Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਹਨਾਂ ਦਿਨੀ ਕੰਗਣਾ ਰਣੌਤ ਦਾ ਇੱਕ ਫਰਜ਼ੀ ਟਵੀਟ ਕਾਫੀ ਵਾਇਰਲ ਹੋਇਆ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।
ਕੰਗਣਾ ਰਣੌਤ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਸ਼ੇਅਰ ਕੀਤਾ ਫਰਜ਼ੀ ਦਾਅਵਾ, ਪੜ੍ਹੋ ਇਹ ਰਿਪੋਰਟ
ਕੰਗਨਾ ਰਣੌਤ ਨੇ ਇਕ ਬਜ਼ੁਰਗ ਔਰਤ ਦੀ ਤਸਵੀਰ ਵਾਇਰਲ ਨੂੰ ਸ਼ੇਅਰ ਕਰ ਦਾਅਵਾ ਕੀਤਾ ਕਿ ਇਹ ਬਜ਼ੁਰਗ ਔਰਤ ‘ਬਿਲਕਿਸ ਬਾਨੋ’ ਹਨ ਜੋ ਕਿ ਸਾਲ 2019 ਵਿੱਚ ਨਾਗਰਿਕਤਾ ਸੰਸ਼ੋਧਨ ਕਾਨੂੰਨ ਦੇ ਖ਼ਿਲਾਫ਼ ਲਗਾਏ ਗਏ ਸ਼ਾਹੀਨ ਬਾਗ ਧਰਨੇ ਦਾ ਮੁੱਖ ਕੇਂਦਰ ਰਹੇ ਹਨ। ਗੌਰਤਲਬ ਹੈ ਕਿ ਬਿਲਕਿਸ ਬਾਨੋ ਨੂੰ ਦਾਦੀ ਕਹਿਕੇ ਵੀ ਸੰਬੋਧਿਤ ਕੀਤਾ ਜਾਂਦਾ ਹੈ।ਕੰਗਨਾ ਰਣੌਤ ਸਮੇਤ ਸੋਸ਼ਲ ਮੀਡਿਆ ਯੂਜ਼ਰਾਂ ਵਲੋਂ ਕੀਤਾ ਗਿਆ ਦਾਅਵਾ ਗਲਤ ਹੈ। ਤਸਵੀਰ ਵਿੱਚ ਦਿਖਾਈ ਦੇ ਰਹੀ ਬਜ਼ੁਰਗ ਔਰਤ ਬਿਲਕਿਸ ਬਾਨੋ ਨਹੀਂ ਹਨ।
ਸੋਸ਼ਲ ਮੀਡਿਆ ਯੂਜ਼ਰਾਂ ਨੇ ਨੌਜਵਾਨ ਦੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਵਾਇਰਲ
ਸੋਸ਼ਲ ਮੀਡੀਆ ਯੂਜ਼ਰਾਂ ਵੱਲੋਂ ਇਕ ਵਿਅਕਤੀ ਦੀ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਨੇ ਹਰੇ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਵਿਚ ਇਹ ਮੁਸਲਿਮ ਨੌਜਵਾਨ, ਸਿੱਖ ਦਾ ਭੇਸ ਬਣਾ ਕੇ ਘੁੰਮ ਰਿਹਾ ਹੈ।ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਮੁਹਾਲੀ ਦੀ ਸਾਲ 2011 ਦੀ ਵੀਡੀਓ ਨੂੰ ਫੇਕ ਪ੍ਰਾਪਗੰਡਾ ਤਹਿਤ ਕੀਤਾ ਵਾਇਰਲ
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਮੁਸਲਿਮ ਬਹਿਰੂਪੀਆ ਭੇਸ ਧਾਰਨ ਕਰਕੇ ਘੁੰਮ ਰਹੇ ਹਨ। ਵੀਡੀਓ ਦੇ ਵਿਚ ਇਕ ਪੁਲੀਸ ਕਰਮੀ ਨੂੰ ਇਕ ਵਿਅਕਤੀ ਦੀ ਪੱਗ ਉਤਾਰਦੇ ਹੋਏ ਦੇਖਿਆ ਜਾ ਸਕਦਾ ਹੈ।ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਵਾਇਰਲ ਹੋ ਰਹੀ ਵੀਡੀਓ ਸਾਲ 2011 ਦੀ ਹੈ ਅਤੇ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਅਸਲ ਵਿੱਚ ਸਿੱਖ ਹੈ।
ਕ੍ਰਿਕਟ ਵਰਲਡ ਕੱਪ ਵਿੱਚ ਲਗਾਏ ਗਏ ਨਾਅਰਿਆਂ ਦੀ ਪੁਰਾਣੀ ਵੀਡੀਓ ਨੂੰ ਕਿਸਾਨ ਅੰਦੋਲਨ ਦੇ ਨਾਮ ਤੇ ਕੀਤਾ ਵਾਇਰਲ
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਪ੍ਰਦਰਸ਼ਨਾਂ ਦੇ ਵਿਚ ਖਾਲਿਸਤਾਨ ਦੇ ਨਾਅਰੇ ਲਗਾਏ ਜਾ ਰਹੇ ਹਨ। ਵਾਇਰਲ ਹੋ ਰਹੀ ਵੀਡੀਓ ਦੇ ਵਿਚ ਕੁਝ ਲੋਕਾਂ ਨੂੰ ਭਾਰਤ ਦੇ ਵਿਰੁੱਧ ਨਾਅਰੇ ਲਗਾਉਂਦੇ ਹੋਏ ਸੁਣਿਆ ਜਾ ਸਕਦਾ ਹੈ।ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸਾਲ 2019 ਵਿੱਚ ਹੋਏ ਕ੍ਰਿਕਟ ਵਰਲਡ ਕੱਪ ਦੇ ਦੌਰਾਨ ਦੀ ਹੈ। ਇਸ ਵੀਡੀਓ ਦਾ ਕਿਸਾਨਾਂ ਦੇ ਚੱਲ ਰਹੇ ਪ੍ਰਦਰਸ਼ਨ ਨਾਲ ਕੋਈ ਸਬੰਧ ਨਹੀਂ ਹੈ।
ਰਿਟਾਇਰਡ ਕੈਪਟਨ ਦੀ ਤਸਵੀਰ ਨੂੰ ਗਲਤ ਦਾਅਵੇ ਦੇ ਨਾਲ ਕੀਤਾ ਵਾਇਰਲ
ਸੋਸ਼ਲ ਮੀਡੀਆ ਤੇ ਸਿੱਖ ਰੈਜੀਮੈਂਟ ਦੇ ਰਿਟਾਇਰਡ ਕੈਪਟਨ ਦੀ ਇਕ ਤਸਵੀਰ ਅਤੇ ਕਿਸਾਨ ਪ੍ਰਦਰਸ਼ਨਾਂ ਵਿਚ ਜ਼ਖਮੀ ਇਕ ਕਿਸਾਨ ਦੀ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਦਰਸ਼ਨ ਦੇ ਦੌਰਾਨ ਰਿਟਾਇਰਡ ਕੈਪਟਨ ਨਾਲ ਵੀ ਕੁੱਟਮਾਰ ਕੀਤੀ ਗਈ।ਰਿਟਾਇਡ ਕੈਪਟਨ ਪ੍ਰਿਥੀਪਾਲ ਸਿੰਘ ਢਿੱਲੋਂ ਦੀ ਤਸਵੀਰ ਨੂੰ ਫਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕਿਸਾਨ ਪ੍ਰਦਰਸ਼ਨ ਵਿੱਚ ਮੌਜੂਦ ਵਿਅਕਤੀ ਦੀ ਐਡੀਟਿਡ ਤਸਵੀਰ ਨੂੰ ਕੀਤਾ ਵਾਇਰਲ
ਕਿਸਾਨ ਪ੍ਰਦਰਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਆਸ਼ੰਕਾ ਜਤਾਈ ਜਾ ਰਹੀ ਹੈ ਕਿ ਇਕ ਮੁਸਲਿਮ ਵਿਅਕਤੀ ਸਿੱਖ ਦੇ ਭੇਸ ਵਿੱਚ ਪ੍ਰਦਰਸ਼ਨ ਵਿੱਚ ਸ਼ਾਮਲ ਹੋਇਆ ਹੈ।ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਐਡਿਟ ਕਰ ਕੇ ਬਣਾਇਆ ਗਿਆ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.