ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact CheckViralਵਰਦੇ ਮੀਂਹ ‘ਚ ਆਇਆ ਮਗਰਮੱਛ? ਪੁਰਾਣੀ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ

ਵਰਦੇ ਮੀਂਹ ‘ਚ ਆਇਆ ਮਗਰਮੱਛ? ਪੁਰਾਣੀ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਪੰਜਾਬ ‘ਚ ਹਾਲੀਆ ਹੜ੍ਹ ਦੀ ਸਥਿਤੀ ਵਿਚ ਮੁਹਾਲੀ ਦੇ ਪਿੰਡ ਬਡਾਲੀ ਵਿਚ ਇੱਕ ਮਗਰਮੱਛ ਨੂੰ ਰਿਹਾਇਸ਼ੀ ਇਲਾਕੇ ਵਿਚ ਦੇਖਿਆ ਗਿਆ

Fact
ਵਾਇਰਲ ਹੋ ਰਿਹਾ ਇਹ ਵੀਡੀਓ ਪੁਰਾਣਾ ਹੈ ਅਤੇ ਇਸਦਾ ਪੰਜਾਬ ਵਿਚ ਬਣੇ ਹਾਲੀਆ ਹੜ੍ਹ ਦੀ ਸਥਿਤੀ ਨਾਲ ਕੋਈ ਸਬੰਧ ਨਹੀਂ ਹੈ।

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ‘ਚ ਹਾਲੀਆ ਹੜ੍ਹ ਦੀ ਸਥਿਤੀ ਵਿਚ ਮੁਹਾਲੀ ਦੇ ਪਿੰਡ ਬਡਾਲੀ ਵਿਚ ਇੱਕ ਮਗਰਮੱਛ ਨੂੰ ਰਿਹਾਇਸ਼ੀ ਇਲਾਕੇ ਵਿਚ ਦੇਖਿਆ ਗਿਆ ਹੈ। ਕਈ ਯੂਜ਼ਰ ਇਸ ਵੀਡੀਓ ਨੂੰ ਹਾਲੀਆ ਦੱਸਦਿਆਂ ਅੰਬਾਲਾ, ਖਰੜ ਜਾਂ ਕਿਸ ਹੋਰ ਸ਼ਹਿਰ ਦਾ ਦੱਸਕੇ ਸ਼ੇਅਰ ਕਰ ਰਹੇ ਹਨ।

ਮੀਡੀਆ ਅਦਾਰੇ News Only ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, “ਮੁਹਾਲੀ ਦੇ ਪਿੰਡ ਬਡਾਲੀ ਵਿੱਚ ਆਇਆ ਮਗਰਮੱਛ ਰਿਹਾਇਸ਼ੀ ਇਲਾਕੇ ਵਿੱਚ ਮਗਰਮੱਛ ਕਾਰਨ ਲੋਕ ਸਹਿਮੇ”

Courtesy: Facebook/NewsOnly

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰke ਸਰਚ ਕੀਤਾ।

ਸਾਨੂੰ ਇਹ ਵਾਇਰਲ ਵੀਡੀਓ ਕਈ ਪੁਰਾਣੇ ਪੋਸਟਾਂ ਤੇ ਅਕਾਊਂਟ ਤੋਂ ਸਾਂਝਾ ਕੀਤਾ ਮਿਲਿਆ ਜਿਸ ਤੋਂ ਇਹ ਸਾਫ ਹੈ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

YouTube ਅਕਾਊਂਟ “Gaon K sakha” ਨੇ ਇਸ ਵੀਡੀਓ ਨੂੰ ਜੂਨ 2022 ਵਿਚ ਸਾਂਝਾ ਕੀਤਾ ਸੀ।

ਵਰਦੇ ਮੀਂਹ ‘ਚ ਆਇਆ ਮਗਰਮੱਛ
Courtesy: YouTube@GaonKSakha

ਹੁਣ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਮੁਹਾਲੀ ਜਾਂ ਕਿਸੀ ਹੋਰ ਸ਼ਹਿਰ ਵਿਚ ਹਾਲੀਆ ਕੋਈ ਮਗਰਮੱਛ ਵੇਖਿਆ ਗਿਆ ਹੈ। ਸਾਨੂੰ DC Mohali ਦੇ ਟਵਿੱਟਰ ਅਕਾਊਂਟ ਤੋਂ ਵਾਇਰਲ ਦਾਅਵੇ ਨੂੰ ਖੰਡਨ ਕਰਦਾ ਟਵੀਟ ਮਿਲਿਆ। ਟਵੀਟ ਵਿੱਚ ਲਿਖਿਆ ਗਿਆ, “ਖਰੜ ਦੇ ਪੀਰ ਸੋਹਾਣਾ ਪਿੰਡ ਵਿੱਚ ਬਰਸਾਤੀ ਪਾਣੀ ਵਿੱਚ ਮਗਰਮੱਛ ਦੇ ਹੋਣ ਦੀ ਘਟਨਾ ਕੋਰੀ ਅਫ਼ਵਾਹ ਹੈ। ਜ਼ਿਲ੍ਹਾ ਪ੍ਰਸ਼ਾਸਨ ਆਪ ਸਭ ਨੂੰ ਅਪੀਲ ਕਰਦਾ ਹੈ ਕਿ ਅਜਿਹੀਆਂ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ ਅਤੇ ਅਫ਼ਵਾਹ ਫ਼ੈਲਾਉਣ ਵਾਲੇ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 0172-2219505 ਤੇ ਸੂਚਿਤ ਕੀਤਾ ਜਾਵੇ।”

ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਸਾਲ 2019 ਦੇ ਵਿੱਚ ਅਪਲੋਡ ਮਿਲੀ ਜਿਸ ਮੁਤਾਬਕ ਇਹ ਮਾਮਲਾ ਗੁਜਰਾਤ ਦੇ ਵਡੋਦਰਾ ਦਾ ਹੈ। ਮੀਡਿਆ ਅਦਾਰਾ DeshGujaratHD ਦੁਆਰਾ ਅਪਲੋਡ ਵੀਡੀਓ ਮੁਤਾਬਕ ਅਗਨੀਵੀਰ ਫਾਊਂਡੇਸ਼ਨ ਨੇ ਵਡੋਦਰਾ ਰੋਡ ਤੇ ਮਗਰਮੱਛ ਨੂੰ ਕਾਬੂ ਕੀਤਾ। ਦੱਸ ਦੇਈਏ ਕਿ ਵੀਡੀਓ ਦਾ ਵੱਡਾ ਹਿੱਸਾ ਦੋਵਾਂ ਚੈਨਲਾਂ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ।

Conclusion

ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਪੁਰਾਣਾ ਹੈ ਅਤੇ ਇਸਦਾ ਪੰਜਾਬ ਵਿਚ ਬਣੀ ਹਾਲੀਆ ਹੜ੍ਹ ਦੀ ਸਥਿਤੀ ਨਾਲ ਕੋਈ ਸਬੰਧ ਨਹੀਂ ਹੈ।

Result: False

Our Sources

Video uploaded by Gaon K sakha in June 2022
Tweet made by DC Mohali on July 10, 2023

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular