Saturday, April 26, 2025
ਪੰਜਾਬੀ

Viral

ਕੀ ਹਮਾਸ ਦੇ ਲੜਾਕੇ ਗਾਜ਼ਾ ਤੋਂ ਪੈਰਾਸ਼ੂਟ ਰਾਹੀਂ ਇਜ਼ਰਾਈਲ ‘ਤੇ ਹਮਲਾ ਕਰਨ ਲਈ ਦਾਖਲ ਹੋ ਰਹੇ ਹਨ?

Written By Runjay Kumar, Translated By Shaminder Singh, Edited By JP Tripathi
Oct 12, 2023
banner_image

Claim
ਇਹ ਵੀਡੀਓ ਹਮਾਸ ਦੇ ਲੜਾਕਿਆਂ ਦਾ ਹੈ ਜੋ ਗਾਜ਼ਾ ਤੋਂ ਪੈਰਾਸ਼ੂਟ ਰਾਹੀਂ ਇਜ਼ਰਾਈਲ ‘ਤੇ ਹਮਲਾ ਕਰਨ ਲਈ ਦਾਖਲ ਹੋ ਰਹੇ ਹਨ।

Fact
ਇਹ ਵੀਡੀਓ ਗਾਜ਼ਾ ਦਾ ਨਹੀਂ ਸਗੋਂ ਇਜਿਪਟ ਦੀ ਰਾਜਧਾਨੀ ਕਾਇਰੋ ‘ਚ ਸਥਿਤ ਮਿਲਟਰੀ ਅਕੈਡਮੀ ‘ਚ ਹੋਣ ਵਾਲੇ ਗ੍ਰੈਜੂਏਸ਼ਨ ਸਮਾਰੋਹ ਦੀਆਂ ਤਿਆਰੀਆਂ ਦਾ ਹੈ।

ਨਿਊਜ਼ ਚੈਨਲ ਜ਼ੀ ਨਿਊਜ਼ ਸਮੇਤ ਕਈ ਵੈਰੀਫਾਈਡ ਸੋਸ਼ਲ ਮੀਡੀਆ ਯੂਜ਼ਰਸ ਨੇ ਪੈਰਾਸ਼ੂਟ ਰਾਹੀਂ ਉਤਰ ਰਹੇ ਲੋਕਾਂ ਦੀ ਵੀਡੀਓ ਨੂੰ ਸਾਂਝਾ ਕਰਦੇ ਹੋਏ ਦਾਅਵਾ ਕੀਤਾ ਕਿ ਇਹ ਵੀਡੀਓ ਹਮਾਸ ਦੇ ਲੜਾਕਿਆਂ ਦੀ ਹੈ ਜੋ ਗਾਜ਼ਾ ਸਰਹੱਦ ਤੋਂ ਇਜ਼ਰਾਈਲ ‘ਚ ਪੈਰਾਸ਼ੂਟ ਰਾਹੀਂ ਦਾਖਲ ਹੋਏ।

ਪਿਛਲੇ ਸ਼ਨੀਵਾਰ ਗਾਜ਼ਾ ਪੱਟੀ ਤੋਂ ਇਜ਼ਰਾਈਲ ‘ਤੇ ਵੱਡਾ ਹਮਲਾ ਹੋਇਆ। ਇਸ ਹਮਲੇ ਦੀ ਜ਼ਿੰਮੇਵਾਰੀ ਫਲਸਤੀਨੀ ਸੰਗਠਨ ਹਮਾਸ ਨੇ ਲਈ ਹੈ, ਜਿਸ ਨੂੰ ਜਾਪਾਨ, ਅਮਰੀਕਾ, ਬ੍ਰਿਟੇਨ ਸਮੇਤ ਕਈ ਦੇਸ਼ਾਂ ਨੇ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ। ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਵੀ ਜੰਗ ਦਾ ਐਲਾਨ ਕਰ ਦਿੱਤਾ ਹੈ। ਇਜ਼ਰਾਈਲ ਨੇ ਹਮਾਸ ਦੇ ਕਈ ਫੌਜੀ ਟਿਕਾਣਿਆਂ ‘ਤੇ ਹਮਲੇ ਕੀਤੇ। ਇਸ ਸੰਘਰਸ਼ ਵਿੱਚ ਹੁਣ ਤੱਕ 1,800 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਿਸ ਵਿੱਚ ਕਰੀਬ 1,000 ਇਜ਼ਰਾਈਲੀ ਸ਼ਾਮਲ ਹਨ।

ਜ਼ੀ ਨਿਊਜ਼ ਨੇ 8 ਅਕਤੂਬਰ, 2023 ਨੂੰ ਫੇਸਬੁੱਕ ‘ਤੇ ਇਸ ਵੀਡੀਓ ਰਿਪੋਰਟ ਨੂੰ ਪੋਸਟ ਕੀਤਾ ਅਤੇ ਕੈਪਸ਼ਨ ‘ਚ ਲਿਖਿਆ, “ਇਸਰਾਈਲ ‘ਤੇ ਹਮਾਸ ਦੇ ਰਾਕੇਟ ਹਮਲੇ ਦੀ ਵੀਡੀਓ ਸਾਹਮਣੇ ਆਈ, ਅੱਤਵਾਦੀਆਂ ਨੇ ਗਾਜ਼ਾ ‘ਚ ਪੈਰਾਸ਼ੂਟ ਨਾਲ ਉਡਾਣ ਭਰੀ।”

ਹਮਾਸ ਦੇ ਲੜਾਕੇ ਗਾਜ਼ਾ ਤੋਂ ਪੈਰਾਸ਼ੂਟ ਰਾਹੀਂ ਇਜ਼ਰਾਈਲ 'ਤੇ ਹਮਲਾ ਕਰਨ ਲਈ ਦਾਖਲ ਹੋ ਰਹੇ ਹਨ

ਇਸ ਦੇ ਨਾਲ ਹੀ, ਵਾਇਰਲ ਦਾਅਵੇ ਨੂੰ ਵੈਰੀਫਾਈਡ ਟਵਿੱਟਰ (ਹੁਣ X) ਖਾਤੇ ਤੋਂ ਵੀ ਸਾਂਝਾ ਕੀਤਾ ਜਾ ਰਿਹਾ ਹੈ ।

ਹਮਾਸ ਦੇ ਲੜਾਕੇ ਗਾਜ਼ਾ ਤੋਂ ਪੈਰਾਸ਼ੂਟ ਰਾਹੀਂ ਇਜ਼ਰਾਈਲ 'ਤੇ ਹਮਲਾ ਕਰਨ ਲਈ ਦਾਖਲ ਹੋ ਰਹੇ ਹਨ

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਇਸ ਦਾਅਵੇ ਦੀ ਜਾਂਚ ਕਰਨ ਲਈ, ਨਿਊਜ਼ਚੈਕਰ ਨੇ ਸਭ ਤੋਂ ਪਹਿਲਾ ਵੈਰੀਫਾਈਡ ਐਕਸ ਅਕਾਊਂਟ ਦੀ ਖੋਜ ਕੀਤੀ। ਇਸ ਦੌਰਾਨ ਸਾਨੂੰ ਰਿਪਲਾਈ ਸੈਕਸ਼ਨ ਵਿੱਚ ਜਵਾਬ ਮਿਲਿਆ ਜਿਸ ਵਿੱਚ ਇਸ ਵੀਡੀਓ ਨੂੰ ਇਜੀਪਟ ਦਾ ਦੱਸਿਆ ਗਿਆ ਹੈ। ਅਸੀਂ ਗੂਗਲ ਲੈਂਸ ਦੀ ਮਦਦ ਨਾਲ ਵੀਡੀਓ ਵਿਚ ਦਿਖਾਈ ਦੇ ਰਹੀ ਵਾਲੀ ਇਮਾਰਤ ਦੀ ਖੋਜ ਕੀਤੀ ਤਾਂ ਸਾਨੂੰ ਅਰਬੀ ਭਾਸ਼ਾ ਵਿਚ ‘ਮਿਲਟਰੀ ਕਾਲਜ’ ਲਿਖਿਆ ਮਿਲਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਹਮਾਸ ਦੇ ਲੜਾਕੇ ਗਾਜ਼ਾ ਤੋਂ ਪੈਰਾਸ਼ੂਟ ਰਾਹੀਂ ਇਜ਼ਰਾਈਲ 'ਤੇ ਹਮਲਾ ਕਰਨ ਲਈ ਦਾਖਲ ਹੋ ਰਹੇ ਹਨ

ਇਸ ਤੋਂ ਬਾਅਦ ਅਸੀਂ ਕੀ ਵਰਡ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ 26 ਅਗਸਤ, 2023 ਨੂੰ ਇਜੀਪਟ ਦੇ ਰੱਖਿਆ ਮੰਤਰਾਲੇ ਦੀ ਵੈਬਸਾਈਟ ‘ਤੇ ਪ੍ਰਕਾਸ਼ਿਤ ਇਜੀਪਟ ਮਿਲਟਰੀ ਅਕੈਡਮੀ ਦੀ ਤਸਵੀਰ ਮਿਲੀ । ਜਦੋਂ ਅਸੀਂ ਦੋਵਾਂ ਤਸਵੀਰਾਂ ਦੀ ਤੁਲਨਾ ਕੀਤੀ, ਤਾਂ ਅਸੀਂ ਪਾਇਆ ਕਿ ਵਾਇਰਲ ਵੀਡੀਓ ‘ਚ ਦਿਖਾਈ ਦੇ ਰਹੀ ਇਮਾਰਤ ਨਾਲ ਮਿਲਦੀ ਹੈ।

ਹਮਾਸ ਦੇ ਲੜਾਕੇ ਗਾਜ਼ਾ ਤੋਂ ਪੈਰਾਸ਼ੂਟ ਰਾਹੀਂ ਇਜ਼ਰਾਈਲ 'ਤੇ ਹਮਲਾ ਕਰਨ ਲਈ ਦਾਖਲ ਹੋ ਰਹੇ ਹਨ

ਜਾਂਚ ਦੌਰਾਨ, ਸਾਨੂੰ ਮਿਸਰ ਦੀ ਰਾਜਧਾਨੀ ਕਾਹਿਰਾ ਵਿੱਚ ਸਥਿਤ ਮਿਲਟਰੀ ਕਾਲਜ ਦੀਆਂ ਗੂਗਲ ਮੈਪਸ ‘ਤੇ ਕਈ ਹੋਰ ਤਸਵੀਰਾਂ ਮਿਲੀਆਂ , ਜੋ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੇ ਦ੍ਰਿਸ਼ ਨਾਲ ਮੇਲ ਖਾਂਦੀਆਂ ਹਨ। ਤੁਸੀਂ ਹੇਠਾਂ ਦਿੱਤੀਆਂ ਤਸਵੀਰਾਂ ਦੇਖ ਸਕਦੇ ਹੋ।

ਹਮਾਸ ਦੇ ਲੜਾਕੇ ਗਾਜ਼ਾ ਤੋਂ ਪੈਰਾਸ਼ੂਟ ਰਾਹੀਂ ਇਜ਼ਰਾਈਲ 'ਤੇ ਹਮਲਾ ਕਰਨ ਲਈ ਦਾਖਲ ਹੋ ਰਹੇ ਹਨ

ਜਾਂਚ ਵਿਚ ਅਸੀਂ ਗੂਗਲ ਮੈਪ ਦੀ ਮਦਦ ਨਾਲ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਇਜੀਪਟ ਗਾਜ਼ਾ ਦੇ ਨੇੜੇ ਹੈ ਜਾਂ ਨਹੀਂ। ਸਾਨੂੰ ਪਤਾ ਲੱਗਾ ਕਿ ਇਜੀਪਟ ਦੀ ਮਿਲਟਰੀ ਅਕੈਡਮੀ ਗਾਜ਼ਾ ਤੋਂ ਬਹੁਤ ਦੂਰ ਹੈ।

ਹਮਾਸ ਦੇ ਲੜਾਕੇ ਗਾਜ਼ਾ ਤੋਂ ਪੈਰਾਸ਼ੂਟ ਰਾਹੀਂ ਇਜ਼ਰਾਈਲ 'ਤੇ ਹਮਲਾ ਕਰਨ ਲਈ ਦਾਖਲ ਹੋ ਰਹੇ ਹਨ

ਹੁਣ ਅਸੀਂ ਵੀਡੀਓ ਦੀ ਮਿਤੀ ਜਾਣਨ ਦੀ ਕੋਸ਼ਿਸ਼ ਵੀ ਕੀਤੀ, ਪਰ ਸਾਨੂੰ ਕੋਈ ਖਾਸ ਜਾਣਕਾਰੀ ਨਹੀਂ ਮਿਲ ਸਕੀ। ਪੜਤਾਲ ਨੂੰ ਅੱਗੇ ਵਧਾਉਂਦੇ ਅਸੀਂ ਅਰਬੀ ਫੈਕਟ ਚੈਕਿੰਗ ਸੰਸਥਾਨ tafnied.com ਦੇ ਮੁੱਖ ਸੰਪਾਦਕ, ਹੋਸਾਮ ਅਲਵਾਕਿਲ ਨਾਲ ਸੰਪਰਕ ਕੀਤਾ। ਉਹਨਾਂ ਨੇ ਸਾਨੂੰ 27 ਸਤੰਬਰ ਨੂੰ mahmoum_mohamed ਨਾਮ ਦੇ ਟਿੱਕਟੌਕ ਖਾਤੇ ਤੋਂ ਅਪਲੋਡ ਕੀਤਾ ਇੱਕ ਵੀਡੀਓ ਭੇਜਿਆ ।

ਹਮਾਸ ਦੇ ਲੜਾਕੇ ਗਾਜ਼ਾ ਤੋਂ ਪੈਰਾਸ਼ੂਟ ਰਾਹੀਂ ਇਜ਼ਰਾਈਲ 'ਤੇ ਹਮਲਾ ਕਰਨ ਲਈ ਦਾਖਲ ਹੋ ਰਹੇ ਹਨ

ਜਦੋਂ ਅਸੀਂ ਇਸ ਵੀਡੀਓ ਵਿਚ ਦਿਖਾਈ ਦੇ ਰਹੇ ਦ੍ਰਿਸ਼ ਦੀ ਵਾਇਰਲ ਵੀਡੀਓ ਨਾਲ ਤੁਲਨਾ ਕੀਤੀ, ਤਾਂ ਅਸੀਂ ਪਾਇਆ ਕਿ ਦੋਵੇਂ ਵੀਡੀਓ ਵਿਚ ਦਿਖਾਈ ਦੇ ਰਹੇ ਦ੍ਰਿਸ਼ ਪੂਰੀ ਤਰ੍ਹਾਂ ਮੇਲ ਖਾਂਦੇ ਹਨ। ਤੁਸੀਂ ਹੇਠਾਂ ਦਿਤੀ ਤਸਵੀਰ ਵਿੱਚ ਦੇਖ ਸਕਦੇ ਹੋ ਕਿ ਦੋਵੇਂ ਵੀਡੀਓਜ਼ ਵਿੱਚ ਇਜੀਪਟ ਦੀ ਮਿਲਟਰੀ ਅਕੈਡਮੀ ਦੇ ਉੱਪਰ ਉੱਡ ਰਹੇ ਪੈਰਾਸ਼ੂਟ ਦਾ ਪੈਟਰਨ ਇੱਕੋ ਜਿਹਾ ਹੈ।

ਹਮਾਸ ਦੇ ਲੜਾਕੇ ਗਾਜ਼ਾ ਤੋਂ ਪੈਰਾਸ਼ੂਟ ਰਾਹੀਂ ਇਜ਼ਰਾਈਲ 'ਤੇ ਹਮਲਾ ਕਰਨ ਲਈ ਦਾਖਲ ਹੋ ਰਹੇ ਹਨ

ਵੀਡੀਓ ਵਿੱਚ ਅਰਬੀ ਭਾਸ਼ਾ ਵਿੱਚ ਇੱਕ ਟੈਕਸਟ ਵੀ ਲਿਖਿਆ ਹੋਇਆ ਹੈ। ਜਦੋਂ ਅਸੀਂ ਇਸ ਦਾ ਅਨੁਵਾਦ ਕੀਤਾ, ਤਾਂ ਅਸੀਂ ਪਾਇਆ ਕਿ ਇਹ ਇਜੀਪਟ ਦੀ ਮਿਲਟਰੀ ਅਕੈਡਮੀ ਵਿੱਚ ਹੋਣ ਵਾਲੇ ਗ੍ਰੈਜੂਏਸ਼ਨ ਸਮਾਰੋਹ ਤੋਂ ਪਹਿਲਾਂ ਤਿਆਰੀਆਂ ਦੇ ਦ੍ਰਿਸ਼ ਹਨ। ਹੋਸਾਮ ਅਲਵਾਕਿਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਿਲਟਰੀ ਕਾਲਜ ਦੇ 117ਵੇਂ ਬੈਚ ਦਾ ਗ੍ਰੈਜੂਏਸ਼ਨ ਸਮਾਰੋਹ 13 ਅਕਤੂਬਰ ਨੂੰ ਹੋਣਾ ਹੈ।

ਹਮਾਸ ਦੇ ਲੜਾਕੇ ਗਾਜ਼ਾ ਤੋਂ ਪੈਰਾਸ਼ੂਟ ਰਾਹੀਂ ਇਜ਼ਰਾਈਲ 'ਤੇ ਹਮਲਾ ਕਰਨ ਲਈ ਦਾਖਲ ਹੋ ਰਹੇ ਹਨ

ਉਹਨਾਂ ਨੇ ਸਾਨੂੰ TikTok ‘ਤੇ ਅਪਲੋਡ ਕਈ ਹੋਰ ਵੀਡੀਓ ਵੀ ਭੇਜੇ ਜਿਸ ਵਿੱਚ ਪੈਰਾਸ਼ੂਟ ਇਸੇ ਤਰ੍ਹਾਂ ਉੱਡਦੇ ਨਜ਼ਰ ਆ ਰਹੇ ਹਨ। ਇਹ ਸਾਰੇ ਵੀਡੀਓ ਇਜ਼ਰਾਈਲ-ਫਲਸਤੀਨ ਸੰਘਰਸ਼ ਤੋਂ ਕਾਫੀ ਪਹਿਲਾਂ ਸਤੰਬਰ ਮਹੀਨੇ ਵਿੱਚ ਅਪਲੋਡ ਕੀਤੇ ਗਏ ਸਨ।

ਹਮਾਸ ਦੇ ਲੜਾਕੇ ਗਾਜ਼ਾ ਤੋਂ ਪੈਰਾਸ਼ੂਟ ਰਾਹੀਂ ਇਜ਼ਰਾਈਲ 'ਤੇ ਹਮਲਾ ਕਰਨ ਲਈ ਦਾਖਲ ਹੋ ਰਹੇ ਹਨ

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੈ ਕਿ ਵਾਇਰਲ ਵੀਡੀਓ ਦਾ ਇਜ਼ਰਾਈਲ-ਫਲਸਤੀਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਇਜਿਪਟ ਦੀ ਰਾਜਧਾਨੀ ਕਾਇਰੋ ‘ਚ ਸਥਿਤ ਮਿਲਟਰੀ ਅਕੈਡਮੀ ‘ਚ ਹੋਣ ਵਾਲੇ ਗ੍ਰੈਜੂਏਸ਼ਨ ਸਮਾਰੋਹ ਦੀਆਂ ਤਿਆਰੀਆਂ ਦਾ ਸੀਨ ਹੈ।

Result- False

(Additional Inputs from Hossam alwakeel, Editor in chief, tafnied)

Our Sources

Egyptian Defence Ministry Website: Photo on 26th August 2023
Egyptian Military Academy Google Maps Photos
Mahmoum mohamed Tiktok Account: Video on 27th September
ahmedmngaaa3 Tiktok Account: Video on 17th September
olaalkasem Tiktok Account: Video on 20th September
egy_army117 Tiktok Account: Video on 19th September


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
No related articles found
Newchecker footer logo
Newchecker footer logo
Newchecker footer logo
Newchecker footer logo
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

17,924

Fact checks done

FOLLOW US
imageimageimageimageimageimageimage
cookie

ਸਾਡੀ ਵੈਬਸਾਈਟ ਕੁਕੀਜ਼ ਵਰਤਦੀ ਹੈ

ਅਸੀਂ ਕੁਕੀਜ਼ ਅਤੇ ਸਮਾਨ ਤਕਨੀਕੀ ਦੀ ਮਦਦ ਨਾਲ ਸਮੱਗਰੀ ਨੂੰ ਵਿਅਕਤਿਗਤ ਬਣਾਉਣ ਵਿੱਚ ਸਹਾਇਤਾ ਕਰਦੇ ਹਾਂ, ਵਿਗਿਆਪਨਾਂ ਨੂੰ ਅਨੁਕੂਲਿਤ ਕਰਨ ਅਤੇ ਮਾਪਣ ਵਿੱਚ ਮਦਦ ਕਰਦੇ ਹਾਂ, ਅਤੇ ਬੇਹਤਰ ਅਨੁਭਵ ਪ੍ਰਦਾਨ ਕਰਨ ਲਈ। 'ਠੀਕ ਹੈ' ਤੇ ਕਲਿੱਕ ਕਰਨ ਜਾਂ ਕੁਕੀ ਪਸੰਦੀ ਵਿੱਚ ਇੱਕ ਵਿਕਲਪ ਚਾਲੂ ਕਰਨ ਨਾਲ, ਤੁਸੀਂ ਇਸ ਨਾਲ ਸਹਿਮਤ ਹੁੰਦੇ ਹੋ, ਸਾਡੀ ਕੁਕੀ ਨੀਤੀ ਵਿੱਚ ਵਿਸਤਾਰ ਨਾਲ ਵ੍ਯਾਖਿਆ ਕੀਤੇ ਗਏ ਪ੍ਰਣਾਲੀ ਵਿੱਚ।