ਸੋਸ਼ਲ ਮੀਡੀਆ ‘ਤੇ ਪੰਜਾਬੀ ਮੀਡੀਆ ਅਦਾਰਾ ਜਗਬਾਣੀ ਨੇ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਜਿਸ ‘ਚ ਬਰਫ਼ ਵਿੱਚ ਸਕਾਈ ਕੇਬਲ ਤੇ ਝੂਟੇ ਲੈ ਰਹੇ ਸੈਲਾਨੀਆਂ ਨੂੰ ਨੀਚੇ ਬਰਫ ਵਿੱਚ ਗਿਰਦਿਆਂ ਦੇਖਿਆ ਜਾ ਸਕਦਾ ਹੈ। ਇਸ ਹਾਦਸੇ ਦੀ ਵੀਡੀਓ ਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵੀਡੀਓ ਨੂੰ ਸ਼ੇਅਰ ਕਰਦਿਆਂ ਬਰਫੀਲੇ ਇਲਾਕੇ ਵਿਚ ਘੁੰਮਣ ਜਾ ਰਹੇ ਸੈਲਾਨੀਆਂ ਨੂੰ ਸਾਵਧਾਨੀ ਬਰਤਨ ਦੀ ਅਪੀਲ ਵੀ ਮੀਡਿਆ ਅਦਾਰੇ ਦੁਆਰਾ ਕੀਤੀ ਜਾ ਰਹੀ ਹੈ।

ਪੰਜਾਬੀ ਮੀਡੀਆ ਅਦਾਰਾ ਜਗਬਾਣੀ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਬਰਫ ਦਾ ਮਜ਼ਾ ਲੈਣ ਗਏ ਸੈਲਾਨੀਆਂ ਨਾਲ ਹੋਈ ਅਣਹੋਣੀ,ਕੇਬਲ ਕਾਰ ਦੇ ਝੂਟੇ ਹੋ ਗੇ ਪੁੱਠੇ,ਛਾਲਾਂ ਮਾਰ ਬਚਾਈਆਂ ਜਾਨਾਂ,ਵੇਖੋ ਲਾਈਵ’
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡਕੇ ਗੂਗਲ ਲੈਂਜ਼ ਦੀ ਮਦਦ ਦੇ ਨਾਲ ਖੰਗਾਲਣ ਤੇ ਸਾਨੂੰ ਇਹ ਵੀਡੀਓ CBS Pittsburgh ਦੇ ਅਧਿਕਾਰਿਕ ਯੂਟਿਊਬ ਚੈਨਲ ਦੁਆਰਾ 17 ਮਾਰਚ 2018 ਨੂੰ ਸ਼ੇਅਰ ਕੀਤਾ ਮਿਲਿਆ। ਚੈਨਲ ਨੇ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ,’ਜੋਰਜੀਆ ਸਕਾਈ ਲਿਫਟ ਹਾਦਸਾ।’
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਮਾਮਲਾ ਯੂਰੋਪ ਦੇ ਜੋਰਜਿਆ ਦਾ ਹੈ ਜਿਥੇ ਸਕਾਈ ਲਿਫਟ ਕੇਬਲ ਫੇਲ ਹੋ ਜਾਣ ਦੇ ਕਾਰਨ ਹਾਦਸਾ ਵਾਪਰ ਗਿਆ ਅਤੇ ਇਸ ਹਾਦਸੇ ਦੇ ਵਿੱਚ 10 ਤੋਂ ਵੱਧ ਲੋਕ ਜਖਮੀ ਹੋ ਗਏ।
ਇਸ ਮਾਮਲੇ ਨੂੰ ਲੈ ਕੇ ਸਾਨੂੰ ਨਾਮਵਰ ਮੀਡਿਆ ਅਦਾਰਾ ਸੀਐਨਐਨ ਦੀ ਨਿਊਜ਼ ਰਿਪੋਰਟ ਵੀ ਮਿਲੀ।

ਰਿਪੋਰਟ ਦੇ ਮੁਤਾਬਕ, ਗੁਡੌਰੀ ਰਿਜ਼ੋਰਟ ‘ਤੇ ਵਾਪਰੀ ਇਸ ਘਟਨਾ ਦੀ ਭਿਆਨਕ ਵੀਡੀਓ ‘ਚ ਸਕਾਈ ਲਿਫਟ ਨੂੰ ਉਲਟਾ ਚੱਲਦਿਆਂ ਤੇ ਇਕ ਤੋਂ ਬਾਅਦ ਇਕ ਕਰਕੇ ਟਕਰਾਉਂਦੇ ਦੇਖਿਆ ਜਾ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਦੇ ਵਿੱਚ ਘੱਟ ਤੋਂ ਘੱਟ 10 ਲੋਕ ਜ਼ਖਮੀ ਹੋ ਗਏ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਮਾਰਚ 2018 ਦਾ ਹੈ। ਇਹ ਹਾਦਸਾ ਜੌਰਜੀਆ ‘ਚ ਮਾਰਚ 16, 2018 ਨੂੰ ਹੋਇਆ ਸੀ। ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Result: Missing Context
Our Sources
Media report published by CBS Pittsburgh on March 17, 2018
Media report published by CNN on March 16, 2018
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ