ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact CheckViralਕੀ ਚਲਦੀ ਟ੍ਰੇਨ ਅੱਗੇ ਕਿਸੇ ਨੇ ਸੁੱਟਿਆ ਭਰਿਆ ਸਿਲੰਡਰ? ਜਾਣੋ ਇਸ ਵੀਡੀਓ...

ਕੀ ਚਲਦੀ ਟ੍ਰੇਨ ਅੱਗੇ ਕਿਸੇ ਨੇ ਸੁੱਟਿਆ ਭਰਿਆ ਸਿਲੰਡਰ? ਜਾਣੋ ਇਸ ਵੀਡੀਓ ਦੀ ਸੱਚਾਈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਧਮਾਕਾ ਕਰਕੇ ਟ੍ਰੇਨ ਪਲਟਾਉਣ ਦੀ ਨਿਅਤ ਨਾਲ ਕਿਸੇ ਸ਼ਰਾਰਤੀ ਅਨਸਰ ਨੇ ਹਾਲ ਹੀ ਵਿੱਚ ਚਲਦੀ ਟ੍ਰੇਨ ਅੱਗੇ ਸਿਲੰਡਰ ਸੁੱਟ ਦਿੱਤਾ

Fact
ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ 1 ਸਾਲ ਪੁਰਾਣਾ ਹੈ ਜਦੋਂ ਰੇਲ ਟ੍ਰੈਕ ਪਾਰ ਕਰ ਰਿਹਾ ਗੰਗਾਰਾਮ ਨਾਂ ਦਾ ਵਿਅਕਤੀ ਅੱਗੇ ਤੋਂ ਆਓਂਦੀ ਟਰੇਨ ਨੂੰ ਵੇਖ ਘਬਰਾ ਕੇ ਖਾਲੀ ਸਿਲੰਡਰ ਰੇਲ ਦੀ ਪੱਟੜੀ ‘ਤੇ ਸੁੱਟ ਦਿੰਦਾ ਹੈ। ਇਹ ਮਾਮਲਾ ਅਦਾਲਤ ਦੇ ਅਧੀਨ ਹੈ।

2 ਜੂਨ ਦੀ ਸ਼ਾਮ 7 ਵਜੇ ਨੂੰ ਉੜੀਸਾ ਦੇ ਬਾਲਾਸੋਰ ਵਿੱਚ ਕੋਰੋਮੰਡਲ ਐਕਸਪ੍ਰੈਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਰੇਲ ਹਾਦਸੇ ਵਿੱਚ ਹੁਣ ਤੱਕ 288 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਇਹ ਘਟਨਾ ਬਾਲਾਸੋਰ ਦੇ ਕੋਲ ਬਹਾਨਾਗਾ ਬਾਜ਼ਾਰ ਸਟੇਸ਼ਨ ਨੇੜੇ ਵਾਪਰੀ। ਇਸ ਵਿੱਚ ਕੋਰੋਮੰਡਲ ਐਕਸਪ੍ਰੈਸ, ਸਰ ਐਮ ਵਿਸ਼ਵੇਸ਼ਵਰਯਾ-ਹਾਵੜਾ ਸੁਪਰਫਾਸਟ ਐਕਸਪ੍ਰੈਸ ਦੇ ਕੁੱਲ 17 ਡੱਬੇ ਪਟੜੀ ਤੋਂ ਉਤਰ ਗਏ, ਜਦੋਂ ਕਿ ਰੇਲਵੇ ਸਟੇਸ਼ਨ ਉੱਤੇ ਖੜੀ ਇੱਕ ਮਾਲ ਗੱਡੀ ਵੀ ਹਾਦਸੇ ਦੀ ਲਪੇਟ ਵਿੱਚ ਆ ਗਈ।

ਇਸ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਫਟੇ ਸਿਲੰਡਰ ਨੂੰ ਟ੍ਰੇਨ ਹੇਠਾਂ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ ਕਈ ਸਵਾਲ ਚੁੱਕੇ ਜਾ ਰਹੇ ਹਨ। ਯੂਜ਼ਰਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਰੇਲ ਹਾਦਸੇ ਸਾਜਿਸ਼ਾਂ ਤਹਿਤ ਹੋ ਰਹੇ ਹਨ।

ਫੇਸਬੁੱਕ ਯੂਜ਼ਰ ਜਸਪਿੰਦਰ ਸਿੰਘ ਜੱਸ ਨੇ 6 ਜੂਨ 2023 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਆਹ ਕਿਸੇ ਸ਼ਰਾਰਤੀ ਅਨਸਰ ਨੇ ਚਲਦੀ ਟ੍ਰੇਨ ਅੱਗੇ ਸਿਲੰਡਰ ਸੁਟਤਾ ਧਮਾਕਾ ਕਰਕੇ ਟ੍ਰੇਨ ਪਲਟਾਉਣ ਦੀ ਨਿਅਤ ਨਾਲ”

ਇਸੇ ਤਰ੍ਹਾਂ ਟਵਿੱਟਰ ਅਕਾਊਂਟ We The People ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਵੀਡੀਓ ਹਲਦ੍ਵਾਨੀ ਦਾ ਹੈ ਜਿੱਥੇ ਚਲਦੀ ਟ੍ਰੇਨ ਸਾਹਮਣੇ ਭਰਿਆ ਸਿਲੰਡਰ ਸੁੱਟ ਦਿੱਤਾ। ਅਕਾਊਂਟ ਨੇ ਲਿਖਿਆ, “ਕੀ ਦੇਸ਼ ਵਿੱਚ ਵਾਪਰ ਰਹੇ ਰੇਲ ਹਾਦਸਿਆਂ ਪਿੱਛੇ ਕੋਈ ਸਾਜਿਸ਼ ਹੈ? ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਹਲਦਵਾਨੀ ‘ਚ ਇਕ ਵਿਅਕਤੀ ਨੇ ਭਰਿਆ ਗੈਸ ਸਿਲੰਡਰ ਚੱਲਦੀ ਟਰੇਨ ਦੇ ਅੱਗੇ ਸੁੱਟ ਦਿੱਤਾ।”

ਅਸੀਂ ਇਹ ਵੀ ਪਾਇਆ ਕਿ ਕੁਝ ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਫਿਰਕੂ ਰੰਗ ਦੇ ਕੇ ਵਾਇਰਲ ਕਰ ਰਹੇ ਹਨ।

Fact Check/Verification

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਨ੍ਹਾਂ ਵੀਡੀਓਜ਼ ਸਣੇ ਪੋਸਟਾਂ ਨੂੰ ਧਿਆਨ ਨਾਲ ਦੇਖਿਆ। ਦੱਸ ਦਈਏ ਕਿ We The People ਦੇ ਇਸ ਪੋਸਟ ‘ਤੇ @rpfnerizn ਨਾਂ ਦੇ ਅਕਾਊਂਟ ਨੇ ਰਿਪਲਾਈ ਕਰਦਿਆਂ ਜਾਣਕਾਰੀ ਦਿੱਤੀ ਗਈ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਇਸ ਮਾਮਲੇ ਵਿਚ ਕਾਰਵਾਈ ਵੀ ਹੋਈ ਹੈ।

ਇਸ ਜਾਣਕਾਰੀ ਨੂੰ ਜਦੋਂ ਅਸੀਂ ਕੀਵਰਡ ਸਰਚ ਦੀ ਮਦਦ ਨਾਲ ਖੰਗਾਲਿਆ ਤਾਂ ਪਾਇਆ ਕਿ RPF ਇੰਸਪੈਕਟਰ ਚੰਦਰਪਾਲ ਸਿੰਘ ਨੇ ਵੀ ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਟਵੀਟ ਕੀਤਾ। ਚੰਦਰਪਾਲ ਸਿੰਘ ਨੇ ਲਿਖਿਆ, “ਇਹ ਵੀਡੀਓ 5 ਜੁਲਾਈ 2022 ਦਾ ਹੈ ਅਤੇ ਇਹ ਮਾਮਲਾ ਵਿੱਚ ਰੇਲਵੇ ਦੀ ਧਾਰਾ 153, 174 ਬਨਾਮ ਗੰਗਾਰਾਮ ਦਰਜ਼ ਹੈ ਅਤੇ ਇਹ ਮਾਮਲਾ ਅਦਾਲਤ ਦੇ ਵਿਚਾਰਅਧੀਨ ਹੈ।

ਚਲਦੀ ਟ੍ਰੇਨ ਅੱਗੇ ਕਿਸੇ ਨੇ ਸੁੱਟਿਆ ਭਰਿਆ ਸਿਲੰਡਰ

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਰੇਲਵੇ ਸੁਰਖਿਆ ਬਲ ਕੱਥਗੋਡਾਮ ਦੇ ਇੰਸਪੈਕਟਰ ਚੰਦਰਪਾਲ ਸਿੰਘ ਨੂੰ ਸੰਪਰਕ ਕੀਤਾ। ਇੰਸਪੈਕਟਰ ਚੰਦਰਪਾਲ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ,’ਇਹ ਮਾਮਲਾ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਹੈ ਜਦੋਂ ਇੱਕ ਮਜਦੂਰ ਸਿਲੰਡਰ ਭਰਵਾਉਣ ਜਾ ਰਿਹਾ ਅਤੇ ਉਹ ਸਾਹਮਣੇ ਆਉਂਦੀ ਟ੍ਰੇਨ ਤੋਂ ਡੱਰ ਕੇ ਆਪਣਾ ਸਿਲੰਡਰ ਪੱਟੜੀ ‘ਤੇ ਸੁੱਟ ਕੇ ਭੱਜ ਗਿਆ।’ ਉਹਨਾਂ ਨੇ ਦੱਸਿਆ ਕਿ ਸਿਲੰਡਰ ਖਾਲੀ ਸੀ। ਫਿਰਕੂ ਦਾਅਵਿਆਂ ਨੂੰ ਲੈ ਕੇ ਪੁਲਿਸ ਇੰਸਪੈਕਟਰ ਨੇ ਕਿਹਾ,’ਇਸ ਮਾਮਲੇ ਵਿਚ ਕੋਈ ਫਿਰਕੂ ਐਂਗਲ ਨਹੀਂ ਹੈ। ਇਸ ਮਾਮਲੇ ਵਿੱਚ ਆਰੋਪੀ 2 ਮਹੀਨੇ ਜੇਲ੍ਹ ‘ਚ ਵੀ ਬੰਦ ਰਿਹਾ ਸੀ।’

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ 1 ਸਾਲ ਪੁਰਾਣਾ ਹੈ ਜਦੋਂ ਰੇਲ ਟ੍ਰੈਕ ਪਾਰ ਕਰ ਰਿਹਾ ਗੰਗਾਰਾਮ ਨਾਂ ਦਾ ਵਿਅਕਤੀ ਅੱਗੇ ਤੋਂ ਆਓਂਦੀ ਟਰੇਨ ਨੂੰ ਵੇਖ ਘਬਰਾ ਕੇ ਸਿਲੰਡਰ ਰੇਲ ਦੀ ਪੱਟੜੀ ‘ਤੇ ਸੁੱਟ ਦਿੰਦਾ ਹੈ। ਇਹ ਮਾਮਲਾ ਅਦਾਲਤ ਦੇ ਅਧੀਨ ਹੈ।

Result: False

Our Sources

Tweet made by Railway Protection Force for the Izzatnagar Division, North Eastern Railway, Dated June 5, 2023
Telephonic Conversation with RPF inspector, Kathgodam, Chandrapal Singh

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular