Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
Claim
ਰਾਜਸਥਾਨ ਦੇ ਕੋਟਾ ‘ਚ ਔਰਤ ਨੇ 11 ਸਾਲ ਬਾਅਦ ਔਲਾਦ ਨੂੰ ਜਨਮ ਦਿੱਤਾ ਪਰ 2 ਮਿੰਟ ਆਪਣੇ ਬੱਚੇ ਨੂੰ ਲਾਡ ਕਰਨ ਤੋਂ ਬਾਅਦ ਔਰਤ ਦੀ ਮੌਤ ਹੋ ਗਈ
Fact
ਵਾਇਰਲ ਦਾਅਵਾ ਗੁੰਮਰਾਕੁਨ ਹੈ। ਮਾਰਮਿਕ ਤਸਵੀਰਾਂ ਨੂੰ ਜੋੜਕੇ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਦੋ ਤਸਵੀਰਾਂ ਦਾ ਕੋਲਾਜ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਔਰਤ ਨੂੰ ਨਵਜੰਮੇ ਬੱਚੇ ਨਾਲ ਲਾਡ ਕਰਦੇ ਵੇਖਿਆ ਜਾ ਸਕਦਾ ਹੈ। ਇਸ ਕੋਲਾਜ਼ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਸਥਾਨ ਦੇ ਕੋਟਾ ‘ਚ ਇੱਕ ਔਰਤ ਨੂੰ 11 ਸਾਲ ਬਾਅਦ ਔਲਾਦ ਦਾ ਸੁੱਖ ਮਿਲਿਆ, ਪਰ 2 ਮਿੰਟ ਆਪਣੇ ਬੱਚੇ ਨੂੰ ਲਾਡ ਕਰਨ ਤੋਂ ਬਾਅਦ ਉਸ ਔਰਤ ਦੀ ਮੌਤ ਹੋ ਗਈ।
ਫੇਸਬੁੱਕ ਯੂਜ਼ਰ ਮਨੂ ਅਰੇਰੀ ਨੇ 30 ਮਈ 2023 ਨੂੰ ਵਾਇਰਲ ਕੋਲਾਜ ਸਾਂਝਾ ਕਰਦਿਆਂ ਲਿਖਿਆ, “ਰਾਜਸਥਾਨ ਦੇ ਕੋਟਾ ਚ ਇੱਕ ਔਰਤ ਨੂੰ 11 ਸਾਲ ਬਾਅਦ ਔਲਾਦ ਦਾ ਸੁੱਖ ਮਿਲਿਆ, ਪਰ ਦੁੱਖ ਦੀ ਗੱਲ ਇਹ ਸੀ ਕ ਜਦੋਂ ਡਾਕਟਰ ਨੇ ਕਿਹਾ ਦੋਨਾਂ ਚੋਂ ਇੱਕ ਜਾਣੇ ਨੂੰ ਹੀ ਬਚਾ ਸਕਦੇ ਹਾਂ, ਮਾਂ ਬਚੇਗੀ ਜ਼ਾ ਬੇਟਾ, ਤਾਂ ਉਸ ਔਰਤ ਨੇ ਬੇਟੇ ਨੂੰ ਚੁਣਿਆ ਅਤੇ 2 ਮਿੰਟ ਹੀ ਆਪਣੇ ਬੇਟੇ ਨੂੰ ਲਾਡ ਕਰਨ ਤੋਂ ਬਾਅਦ ਉਸ ਔਰਤ ਦੀ ਮੌਤ ਹੋ ਗਈ।। ਮੈਂ ਸਿਰ ਝੁਕਾ ਕੇ ਅਜਿਹੀ ਮਾਂ ਨੂੰ ਪ੍ਰਣਾਮ ਕਰਦਾ ਹਾਂ, ਜਿੰਨੇਂ ਆਪਣੀ ਜਾਨ ਦੇ ਕੇ ਆਪਣੇ ਬੱਚੇ ਦੀ ਜਾਨ ਬਚਾਈ”

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਨ੍ਹਾਂ ਦੋਵੇਂ ਤਸਵੀਰਾਂ ਦੇ ਕੋਲਾਜ ‘ਚ ਸ਼ਾਮਿਲ ਤਸਵੀਰਾਂ ਨੂੰ ਇੱਕ-ਇੱਕ ਕਰਕੇ ਰਿਵਰਸ ਇਮੇਜ ਸਰਚ ਕੀਤਾ।
ਪਹਿਲੀ ਤਸਵੀਰ ਨੂੰ ਰਿਵਰਸ ਇਮੇਜ ਸਰਚ ਕਰਨ ‘ਤੇ ਸਾਨੂੰ ਇਹ ਤਸਵੀਰ ਦਿਸੰਬਰ 2015 ਦੇ ਪੋਸਟ ‘ਚ ਅਪਲੋਡ ਮਿਲੀ। ਫੇਸਬੁੱਕ ਪੇਜ Merve Tiritoğlu Şengünler Photography ਨੇ 14 ਦਿਸੰਬਰ 2015 ਨੂੰ ਵਾਇਰਲ ਤਸਵੀਰ ਸਾਂਝੀ ਕੀਤੀ ਤੇ ਕੈਪਸ਼ਨ ਲਿਖਿਆ ‘En güzel kavuşma’, ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ “ਸਭਤੋਂ ਖੂਬਸੂਰਤ ਮਿਲਣ”’

ਇਸ ਪੋਸਟ ਨਾਲ ਕੀਤੇ ਵੀ ਇਹ ਜਾਣਕਾਰੀ ਨਹੀਂ ਸੀ ਜਿਸ ਮੁਤਾਬਕ ਇਹ ਔਰਤ ਮਾਂ ਬਣਨ ਤੋਂ ਬਾਅਦ ਮਰ ਗਈ ਸੀ। ਅਸੀਂ ਇਸ ਪੇਜ ਨੂੰ ਖੰਗਾਲਿਆ ਤਾਂ ਪਾਇਆ ਕਿ ਇਹ ਪੇਜ ਬੱਚਿਆਂ ਸਣੇ ਵਿਆਹ ਆਦਿ ਦੀਆਂ ਤਸਵੀਰਾਂ ਸਾਂਝਾ ਕਰਦਾ ਹੈ।
ਇਸ ਤਸਵੀਰ ਨੂੰ ਰਿਵਰਸ ਇਮੇਜ ਕਰਨ ‘ਤੇ ਸਾਨੂੰ ਇਸ ਤਸਵੀਰ ਦਾ ਵੀਡੀਓ ਫੇਸਬੁੱਕ ਪੇਜ Exotic Moments ਦੁਆਰਾ 2021 ‘ਚ ਸਾਂਝਾ ਕੀਤਾ ਮਿਲਿਆ। ਇਥੇ ਮੌਜੂਦ ਕੈਪਸ਼ਨ ਦਾ ਅਨੁਵਾਦ ਸੀ, “ਹਰ ਮਾਂ ਦੀ ਜ਼ਿੰਦਗੀ ‘ਚ ਆਉਣ ਵਾਲੇ ਖੂਬਸੂਰਤ ਪਲ”
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਹ ਵੀਡੀਓ ਸਾਨੂੰ ਫੇਸਬੁੱਕ ਪੇਜ Machine Magic ਦੁਆਰਾ ਵੀ 2022 ‘ਚ ਸਾਂਝਾ ਕੀਤਾ ਮਿਲਿਆ। ਇਥੇ ਮੌਜੂਦ ਕੈਪਸ਼ਨ ਦਾ ਵੀ ਅਨੁਵਾਦ ਸੀ, “ਹਰ ਮਾਂ ਦੀ ਜ਼ਿੰਦਗੀ ‘ਚ ਆਉਣ ਵਾਲੇ ਖੂਬਸੂਰਤ ਪਲ”

ਇਹਨਾਂ ਦੋਨਾਂ ਵੀਡੀਓ ਵਿੱਚ ਕਿਤੇ ਵੀ ਇਹ ਜਾਣਕਾਰੀ ਮੌਜੂਦ ਨਹੀਂ ਸੀ ਕਿ ਇਹ ਔਰਤ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਰ ਗਈ ਸੀ।
20 ਜਨਵਰੀ 2022 ਦੀ ਦੈਨਿਕ ਭਾਸਕਰ ਦੀ ਰਿਪੋਰਟ ਅਨੁਸਾਰ ਸੁਹਾਣੀ ਨਾਂ ਦੀ ਮਹਿਲਾ ਆਪਣੀ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਮਰ ਗਈ ਸੀ ਤੇ ਸੁਹਾਣੀ ਆਪਣੀਆਂ ਅੱਖਾਂ ਡੋਨੇਟ ਕਰ ਗਈ ਸੀ। ਇਸ ਮਾਮਲੇ ਨੂੰ ਲੈ ਕੇ ਦੈਨਿਕ ਭਾਸਕਰ ਦੇ ਈ ਪੇਪਰ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।

ਦੱਸ ਦਈਏ ਕੀ ਇਹਨਾਂ ਤਸਵੀਰਾਂ ਨੂੰ ਸੁਹਾਣੀ ਦਾ ਦੱਸਦਿਆਂ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਗਿਆ ਸੀ। Newschecker ਨਾਲ ਗੱਲ ਕਰਦਿਆਂ ਸੁਹਾਣੀ ਦੇ ਸੋਹਰੇ ਨੇ ਬਿਆਨ ਦਿੰਦਿਆਂ ਕਿਹਾ ਸੀ ਕਿ ਵਾਇਰਲ ਤਸਵੀਰਾਂ ਉਸਦੀ ਨੂੰਹ ਦੀਆਂ ਨਹੀਂ ਹਨ।
ਇਸ ਤੋਂ ਪਹਿਲਾਂ ਵੀ ਇਹ ਤਸਵੀਰਾਂ ਵੱਖਰੇ ਵੱਖਰੇ ਦਾਅਵੇ ਨਾਲ ਵਾਇਰਲ ਚੁੱਕਿਆਂ ਹਨ ਜਿਹਨਾਂ ਨੂੰ ਇਥੇ ਅਤੇ ਇਥੇ ਕਲਿਕ ਕਰਕੇ ਪੜ੍ਹਿਆ ਜਾ ਸਕਦਾ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਦਾਅਵਾ ਗੁੰਮਰਾਕੁਨ ਹੈ। ਮਾਰਮਿਕ ਤਸਵੀਰਾਂ ਨੂੰ ਜੋੜਕੇ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Our Sources
Post By Machine Magic Dated February 9, 2022
Dainik Bhaskar E paper
Facebook Post uploaded on Merve Tiritoğlu Şengünler Photography page on September 11, 2015
Telephonic Conversation With Deceased Suhani’s Father In Law N.K Jain
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ