ਸ਼ੁੱਕਰਵਾਰ, ਮਾਰਚ 29, 2024
ਸ਼ੁੱਕਰਵਾਰ, ਮਾਰਚ 29, 2024

HomeFact CheckViralਪਾਕਿਸਤਾਨ ਵਿੱਚ ਲਾਸ਼ਾਂ ਨੂੰ ਬਲਾਤਕਾਰ ਤੋਂ ਬਚਾਉਣ ਲਈ ਕਬਰਾਂ 'ਤੇ ਤਾਲੇ ਲਗਾਏ...

ਪਾਕਿਸਤਾਨ ਵਿੱਚ ਲਾਸ਼ਾਂ ਨੂੰ ਬਲਾਤਕਾਰ ਤੋਂ ਬਚਾਉਣ ਲਈ ਕਬਰਾਂ ‘ਤੇ ਤਾਲੇ ਲਗਾਏ ਜਾ ਰਹੇ ਹਨ? ਫਰਜ਼ੀ ਦਾਅਵਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਪਾਕਿਸਤਾਨ ਵਿੱਚ ਲੋਕ ਆਪਣੇ ਧੀ-ਭੈਣਾਂ ਦੀਆਂ ਕਬਰਾਂ ਨੂੰ ਤਾਲੇ ਲਾ ਰਹੇ ਹਨ ਤਾਂ ਜੋ ਉਨ੍ਹਾਂ ਦੀਆਂ ਮ੍ਰਤ ਲਾਸ਼ਾਂ ਨੂੰ ਜਬਰ ਜਨਾਹ ਤੋਂ ਬਚਾਇਆ ਜਾ ਸਕੇ।

Fact
ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਹੋ ਰਹੀ ਕਬਰ ਜਿਸ ‘ਤੇ ਤਾਲਾ ਲੱਗਾ ਹੋਇਆ ਹੈ, ਉਹ ਹੈਦਰਾਬਾਦ, ਭਾਰਤ ਦੀ ਹੈ।

ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਕਬਰ ਉੱਤੇ ਹਰੇ ਰੰਗ ਦੇ ਗ੍ਰਿਲ ਨੂੰ ਤਾਲਾ ਲੱਗਿਆ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਗੁਆਂਢੀ ਦੇਸ਼ ਪਾਕਿਸਤਾਨ ਤੋਂ ਸਾਹਮਣੇ ਆਈ ਹੈ ਜਿਥੇ ਲੋਕ ਆਪਣੇ ਧੀ-ਭੈਣਾਂ ਦੀਆਂ ਕਬਰਾਂ ਨੂੰ ਤਾਲੇ ਲਾ ਕੇ ਕਵਰ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੀਆਂ ਮ੍ਰਤ ਲਾਸ਼ਾਂ ਨੂੰ ਜਬਰ ਜਨਾਹ ਤੋਂ ਬਚਾਇਆ ਜਾ ਸਕੇ।

ਇਸ ਤਸਵੀਰ ਨੂੰ ਵਾਇਰਲ ਦਾਅਵੇ ਨਾਲ ਨੈਸ਼ਨਲ ਸਣੇ ਪੰਜਾਬੀ ਮੀਡੀਆ ਅਦਾਰਿਆਂ ਨੇ ਵੀ ਵਾਇਰਲ ਕੀਤਾ ਹੈ। ਇਸ ਤਸਵੀਰ ਨੂੰ ਲੈ ਕੇ ਖਬਰ ਸਾਂਝੀ ਕਰਦਿਆਂ ABP Sanjha ਨੇ ਸਿਰਲੇਖ ਦਿੱਤਾ, “Necrophilia in Pakistan । ਪਾਕਿਸਤਾਨ ‘ਚ ਕੁੜੀਆਂ ਦੀਆਂ ਕਬਰਾਂ ‘ਤੇ ਲਾਏ ਜਾ ਰਹੇ ਤਾਲੇ, ਲਾਸ਼ਾਂ ਨਾਲ ਹੋ ਰਿਹਾ ਰੇਪ!”

ਇਸ ਤਸਵੀਰ ਨੂੰ ਲੈ ਕੇ ਖਬਰ ਸਾਂਝੀ ਕਰਦਿਆਂ “ਜਗਬਾਣੀ” ਨੇ ਸਿਰਲੇਖ ਲਿਖਿਆ, “ਪਾਕਿਸਤਾਨ ‘ਚ ਮਾਂ-ਬਾਪ ਲਗਾ ਰਹੇ ਧੀਆਂ ਦੀਆਂ ਕਬਰਾਂ ‘ਤੇ ਤਾਲੇ, ਵਜ੍ਹਾ ਜਾਣ ਕੰਬ ਜਾਵੇਗੀ ਰੂਹ”

ਤਸਵੀਰ ਨੂੰ ਲੈ ਕੇ PTC News ਨੇ ਖਬਰ ਸਾਂਝੀ ਕਰਦਿਆਂ ਸਿਰਲੇਖ ਲਿਖਿਆ, “ਆਪਣੀਆਂ ਪਰਿਵਾਰਕ ਕਦਰਾਂ-ਕੀਮਤਾਂ ‘ਤੇ ਮਾਣ ਕਰਨ ਵਾਲੇ ਪਾਕਿਸਤਾਨ ਵਿੱਚ ਹਰ ਦੋ ਘੰਟੇ ਵਿੱਚ ਇੱਕ ਔਰਤ ਨਾਲ ਹੁੰਦਾ ਜ਼ਬਰ ਜਨਾਹ – ਰਿਪੋਰਟ”

ਪਾਕਿਸਤਾਨ ਵਿੱਚ ਲਾਸ਼ਾਂ ਨੂੰ ਬਲਾਤਕਾਰ ਤੋਂ ਬਚਾਉਣ ਲਈ ਕਬਰਾਂ 'ਤੇ ਤਾਲੇ ਲਗਾਏ ਜਾ ਰਹੇ ਹਨ
Courtesy: PTC News

ਇਸ ਤਸਵੀਰ ਨੂੰ ਲੈ ਕੇ World Punjabi TV ਨੇ ਖਬਰ ਸਾਂਝੀ ਕਰਦਿਆਂ ਸਿਰਲੇਖ ਲਿਖਿਆ, “ਪਾਕਿਸਤਾਨ ‘ਚ ਮਾਪੇ ਲਗਾ ਰਹੇ ਧੀਆਂ ਦੀਆਂ ਕਬਰਾਂ ‘ਤੇ ਤਾਲੇ”

Fact Check/Verification

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣੀਆਂ ਸ਼ੁਰੂ ਕੀਤੀ। ਦੱਸ ਦਈਏ ਇਸ ਤਸਵੀਰ ਦੇ ਨਾਲ ਕੁਮੈਂਟ ਸੈਕਸ਼ਨ ਵਿੱਚ ਯੂਜ਼ਰਾਂ ਨੇ ਇਸ ਕਬਰ ਨੂੰ ਭਾਰਤ ਦੇ ਹੈਦਰਾਬਾਦ ਦਾ ਦੱਸਿਆ। ਇੱਥੋਂ ਸਾਨੂੰ ਇੱਕ ਸੁਰਾਗ ਮਿਲਿਆ ਅਤੇ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਸਾਨੂੰ ਹੈਦਰਾਬਾਦ ਦੇ ਜਲੀਲ ਰਾਜਾ ਅਬੂ ਅਬਦੁਲ ਹਾਦੀ ਦੇ ਫੇਸਬੁੱਕ ਖਾਤੇ ‘ਤੇ ਇੱਕ ਪੋਸਟ ਮਿਲੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਹ ਪੋਸਟ 30 ਅਪ੍ਰੈਲ 2023 ਨੂੰ ਅਪਲੋਡ ਕੀਤੀ ਗਈ ਸੀ। ਇਸ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਇਹ ਕਬਰ ਦੋਰਾਬ ਜਾਨ ਕਲੋਨੀ, ਮਦਨਾਪੇਟ, ਮਸਜਿਦ ਸਲਾਰ-ਏ-ਮਲਿਕ ਦੇ ਕੋਲ ਹੈ। ਉਹਨਾਂ ਨੇ ਇਸ ਕਬਰ ਨਾਲ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਪਾਕਿਸਤਾਨ ਵਿੱਚ ਲਾਸ਼ਾਂ ਨੂੰ ਬਲਾਤਕਾਰ ਤੋਂ ਬਚਾਉਣ ਲਈ ਕਬਰਾਂ 'ਤੇ ਤਾਲੇ ਲਗਾਏ ਜਾ ਰਹੇ ਹਨ

ਜਾਂਚ ਜਾਰੀ ਰੱਖਦੇ ਹੋਏ, ਅਸੀਂ ਗੂਗਲ ਅਰਥ ‘ਤੇ ਇਸ ਮਸਜਿਦ ਅਤੇ ਕਬਰਿਸਤਾਨ ਦੀ ਖੋਜ ਕੀਤੀ। ਨਕਸ਼ਿਆਂ ‘ਤੇ ਮਸਜਿਦ ਅਤੇ ਉਸ ਦੇ ਨਾਲ ਵਾਲੀ ਕਬਰ ਜਿਸ ਨੂੰ ਤਾਲਾ ਲੱਗਿਆ ਹੋਇਆ ਹੈ ਉਸਨੂੰ ਦੇਖਿਆ ਜਾ ਸਕਦਾ ਹੈ।

ਅਸੀਂ ਜਾਂਚ ਨੂੰ ਅੱਗੇ ਵਧਾਉਂਦਿਆ ਇਲਾਕਾ ਨਿਵਾਸੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਾਡੇ ਇੱਕ ਪੱਤਰਕਾਰ ਸਾਥੀ ਮੁਹੰਮਦ ਰਈਸ ਉਲ ਰਹੀਮ ਨੇ ਸਾਨੂੰ ਜਲੀਲ ਨਾਂ ਦੇ ਵਿਅਕਤੀ ਦਾ ਮੋਬਾਈਲ ਨੰਬਰ ਦਿੱਤਾ।

ਉਹਨਾਂ ਨੇ ਕਿਹਾ ਕਿ ਉਹ ਰਾਤ ਨੂੰ ਸੋਸ਼ਲ ਮੀਡੀਆ ‘ਤੇ ਸਕ੍ਰੌਲ ਕਰ ਰਹੇ ਸਨ ਅਤੇ ਉਸੇ ਸਮੇਂ ਉਹਨਾਂ ਨੇ ਕਬਰ ‘ਤੇ ਤਾਲੇ ਦੀ ਤਸਵੀਰ ਦੇਖੀ, ਜਿਸ ਨੂੰ ਪਾਕਿਸਤਾਨ ਦਾ ਦੱਸਕੇ ਸਾਂਝਾ ਕੀਤਾ ਜਾ ਰਿਹਾ ਸੀ।ਉਹਨਾਂ ਨੇ ਦੱਸਿਆ ਕਿ ਉਹ ਤੜਕੇ 2 ਵਜੇ ਕਬਰਿਸਤਾਨ ਗਏ ਅਤੇ ਉੱਥੇ ਇੱਕ ਤਸਵੀਰ ਕਲਿੱਕ ਕਰਕੇ ਆਪਣੇ ਫੇਸਬੁੱਕ ‘ਤੇ ਸ਼ੇਅਰ ਕੀਤੀ।

ਅਸੀਂ ਮਸਜਿਦ ਦੇ ਆਲੇ-ਦੁਆਲੇ ਦੀਆਂ ਦੁਕਾਨਾਂ ਜੋ ਗੂਗਲ ਮੈਪਸ ‘ਤੇ ਦਿਖਾਈ ਦਿੰਦੀਆਂ ਹਨ, ਉਹਨਾਂ ਚੋਂ ਜਹਾਂਗੀਰ ਡੇਅਰੀ ਨਾਲ ਸੰਪਰਕ ਕੀਤਾ। ਉਹਨਾਂ ਨੇ ਦੱਸਿਆ ਕਿ ਕਬਰ ਉਹਨਾਂ ਦੇ ਗੁਆਂਢ ਵਿਚਲੇ ਕਬਰਸਤਾਨ ਦੀ ਹੈ। ਇੱਥੇ ਇਹ ਸਪੱਸ਼ਟ ਹੋ ਗਿਆ ਕਿ ਜਿਸ ਕਬਰ ‘ਤੇ ਤਾਲਾ ਲੱਗਾ ਹੋਇਆ ਹੈ, ਉਹ ਹੈਦਰਾਬਾਦ, ਭਾਰਤ ਦੀ ਹੈ।

ਇਸ ਤੋਂ ਇਲਾਵਾ ਗੱਲ ਕਰਨ ਤੇ ਅਸੀਂ ਪਾਇਆ ਕਿ ਇਹ ਕਬਰ ਕਬਰਸਤਾਨ ਦੇ ਪ੍ਰਵੇਸ਼ ਦੁਆਰ ਦੇ ਬਿਲਕੁਲ ਸਾਹਮਣੇ ਹੈ। ਕਬਰ ਦੀ ਸੁਰੱਖਿਆ ਦੇ ਇਰਾਦੇ ਨਾਲ ਇਸ ‘ਤੇ ਲੋਹੇ ਦੀ ਗਰਿੱਲ ਅਤੇ ਤਾਲਾ ਲਗਾਇਆ ਗਿਆ ਹੈ ਤਾਂ ਜੋ ਲੋਕ ਨੂੰ ਇਸ ‘ਤੇ ਪੈਰ ਨਾ ਲਗਾਉਣ ਅਤੇ ਨਾ ਹੀ ਇਸ ਉੱਤੇ ਕੋਈ ਹੋਏ ਕਬਰ ਬਣ ਸਕੇ।

ਸਾਨੂੰ ਫੇਸਬੁੱਕ ਪੇਜ ਡੇਕਨ 24 ਹੈਦਰਾਬਾਦ ਤੇ ਕਬਰ ਵਿੱਚ ਦਫ਼ਨਾਈ ਗਈ ਔਰਤ ਦੇ ਪਰਿਵਾਰ ਦਾ ਬਿਆਨ ਮਿਲਿਆ। ਬਿਆਨ ਵਿੱਚ ਉਹਨਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਕਬਰ ‘ਤੇ ਲੋਹੇ ਦਾ ਤਾਲਾ ਅਤੇ ਤਾਲਾ ਲਗਾਇਆ ਗਿਆ ਸੀ ਕਿਉਂਕਿ ਲੋਕ ਇਸ ‘ਤੇ ਗੰਦੀ ਚੀਜ਼ਾਂ ਸੁੱਟਦੇ ਸਨ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਹੋ ਰਹੀ ਕਬਰ ਜਿਸ ‘ਤੇ ਤਾਲਾ ਲੱਗਾ ਹੋਇਆ ਹੈ, ਉਹ ਹੈਦਰਾਬਾਦ, ਭਾਰਤ ਦੀ ਹੈ।

Result: False

Our Sources

Facebook post by jaleel.raja on 30 April 2023
Google Earth search
Conversation with local residents and social workers


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular