Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
ਭੀਮਾ ਕੋਰੇਗਾਓਂ ਮਾਮਲੇ ਵਿਚ ਹਿਰਾਸਤ ਵਿਚ ਰੱਖੇ ਕਿ ਫਾਦਰ ਸਟੈਨ ਸਵਾਮੀ (Father Stan Swamy) ਦੇ ਦੇਹਾਂਤ ਤੋਂ ਬਾਅਦ ਇਕ ਤਰਫ ਰਾਜਨੀਤੀ ਗਰਮਾ ਗਈ ਹੈ ਤਾਂ ਸੋਸ਼ਲ ਮੀਡੀਆ ਤੇ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾ ਰਿਹਾ ਹੈ।
ਇਸ ਵਿੱਚ ਇੱਕ ਤਸਵੀਰ ਕਈ ਲੋਕਾਂ ਦੁਆਰਾ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਇੱਕ ਬਜ਼ੁਰਗ ਨੂੰ ਹਸਪਤਾਲ ਦੇ ਬਿਸਤਰ ਤੋਂ ਜ਼ੰਜੀਰ ਨਾਲ ਬੰਨ੍ਹੇ ਦਿਖਾਇਆ ਜਾ ਰਿਹਾ ਹੈ। ਤਸਵੀਰ ਨੂੰ ਪੋਸਟ ਕਰਨ ਵਾਲੇ ਲੋਕ ਇਸ ਬਜ਼ੁਰਗ ਵਿਅਕਤੀ ਨੂੰ ਫਾਦਰ ਸਟੇਨ ਸਵਾਮੀ ਦੱਸ ਰਹੇ ਹਨ।
ਫੇਸਬੁੱਕ ਯੂਜ਼ਰ ਰਾਕੇਸ਼ ਕੁਮਾਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਵਾਦਰ ਸਟੈਨ ਸਵਾਮੀ ਦੀ ਮੌਤ ਭਾਰਤ ਸਰਕਾਰ ਦੁਆਰਾ ਕੀਤਾ ਗਿਆ ਸਿਆਸੀ ਕਤਲ ਹੈ।’
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਮਾਨਵ ਅਧਿਕਾਰ ਕਾਰਕੁਨ ਫਾਦਰ ਸਟੀਮ ਸਵਾਮੀ ਤੇ ਨਾਮ ਤੋਂ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਤੇ ਲੱਭਣ ਤੋਂ ਬਾਅਦ ਪਤਾ ਚੱਲਿਆ ਕਿ ਇਹ ਤਸਵੀਰ ਫਾਦਰ ਸਟੈਨ ਸਵਾਮੀ ਦੀ ਨਹੀਂ ਹੈ।
ਤਸਵੀਰਾਂ ਵਿੱਚ ਦਿਖਾਈ ਦੇ ਰਹੇ ਵਿਅਕਤੀ ਦਰਅਸਲ 92 ਸਾਲ ਦੇ ਬਾਬੂ ਰਾਮ ਬਲਵਾਨ ਸਿੰਘ ਹਨ। ਬਾਬੂ ਰਾਮ ਬਲਵਾਨ ਸਿੰਘ ਖ਼ੂਨ ਦੇ ਜੁਰਮ ਵਿਚ ਉੱਤਰ ਪ੍ਰਦੇਸ਼ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ। 13 ਮਈ 2021 ਨੂੰ ਐਨਡੀਟੀਵੀ ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਬਾਬੂ ਰਾਮ ਨੂੰ ਸਾਹ ਦੀ ਤਕਲੀਫ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ
ਸੋਸ਼ਲ ਮੀਡੀਆ ਤੇ ਤਸਵੀਰ ਵਾਇਰਲ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਡੀ ਜੀ (ਜੇਲ) ਆਨੰਦ ਕੁਮਾਰ ਨੇ ਖ਼ਬਰ ਦਾ ਸੰਗਿਆਨ ਲੈਂਦਿਆਂ ਜੇਲ੍ਹ ਵਾਰਡਨ ਅਸ਼ੋਕ ਯਾਦਵ ਨੂੰ ਤਤਕਾਲ ਪ੍ਰਭਾਵ ਤੋਂ ਸਸਪੈਂਡ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੋਸ਼ੀ ਅਧਿਕਾਰੀਆਂ ਤੇ ਕੜੀ ਕਾਰਵਾਈ ਕੀਤੇ ਜਾਣ ਦੀ ਗੱਲ ਟਵਿੱਟਰ ਤੇ ਆਖੀ।
ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਫਾਦਰ ਸਟੈਨ ਸਵਾਮੀ ਦੀ ਤਸਵੀਰ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ। 84 ਸਾਲ ਦੇ ਸਟੈਨ ਸਵਾਮੀ ਨੂੰ 1 ਜਨਵਰੀ 2018 ਵਿੱਚ ਪੁਣੇ ਦੇ ਭੀਮਾ ਕੋਰੇਗਾਓਂ ਵਿਚ ਅਲਗਾਰ ਪਰੀਸ਼ਦ ਦੇ ਪ੍ਰੋਗਰਾਮ ਵਿੱਚ ਭੜਕਾਊ ਭਾਸ਼ਣ ਦੇਣ ਦੇ ਆਰੋਪ ਵਿੱਚ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਸਟੈਨ ਸਵਾਮੀ ਦੀ ਮੌਤ ਤੇ ਵਿਰੋਧੀ ਧਿਰ ਦੇ ਕਈ ਨੇਤਾਵਾਂ ਨੇ ਆਪਣਾ ਦੁੱਖ ਜ਼ਾਹਿਰ ਕੀਤਾ ਹੈ।
ਫਾਦਰ ਸਟੈਨ ਸਵਾਮੀ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਨਾਮ ਤੇ ਵਾਇਰਲ ਹੋ ਰਹੀ ਤਸਵੀਰ ਦਰਅਸਲ ਉੱਤਰ ਪ੍ਰਦੇਸ਼ ਦੀ ਜੇਲ੍ਹ ਵਿੱਚ ਖ਼ੂਨ ਦੇ ਜੁਰਮ ਵਿਚ ਸਜ਼ਾ ਕੱਟ ਰਹੇ 92 ਸਾਲ ਦੇ ਬਜ਼ੁਰਗ ਬਾਬੂਰਾਮ ਭਲਵਾਨ ਦੀ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044