ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਕੀ ਓਲੰਪੀਅਨ ਗੁਰਜੀਤ ਕੌਰ ਦੀ ਮਾਤਾ ਦਾ ਪੀਜੀਆਈ ਵਿੱਚ ਦਿਹਾਂਤ ਹੋ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਰਜੀਤ ਕੌਰ ਦੀ ਮਾਤਾ ਨੂੰ ਹਸਪਤਾਲ ਵਿੱਚ ਬੈਡ ਤੱਕ ਨਸੀਬ ਨਹੀਂ ਹੋਇਆ ਅਤੇ ਮਾੜੇ ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਫੇਸਬੁੱਕ ਯੂਜ਼ਰ ‘Jathedar Harnath Singh Jalalpur’ ਨੇ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ,’ਹਿੰਦੁਸਤਾਨ ਦੀ ਹਾਕੀ ਟੀਮ ਦੀ ਸਭ ਤੋਂ ਉਮਦਾ ਖਿਡਾਰਨ ਗੁਰਜੀਤ ਕੌਰ ਦੀ ਮਾਤਾ AIMS ਤੇ PGI ਚ ਰੁਲਣ ਤੋਂ ਬਾਦ ਚੜਾਈ ਕਰ ਗਈ।’
ਅਸੀਂ ਪਾਇਆ ਕਿ ਇਸ ਦਾਅਵੇ ਨੂੰ ਸੋਸ਼ਲ ਮੀਡਿਆ ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਕੁਝ ਕੀ ਵਰਡ ਦੇ ਜਰੀਏ ਸਰਚ ਕੀਤਾ।
ਸਰਚ ਦੇ ਦੌਰਾਨ ਸਾਨੂੰ ਇਸ ਮਾਮਲੇ ਨੂੰ ਲੈ ਕੇ ਸੱਚ ਕਹੁ ਦੁਆਰਾ ਪ੍ਰਕਾਸ਼ਿਤ ਆਰਟੀਕਲ ਮਿਲਿਆ ਜਿਸ ਦੇ ਸਿਰਲੇਖ ਮੁਤਾਬਕ,’ਓਲੰਪਿਕ ਹਾਕੀ ਖਿਡਾਰਨ ਗੁਰਜੀਤ ਕੌਰ ਦੀ ਚਾਚੀ ਦਾ ਦਿਹਾਂਤ।’

ਖਬਰ ਅਨੁਸਾਰ,ਓਲੰਪਿਕ ਖੇਡਾਂ ਵਿੱਚ ਹਾਕੀ ਵਿੱਚ ਭਾਰਤ ਲਈ ਸਭ ਤੋਂ ਵੱਧ ਗੋਲ ਕਰਨ ਵਾਲੀ ਪੰਜਾਬ ਦੀ ਖਿਡਾਰਨ ਗੁਰਜੀਤ ਕੌਰ ਦੀ ਚਾਚੀ ਬਲਜੀਤ ਕੌਰ ਦਾ ਪੀਜੀਆਈ ਵਿੱਚ ਦੇਹਾਂਤ ਹੋ ਗਿਆ। ਪਰਿਵਾਰ ਨੇ ਚੰਡੀਗੜ੍ਹ ਪੀਜੀਆਈ ’ਤੇ ਬਲਜੀਤ ਕੌਰ ਦਾ ਇਲਾਜ ਠੀਕ ਨਾ ਕਰਨ ਦਾ ਦੋਸ਼ ਲਾਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬਲਜੀਤ ਕੌਰ ਨੂੰ 5 ਦਿਨਾਂ ਤੋਂ ਹਸਪਤਾਲ ’ਚ ਬੈੱਡ ਵੀ ਨਹੀਂ ਮਿਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪ੍ਰਾਪਤ ਜਾਣਕਾਰੀ ਅਨੁਸਾਰ ਹਾਕੀ ਖਿਡਾਰਨ ਗੁਰਜੀਤ ਕੌਰ ਦੀ ਚਾਚੀ ਬਲਜੀਤ ਕੌਰ ਨੂੰ ਕਿਡਨੀ ਦੇ ਇਲਾਜ ਲਈ ਏਮਜ਼ ਬਠਿੰਡਾ ਤੋਂ ਪੀਜੀਆਈ ਰੈਫਰ ਕੀਤਾ ਗਿਆ ਸੀ। ਬਲਜੀਤ ਕੌਰ ਨੂੰ ਪੀਜੀਆਈ ਵਿੱਚ ਬੈੱਡ ਵੀ ਨਹੀਂ ਮਿਲਿਆ। ਉਹ ਆਪਣੇ ਆਖਰੀ ਸਾਹ ਤੱਕ ਬਾਹਰ ਸਟਰੈਚਰ ’ਤੇ ਪਈ ਰਹੀ। ਗੁਰਜੀਤ ਕੌਰ ਦੇ ਚਾਚਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਬਲਜੀਤ ਕੌਰ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ’ਤੇ ਉਸ ਨੂੰ 22 ਅਕਤੂਬਰ ਦੀ ਰਾਤ ਨੂੰ ਪੀ.ਜੀ.ਆਈ. ਜਿੱਥੇ ਹਰ ਤਰ੍ਹਾਂ ਦੀ ਸਿਫਾਰਿਸ਼ ਦੇ ਬਾਵਜੂਦ ਉਸ ਨੂੰ ਬਿਸਤਰਾ ਨਹੀਂ ਮਿਲਿਆ। ਸਾਰਾ ਇਲਾਜ ਸਟਰੈਚਰ ’ਤੇ ਹੀ ਕੀਤਾ ਗਿਆ।’
ਸਰਚ ਕਰਨ ‘ਤੇ ਸਾਨੂੰ ETV ਭਾਰਤ ਦੀ ਰਿਪੋਰਟ ਮਿਲੀ ਜਿਸ ਵਿੱਚ ਸਾਨੂੰ ਗੁਰਜੀਤ ਕੌਰ ਦੇ ਚਾਚਾ ਜੀ ਦਾ ਬਿਆਨ ਮਿਲਿਆ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਗੁਰਜੀਤ ਕੌਰ ਦੀ ਚਾਚੀ ਦੇ ਦਿਹਾਂਤ ਦੀ ਖਬਰ ਨੂੰ ਉਨ੍ਹਾਂ ਦੀ ਮਾਤਾ ਦੇ ਦਿਹਾਂਤ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਹਾਕੀ ਖਿਡਾਰੀ ਗੁਰਜੀਤ ਕੌਰ ਦੀ ਚਾਚੀ ਦਾ ਇਲਾਜ ਖੁਣੋਂ ਦਿਹਾਂਤ ਹੋਇਆ ਹੈ।
Result: Partly False
Our Sources
Media report published by Sach Kahu on October 27, 2022
Media report published by ETV Bharat on October 27, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ