Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
ਰਾਜਸਥਾਨ ਦੇ ਜਲੌਰ ਵਿੱਚ ਪਾਣੀ ਦੇ ਮਟਕੇ ਨੂੰ ਹੱਥ ਲਾਉਣ ਤੇ ਕੁੱਟਮਾਰ ਤੋਂ ਬਾਅਦ ਇਕ ਬੱਚੇ ਦੀ ਮੌਤ ਦਾ ਮਾਮਲਾ ਇਸ ਸਮੇਂ ਸੁਰਖੀਆਂ ਵਿਚ ਹੈ। ਸੋਸ਼ਲ ਮੀਡੀਆ ਤੇ ਡਾਂਸ ਕਰਦੇ ਹੋਏ ਇਕ ਬੱਚੇ ਦੇ ਵੀਡੀਓ ਨੂੰ ਸ਼ੇਅਰ ਕਰ ਇਸ ਨੂੰ ਉਸ ਘਟਨਾ ਦਾ ਦੱਸਿਆ ਜਾ ਰਿਹਾ ਹੈ। ਪੋਸਟ ਵਿਚ ਇਸ ਬੱਚੇ ਦਾ ਨਾਮ ਇੰਦਰ ਕੁਮਾਰ ਮੇਘਵਾਲ ਦੱਸਿਆ ਗਿਆ ਹੈ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।
ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਵਾਇਰਲ ਪੋਸਟ ‘ਤੇ ਕੀਤੇ ਗਏ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਇੱਕ ਯੂਜ਼ਰ ਨੇ ਕਮੈਂਟ ਕੀਤਾ ਕਿ ਵੀਡੀਓ ਵਿੱਚ ਨਜ਼ਰ ਆ ਰਿਹਾ ਬੱਚਾ ਇੰਦਰ ਕੁਮਾਰ ਮੇਘਵਾਲ ਨਹੀਂ ਹੈ ਅਤੇ ਇਹ ਰਾਜਸਥਾਨ ਦੇ ਬਾੜਮੇਰ ਦੇ ਤਰਾਤਰਾ ਦਾ ਵੀਡੀਓ ਹੈ। ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਫੇਸਬੁੱਕ ‘ਤੇ ‘ਬਾੜਮੇਰ ਤਰਾਤਰਾ ਡਾਂਸ’ ਕੀਵਰਡ ਸਰਚ ਕੀਤਾ। ਇਸ ਦੌਰਾਨ ਸਾਨੂੰ ਦੀਦਾ ਰਾਮ ਚੌਧਰੀ ਦਾ ਇੱਕ ਫੇਸਬੁੱਕ ਪੋਸਟ ਮਿਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਪੋਸਟ ਵਿਚ ਵਾਇਰਲ ਵੀਡੀਓ ਦਾ ਇੱਕ ਸਕ੍ਰੀਨ ਸ਼ਾਟ ਵੀ ਸਾਨੂੰ ਪ੍ਰਾਪਤ ਹੋਇਆ। ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਇਹ ਵੀਡੀਓ ਬਾੜਮੇਰ ਦੇ ਗੋਰਖਧਾਮ ਦਾ ਹੈ। ਇਸ ਤੋਂ ਬਾਅਦ ਅਸੀਂ ਕੁਝ ਕੀਵਰਡ ਦੀ ਮਦਦ ਨਾਲ ਫੇਸਬੁੱਕ ‘ਤੇ ਸਰਚ ਕੀਤਾ। ਸਾਨੂੰ 30 ਜੁਲਾਈ 2022 ਨੂੰ GUPS ਗੋਮਰਾਖ ਧਾਮ ਤਰਾਤਰਾ, ਚੋਹਤਾਨ, ਬਾੜਮੇਰ ਦੇ ਫੇਸਬੁੱਕ ਪੇਜ ਤੇ ਅਪਲੋਡ ਕੀਤਾ ਗਿਆ ਇੱਕ ਵੀਡੀਓ ਪ੍ਰਾਪਤ ਹੋਇਆ। ਪੋਸਟ ਦੇ ਕੈਪਸ਼ਨ ਮੁਤਾਬਕ ਡਾਂਸ ਕਰਨ ਵਾਲੇ ਬੱਚੇ ਦਾ ਨਾਂ ਹਰੀਸ਼ ਹੈ। ਗੌਰਤਲਬ ਹੈ ਕਿ ਇਹ ਉਹੀ ਵੀਡੀਓ ਹੈ, ਜਿਸ ਨੂੰ ਸੋਸ਼ਲ ਮੀਡੀਆ ‘ਤੇ ਜਲੋਰ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਸਰਕਾਰੀ ਪ੍ਰਾਇਮਰੀ ਸਕੂਲ, ਗੋਮਾਰਕ ਧਾਮ, ਤਾਰਾਤਰਾ ਦੇ ਮੁੱਖ ਅਧਿਆਪਕ ਗੋਨੇਸਾਰਾਮ ਚੌਧਰੀ ਨਾਲ ਸੰਪਰਕ ਕੀਤਾ। ਉਹਨਾਂ ਨੇ ਦੱਸਿਆ ਕਿ, “ਬੱਚੇ ਦੀ ਡਾਂਸ ਦੀ ਵੀਡੀਓ ਸਾਡੇ ਸਕੂਲ ਦੀ ਹੈ। ਬੱਚੇ ਦਾ ਨਾਂ ਹਰੀਸ਼ ਭੀਲ ਹੈ ਅਤੇ ਉਹ ਤਾਰਾਤਰਾ ਦਾ ਰਹਿਣ ਵਾਲਾ ਹੈ। ਹਰ ਸ਼ਨੀਵਾਰ ਅਸੀਂ ‘ਨੋ ਬੈਗ ਡੇ’ ਮਨਾਉਂਦੇ ਹਾਂ, ਜੋ ਕਿ ਰਾਜਸਥਾਨ ਸਰਕਾਰ ਦੁਆਰਾ ਚਲਾਈ ਗਈ ਇੱਕ ਸਕੀਮ ਹੈ, ਜਿਸ ਵਿੱਚ ਬੱਚੇ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ। ਇਹ ਉਸ ਦਿਨ ਦਾ ਵੀਡੀਓ ਹੈ। ਲੋਕ ਇਸ ਨੂੰ ਜਲੌਰ ਕਾਂਡ ਨਾਲ ਜੋੜ ਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ ਜੋ ਕਿ ਗਲਤ ਹੈ।
ਦੱਸ ਦਈਏ ਕਿ ਪਿਛਲੇ ਦਿਨੀਂ ਰਾਜਸਥਾਨ ਦੇ ਜਲੌਰ ਦੇ ਸੁਰਾਣਾ ਪਿੰਡ ‘ਚ ਸਥਿਤ ਇਕ ਨਿੱਜੀ ਸਕੂਲ ‘ਚ ਕਥਿਤ ਤੌਰ ‘ਤੇ ਕੁੱਟਮਾਰ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਸੀ। ‘ਦ ਵਾਇਰ’ ਦੀ ਰਿਪੋਰਟ ਮੁਤਾਬਕ 20 ਜੁਲਾਈ ਨੂੰ ਰਾਜਸਥਾਨ ਦੇ ਇੱਕ ਪ੍ਰਾਈਵੇਟ ਸਕੂਲ ਦੇ ਇੱਕ ਅਧਿਆਪਕ ਵੱਲੋਂ 9 ਸਾਲਾ ਲੜਕੇ ਇੰਦਰ ਕੁਮਾਰ ਮੇਘਵਾਲ ਨੂੰ ਪੀਣ ਵਾਲੇ ਪਾਣੀ ਦੇ ਘੜੇ ਨੂੰ ਛੂਹਣ ‘ਤੇ ਕਥਿਤ ਤੌਰ ‘ਤੇ ਕੁੱਟਿਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਨੇ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਖਿਲਾਫ ਐਸਸੀ/ਐਸਟੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਸਾਡੀ ਜਾਂਚ ਤੂੰ ਇਹ ਸਾਫ਼ ਹੋ ਜਾਂਦਾ ਹੈ ਕਿ ਬਾੜਮੇਰ ਦੇ ਸਕੂਲ ਦੀ ਵੀਡੀਓ ਨੂੰ ਰਾਜਸਥਾਨ ਦੇ ਜਲੌਰ ‘ਚ ਵਾਪਰੀ ਘਟਨਾ ਨਾਲ ਜੋੜਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਜੇਕਰ ਤੁਹਾਨੂੰ ਇਹ ਫੈਕਟ ਚੈਕ ਪਸੰਦ ਆਇਆ ਤਾਂ ਤੁਸੀਂ ਇਸ ਤਰ੍ਹਾਂ ਦੇ ਹੋਰ ਫੈਕਟ ਚੈਕ ਪੜ੍ਹਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
February 3, 2024
Shaminder Singh
April 15, 2023
Shaminder Singh
April 12, 2023