ਕਿਸੇ ਉੱਤੇ ਲੀਗਲ ਐਕਸ਼ਨ ਨਹੀਂ ਲਿਆ।
ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਦੇ ਐਕਸ਼ਨ ਲੈਣ ਦਾ ਫ਼ੈਸਲਾ ਕੀਤਾ ਕਿਉਂਕਿ ਉਨ੍ਹਾਂ ਦੀ ਤਸਵੀਰ ਨੂੰ ਕਿਸਾਨ ਅੰਦੋਲਨ ਦੇ ਖਿਲਾਫ ਇਸਤੇਮਾਲ ਕੀਤਾ ਜਾ ਰਿਹਾ ਹੈ ਜਦਕਿ ਉਹ ਖੁਦ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ।
ਇਸ ਮਾਮਲੇ ਵਿੱਚ ਹਰਪ੍ਰੀਤ ਨੇ ਆਪਣੀ ਵਕੀਲ ਐਡਵੋਕੇਟ ਹਾਕਮ ਸਿੰਘ ਜ਼ਰੀਏ ਬੀਜੇਪੀ ਨੂੰ ਇੱਕ ਲੀਗਲ ਨੋਟਿਸ ਵੀ ਜਾਰੀ ਕੀਤਾ ਹੈ ਜਿਸ ਨੂੰ ਉਨ੍ਹਾਂ ਨੇ ਸਾਡੇ ਨਾਲ ਸ਼ੇਅਰ ਕੀਤਾ। ਲੀਗਲ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਸ ਤਸਵੀਰ ਨੂੰ ਹਰਪ੍ਰੀਤ ਦੀ ਮਰਜ਼ੀ ਦੇ ਬਿਨਾਂ ਕਿਸਾਨ ਬਿੱਲ ਦੇ ਹਿੱਤਾਂ ਦੇ ਵਿੱਚ ਇਸਤੇਮਾਲ ਕੀਤਾ ਗਿਆ ਹੈ ਜਦਕਿ ਇਹ ਸੱਚ ਨਹੀਂ ਹੈ। ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਉਨ੍ਹਾਂ ਦੇ ਇਸ ਕਦਮ ਨੂੰ ਕਿਸਾਨਾਂ ਦੀ ਨਜ਼ਰ ਵਿੱਚ ਹਰਪ੍ਰੀਤ ਦੀ ਛਵੀ ਖ਼ਰਾਬ ਹੋਈ ਹੈ ਇਸ ਨਾਲ ਹੀ ਉਹ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣ ਗਏ ਹਨ ਜੋ ਕਿ ਇਕ ਤਰ੍ਹਾਂ ਦੀ ਮਾਨਸਿਕ ਉਤਪੀੜਨ ਹੈ।
ਹਰਪ੍ਰੀਤ ਦੇ ਲੀਗਲ ਨੋਟਿਸ ਵਿੱਚ ਬੀਜੇਪੀ ਤੋਂ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ। ਇਸ ਨਾਲ ਹੀ ਇਹ ਵੀ ਕਿਹਾ ਕਿ ਸਭ ਦੇ ਸਾਹਮਣੇ ਇਸ ਗੱਲ ਨੂੰ ਸਾਫ ਕੀਤਾ ਜਾਵੇ ਕਿ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਤਾਂ ਜੋ ਹਰਪ੍ਰੀਤ ਦੀ ਛਵੀ ਕਿਸਾਨਾਂ ਦੇ ਸਾਹਮਣੇ ਸਾਫ਼ ਹੋ ਸਕੇ।
ਸੋਸ਼ਲ ਮੀਡੀਆ ਤੇ ਹਰਪ੍ਰੀਤ ਦੀ ਫੋਟੋ ਨੂੰ ਲੈ ਕੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਸਟਾਕ ਇਮੇਜ ਹੈ ਜਿਸ ਦੇ ਕਾਰਨ ਬੀਜੇਪੀ ਨੇ ਇਸ ਤਸਵੀਰ ਨੂੰ ਇਸਤੇਮਾਲ ਕੀਤਾ ਹੈ ਹਰਪ੍ਰੀਤ ਨੇ ਆਪਣੇ ਟਵਿਟਰ ਅਕਾਊਂਟ ਤੇ ਟਵੀਟ ਕਰ ਇਸ ਦਾਅਵੇ ਨੂੰ ਗਲਤ ਦੱਸਿਆ ਅਤੇ ਕਿਹਾ ਕਿ ਉਹ ਆਪਣੀ ਫੋਟੋ ਨੂੰ ਕਿਤੇ ਵੀ ਨਹੀਂ ਵੇਚਦੇ।
ਸਰਚ ਦੇ ਦੌਰਾਨ ਅਸੀਂ ਇਹ ਵੀ ਪਾਇਆ ਕਿ ਸੋਸ਼ਲ ਮੀਡੀਆ ਤੇ ਮਾਮਲਾ ਗਰਮਾਉਣ ਤੋਂ ਬਾਅਦ ਬੀਜੇਪੀ ਨੇ ਆਪਣੇ ਫੇਸਬੁਕ ਅਕਾਉਂਟ ਤੋਂ ਇਸ ਤਸਵੀਰ ਨੂੰ ਡਿਲੀਟ ਕਰ ਦਿੱਤਾ ਅਤੇ ਇਸ ਤਸਵੀਰ ਦੀ ਜਗ੍ਹਾ ਤੇ ਬੀਜੇਪੀ ਨੇ ਦੂਸਰੀ ਤਸਵੀਰ ਨੂੰ ਅਪਲੋਡ ਕਰ ਦਿੱਤਾ ਜਿਸ ਨੂੰ ਤੁਸੀਂ ਨੀਚੇ ਦੇਖ ਸਕਦੇ ਹੋ।
ਸੂਰਜ ਦੇ ਦੌਰਾਨ ਸਾਨੂੰ ਕਈ ਨਾਮਵਰ ਮੀਡੀਆ ਏਜੰਸੀਆਂ ਬੀਬੀਸੀ ਹਿੰਦੀ, ਰੋਜ਼ਾਨਾ ਸਪੋਕਸਮੈਨ ਅਤੇ ਜਗ ਬਾਣੀ ਤੇ ਹਰਪ੍ਰੀਤ ਸਿੰਘ ਦੇ ਇੰਟਰਵਿਊ ਮਿਲੇ।
ਬੀਬੀਸੀ ਨੂੰ ਦਿੱਤੇ ਗਏ ਇੰਟਰਵਿਊ ਦੇ ਦੌਰਾਨ ਹਰਪ੍ਰੀਤ ਨੇ ਦੱਸਿਆ ਕਿ ਉਹ ਪਿਛਲੇ ਦੋ ਹਫ਼ਤੇ ਤੋਂ ਸਿੰਘੋ ਬਾਰਡਰ ਵਿਖੇ ਧਰਨੇ ਵਿਚ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਨੇ ਧਰਨੇ ਦੀ ਫੋਟੋਗ੍ਰਾਫੀ ਵੀ ਕੀਤੀ ਹੈ ਅਤੇ ਬਾਹਰ ਵਿਦੇਸ਼ਾਂ ਵਿੱਚ ਰਹਿੰਦੇ ਉਨ੍ਹਾਂ ਦੇ ਦੋਸਤਾਂ ਦੀ ਫਰਮਾਇਸ਼ ਤੇ ਉੱਤੇ ਏਰੀਅਲ ਫੁਟੇਜ ਵੀ ਲਈ ਹੈ ਜੋ ਕਿ ਉਨ੍ਹਾਂ ਦੀ ਫੇਸਬੁੱਕ ਅਤੇ ਯੂਟਿਊਬ ਹੈਂਡਲ ਉੱਤੇ ਮੌਜੂਦ ਹੈ।
ਅਸੀਂ ਹਰਪ੍ਰੀਤ ਸਿੰਘ ਦੇ ਫੇਸਬੁੱਕ ਹੈਂਡਲ ਨੂੰ ਖੰਗਾਲਿਆ ਜਿਸ ਦੌਰਾਨ ਸਾਨੂੰ ਹਰਪ੍ਰੀਤ ਸਿੰਘ ਦੀਆਂ ਧਰਨੇ ਦੌਰਾਨ ਖਿੱਚੀਆਂ ਗਈਆਂ ਕਈ ਤਸਵੀਰਾਂ ਮਿਲੀਆਂ। ਇਨ੍ਹਾਂ ਤਸਵੀਰਾਂ ਵਿੱਚ ਹਰਪ੍ਰੀਤ ਕਿਸਾਨ ਆਰਡੀਨੈਂਸ ਬਿਲ ਦੇ ਖ਼ਿਲਾਫ਼ ਰੋਸ ਪ੍ਰਗਟ ਕਰਦੇ ਦੇਖੇ ਜਾ ਸਕਦੇ ਹਨ।
ਹਰਪ੍ਰੀਤ ਸਿੰਘ ਪੇਸ਼ੇ ਤੋਂ ਕਿਸਾਨ ਅਤੇ ਪੰਜਾਬੀ ਅਭਿਨੇਤਾ- ਫਿਲਮ ਮੇਕਰ ਹਨ ਜਿਨ੍ਹਾਂ ਨੂੰ ਹਾਰਪ ਫਾਰਮਰ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਉਨ੍ਹਾਂ ਟਵਿੱਟਰ ਅਤੇ ਫੇਸਬੁੱਕ ਤੇ ਵੀ ਆਪਣਾ ਨਾਮ ‘ਹਾਰਪ ਫਾਰਮਰ’ ਰੱਖਿਆ ਹੋਇਆ ਹੈ। ਹਰਪ੍ਰੀਤ ਨੇ ਆਈਆਈਟੀ ਪੂਨੇ ਤੋਂ ਸਾਫਟਵੇਅਰ ਇੰਜਨੀਅਰਿੰਗ ਦੇ ਵਿੱਚ ਮਾਸਟਰਜ਼ ਦੀ ਡਿਗਰੀ ਕੀਤੀ ਹੈ।
ਹਰਪ੍ਰੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਦੀ ਬੀਜੇਪੀ ਪੰਜਾਬ ਵੱਲੋਂ ਪੋਸਟ ਕੀਤੀ ਗਈ ਤਸਵੀਰ ਦਾ ਵੀ ਸਖ਼ਤ ਲਹਿਜ਼ੇ ਵਿੱਚ ਵਿਰੋਧ ਕੀਤਾ।
ਹਰਪ੍ਰੀਤ ਸਿੰਘ ਨੇ ਇੱਕ ਲਾਈਵ ਵੀਡੀਓ ਨੂੰ ਪੋਸਟ ਕਰਕੇ ਪੂਰੇ ਮਾਮਲੇ ਦੇ ਵਿੱਚ ਆਪਣਾ ਸਪਸ਼ਟੀਕਰਨ ਦਿੱਤਾ।
ਅਸੀਂ ਇਸ ਮਾਮਲੇ ਦੇ ਵਿੱਚ ਪੰਜਾਬ ਬੀਜੇਪੀ ਆਈਟੀ ਸੈਲ ਦੇ ਕਨਵੀਨਰ ਰਾਕੇਸ਼ ਗੋਇਲ ਦੇ ਨਾਲ ਗੱਲ ਕੀਤੀ। ਰਾਕੇਸ਼ ਗੋਇਲ ਨੇ ਕਿਹਾ ਕਿ ਇਹ ਉਹਨਾਂ ਦੀ ਗ੍ਰਾਫਿਕ ਟੀਮ ਦੀ ਗ਼ਲਤੀ ਸੀ। ਗਲਤੀ ਦਾ ਪਤਾ ਚੱਲਣ ਤੋਂ ਬਾਅਦ ਉਹਨਾਂ ਨੇ ਪੋਸਟ ਨੂੰ ਡਿਲੀਟ ਕਰ ਦਿੱਤਾ।
Direct Contact
https://twitter.com/BBCHindi/status/1341342740483870727?s=19
https://www.facebook.com/RozanaSpokesmanOfficial/videos/393544875045437/
https://www.facebook.com/JagBaniOnline/videos/3866277113392252/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044