Viral
Weekly Wrap: ਕਿਸਾਨ ਅੰਦੋਲਨ ਤੋਂ ਲੈ ਕੇ ਅੰਬਾਨੀ-ਅਡਾਨੀ ਤਕ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਕਿਸਾਨ ਅੰਦੋਲਨ ਨੂੰ ਲੈ ਕੇ ਕਾਫੀ ਤਸਵੀਰਾਂ ਵਾਇਰਲ ਹੋਈਆਂ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ ਪੰਜਾਬ ਵਿੱਚ ਸਾਈਨ ਬੋਰਡਾਂ ਤੇ ਪੋਤੀ ਗਈ ਕਾਲਿਖ? ਪੁਰਾਣੀ ਤਸਵੀਰਾਂ ਹੋਈਆਂ ਵਾਇਰਲ
ਵਟਸਐਪ ਤੇ ਕੁਝ ਤਸਵੀਰਾਂ ਦਾ ਕਲਾਜ਼ ਵਾਇਰਲ ਹੋ ਰਿਹਾ ਹੈ। ਇਨ੍ਹਾਂ ਤਸਵੀਰਾਂ ਵਿਚ ਕੁਝ ਵਿਅਕਤੀਆਂ ਨੂੰ ਸਾਈਨ ਬੋਰਡ ਉੱਤੇ ਕਾਲਿਖ ਪੋਤੇ ਹੋਏ ਦੇਖਿਆ ਜਾ ਸਕਦਾ ਹੈ। ਇਹ ਵਿਅਕਤੀ ਸਾਈਨ ਬੋਰਡ ਤੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੇ ਸ਼ਬਦਾਂ ਦੇ ਉੱਤੇ ਕਾਲਖ਼ ਪੋਤ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਸਾਈਨ ਬੋਰਡ ਤੇ ਹਿੰਦੀ ਵਿੱਚ ਲਿਖੇ ਨਾਵਾਂ ਉੱਤੇ ਕਾਲਿਖ ਪੋਤੀ ਜਾ ਰਹੀ ਹੈ।ਪੰਜਾਬ ਦੀ ਸਾਲਾਂ ਪੁਰਾਣੀ ਤਸਵੀਰਾਂ ਨੂੰ ਹੁਣ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਕਿਸਾਨ ਅੰਦੋਲਨ ਵਿੱਚ ਇੱਕ ਹੋਰ ਕਿਸਾਨ ਨੇ ਗਵਾਈ ਜਾਨ? ਪੁਰਾਣੀ ਤਸਵੀਰ ਹੋਈ ਵਾਇਰਲ
ਸੋਸ਼ਲ ਮੀਡੀਆ ਤੇ ਇਕ ਵਿਅਕਤੀ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਇਕ ਮ੍ਰਿਤਕ ਕਿਸਾਨ ਦੀ ਹੈ ਜਿਸ ਦੀ ਕਿਸਾਨ ਅੰਦੋਲਨ ਦੇ ਦੌਰਾਨ ਮੌਤ ਹੋ ਗਈ।ਵਾਇਰਲ ਹੋ ਰਹੀ ਤਸਵੀਰ ਦੇ ਨਾਲ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਤਸਵੀਰ ਦਾ ਮੌਜੂਦਾ ਕਿਸਾਨ ਅੰਦੋਲਨ ਦਾ ਕੋਈ ਸਬੰਧ ਨਹੀਂ ਹੈ।

ਕੀ ਉਦਯੋਗਪਤੀ ਅਡਾਨੀ ਅਤੇ ਅੰਬਾਨੀ ਨੇ ਜ਼ਮੀਨ ਤੇ ਕਬਜ਼ਾ ਦਵਾਉਣ ਲਈ ਪੁਲਿਸ ਨੂੰ ਭੇਜਿਆ?
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਲੋਕਾਂ ਨੂੰ ਪੁਲਿਸ ‘ਤੇ ਪਥਰਾਵ ਕਰਦੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਦਯੋਗਪਤੀ ਅਡਾਨੀ ਅਤੇ ਅੰਬਾਨੀ ਨੇ ਗਰੀਬਾਂ ਦੀ ਜਮੀਨ ਹੜੱਪਣ ਲਈ ਪੁਲਿਸ ਨੂੰ ਭੇਜਿਆ ਪਰ ਪਿੰਡ ਦੇ ਲੋਕਾਂ ਨੇ ਪੁਲਿਸ ਨੂੰ ਮਾਰ ਭਜਾਇਆ।ਵਾਇਰਲ ਹੋ ਰਹੀ ਵੀਡੀਓ ਦਾ ਅਡਾਨੀ ਜਾਂ ਅੰਬਾਨੀ ਨਾਲ ਕੋਈ ਸਬੰਧ ਨਹੀਂ ਹੈ। ਨਿਜੀ ਮਾਮਲੇ ਦੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਲ 2019 ਦੀ ਘਟਨਾ ਨੂੰ ਹਾਲੀਆ ਦੱਸਕੇ ਕੀਤਾ ਸੋਸ਼ਲ ਮੀਡੀਆ ਤੇ ਵਾਇਰਲ
ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਇੱਕ ਹਾਦਸਾਗ੍ਰਸਤ ਕਾਰ ਅਤੇ ਦੋ ਨਵ-ਵਿਆਹੀਆਂ ਕੁੜੀਆਂ ਦੀ ਤਸਵੀਰ ਵੇਖੀ ਜਾ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੋਨੋਂ ਭੈਣਾਂ ਹਨ ਅਤੇ ਦੋਨੋਂ ਇਕੋਂ ਘਰ ਵਿੱਚ ਵਿਆਹੀਆਂ ਅਤੇ ਕੱਲ੍ਹ ਦੋਨਾਂ ਦੀ ਮੌਤ ਹੋ ਗਈ।ਵਾਇਰਲ ਤਸਵੀਰ ਹਾਲੀਆ ਨਹੀਂ ਸਗੋਂ ਡੇਢ ਸਾਲ ਪੁਰਾਣੀਆਂ ਹਨ। ਪੁਰਾਣੀ ਘਟਨਾ ਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਸ਼ਹੀਦ ਭਗਤ ਸਿੰਘ ਦੀ ਭੈਣ ਦੇ ਦਿਹਾਂਤ ਦੀ ਖ਼ਬਰ ਮੁੜ ਹੋਈ ਸੋਸ਼ਲ ਮੀਡੀਆ ਤੇ ਵਾਇਰਲ
ਸੋਸ਼ਲ ਮੀਡੀਆ ਤੇ ਇਕ ਬਜ਼ੁਰਗ ਮਾਤਾ ਦੀ ਤਸਵੀਰ ਵਾਇਰਲ ਹੋ ਰਹੀ ਹੈ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਦਿਖਾਈ ਦੇ ਰਹੀ ਬਜ਼ੁਰਗ ਮਾਤਾ ਸ਼ਹੀਦ ਭਗਤ ਸਿੰਘ ਦੀ ਭੈਣ ਪ੍ਰਕਾਸ਼ ਕੌਰ ਹੈ ਜਿਨ੍ਹਾਂ ਦੀ ਹਾਲ ਹੀ ਦੇ ਵਿੱਚ ਮੌਤ ਹੋ ਗਈ ਪਰ ਕਿਸੇ ਵੀ ਨੇਤਾ ਜਾਂ ਰਾਜਨੇਤਾ ਨੇ ਸ਼ੋਕ ਨਹੀਂ ਜਤਾਇਆ।ਬੀਬੀ ਪ੍ਰਕਾਸ਼ ਕੌਰ ਦੀ ਮੌਤ 2014 ਵਿੱਚ ਹੋਈ ਸੀ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁਨ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044