Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਇੱਕ ਜਹਾਜ਼ ਦੀ ਵੀਡੀਓ ਨੂੰ ਨੇਪਾਲ ਵਿੱਚ 24 ਜੁਲਾਈ, 2024 ਨੂੰ ਵਾਪਰੇ ਜਹਾਜ਼ ਹਾਦਸੇ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।
ਨੇਪਾਲ ‘ਚ ਹਾਲ ਹੀ ਵਿੱਚ ਹੋਏ ਜਹਾਜ਼ ਹਾਦਸੇ ਦੀ ਹੈ ਇਹ ਵੀਡੀਓ?
24 ਜੁਲਾਈ 2024 ਨੂੰ ਨੇਪਾਲ ਵਿੱਚ ਮੁਰੰਮਤ ਤੋਂ ਬਾਅਦ 21 ਸਾਲ ਪੁਰਾਣੇ ਜਹਾਜ਼ ਨੂੰ ਜਾਂਚ ਲਈ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਇਹ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਹੈ। ਜਹਾਜ਼ ‘ਚ ਮੌਜੂਦ ਜ਼ਿਆਦਾਤਰ ਲੋਕ ਏਅਰਲਾਈਨਜ਼ ਕੰਪਨੀ ਦੇ ਕਰਮਚਾਰੀ ਸਨ।ਹਾਦਸੇ ਤੋਂ ਬਾਅਦ ਹਵਾ ਵਿੱਚ ਪਲਟਦੇ ਹੋਏ ਇੱਕ ਜਹਾਜ਼ ਦੀ ਵੀਡੀਓ ਨੂੰ ਨੇਪਾਲ ਵਿੱਚ 24 ਜੁਲਾਈ, 2024 ਨੂੰ ਵਾਪਰੇ ਜਹਾਜ਼ ਹਾਦਸੇ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। 15 ਜਨਵਰੀ, 2023 ਨੂੰ ਪੋਖਰਾ, ਨੇਪਾਲ ਵਿੱਚ ਹੋਏ ਜਹਾਜ਼ ਹਾਦਸੇ ਦਾ ਪੁਰਾਣਾ ਵੀਡੀਓ ਨੇਪਾਲ ‘ਚ ਹਾਲ ਹੀ ਵਿੱਚ ਹੋਏ ਜਹਾਜ਼ ਹਾਦਸੇ ਦਾ ਦੱਸਿਆ ਜਾ ਰਿਹਾ ਹੈ।
ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਔਰਤਾਂ ਨੂੰ ਜ਼ਮੀਨ ਵਿੱਚ ਜਿੰਦਾ ਦਬਾਉਣ ਦੀ ਕੋਸ਼ਿਸ਼ ਦਾ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਕੁਝ ਲੋਕ ਜ਼ਮੀਨ ‘ਚ ਦੱਬੀਆਂ ਦੋ ਔਰਤਾਂ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਉੱਚ ਜਾਤੀ ਦੇ ਗੁੰਡਿਆਂ ਨੇ ਦਲਿਤ ਔਰਤਾਂ ਨੂੰ ਜ਼ਿੰਦਾ ਦਫ਼ਨ ਕਰਨ ਦੀ ਕੋਸ਼ਿਸ਼ ਕੀਤੀ। ਰੂਹ ਕੰਬਾਊ ਇਸ ਵੀਡੀਓ ਦੇ ਵਿਚ ਦੋ ਔਰਤਾਂ ਨੂੰ ਜ਼ਮੀਨ ਅੰਦਰ ਲਾਲ ਰੇਤੇ ਵਿਚ ਦੱਬਿਆ ਵੇਖਿਆ ਜਾ ਸਕਦਾ ਸੀ। ਵਾਇਰਲ ਵੀਡੀਓ ਦੇ ਨਾਲ ਜਾ ਰਿਹਾ ਦਾਅਵਾ ਗਲਤ ਹੈ। ਇਸ ਮਾਮਲੇ ਵਿੱਚ ਕੋਈ ਵੀ ਜਾਤੀ ਐਂਗਲ ਨਹੀਂ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸ਼ਹੀਦ ਭਗਤ ਸਿੰਘ ਦੀ ਤਸਵੀਰ ਲਗਾਉਣ ‘ਤੇ ਕੀਤਾ ਚਲਾਨ? ਵਾਇਰਲ ਵੀਡੀਓ ਸਕ੍ਰਿਪਟਿਡ ਹੈ
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਪੁਲਿਸ ਮੁਲਾਜ਼ਮ ਨੂੰ ਇੱਕ ਗੱਡੀ ਦਾ ਚਲਾਨ ਕਰਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਪੁਲਿਸ ਦੇ ਮੁਲਾਜ਼ਮ ਨੇ ਇੱਕ ਗੱਡੀ ‘ਤੇ ਸੁਤੰਤਰਤਾ ਸੈਨਾਨੀ ਭਗਤ ਸਿੰਘ ਦੀ ਫੋਟੋ ਲੱਗੇ ਹੋਣ ਕਾਰਨ ਚਲਾਨ ਕਰ ਦਿੱਤਾ। ਵਾਇਰਲ ਹੋ ਰਿਹਾ ਵੀਡੀਓ ਸਕ੍ਰਿਪਟਿਡ ਨਾਟਕ ਹੈ। ਇਹ ਵੀਡੀਓ ਜਾਗਰੂਕਤਾ ਵਾਸਤੇ ਬਣਾਇਆ ਗਿਆ ਹੈ।
ਆਪ ਲੀਡਰ ਸੰਜੇ ਸਿੰਘ ਦਾ ਅਧੂਰਾ ਵੀਡੀਓ ਕਲਿਪ ਹੋਇਆ ਵਾਇਰਲ
ਸੋਸ਼ਲ ਮੀਡਿਆ ਤੇ ਸੰਜੇ ਸਿੰਘ ਦੀ ਇਸ ਪ੍ਰੈੱਸ ਕਾਨਫਰੰਸ ਦੀ ਕਲਿੱਪ ਨੂੰ ਸਾਂਝਾ ਕੀਤਾ ਜਾ ਰਿਹਾ ਹੈ। ਕਲਿੱਪ ਵਿੱਚ ਸੰਜੇ ਸਿੰਘ ਕਹਿੰਦੇ ਹਨ,“ਜਦੋਂ 21 ਮਾਰਚ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਤਾਂ ਉਹਨਾਂ ਦਾ ਵਜ਼ਨ ਸੱਤਰ ਕਿਲੋ ਸੀ ਅਤੇ ਅੱਜ ਉਹਨਾਂ ਦਾ ਵਜ਼ਨ ਸਾਢੇ ਅੱਠ ਕਿਲੋ ਘਟ ਕੇ 81.5 ਹੋ ਗਿਆ ਹੈ। ਵੀਡੀਓ ਕਲਿੱਪ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ, ਜੇਲ ਜਾਣ ਤੋਂ ਪਹਿਲਾਂ ਸਾਧਜੀ ਦਾ ਭਾਰ 70 ਕਿਲੋਗ੍ਰਾਮ ਸੀ ਅਤੇ ਜੇਲ ਵਿੱਚ 8.5 ਕਿਲੋਗ੍ਰਾਮ ਘੱਟਣ ਤੋਂ ਬਾਅਦ ਉਸਦਾ ਭਾਰ 81.5 ਕਿਲੋਗ੍ਰਾਮ ਹੋ ਗਿਆ ਹੈ। ਵਾਇਰਲ ਵੀਡੀਓ ਅਧੂਰਾ ਹੈ। ਸੰਜੇ ਸਿੰਘ ਨੇ ਤੁਰੰਤ ਆਪਣੀ ਗਲਤੀ ਨੂੰ ਸੁਧਾਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਵਜ਼ਨ 70 ਤੋਂ 61.5 ਹੋ ਗਿਆ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.