Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Coronavirus
ਸੋਸ਼ਲ ਮੀਡੀਆ ਤੇ ਹਸਪਤਾਲ ਵਿੱਚ ਭਰਤੀ ਹੋਈ ਇੱਕ ਲੜਕੀ ਦੀ ਤਸਵੀਰ ਵਾਇਰਲ ਹੋ ਰਹੀ ਹੈ।ਤਸਵੀਰ ਤੇ ਵਿੱਚ ਲੜਕੀ ਨੂੰ ਬਿਸਤਰ ਉੱਤੇ ਲੇਟਿਆ ਹੋਇਆ ਹੱਸਦੇ ਹੋਏ ਦੇਖਿਆ ਜਾ ਸਕਦਾ ਹੈ।ਤਸਵੀਰ ਨੂੰ ਸ਼ੇਅਰ ਕਰਨ ਵਾਲੇ ਸੋਸ਼ਲ ਮੀਡੀਆ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਲੜਕੀ ਡਾਕਟਰ ਆਇਸ਼ਾ ਹੈ ਜਿਸਦੀ ਕਰੋਨਾ ਵਾਇਰਸ ਦੇ ਚੱਲਦਿਆਂ ਮੌਤ ਹੋ ਗਈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਪੰਜਾਬ ਦੀਆਂ ਨਾਮਵਰ ਮੀਡੀਆ ਏਜੰਸੀਆਂ ਜਿਨ੍ਹਾਂ ਵਿੱਚ ‘ਨਿਊਜ਼ 18 ਪੰਜਾਬੀ‘ ਅਤੇ ‘ਪ੍ਰਾਈਮ ਏਸ਼ੀਆ ਟੀ ਵੀ‘ ਨੇ ਵੀ ਡਾਕਟਰ ਆਇਸ਼ਾ ਨੂੰ ਲੈ ਕੇ ਲੇਖ ਪ੍ਰਕਾਸ਼ਿਤ ਕੀਤੇ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਸਾਨੂੰ ਇੱਕ ਇਸ ਤਰ੍ਹਾਂ ਦਾ ਦਾਅਵਾ ਵੀ ਮਿਲਿਆ ਜਿਸ ਵਿੱਚ ਦੱਸਿਆ ਗਿਆ ਕਿ ਡਾਕਟਰ ਆਇਸ਼ਾ ਨੇ ਦੁਨੀਆਂ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਆਪਣੀ ਮੁਸਕਰਾਉਂਦੀ ਹੋਈ ਤਸਵੀਰ ਨੂੰ ਖੁਦ ਸ਼ੇਅਰ ਕਰਕੇ ਕਿਹਾ ਸੀ ਕਿ ਕੁਝ ਹੀ ਦੇਰ ਤੇ ਵਿੱਚ ਉਹ ਵੈਂਟੀਲੇਟਰ ਉੱਤੇ ਜਾਣ ਵਾਲੀ ਹੈ ਅਤੇ ਉਸ ਨੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਦੀ ਹਸੀ ਨੂੰ ਹਮੇਸ਼ਾ ਯਾਦ ਰੱਖਿਓ।
ਇਸ ਦੇ ਨਾਲ ਹੀ ਡਾ ਆਇਸ਼ਾ ਨਾਮ ਦੇ ਟਵਿੱਟਰ ਅਕਾਊਂਟ ਤੋਂ ਇਕ ਹੋਰ ਤਸਵੀਰ ਸਾਂਝੀ ਕੀਤੀ ਗਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿੱਚ ਡਾਕਟਰ ਆਇਸ਼ਾ ਹੈ ਜਿਸ ਨੂੰ ਵੈਂਟੀਲੇਟਰ ਉੱਤੇ ਰੱਖਿਆ ਹੋਇਆ ਹੈ।
ਇਸ ਤੋਂ ਬਾਅਦ ਅਸੀਂ ਟਵਿੱਟਰ ਤੇ ਡਾਕਟਰ ਆਇਸ਼ਾ ਦੇ ਟਵਿੱਟਰ ਅਕਾਊਂਟ ਨੂੰ ਖੋਜਣਾ ਸ਼ੁਰੂ ਕੀਤਾ ਪਰ ਸਾਨੂੰ ਟਵਿੱਟਰ ਤੇ ਮਿਲੇ ਪਾਰਿਨਾਮ ਦੇ ਮੁਤਾਬਕ ਇਹ ਅਕਾਊਂਟ ਟਵਿੱਟਰ ਤੇ ਮੌਜੂਦ ਨਹੀਂ ਹੈ।
ਅਸੀਂ ਵਾਇਰਲ ਤਸਵੀਰ ਦੀ ਸਟੀਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਗੂਗਲ ਤੇ ਬਾਰੀਕੀ ਦੇ ਨਾਲ ਖੋਜਣਾ ਸ਼ੁਰੂ ਕੀਤਾ। ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਗੌਰ ਨਾਲ ਦੇਖਿਆ ਅਸੀਂ ਪਾਇਆ ਕਿ ਸਿਰ ਦੇ ਨੀਚੇ ਰੱਖੇ ਤੱਕੀਏ ਉੱਤੇ ਕੁਝ ਲਿਖਿਆ ਹੋਇਆ ਹੈ। ਗੌਰ ਕਰਨ ਤੇ ਅਸੀਂ ਪਾਇਆ ਕਿ ਤੱਕੀਏ ਦੇ ਉੱਤੇ ਲਾਈਫ ਲਿਖਿਆ ਹੋਇਆ ਹੈ।
ਇਸ ਤੋਂ ਬਾਅਦ ਅਸੀਂ ਗੂਗਲ ਤੇ ‘ਲਾਈਫ ਹਸਪਤਾਲ’ ਦੇ ਨਾਮ ਤੋਂ ਖੋਜਣਾ ਸ਼ੁਰੂ ਕੀਤਾ । ਇਸ ਦੌਰਾਨ ਸਾਨੂੰ ਤਕੀਏ ਉੱਤੇ ਲਿਖੇ ਸ਼ਬਦਾਂ ਦਾ ਦਾ ਪੈਟਰਨ ਇੱਕ ਇਮਾਰਤ ਉੱਤੇ ਲਿਖਿਆ ਮਿਲਿਆ। ਇਹ ਇਮਾਰਤ ਇੱਕ ਹਸਪਤਾਲ ਦੀ ਹੈ ਜਿਸ ਦਾ ਨਾਮ ਲਾਈਫ ਹਸਪਤਾਲ ਹੈ।
ਅਸੀਂ ਗੂਗਲ ਤੇ ਇਸ ਹਸਪਤਾਲ ਦੇ ਬਾਰੇ ਵਿੱਚ ਸਰਚ ਕੀਤਾ । ਸਰਚ ਦੇ ਦੌਰਾਨ ਸਾਨੂੰ ਜਸਟ ਡਾਇਲ ਦੀ ਵੈੱਬਸਾਈਟ ਤੋਂ ਪਤਾ ਚੱਲਾ ਕਿ ਇਹ ਹਸਪਤਾਲ ਤੇਲੰਗਾਨਾ ਦੇ ਇੱਕ ਸ਼ਹਿਰ ਕਾਮਾਰੈਡੀ ਵਿੱਚ ਹੈ।
ਖੋਜ ਦੇ ਦੌਰਾਨ ਸਾਨੂੰ ਡਾ. ਆਇਸ਼ਾ ਦੇ ਅਕਾਊਂਟ ਦਾ ਸਕ੍ਰੀਨ ਸ਼ਾਟ ਵੀ ਮਿਲਿਆ। ਸਕ੍ਰੀਨ ਸ਼ਾਟ ਵਿੱਚ ਇਹ ਸਾਫ ਦੇਖਿਆ ਜਾ ਸਕਦਾ ਹੈ ਕਿ ਇਸ ਅਕਾਊਂਟ ਵਿੱਚ ਲੋਕੇਸ਼ਨ ਸਾਊਥ ਅਫਰੀਕਾ ਦੀ ਦਿੱਤੀ ਹੋਈ ਹੈ।
ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਅਸੀਂ ਪਾਇਆ ਕਿ ਇਹ ਤਸਵੀਰ ਕਿਸੇ ਵੈੱਬਸਾਈਟ ਤੋਂ ਲਈ ਗਈ ਹੈ। ਅਸੀਂ ਪਾਇਆ ਕਿ ਇਹ ਤਸਵੀਰ ਕਾਫੀ ਹੋਰਨਾ ਵੈੱਬਸਾਈਟ ਉੱਤੇ ਵੀ ਉਪਲੱਬਧ ਹੈ ਅਤੇ ਅਕਤੂਬਰ 2017 ਵਿੱਚ ਸਭ ਤੋਂ ਪਹਿਲਾਂ ਪੋਸਟ ਕੀਤੀ ਗਈ ਸੀ। ਇਸ ਦੇ ਨਾਲ ਹੀ ਦੂਜੀ ਤਸਵੀਰ ਸਾਨੂੰ ਇੱਕ ਵੈੱਬਸਾਈਟ Zaggocare ਉੱਤੇ ਮਿਲੀ।
ਅਸੀਂ ਸੁਤੰਤਰ ਰੂਪ ਤੋਂ ਇਹ ਨਹੀਂ ਪਤਾ ਲਗਾ ਸਕੇ ਕਿ ਵਾਇਰਲ ਤਸਵੀਰ ਕਿਸ ਦੀ ਹੈ ਪਰ ਸਾਡੀ ਪੜਤਾਲ ਵਿੱਚ ਇਹ ਸਪਸ਼ਟ ਹੁੰਦਾ ਹੈ ਕਿ ਵਾਇਰਲ ਤਸਵੀਰ ਕਿਸੇ ਡਾਕਟਰ ਆਇਸ਼ਾ ਦੀ ਨਹੀਂ ਹੈ ਅਤੇ ਨਾ ਹੀ ਕਿ ਕਿਸੇ ਡਾਕਟਰ ਆਇਸ਼ਾ ਦੀ ਕਰੋਨਾ ਨਾਲ ਮੌਤ ਹੋਈ ਹੈ।
https://twitter.com/Aisha_must_sayz?ref_src=twsrc%5Etfw
https://zaggocare.org/surgical-dangers-need-to-know/
https://www.justdial.com/Kamareddy/Life-Hospital/9999P8468-8468-180219025505-D4D4_BZDET
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044