Authors
Claim
ਸੋਸ਼ਲ ਮੀਡਿਆ ਤੇ ਅੱਜ ਤਕ ਨਿਊਜ਼ ਚੈਨਲ ਦੇ ਤਿੰਨ ਗ੍ਰਾਫਿਕਸ ਦਾ ਇੱਕ ਕੋਲਾਜ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਪਤਨੀ ਜਸ਼ੋਦਾਬੇਨ ਬਾਰੇ ਦਾਅਵੇ ਕੀਤੇ ਗਏ ਹਨ। ਵਾਇਰਲ ਦਾਅਵੇ ਮੁਤਾਬਕ ਜਸ਼ੋਦਾਬੇਨ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਉਹ ਗੁਜਰਾਤ ਦੇ ਵਡੋਦਰਾ ਤੋਂ ਚੋਣ ਲੜ ਸਕਦੀ ਹੈ।
ਵਾਇਰਲ ਕੋਲਾਜ ਦੇ ਪਹਿਲੇ ਗ੍ਰਾਫਿਕ ਵਿੱਚ ਲਿਖਿਆ ਹੈ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਤਨੀ ਜਸ਼ੋਦਾਬੇਨ ਮੋਦੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਦੂਜੇ ਗ੍ਰਾਫਿਕ ਵਿੱਚ ਲਿਖਿਆ ਹੈ, “ਕਾਂਗਰਸ ਪਾਰਟੀ ਵਡੋਦਰਾ ਹਲਕੇ ਤੋਂ ਸੰਸਦੀ ਚੋਣ ਲੜਨਗੇ।” ਤੀਸਰੇ ਗ੍ਰਾਫਿਕ ਵਿੱਚ ਲਿਖਿਆ ਹੈ, “2024 ਦੀਆਂ ਚੋਣਾਂ ਬਾਰੇ ਦਿੱਤਾ ਬਿਆਨ: ਕਿਹਾ ਜੋ ਵਿਅਕਤੀ ਵਿਆਹ ਦੀਆਂ ਸੱਤ ਕਸਮਾਂ ਨਹੀਂ ਨਿਭਾ ਸਕਦਾ, ਉਹ ਹਿੰਦੂ ਕਹਾਉਣ ਦੇ ਲਾਇਕ ਨਹੀਂ ਹੈ”।
ਵਾਇਰਲ ਦਾਅਵੇ ਨੂੰ ਕਈ X ਹੈਂਡਲਾਂ ਦੁਆਰਾ ਵੀ ਸਾਂਝਾ ਕੀਤਾ ਗਿਆ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਵਾਇਰਲ ਕੋਲਾਜ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਇਸ ਵਿੱਚ ਕੀਤੇ ਗਏ ਦਾਅਵੇ ਨਾਲ ਜੁੜੀਆਂ ਖ਼ਬਰਾਂ ਨੂੰ ਅੱਜ ਤਕ ਦੀ ਵੈੱਬਸਾਈਟ ਅਤੇ ਯੂਟਿਊਬ ਅਕਾਊਂਟ ‘ ਤੇ ਖੋਜਿਆ, ਪਰ ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ।
ਇਸ ਤੋਂ ਬਾਅਦ, ਜਦੋਂ ਅਸੀਂ ਵਾਇਰਲ ਕੋਲਾਜ ਦੇ ਗ੍ਰਾਫਿਕਸ ਦੀ ਤੁਲਨਾ Aaj Tak ਦੇ YouTube ਚੈਨਲ ‘ਤੇ ਵੀਡੀਓਜ਼ ਵਿੱਚ ਸ਼ਾਮਲ ਗ੍ਰਾਫਿਕਸ ਨਾਲ ਕੀਤੀ। ਸਾਨੂੰ ਬਹੁਤ ਸਾਰੇ ਅੰਤਰ ਨਜ਼ਰ ਆਏ। ਉਦਾਹਰਨ ਵਜੋਂ Aaj Tak ਦੇ ਅਸਲ ਬ੍ਰੇਕਿੰਗ ਨਿਊਜ਼ ਗ੍ਰਾਫਿਕਸ ਵਿੱਚ ਵਾਕ ਦੇ ਅੰਤ ਵਿੱਚ ਫੁੱਲ ਸਟਾਪ (.) ਦੀ ਵਰਤੋਂ ਨਹੀਂ ਕੀਤੀ ਜਾਂਦੀ ਜਦੋਂ ਕਿ ਵਾਇਰਲ ਗ੍ਰਾਫਿਕਸ ਵਿੱਚ ਫੁੱਲ ਸਟਾਪ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ, ਸਾਨੂੰ ਵਾਇਰਲ ਗ੍ਰਾਫਿਕਸ ਵਿੱਚ ਵਿਆਕਰਣ ਦੀਆਂ ਗਲਤੀਆਂ ਮਿਲੀਆਂ ਜੋ ਅੱਜਕੱਲ ਗ੍ਰਾਫਿਕਸ ਵਿੱਚ ਨਹੀਂ ਮਿਲਦੀਆਂ।
ਜਾਂਚ ਦੇ ਦੌਰਾਨ ਅਸੀਂ ਆਜ ਤਕ ਦੀ ਸੰਪਾਦਕੀ ਟੀਮ ਨਾਲ ਜੁੜੇ ਅਧਿਕਾਰੀ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਗ੍ਰਾਫਿਕਸ ਐਡਿਟ ਕੀਤੇ ਗਏ ਹਨ ਅਤੇ ਇਸ ਵਿੱਚ ਮੌਜੂਦ ਫੌਂਟ ਸਾਡੇ ਅਸਲ ਗ੍ਰਾਫਿਕਸ ਵਿੱਚ ਨਹੀਂ ਵਰਤੇ ਜਾਂਦੇ।
ਜਾਂਚ ਦੌਰਾਨ, ਅਸੀਂ ਜਸ਼ੋਦਾਬੇਨ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਅਤੇ ਵਡੋਦਰਾ ਤੋਂ ਲੋਕ ਸਭਾ ਚੋਣ ਲੜਨ ਦੇ ਦਾਅਵੇ ਦੀ ਪੁਸ਼ਟੀ ਕਰਨ ਲਈ ਗੁਜਰਾਤ ਕਾਂਗਰਸ ਦੇ ਬੁਲਾਰੇ ਡਾਕਟਰ ਮਨੀਸ਼ ਦੋਸ਼ੀ ਨਾਲ ਵੀ ਸੰਪਰਕ ਕੀਤਾ। ਵਾਇਰਲ ਦਾਅਵੇ ਦਾ ਖੰਡਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅਜਿਹੀ ਕੋਈ ਜਾਣਕਾਰੀ ਉਹਨਾਂ ਦੇ ਗਿਆਨ ਵਿੱਚ ਨਹੀਂ ਹੈ ਅਤੇ ਜੇਕਰ ਇਹ ਸੱਚ ਹੁੰਦਾ ਤਾਂ ਉਹਨਾਂ ਨੂੰ ਜ਼ਰੂਰ ਪਤਾ ਹੁੰਦਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਇਲਾਵਾ, ਅਸੀਂ ਤੀਜੇ ਗ੍ਰਾਫਿਕ ਵਿੱਚ ਕੀਤੇ ਗਏ ਦਾਅਵੇ ਦੀ ਵੀ ਜਾਂਚ ਕੀਤੀ ਜਿਸ ‘ਚ ਕਥਿਤ ਤੌਰ ‘ਤੇ ਕਿਹਾ ਗਿਆ ਹੈ ਕਿ ਜਸ਼ੋਦਾਬੇਨ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ”ਜੋ ਵਿਅਕਤੀ ਵਿਆਹ ਦੀਆਂ ਸੱਤ ਕਸਮਾਂ ਨਹੀਂ ਰੱਖ ਸਕਿਆ ਉਹ ਹਿੰਦੂ ਕਹਾਉਣ ਦਾ ਹੱਕਦਾਰ ਨਹੀਂ ਹੈ। ਇਸ ਦੀ ਜਾਂਚ ਕਰਨ ਲਈ, ਅਸੀਂ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਖਬਰਾਂ ਦੀ ਖੋਜ ਕੀਤੀ ਪਰ ਸਾਨੂੰ ਕੋਈ ਵੀ ਅਜਿਹੀ ਰਿਪੋਰਟ ਨਹੀਂ ਮਿਲੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਕੋਲਾਜ ਵਿੱਚ ਮੌਜੂਦ ਸਾਰੇ ਗ੍ਰਾਫਿਕਸ ਐਡਿਟ ਕੀਤੇ ਗਏ ਹਨ ਅਤੇ ਇਸ ਵਿੱਚ ਕੀਤੇ ਗਏ ਦਾਅਵੇ ਵੀ ਫਰਜ਼ੀ ਹਨ।
Result- False
Our Sources
Comparison between original AAJ TAK graphics and viral graphics
Telephonic Conversation with Team Member of AAJTAK Editorial
Telephonic Conversation with Gujarat Congress Spokesperson Dr Manish Doshi
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।