Authors
Claim
ਦੋ ਆਦਮੀਆਂ ਨਾਲ ਨਜ਼ਰ ਆ ਰਹੀ ਇਹ ਔਰਤ ਅੰਜੂ ਹੈ ਜੋ ਹਾਲ ਹੀ ਵਿੱਚ ਭਾਰਤ ਤੋਂ ਪਾਕਿਸਤਾਨ ਗਈ ਸੀ।
Fact
ਵਾਇਰਲ ਦਾਅਵਾ ਫਰਜ਼ੀ ਹੈ। ਵੀਡੀਓ ‘ਚ ਨਜ਼ਰ ਆ ਰਹੀ ਔਰਤ ਅੰਜੂ ਨਹੀਂ ਹੈ।
ਆਪਣੇ ਫੇਸਬੁੱਕ ਦੋਸਤ ਨੂੰ ਮਿਲਣ ਪਾਕਿਸਤਾਨ ਪਹੁੰਚੀ ਭਾਰਤੀ ਨਾਗਰਿਕ ਅੰਜੂ ਇਸ ਸਮੇਂ ਸੁਰਖੀਆਂ ‘ਚ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਔਰਤ ਦੋ ਮਰਦਾਂ ਨਾਲ ਨਜ਼ਰ ਆ ਰਹੀ ਹੈ। ਵੀਡੀਓ ਨੂੰ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਇਸ ‘ਚ ਨਜ਼ਰ ਆ ਰਹੀ ਔਰਤ ਅੰਜੂ ਹੈ।
ਦਰਅਸਲ, ਰਾਜਸਥਾਨ ਦੇ ਭਿਵਾੜੀ ਦੀ ਰਹਿਣ ਵਾਲੀ ਅੰਜੂ ਦਾ ਫੇਸਬੁੱਕ ‘ਤੇ ਪਾਕਿਸਤਾਨੀ ਵਿਅਕਤੀ ਨਸਰੁੱਲਾ ਨਾਲ ਸੰਪਰਕ ਹੋਇਆ ਸੀ। ਇਸ ਦੌਰਾਨ ਦੋਵਾਂ ਵਿਚਾਲੇ ਦੋਸਤੀ ਹੋ ਗਈ। ਇਸ ਤੋਂ ਬਾਅਦ ਅੰਜੂ ਨਸਰੁੱਲਾ ਨੂੰ ਮਿਲਣ ਪਾਕਿਸਤਾਨ ਪਹੁੰਚ ਗਈ। ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅੰਜੂ ਨੇ ਦੱਸਿਆ ਕਿ ਉਹ ਸਾਲ 2020 ਤੋਂ ਹੀ ਨਸਰੁੱਲਾ ਨਾਲ ਗੱਲ ਕਰਦੀ ਸੀ। ਉਹ ਫੇਸਬੁੱਕ ਰਾਹੀਂ ਦੋਸਤ ਬਣ ਗਏ। ਉਹ ਨਸਰੁੱਲਾ ਨੂੰ ਮਿਲਣ ਲਈ ਹੀ ਪਾਕਿਸਤਾਨ ਪਹੁੰਚੀ ਹੈ ਅਤੇ ਉਥੇ ਜਾ ਕੇ ਉਹ ਚੰਗਾ ਮਹਿਸੂਸ ਕਰ ਰਹੀ ਹੈ।
Fact Check/Verification
ਅਸੀਂ ਦਾਅਵੇ ਦੀ ਪੁਸ਼ਟੀ ਕਰਨ ਲਈ ਵਾਇਰਲ ਟਵੀਟ ਦੇ ਕੁਮੈਂਟ ਸੈਕਸ਼ਨ ਦੀ ਜਾਂਚ ਕੀਤੀ। ਉੱਥੇ ਇੱਕ ਯੂਜ਼ਰ ਨੇ ਜਵਾਬ ਦਿੱਤਾ , “ਇਹ ਇੱਕ ਯੂਟਿਊਬ ਚੈਨਲ ਮੋਨੋਸਾਮਾ ਆਫੀਸ਼ੀਅਲ ਹੈ, ਜੋ ਅਜਿਹੇ ਸਕ੍ਰਿਪਟਡ ਵੀਡੀਓ ਬਣਾਉਂਦਾ ਹੈ।” ਇਸ ਦੇ ਨਾਲ ਹੀ ਯੂਜ਼ਰ ਨੇ ਰਿਪਲਾਈ ਸੈਕਸ਼ਨ ‘ਚ ਉਸ ਚੈਨਲ ਦਾ ਸਕਰੀਨਸ਼ਾਟ ਵੀ ਪੋਸਟ ਕੀਤਾ ਹੈ।
ਇਸ ਤੋਂ ਮਦਦ ਲੈ ਕੇ ਅਸੀਂ ਯੂਟਿਊਬ ‘ਤੇ ਕੁਝ ਕੀਵਰਡ ਸਰਚ ਕੀਤੇ। ਸਾਨੂੰ ਮੋਨੋਸਾਮਾ ਆਫੀਸ਼ੀਅਲ ਨਾਮਕ ਚੈਨਲ ਦੁਆਰਾ 26 ਜੁਲਾਈ ਨੂੰ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ । ਵਾਇਰਲ ਵੀਡੀਓ ਦਾ ਕੁਝ ਹਿੱਸਾ ਇਸ ਵਿੱਚ ਦੇਖਿਆ ਜਾ ਸਕਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਚੈਨਲ ‘ਤੇ ਵਾਇਰਲ ਹੋਈ ਵੀਡੀਓ ‘ਚ ਔਰਤ ਦੀਆਂ ਕਈ ਅਜਿਹੀਆਂ ਵੀਡੀਓਜ਼ ਨਜ਼ਰ ਆ ਰਹੀਆਂ ਹਨ । ਇਨ੍ਹਾਂ ‘ਚੋਂ ਕੁਝ ਵੀਡੀਓਜ਼ ‘ਚ ਦੋਵੇਂ ਪੁਰਸ਼ ਔਰਤ ਨਾਲ ਨਜ਼ਰ ਆ ਰਹੇ ਹਨ।
ਸਾਨੂੰ ਇਸ ਚੈਨਲ ‘ਤੇ 26 ਜੁਲਾਈ ਨੂੰ ਅਪਲੋਡ ਕੀਤਾ ਗਿਆ ਇੱਕ ਹੋਰ ਵੀਡੀਓ ਵੀ ਮਿਲਿਆ । ਇਸ ‘ਚ ਮਹਿਲਾ ਨੇ ਕਿਹਾ ਹੈ, ”ਮੇਰੇ ਦੋ ਨਾਂ ਰਤਨਾ ਅਤੇ ਸ਼੍ਰਵਨੀ ਹਨ ਅਤੇ ਮੇਰੇ ਪਤੀ ਦਾ ਨਾਂ ਦਰਪਨ ਘੋਸ਼ ਹੈ।” ਉਸ ਨੇ ਦੱਸਿਆ ਕਿ ਉਸ ਦੇ ਦੋ ਫੇਸਬੁੱਕ ਪੇਜ ਹਨ ਜਿਨ੍ਹਾਂ ਦਾ ਨਾਂ ਸ਼ਰਬਾਨੀ ਘੋਸ਼ ਅਤੇ ਦਰਪਨ ਘੋਸ਼ ਹੈ । ਇਨ੍ਹਾਂ ਦੋਵਾਂ ਫੇਸਬੁੱਕ ਪੇਜਾਂ ਦੇ ਬਾਇਓ ਵਿੱਚ ਡਿਜੀਟਲ ਕ੍ਰਿਏਟਰ ਲਿਖਿਆ ਹੋਇਆ ਹੈ।
ਅਸੀਂ ਫਿਰ ਅੰਜੂ ਅਤੇ ਵਾਇਰਲ ਵੀਡੀਓ ਵਿੱਚ ਦਿਖਾਈ ਦੇਣ ਵਾਲੀ ਔਰਤ ਦੀਆਂ ਤਸਵੀਰਾਂ ਦੀ ਤੁਲਨਾ ਕੀਤੀ। ਇਸ ਤੋਂ ਸਪੱਸ਼ਟ ਹੈ ਕਿ ਦੋਵੇਂ ਔਰਤਾਂ ਵੱਖਰੀਆਂ ਹਨ।
Conclusion
ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੈ ਕਿ ਰਾਜਸਥਾਨ ਦੀ ਅੰਜੂ ਜੋ ਪਾਕਿਸਤਾਨ ਵਿੱਚ ਆਪਣੇ ਦੋਸਤ ਨੂੰ ਮਿਲਣ ਗਈ ਸੀ ਉਸ ਬਾਰੇ ਗੁੰਮਰਾਹਕੁੰਨ ਦਾਅਵਾ ਸਾਂਝਾ ਕੀਤਾ ਗਿਆ ਹੈ। ਵਾਇਰਲ ਵੀਡੀਓ ‘ਚ ਨਜ਼ਰ ਆ ਰਹੀ ਔਰਤ ਅੰਜੂ ਨਹੀਂ ਹੈ।
Result: False
Our Sources
Youtube Video Uploaded by Monosama Official on July 26, 2023
Facebook Page of Darpan Ghosh and Shrabani Ghosh
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ