Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
Claim
ਚਾਰਜਿੰਗ ਲੱਗੀ ਇਲੈਕਟ੍ਰਿਕ ਗੱਡੀ ‘ਚ ਹੋਇਆ ਬਲਾਸਟ
Fact
ਇਹ ਸੱਚ ਨਹੀਂ ਹੈ। ਵਾਇਰਲ ਵੀਡੀਓ ਕਿਸੇ ਇਲੈਕਟ੍ਰਿਕ ਕਾਰ ਧਮਾਕੇ ਦਾ ਨਹੀਂ ਸਗੋਂ ਸੀਐਨਜੀ ਗੈਸ ਭਰਦੇ ਸਮੇਂ ਹੋਏ ਧਮਾਕੇ ਦਾ ਹੈ।
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਸ਼ੇਅਰ ਹੋ ਰਿਹਾ ਹੈ। ਇਸ ‘ਚ ਕਥਿਤ ਤੌਰ ‘ਤੇ ਇਕ ਕਾਰ ਵਿੱਚ ਭਿਆਨਕ ਤਰੀਕੇ ਨਾਲ ਬਲਾਸਟ ਹੋ ਜਾਂਦਾ ਹੈ। ਧਮਾਕੇ ਦੇ ਕੁਝ ਸਕਿੰਟਾਂ ਬਾਅਦ ਕਾਰ ਦੇ ਟਰੰਕ ‘ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਦੀ ਵੀ ਮੌਤ ਹੋ ਜਾਂਦੀ ਹੈ। ਇਸ ਵਿਅਕਤੀ ਨਾਲ ਲਾਲ ਰੰਗ ਦਾ ਡੱਬਾ ਤੇਜ਼ੀ ਨਾਲ ਟਕਰਾ ਜਾਂਦਾ ਹੈ। ਇਸ ਘਟਨਾ ਦਾ ਵੀਡੀਓ ਸ਼ੇਅਰ ਕਰਦੇ ਹੋਏ ਕਈ ਸੋਸ਼ਲ ਮੀਡੀਆ ਯੂਜ਼ਰਸ ਅਤੇ ਮੀਡਿਆ ਅਦਾਰੇ ਦਾਅਵਾ ਕਰ ਰਹੇ ਹਨ ਕਿ ਚਾਰਜਿੰਗ ਲੱਗੀ ਇਲੈਕਟ੍ਰਿਕ ਗੱਡੀ ‘ਚ ਬਲਾਸਟ ਹੋ ਗਿਆ।
ਮੀਡਿਆ ਅਦਾਰਾ ਜਗਬਾਣੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’Charging ਲੱਗੀ Electric ਗੱਡੀ ‘ਚ ਹੋਇਆ Blast।’ ਇਸ ਵੀਡੀਓ ਨੂੰ ਹੁਣ ਤਕ 1 ਲੱਖ ਤੋਂ ਵੱਧ ਯੂਜ਼ਰ ਦੇਖ ਚੁੱਕੇ ਹਨ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਉਜ਼ਬੇਕਿਸਤਾਨ ਦੇ ਸਥਾਨਕ ਮੀਡੀਆ ਅਦਾਰੇ Daryo ਦੀ ਇਸ ਮਾਮਲੇ ਨੂੰ ਲੈ ਕੇ ਮੀਡੀਆ ਰਿਪੋਰਟ ਮਿਲੀ। ਇਸ ਖਬਰ ਵਿਚ ਵਾਇਰਲ ਵੀਡੀਓ ਵਿਚ ਦਿੱਸ ਰਹੀ ਗੱਡੀ ਦੇ ਦ੍ਰਿਸ਼ ਸਾਂਝੇ ਕੀਤੇ ਗਏ ਸਨ। ਇਸ ਖਬਰ ਦੇ ਅਨੁਸਾਰ ਇਹ ਮਾਮਲਾ ਉਜ਼ਬੇਕਿਸਤਾਨ ਦੇ ਸਮਰਕੰਦ ਇਲਾਕੇ ਦਾ ਹੈ ਜਿਥੇ ਸੀਐਨਜੀ (CNG) ਫਿਲਿੰਗ ਸਟੇਸ਼ਨ ‘ਤੇ ਗੱਡੀ ਵਿਚ CNG ਗੈਸ ਭਰਦੇ ਸਮੇਂ ਧਮਾਕਾ ਹੋ ਗਿਆ ਸੀ। ਆਰਟੀਕਲ ਮੁਤਾਬਕ ਇਹ ਧਮਾਕਾ ਨੈਕਸੀਆ-3 ਕਾਰ ਦੇ ਗੈਸ ਸਿਲੰਡਰ ਵਿੱਚ 25 ਫਰਵਰੀ ਨੂੰ ਸਮਰਕੰਦ ਦੇ ਬੇਦਿਲ ਗਲੀ ਦੇ ਸੀਐਨਜੀ ਫਿਲਿੰਗ ਸਟੇਸ਼ਨ ‘ਤੇ ਹੋਇਆ ਸੀ।

ਹੁਣ ਇਸ ਜਾਣਕਾਰੀ ਨੂੰ ਧਿਆਨ ‘ਚ ਰੱਖਦਿਆਂ ਅਸੀਂ ਅਧਿਕਾਰਿਕ ਹੋਰ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਆਪਣੀ ਸਰਚ ਦੌਰਾਨ “Department of Emergency Situations of Samarkand region” ਦੇ ਫੇਸਬੁੱਕ ਪੇਜ ‘ਤੇ ਮਾਮਲੇ ਨੂੰ ਲੈ ਕੇ ਅਧਿਕਾਰਿਕ ਜਾਣਕਾਰੀ ਸਾਂਝੀ ਕੀਤੀ ਮਿਲੀ। ਇਥੇ ਦਿੱਤੀ ਗਈ ਜਾਣਕਾਰੀ ਮੁਤਾਬਕ ਵੀ ਇਹ ਵੀਡੀਓ ਸਮਰਕੰਦ ਇਲਾਕੇ ਦਾ ਹੈ ਜਿਥੇ CNG ਫਿਲਿੰਗ ਸਟੇਸ਼ਨ ‘ਤੇ ਗੱਡੀ ਵਿਚ CNG ਗੈਸ ਭਰਦੇ ਸਮੇਂ ਧਮਾਕਾ ਹੋਇਆ ਸੀ।

ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਹੈ ਕਿ ਵਾਇਰਲ ਵੀਡੀਓ ਕਿਸੇ ਇਲੈਕਟ੍ਰਿਕ ਕਾਰ ਧਮਾਕੇ ਦਾ ਨਹੀਂ ਸਗੋਂ ਉਜ਼ਬੇਕਿਸਤਾਨ ਦੇ ਸਮਰਕੰਦ ਇਲਾਕੇ ਦਾ ਹੈ ਜਿਥੇ ਸੀਐਨਜੀ (CNG) ਗੈਸ ਭਰਦੇ ਸਮੇਂ ਧਮਾਕਾ ਹੋ ਗਿਆ ਸੀ।
Our Sources
Facebook post uploaded by Samarqand viloyati Favqulodda vaziyatlar boshqarmasi on February 25, 2023
Media report published by Daryo on February 25, 2023
ਕਿਸੀ ਸ਼ੱਕੀ ਖ਼ਬਰ ਦੀ ੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
March 4, 2025
Shaminder Singh
January 13, 2024
Shaminder Singh
December 9, 2023