ਮੰਗਲਵਾਰ, ਨਵੰਬਰ 19, 2024
ਮੰਗਲਵਾਰ, ਨਵੰਬਰ 19, 2024

HomeFact CheckViralਕੀ ਕੁਰਸੀ ਤੇ ਬੈਠ ਕੇ ਲਾਵਾਂ ਦਾ ਪਾਠ ਸੁਣ ਰਹੀ ਜੋੜੀ ਦਾ...

ਕੀ ਕੁਰਸੀ ਤੇ ਬੈਠ ਕੇ ਲਾਵਾਂ ਦਾ ਪਾਠ ਸੁਣ ਰਹੀ ਜੋੜੀ ਦਾ ਇਹ ਵੀਡੀਓ ਪੰਜਾਬ ਦਾ ਹੈ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਆਨੰਦ ਕਾਰਜ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਰਾਗੀ ਸਿੰਘ ਕੀਰਤਨ ਕਰ ਰਹੇ ਹਨ ਅਤੇ ਇਸ ਦੌਰਾਨ ਜੋੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਲਾਵਾਂ ਲੈਣ ਤੋਂ ਬਾਅਦ ਜ਼ਮੀਨ ‘ਤੇ ਬੈਠਣ ਦੀ ਬਜਾਏ ਅਗਲੀ ਲਾਵਾਂ ਦਾ ਪਾਠ ਸੁਣਨ ਦੀ ਥਾਂ ਕੁਰਸੀ ‘ਤੇ ਬੈਠ ਜਾਂਦੇ ਹਨ। ਵਾਇਰਲ ਹੋ ਰਹੀ ਵੀਡੀਓ ਨੂੰ ਪੰਜਾਬ ਦਾ ਦੱਸਦਿਆਂ ਸ਼ੇਅਰ ਕਰ ਰਹੇ ਹਨ।

ਫੇਸਬੁੱਕ ਪੇਜ ‘ਹਰਫ਼ ਪੰਜਾਬੀ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਪੰਜਾਬ ਚ ਚੱਲਿਆ ਨਵਾਂ ਰਿਵਾਜ ਕੁਰਸੀਆਂ ਤੇ ਬੈਠ ਹੋਣ ਲੱਗੀਆਂ ਲਾਵਾਂ|’

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਾਨੂੰ ਇਸ ਮਾਮਲੇ ਨੂੰ ਲੈ ਕੇ ਮੀਡੀਆ ਅਦਾਰੇ Babushahi ਦੀ ਇਸ ਮਾਮਲੇ ਨੂੰ ਲੈ ਕੇ ਖਬਰ ਮਿਲੀ। 6 ਜੁਲਾਈ 2019 ਨੂੰ ਪ੍ਰਕਾਸ਼ਿਤ ਖਬਰ ਦਾ ਸਿਰਲੇਖ ਸੀ,’ਕੈਨੇਡਾ ਦੇ ਗੁਰਦੁਆਰੇ ‘ਚ ਹੋਏ ਵਿਆਹ ਦੇ ਤਰੀਕੇ ਦੀ ਹੋਈ ਨਿੰਦਾ -ਗੁਰਦਵਾਰਾ ਕਮੇਟੀ ਨੇ ਮੰਗੀ ਮਾਫ਼ੀ।’

ਕੁਰਸੀ ਤੇ ਬੈਠ ਕੇ ਲਾਵਾਂ ਦਾ ਪਾਠ ਸੁਣ ਰਹੀ ਜੋੜੀ ਦਾ ਇਹ ਵੀਡੀਓ ਪੰਜਾਬ ਦਾ ਹੈ
Courtesy: Babushahi

ਖਬਰ ਦੇ ਮੁਤਾਬਕ,’ਕੈਨੇਡਾ ਦੇ ਓਨਟਾਰੀਓ ਸੂਬੇ ਦੇ ਹਾਲਟਨ , ਓਕਵਿਲੇ ਗੁਰਦੁਆਰੇ ਵਿਚ 4 ਜੁਲਾਈ ਨੂੰ ਹੋਏ ਇੱਕ ਵਿਆਹ ਦੇ ਤਰੀਕੇ ਦੀ ਹੋਈ ਨੁਕਤਾਚੀਨੀ ਅਤੇ ਨਿੰਦਾ ਤੋਂ ਬਾਅਦ ਗੁਰਦਵਾਰਾ ਮੈਨੇਜਮੈਂਟ ਨੇ ਸਿੱਖ ਜਗਤ ਤੋਂ ਮਾਫ਼ੀ ਮੰਗੀ ਹੈ। ਹਾਲਟਨ ਸਿੱਖ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਸਿੰਘ ਚੌਹਾਨ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਦਿਓਲ ਨੇ ਜਾਰੀ ਇੱਕ ਬਿਆਨ ਵਿਚ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਤੋਂ ਇਸ ਉਕਾਈ ਲਈ ਮਾਫ਼ੀ ਮੰਗੀ ਹੈ ਇਸ ਵਿਆਹ ਮੌਕੇ ਸਿੱਖ ਮਰਿਆਦਾ ਦੀ ਉਲੰਘਣਾ ਕੀਤੀ ਗਈ। ਅੱਗੇ ਨੂੰ ਵਧੇਰੇ ਚੌਕਸ ਰਹਿਣ ਅਤੇ ਸਿੱਖੀ ਰਵਾਇਤਾਂ ਤੇ ਪੂਰਾ ਪਹਿਰਾ ਦੇਣ ਦਾ ਭਰੋਸਾ ਵੀ ਦਿੱਤਾ ਗਿਆ ਹੈ।’

ਸਰਚ ਦੇ ਦੌਰਾਨ ਸਾਨੂੰ ਕਈ ਪੁਰਾਣੇ ਫੇਸਬੁੱਕ ਪੋਸਟ ਮਿਲੀਆਂ ਜਿਨ੍ਹਾਂ ਵਿਚ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ ਗਿਆ ਸੀ।

ਕੁਰਸੀ ਤੇ ਬੈਠ ਕੇ ਲਾਵਾਂ ਦਾ ਪਾਠ ਸੁਣ ਰਹੀ ਜੋੜੀ ਦਾ ਇਹ ਵੀਡੀਓ ਪੰਜਾਬ ਦਾ ਹੈ
Courtesy: Facebook/SurjeetSinghChhadauri

ਇਸ ਦੇ ਨਾਲ ਹੀ ਆਪਣੀ ਸਰਚ ਦੇ ਦੌਰਾਨ ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਮੀਡਿਆ ਅਦਾਰਿਆਂ ਦੁਆਰਾ ਪ੍ਰਕਾਸ਼ਿਤ ਆਰਟੀਕਲ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੈਨੇਡਾ ਦੇ ਗੁਰੂਦਵਾਰਾ ਨੂੰ ਜਾਰੀ ਕੀਤਾ ਨੋਟਿਸ ਵੀ ਮਿਲਿਆ। ਕੈਨੇਡਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਕੁਰਸੀਆਂ ‘ਤੇ ਬੈਠ ਕੇ ਆਨੰਦ ਕਾਰਜ ਕਰਵਾਉਣ ਦੇ ਮਾਮਲੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੈਨੇਡਾ ਦੇ ਗੁਰੂਦਵਾਰਾ ਨੂੰ 10 ਦਿਨਾਂ ‘ਚ ਜਵਾਬ ਦੇਣ ਲਈ ਕਿਹਾ ਸੀ।

ਕੁਰਸੀ ਤੇ ਬੈਠ ਕੇ ਲਾਵਾਂ ਦਾ ਪਾਠ ਸੁਣ ਰਹੀ ਜੋੜੀ ਦਾ ਇਹ ਵੀਡੀਓ ਪੰਜਾਬ ਦਾ ਹੈ
Courtesy: PTC News

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਪੰਜਾਬ ਦੀ ਨਹੀਂ ਸਗੋਂ ਕੈਨੇਡਾ ਦੇ ਓਕਵਿਲੇ ਗੁਰਦੁਆਰਾ ਦੀ ਹੈ। ਪੁਰਾਣੀ ਵੀਡੀਓ ਨੂੰ ਹਾਲੀਆ ਦੱਸਦਿਆਂ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

Result: Missing Context

Our Sources

Media report published by Babushahi on July 6, 2019
Media report published by PTC News on July 7, 2019
Facebook post uploaded by Surjeet Singh Chhadauri on July 6, 2019

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular