ਸ਼ਨੀਵਾਰ, ਅਪ੍ਰੈਲ 20, 2024
ਸ਼ਨੀਵਾਰ, ਅਪ੍ਰੈਲ 20, 2024

HomeFact CheckViralਕੀ ਹੈਲੀਕਾਪਟਰ ਕ੍ਰੈਸ਼ ਵਿੱਚ ਹੋਈ ਲਾੜਾ-ਲਾੜੀ ਦੀ ਮੌਤ? ਫਰਜ਼ੀ ਦਾਅਵਾ ਹੋਇਆ ਵਾਇਰਲ

ਕੀ ਹੈਲੀਕਾਪਟਰ ਕ੍ਰੈਸ਼ ਵਿੱਚ ਹੋਈ ਲਾੜਾ-ਲਾੜੀ ਦੀ ਮੌਤ? ਫਰਜ਼ੀ ਦਾਅਵਾ ਹੋਇਆ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਵਿਆਹ ਸਮਾਗਮ ‘ਚ ਹੈਲੀਕਾਪਟਰ ਕਰੈਸ਼ ਦੌਰਾਨ ਲਾੜਾ-ਲਾੜੀ ਦੀ ਜਾਨ ਚਲੀ ਗਈ

Fact

ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। 2018 ਵਿੱਚ ਬ੍ਰਾਜ਼ੀਲ ‘ਚ ਇੱਕ ਵਿਆਹ ਵਿੱਚ ਹੋਏ ਇਸ ਹਾਦਸੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਸੀ।

ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਵਿਆਹ ਸਮਾਗਮ ਵਿਚ ਹੈਲੀਕਾਪਟਰ ਕਰੈਸ਼ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਘਟਨਾ ‘ਚ ਲਾੜਾ-ਲਾੜੀ ਦੀ ਜਾਨ ਚਲੀ ਗਈ ਹੈ।

ਫੇਸਬੁੱਕ ਯੂਜ਼ਰ ‘Bath Batha Wala’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਹੈਲੀਕਾਪਟਰ ‘ਚ ਲਾੜਾ-ਲਾੜੀ ਦੀ ਮੌਤ, ਪੈਸਾ ਹੋਣਾ ਕੋਈ ਵੱਡੀ ਗੱਲ ਨਹੀਂ ਪਰ ਰੱਬ ‘ਤੇ ਭਰੋਸਾ ਰੱਖਣਾ ਜ਼ਿੰਦਗੀ ‘ਚ ਵੱਡੀ ਗੱਲ ਹੈ, ਹੈਲੀਕਾਪਟਰ ਦੇ ਸਾਹਮਣੇ ਤੜਫ-ਤੜਫ ਕੇ ਮਰਨ ਲਈ ਮਜ਼ਬੂਰ ਸਨ ਲਾੜਾ-ਲਾੜੀ ਦੇ ਆਉਣ-ਜਾਣ ਦੇ ਸੁਪਨੇ ਵਿਆਹ ਦੇ ਆਲੀਸ਼ਾਨ ਹੈਲੀਕਾਪਟਰ ਵਿੱਚ, ਸਾਰੇ ਸੁਪਨੇ ਪਲ ਵਿੱਚ ਮਿਟ ਜਾਂਦੇ ਹਨ।’

ਹੈਲੀਕਾਪਟਰ ਕ੍ਰੈਸ਼ ਵਿੱਚ ਹੋਈ ਲਾੜਾ-ਲਾੜੀ ਦੀ ਮੌਤ
Courtesy: Facebook/BathBathaWala

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

ਹੈਲੀਕਾਪਟਰ ਕ੍ਰੈਸ਼ ਵਿੱਚ ਹੋਈ ਲਾੜਾ-ਲਾੜੀ ਦੀ ਮੌਤ
Courtesy: Facebook/HarjinderSingh

Fact Check/Verification

ਵਾਇਰਲ ਹੋ ਰਹੇ ਦਾਅਵੇ ਦੀ ਪੁਸ਼ਟੀ ਕਰਨ ਦੇ ਲਈ ਵਾਇਰਲ ਵੀਡੀਓ ਨੂੰ ਅਸੀਂ ਗੂਗਲ ਤੇ ਕੁਝ ਕੀ ਵਰਡ ਦੇ ਨਾਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ‘The Mirror’ ਦੀ ਰਿਪੋਰਟ ਮਿਲੀ। ਰਿਪੋਰਟ ਵਿੱਚ ਦੱਸਿਆ ਹੈ ਕਿ ਬ੍ਰਾਜ਼ੀਲ ਦੇ ਸਾਓ ਪਾਓਲੋ ਦੇ ਉੱਤਰ ਵਿੱਚ ਲਾੜੀ ਨੂੰ ਲਿਜਾ ਰਿਹਾ ਹੈਲੀਕਾਪਟਰ ਵਿਆਹ ਵਾਲੀ ਥਾਂ ਦੇ ਵਿਚਕਾਰ ਕਰੈਸ਼ ਹੋ ਗਿਆ। ਹਾਲਾਂਕਿ, ਜੋੜੇ ਨੇ ਵਿਆਹ ਦੇ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ।

ਹੈਲੀਕਾਪਟਰ ਕ੍ਰੈਸ਼ ਵਿੱਚ ਹੋਈ ਲਾੜਾ-ਲਾੜੀ ਦੀ ਮੌਤ
Courtesy: Mirror

ਇਸ ਤੋਂ ਇਲਾਵਾ, ਸਾਨੂੰ ਸਾਓ ਪੌਲੋ ਦੀ ਮਿਲਟਰੀ ਪੁਲਿਸ ਦੇ ਫਾਇਰ ਡਿਪਾਰਟਮੈਂਟ ਦੇ ਅਧਿਕਾਰਤ ਟਵਿੱਟਰ ਪੇਜ ‘ਤੇ ਹੈਲੀਕਾਪਟਰ ਕਰੈਸ਼ ਬਾਰੇ ਟਵੀਟ ਵੀ ਮਿਲਿਆ। ਟਵੀਟ ਵਿੱਚ ਕਿਸੇ ਜਾਨੀ ਨੁਕਸਾਨ ਦਾ ਵੀ ਕੋਈ ਜ਼ਿਕਰ ਨਹੀਂ ਹੈ।

ਬ੍ਰਾਜ਼ੀਲ ਦੇ ਇੱਕ ਪ੍ਰਮੁੱਖ ਨਿਊਜ਼ ਪੋਰਟਲ G1 ਨੇ ਦੱਸਿਆ ਕਿ ਹੈਲੀਕਾਪਟਰ ਵਿੱਚ ਚਾਰ ਲੋਕ ਸਵਾਰ ਸਨ- ਪਾਇਲਟ, ਇੱਕ ਬੱਚਾ, ਇੱਕ ਫੋਟੋਗ੍ਰਾਫਰ ਅਤੇ ਦੁਲਹਨ। ਤਿੰਨ ਜਣਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਦਕਿ ਲਾੜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਰਿਪੋਰਟ ਵਿੱਚ ਵਾਇਰਲ ਵੀਡੀਓ ਦੀ ਫੁਟੇਜ ਨੂੰ ਵੀ ਦੇਖਿਆ ਜਾ ਸਕਦਾ ਹੈ।

ਇਸ ਹਾਦਸੇ ਨੂੰ ਲੈ ਕੇ ਬ੍ਰਾਜ਼ੀਲ ਦੇ ਕਈ ਪ੍ਰਮੁੱਖ ਨਿਊਜ਼ ਪੋਰਟਲ ਨੇ ਰਿਪੋਰਟ ਪ੍ਰਕਾਸ਼ਿਤ ਕੀਤੀਆਂ ਸਨ। ਇਹਨਾਂ ਰਿਪੋਰਟ ਵਿੱਚ ਕੀਤੇ ਵੀ ਇਹ ਜਿਕਰ ਨਹੀਂ ਕੀਤਾ ਗਿਆ ਹੈ ਕਿ ਹੈਲੀਕਾਪਟਰ ਕ੍ਰੈਸ਼ ਵਿੱਚ ਲਾੜਾ ਲਾੜੀ ਦੀ ਮੌਤ ਹੋਈ ਸੀ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। 2018 ਵਿੱਚ ਬ੍ਰਾਜ਼ੀਲ ‘ਚ ਇੱਕ ਵਿਆਹ ਵਿੱਚ ਹੋਏ ਇਸ ਹਾਦਸੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਸੀ।

Result: Partly False

Our Sources

Media report published by Mirror on May 6, 2018
Media report published by Elpais on May 7, 2018
Tweet by Department of the Military Police of Sao Paulo on May 6, 2018

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular