Claim
ਡੌਂਕੀ ਲਾਉਣ ਵਾਲੇ ਲੱਖਾਂ ਲਾ ਕੇ ਜੰਗਲਾਂ ‘ਚ ਭੁੱਖਣ-ਭਾਣੇ ਤਰਲੇ ਕਰ ਰਹੇ ਹਨ
Fact
ਇਹ ਵੀਡੀਓ ਵਲਾਗਰ ‘ਫਲਾਪ ਯੂਟਿਊਬਰ’ ਦੁਆਰਾ ਬਣਾਈ ਗਈ ਹੈ ਜਿਸ ਦਾ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਹੈ। ਵੀਡੀਓ ਨੂੰ ਫਰਜ਼ੀ ਦਾਅਵੇ ਦੇ ਨਾਲ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਵਿਅਕਤੀ ਡੌਂਕੀ (ਗੈਰਕਾਨੂੰਨੀ ਇਮੀਗ੍ਰੇਸ਼ਨ) ਲਗਾਕੇ ਵਿਦੇਸ਼ ਜਾ ਰਹੇ ਹਨ। ਵੀਡੀਓ ਵਿੱਚ ਵਿਅਕਤੀ ਦੱਸ ਰਹੇ ਹਨ ਕਿ ਵਿਦੇਸ਼ ਭੇਜਣ ਲਈ ਕਿਸ ਤਰ੍ਹਾਂ ਏਜੇਂਟਾਂ ਨੇ ਉਹਨਾਂ ਤੋਂ ਲੱਖਾਂ ਰੁਪਏ ਲੈ ਲਏ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਡੌਂਕੀ ਲਾਉਣ ਵਾਲੇ ਲੱਖਾਂ ਲਾ ਕੇ ਜੰਗਲਾਂ ‘ਚ ਭੁੱਖਣ-ਭਾਣੇ ਤਰਲੇ ਕਰ ਰਹੇ ਹਨ।
ਮੀਡਿਆ ਅਦਾਰਾ ਜਗਬਾਣੀ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਡੌਂਕੀ ਲਾਉਣ ਵਾਲਿਆਂ ਤੋਂ ਸੁਣ ਲਓ, ਲੱਖਾਂ ਲਾ ਕੇ ਜੰਗਲਾਂ ‘ਚ ਭੁੱਖਣ-ਭਾਣੇ ਕਰ ਰਹੇ ਤਰਲੇ-ਮਿੰਨਤਾਂ, ਵੇਖ ਲਓ ਹਲਾਤ।’
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਇਸ ਦੌਰਾਨ ਸਾਨੂੰ ਇਕ ਕੁਮੈਂਟ ਮਿਲਿਆ ਜਿਸ ਮੁਤਾਬਕ ਇਹ ਵੀਡੀਓ ਵਲਾਗਰ ‘ਫਲਾਪ ਯੂਟਿਊਬਰ’ ਦੁਆਰਾ ਬਣਾਈ ਗਈ ਹੈ। ਯੂਜ਼ਰ ਨੇ ਦੱਸਿਆ ਕਿ ‘ਫਲਾਪ ਯੂਟਿਊਬਰ’ ਕਈ ਦੇਸ਼ਾਂ ਦੇ ਵਿੱਚ ਘੁੰਮ ਚੁਕਿਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ‘ਫਲਾਪ ਯੂਟਿਊਬਰ’ ਦੇ ਫੇਸਬੁੱਕ ਪੇਜ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਪੂਰੀ ਵੀਡੀਓ ‘ਫਲਾਪ ਯੂਟਿਊਬਰ’ ਦੇ ਪੇਜ ਤੇ ਅਪਲੋਡ ਮਿਲੀ। ਅਸੀਂ ਇਸ ਪੂਰੀ ਵੀਡੀਓ ਨੂੰ ਦੇਖਿਆ ਅਤੇ ਅੰਤ ਵਿੱਚ ਵਲਾਗਰ ਕਹਿੰਦਾ ਹੈ ਕਿ ਇਹ ਵੀਡੀਓ ਦਾ ਮਕਸਦ ਬਸ ਮੈਸਜ ਦੇਣਾ ਹੈ ਤਾਂ ਜੋ ਲੋਕ ਆਪਣਾ ਦੇਸ਼ ਨਾ ਛੱਡਣ। ਇਸ ਦੇ ਨਾਲ ਹੀ ਵੀਡੀਓ ਦੇ ਵਿੱਚ ਸਾਨੂੰ ਵਲਾਗਰ ਦਾ ਕੁਮੈਂਟ ਵੀ ਮਿਲਿਆ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਵੀਡੀਓ ਦਜੂਕੋ ਵੈਲੀ ਦੀ ਹੈ। ਦਜੂਕੋ ਵੈਲੀ ਉੱਤਰ-ਪੂਰਬੀ ਭਾਰਤ ਵਿੱਚ ਮਨੀਪੁਰ ਅਤੇ ਨਾਗਾਲੈਂਡ ਸਰਹੱਦ ‘ਤੇ ਸਥਿਤ ਇੱਕ ਘਾਟੀ ਹੈ।
ਅਸੀਂ ‘ਫਲਾਪ ਯੂਟਿਊਬਰ’ ਦੇ ਯੂ ਟਿਊਬ ਅਕਾਊਂਟ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ‘ਫਲਾਪ ਯੂਟਿਊਬਰ’ ਦੀ ਈ-ਮੇਲ ਮਿਲੀ। ਵੀਡੀਓ ਦੇ ਬਾਰੇ ਵਿੱਚ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਅਸੀਂ ਉਹਨਾਂ ਨੂੰ ਸੰਪਰਕ ਕੀਤਾ। ਸੰਪਰਕ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਵਲਾਗਰ ‘ਫਲਾਪ ਯੂਟਿਊਬਰ’ ਦੁਆਰਾ ਬਣਾਈ ਗਈ ਹੈ ਜਿਸ ਦਾ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਹੈ। ਵੀਡੀਓ ਨੂੰ ਫਰਜ਼ੀ ਦਾਅਵੇ ਦੇ ਨਾਲ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
Result: Missing Context
Our Sources
Video uploaded by Flop on December 5, 2022
Self Analysis
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ