ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact CheckViralਕੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਇਹ ਬਿਆਨ? ਫਰਜ਼ੀ...

ਕੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਇਹ ਬਿਆਨ? ਫਰਜ਼ੀ ਗ੍ਰਾਫਿਕ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਸੀਂ ਬੇਅਦਬੀ ਤੇ ਚੁੱਪ ਵੱਟ ਸਕਦੇ ਹਾਂ ਪਰ ਪ੍ਰਧਾਨ ਸਾਬ ਦੇ ਚੈਨਲ ਨੂੰ ਬੰਦ ਹੁੰਦਾ ਨਹੀਂ ਦੇਖ ਸਕਦੇ।

Fact
ਵਾਇਰਲ ਹੋ ਰਿਹਾ ਗ੍ਰਾਫਿਕ ਐਡੀਟਡ ਹੈ। ਪੀਟੀਸੀ ਨਿਊਜ਼ ਦੇ ਗ੍ਰਾਫਿਕ ਨੂੰ ਐਡਿਟ ਕਰ ਸੋਸ਼ਲ ਮੀਡਿਆ ਤੇ ਫਰਜ਼ੀ ਦਾਅਵਾ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਮੀਡੀਆ ਅਦਾਰਾ ਪੀਟੀਸੀ ਨਿਊਜ਼ ਦੇ ਹਵਾਲੇ ਤੋਂ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਇੱਕ ਬਿਆਨ ਵਾਇਰਲ ਹੋ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹ ਬੇਅਦਬੀ ਤੇ ਚੁੱਪ ਵੱਟ ਸਕਦੇ ਹਾਂ ਪਰ ਪ੍ਰਧਾਨ ਸਾਬ ਦੇ ਚੈਨਲ ਨੂੰ ਬੰਦ ਹੁੰਦਾ ਨਹੀਂ ਦੇਖ ਸਕਦੇ।

ਫੇਸਬੁੱਕ ਯੂਜ਼ਰ ‘ਗੁਰਤੇਜ ਸਿੰਘ ਢਿੱਲੋਂ’ ਨੇ ਗ੍ਰਾਫਿਕ ਨੂੰ ਸ਼ੇਅਰ ਕਰਦਿਆਂ ਲਿਖਿਆ,’ਜੀਹਦੀ ਖਾਈਏ ਬਾਜਰੀ, ਓਹਦੀ ਭਰੀਏ ਹਾਜਰੀ।’

ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਇਹ ਬਿਆਨ
Courtesy: Facebook/GurtejSinghDhillon

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਇਸ ਮਾਮਲੇ ਨੂੰ ਲੈ ਕੇ ਪੀਟੀਸੀ ਨਿਊਜ਼ ਦੇ ਫੇਸਬੁੱਕ ਪੇਜ ਨੂੰ ਖੰਗਾਲਿਆ। ਸਾਨੂੰ ਪੇਜ ‘ਤੇ ਇਸ ਗ੍ਰਾਫਿਕ ਨਾਲ ਮਿਲਦਾ ਜੁਲਦਾ ਗ੍ਰਾਫਿਕ ਮਿਲਿਆ।

ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਇਹ ਬਿਆਨ
Courtesy: PTC News

ਇਸ ਗ੍ਰਾਫਿਕ ਦੇ ਮੁਤਾਬਕ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਸਿੱਖ ਗੁਰੁਦਆਰਾ ਐਕਟ 1925 ਵਿੱਚ ਸੋਧ ਨੂੰ ਮਤਾ ਪਾ ਰੱਦ ਕੀਤਾ ਅਤੇ ਇਸ ਦੇ ਨਾਲ ਹੀ ਧਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਗੁਰਦੁਆਰਾ ਐਕਟ ‘ਚ ਸੋਧ ਦਾ ਫੈਸਲਾ ਤੁਰੰਤ ਵਾਪਸ ਨਾ ਲਿਆ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਰਿਵਾਇਤਾਂ ਅਨੁਸਾਰ ਮੋਰਚੇ ਦੀ ਅਰੰਭਤਾ ਕੀਤੀ ਜਾਵੇਗੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਦੀ ਪੁਸ਼ਟੀ ਲਈ ਅਸੀਂ ਪੀਟੀਸੀ ਨਿਊਜ਼ ਦੇ ਐਡੀਟਰ ਹਰਪ੍ਰੀਤ ਸਿੰਘ ਸਾਹਨੀ ਨਾਲ ਗੱਲ ਕੀਤੀ। ਹਰਪ੍ਰੀਤ ਸਿੰਘ ਸਾਹਨੀ ਨੇ ਨਿਊਜ਼ਚੈਕਰ ਨਾਲ ਕਰਦਿਆਂ ਵਾਇਰਲ ਹੋ ਰਹੇ ਗ੍ਰਾਫਿਕ ਨੂੰ ਫਰਜ਼ੀ ਦੱਸਿਆ।

ਅੱਗੇ ਵਧਦੇ ਹੋਏ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਅਜਿਹਾ ਕੋਈ ਬਿਆਨ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤਾ ਗਿਆ ਸੀ ਜਾਂ ਨਹੀਂ। ਸਾਨੂੰ ਵਾਇਰਲ ਬਿਆਨ ਦੀ ਪੁਸ਼ਟੀ ਕਰਦੀ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ। ਸ਼੍ਰੋਮਣੀ ਕਮੇਟੀ ਦੇ ਇਜਲਾਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦੁਆਰਾ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਵੀ ਉਨ੍ਹਾਂ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਗ੍ਰਾਫਿਕ ਐਡੀਟਡ ਹੈ। ਪੀਟੀਸੀ ਨਿਊਜ਼ ਦੇ ਗ੍ਰਾਫਿਕ ਨੂੰ ਐਡਿਟ ਕਰ ਸੋਸ਼ਲ ਮੀਡਿਆ ਤੇ ਫਰਜ਼ੀ ਦਾਅਵਾ ਕੀਤਾ ਜਾ ਰਿਹਾ ਹੈ।

Result: Altered Media

Our Sources

Facebook post by PTC News on June 26, 2023
Conversation with PTC News Editor Harpreet Singh Sahni

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular