ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact CheckViralਮੂੰਹ ਰਾਹੀਂ ਆਕਸੀਜਨ ਦੇ ਰਹੀ ਡਾਕਟਰ ਦੀ ਵਾਇਰਲ ਹੋ ਰਹੀ ਵੀਡੀਓ ਪੁਰਾਣੀ...

ਮੂੰਹ ਰਾਹੀਂ ਆਕਸੀਜਨ ਦੇ ਰਹੀ ਡਾਕਟਰ ਦੀ ਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਮਹਿਲਾ ਇਕ ਬੱਚੇ ਨੂੰਹ ਮੂੰਹ ਰਾਹੀਂ ਆਕਸੀਜਨ ਦਿੰਦੀਆਂ ਨਜ਼ਰ ਆ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਆਗਰੇ ਦੇ ਕਮਿਊਨਿਟੀ ਸੈਂਟਰ ਦੀ ਵੀਡੀਓ ਹੈ।

ਫੇਸਬੁੱਕ ਪੇਜ਼ ਬਠਿੰਡੇ ਵਾਲੇ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਆਗਰਾ ਦੇ ਕਮਿਊਨਿਟੀ ਸੈਂਟਰ ਦਾ ਵੀਡੀਓ ਹੈ ਜਿੱਥੇ ਨਵ ਜੰਮੇ ਬੱਚੇ ਨੂੰ ਮਸ਼ੀਨ ਰਾਹੀਂ ਆਕਸੀਜਨ ਨਹੀਂ ਪਹੁੰਚ ਪਾ ਰਹੀ ਸੀ ਤਾਂ ਬੱਚੀ ਦੀ ਹਾਲਤ ਵੇਖ ਕੇ ਡਾ ਸੁਰੇਖਾ ਚੌਧਰੀ ਲਗਾਤਾਰ ਸੱਤ ਮਿੰਟ ਮੂੰਹ ਰਾਹੀਂ ਆਕਸੀਜਨ ਦਿੰਦੀ ਰਹੀ ਤੇ ਕੋਸ਼ਿਸ਼ ਕਰਦੀ ਰਹੀ ਕਿ ਬੱਚੇ ਦੀ ਜਾਨ ਬਚ ਜਾਵੇ। ਆਖ਼ਿਰਕਾਰ ਡਾ ਸੁਰੇਖਾ ਕਰਕੇ ਇਹ ਬੱਚਾ ਜੰਗ ਜਿੱਤ ਗਿਆ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਕੁਝ ਫੇਸਬੁਕ ਪੇਜ ਅਤੇ ਯੂਜ਼ਰ ਇਸ ਵੀਡੀਓ ਨੂੰ ਹਾਲੀਆ ਦੱਸਦਿਆਂ ਹੋਇਆਂ ਸ਼ੇਅਰ ਕਰ ਰਹੇ ਹਨ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਸੱਚਾਈ ਜਾਣਨ ਦਿੱਲੀ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀਵਰਡ ਦੀ ਮਦਦ ਨਾਲ ਸਰਚ ਕੀਤਾ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? 

ਆਪਣੀ ਸੋਰਸ ਦੇ ਦੌਰਾਨ ਸਾਨੂੰ ਈਟੀਵੀ ਭਾਰਤ ਦੁਆਰਾ 14 ਮਾਰਚ 2022 ਨੂੰ ਪ੍ਰਕਾਸ਼ਤ ਮੀਡੀਆ ਰਿਪੋਰਟ ਮਿਲੀ। ਈਟੀਵੀ ਭਾਰਤ ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਵਿਚ ਸਾਨੂੰ ਵਾਇਰਲ ਹੋ ਰਹੀ ਵੀਡੀਓ ਵੀ ਅਪਲੋਡ ਮਿਲੀ।

ਮੂੰਹ ਰਾਹੀਂ ਆਕਸੀਜਨ ਦੇ ਰਹੀ ਡਾਕਟਰ ਦੀ ਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ
Courtesy: ETV Bharat

ਸਰਚ ਦੇ ਦੌਰਾਨ ਸਾਨੂੰ ਮੀਡੀਆ ਅਦਾਰਾ News 18 ਦੁਆਰਾ ਪ੍ਰਕਾਸ਼ਿਤ ਰਿਪੋਰਟ ਵੀ ਮਿਲੀ। 14 ਮਾਰਚ 2022 ਨੂੰ ਪ੍ਰਕਾਸ਼ਤ ਰਿਪੋਰਟ ਦੇ ਮੁਤਾਬਕ ਉੱਤਰ ਪ੍ਰਦੇਸ਼ ਦੇ ਆਗਰਾ ਦੇ ਐਤਮਾਦਾਰ ਵਿਖੇ ਇੱਕ ਸਰਕਾਰੀ ਮਹਿਲਾ ਡਾਕਟਰ ਨੇ ਇਕ ਨਵਜਾਤ ਬੱਚੀ ਨੂੰ ਆਪਣੇ ਮੂੰਹ ਨਾਲ ਆਕਸੀਜਨ ਦੇਖੀ ਉਸ ਨੂੰ ਬਚਾ ਲਿਆ। ਰਿਪੋਰਟ ਦੇ ਮੁਤਾਬਕ ਡਾਕਟਰ ਦਾ ਨਾਮ ਸੁਰੇਖਾ ਚੌਧਰੀ ਹੈ।

ਮੂੰਹ ਰਾਹੀਂ ਆਕਸੀਜਨ ਦੇ ਰਹੀ ਡਾਕਟਰ ਦੀ ਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ
Courtesy : News 18

ਅਸੀਂ ਪਾਇਆ ਕਿ ਇਸ ਮਾਮਲੇ ਨੂੰ ਕਈ ਮੀਡੀਆ ਅਦਾਰਿਆਂ ਨੇ ਮਾਰਚ ਮਹੀਨੇ ਵਿਚ ਪ੍ਰਕਾਸ਼ਿਤ ਕੀਤਾ ਸੀ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਨਵਜਾਤ ਬੱਚੀ ਨੂੰ ਮੂੰਹ ਰਾਹੀਂ ਆਕਸੀਜਨ ਦੇਣ ਦੀ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਮਾਰਚ ਮਹੀਨੇ ਦੀ ਹੈ। ਵਾਇਰਲ ਵੀਡੀਓ ਨੂੰ ਹਾਲੀਆ ਦੱਸਦਿਆਂ ਸੋਸ਼ਲ ਮੀਡੀਆ ਤੇ ਮੁੜ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ।

Result: Missing Context

Our Sources

Media report published by ETV Bharat on March 14, 2022
Media report published by News 18 on March 14, 2022

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular