Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Claim
ਦੁਮਾਲਾ ਬੰਨ ਕੇ ਦਾਹੜੀ ਕਟਾਉਂਦੇ ਫੜ੍ਹੇ ਗਏ ਵਿਅਕਤੀ ਦੀ ਹਾਲੀਆ ਵੀਡੀਓ
Fact
ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਸਗੋਂ ਸਾਲ ਪੁਰਾਣਾ ਹੈ। ਪੁਰਾਣੇ ਵੀਡੀਓ ਨੂੰ ਮੁੜ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਸ ਵਿਚ ਦੁਮਾਲਾ ਬੰਨ੍ਹੇ ਵਿਅਕਤੀ ਦੀ ਦੁਕਾਨ ‘ਤੇ ਜਾ ਕੇ ਕੁੱਟਮਾਰ ਕੀਤੀ ਜਾ ਰਹੀ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੁਮਾਲਾ ਬੰਨ ਕੇ ਦਾਹੜੀ ਕਟਾਉਂਦਾ ਫੜ੍ਹਿਆ ਗਿਆ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਇੰਸਟਾਗ੍ਰਾਮ ਪੇਜ ‘ਵਾਹਿਗੁਰੂ ਵੈਬਸਾਈਟ’ ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, ਦੇਖੋ ਕਿਵੇਂ ਦਮਾਲਾ ਬੰਨ ਕੇ ਕਟਵਾ ਰਿਹਾ ਸੀ ਦਾੜ੍ਹੀ।’
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਫੇਸਬੁੱਕ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਫੇਸਬੁੱਕ ਪੇਜ “MERA PIND NADALA” ਦੁਆਰਾ 15 ਮਈ 2022 ਨੂੰ ਅਪਲੋਡ ਮਿਲੀ। ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਦੁਮਾਲਾ ਬੰਨ ਕੇ ਕਟਵਾ ਰਿਹਾ ਸੀ ਦਾੜੀ, ਫਿਰ ਅੱਗੇ ਕੀ ਹੋਇਆ ਦੇਖੋ ਵੀਡਿਉ। ਗੌਰਤਲਬ ਹੈ ਕਿ ਹਾਲ ਹੀ ਵਿੱਚ ਵਾਇਰਲ ਹੋ ਰਹੀ ਵੀਡੀਓ ਤੇ ਵੀ Mera Pind Nadala” ਦਾ ਲੋਗੋ ਲੱਗਿਆ ਹੋਇਆ ਹੈ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਕਈ ਹੋਰਨਾਂ ਫੇਸਬੁੱਕ ਪੇਜ ਅਤੇ ਮੀਡਿਆ ਅਦਾਰਿਆਂ ਦੁਆਰਾ ਵੀ ਸਾਲ 2022 ਦੇ ਵਿੱਚ ਅਪਲੋਡ ਮਿਲੀ। Lok Opinion ਲੋਕ ਰਾਏ ਨੇ ਵੀ ਸਾਲ 2022 ਦੇ ਵਿੱਚ ਵੀਡੀਓ ਨੂੰ ਅਪਲੋਡ ਕੀਤਾ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵਾਇਰਲ ਹੋ ਰਹੀ ਵੀਡੀਓ ਦੀ ਪੁਸ਼ਟੀ ਦੇ ਲਈ ਅਸੀਂ ਗੁਰਦਸਪੁਰ ਦੇ ਲੋਕਲ ਚੈਨਲ ਆਰਐਨ ਨਿਊਜ਼ ਨੂੰ ਸੰਪਰਕ ਕੀਤਾ। ਉਹਨਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਬਟਾਲਾ ਦੇ ਨਜਦੀਕ ਪੈਂਦੇ ਕਸਬੇ ਹਰਚੋਵਾਲ ਦੀ ਹੈ ਅਤੇ ਤਕਰੀਬਨ ਡੇਢ ਸਾਲ ਪੁਰਾਣੀ ਹੈ। ਹਾਲਾਂਕਿ ਅਸੀਂ ਵੀਡੀਓ ਦੀ ਅਧਿਕਾਰਿਕ ਤਾਰੀਖ ਦੀ ਪੁਸ਼ਟੀ ਨਹੀਂ ਕਰ ਸਕੇ ਹਾਂ ਪਰ ਇਹ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਵੀਡੀਓ ਗੁਰਦਾਰਸਪੁਰ ਦੇ ਬਟਾਲਾ ਦਾ ਅਤੇ ਤਕਰੀਬਨ ਸਾਲ ਪੁਰਾਣਾ ਹੈ।”
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਸਗੋਂ ਸਾਲ ਪੁਰਾਣਾ ਹੈ। ਪੁਰਾਣੇ ਵੀਡੀਓ ਨੂੰ ਮੁੜ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
Result: Missing Context
Our Sources
Video uploaded by Lok Opinion on May 15,2022
Video uploaded by Mera Pind Nadala on May 15,2022
Telephonic conversation with RN News Journalist
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.