ਵੀਰਵਾਰ, ਅਪ੍ਰੈਲ 25, 2024
ਵੀਰਵਾਰ, ਅਪ੍ਰੈਲ 25, 2024

HomeFact CheckViralWeekly Wrap: ਰਾਹੁਲ ਗਾਂਧੀ ਦੀ ਵੀਡੀਓ ਤੋਂ ਲੈ ਕੇ ਭਗਵੰਤ ਮਾਨ ਤਕ, ਪੜ੍ਹੋ...

Weekly Wrap: ਰਾਹੁਲ ਗਾਂਧੀ ਦੀ ਵੀਡੀਓ ਤੋਂ ਲੈ ਕੇ ਭਗਵੰਤ ਮਾਨ ਤਕ, ਪੜ੍ਹੋ ਟਾਪ ਫੈਕਟ ਚੈਕ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ਯੂਜ਼ਰ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਇਹ ਦਾਅਵਾ ਕੀਤਾ ਜਾਣ ਲੱਗਾ ਕਿ ਰਾਹੁਲ ਗਾਂਧੀ ਨੇ ਆਟੇ ਨੂੰ ਲੀਟਰ ਵਿੱਚ ਤੋਲੇ ਜਾਣ ਦੀ ਗੱਲ ਕਹੀ ਹੈ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਰਾਹੁਲ ਗਾਂਧੀ ਦੀ ਵੀਡੀਓ ਤੋਂ ਲੈ ਕੇ ਭਗਵੰਤ ਮਾਨ ਤਕ

ਕੀ ਆਪ ਦਾ ਜ਼ਿਲ੍ਹਾ ਪ੍ਰਧਾਨ ਮਰਸਿਡੀਜ਼ ਕਾਰ ਵਿੱਚ ਫ੍ਰੀ ਰਾਸ਼ਨ ਲੈ ਕੇ ਜਾ ਰਿਹਾ ਹੈ?

ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਪ ਦਾ ਜ਼ਿਲ੍ਹਾ ਪ੍ਰਧਾਨ ਮਰਸਿਡੀਜ਼ ਕਾਰ ਵਿੱਚ ਫ੍ਰੀ ਰਾਸ਼ਨ ਲੈ ਕੇ ਜਾ ਰਿਹਾ ਹੈ। ਇਹ ਸੱਚ ਨਹੀਂ ਹੈ। ਮਰਸਿਡੀਜ਼ ਕਾਰ ਵਿਚ ਰਾਸ਼ਨ ਲੈ ਕੇ ਜਾ ਰਹੇ ਵਿਅਕਤੀ ਦਾ ਨਾਮ ਰਮੇਸ਼ ਸੈਣੀ ਹੈ ਜਦਕਿ ਆਪ ਪਾਰਟੀ ਦੇ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਹਨ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਰਾਹੁਲ ਗਾਂਧੀ ਦੀ ਵੀਡੀਓ ਤੋਂ ਲੈ ਕੇ ਭਗਵੰਤ ਮਾਨ ਤਕ

ਕੀ ਘਾਹ ਖਾ ਰਹੇ ਬੱਚੇ ਦੀ ਵੀਡੀਓ ਦਾ ਪਾਕਿਸਤਾਨ ਵਿਚ ਆਏ ਹੜ੍ਹ ਨਾਲ ਹੈ ਸੰਬੰਧ?

ਘਾਹ ਖਾ ਰਹੇ ਬੱਚੇ ਦੇ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪਾਕਿਸਤਾਨ ਵਿਚ ਆਏ ਹੜ੍ਹ ਦਾ ਹੈ। ਵਾਇਰਲ ਹੋ ਰਹੀ ਵੀਡੀਓ ਤਕਰੀਬਨ 6 ਮਹੀਨੇ ਤੋਂ ਇੰਟਰਨੈੱਟ ਤੇ ਮੌਜੂਦ ਹੈ ਅਤੇ ਵੀਡੀਓ ਦਾ ਹਾਲ ਹੀ ਵਿਚ ਪਾਕਿਸਤਾਨ ‘ਚ ਆਏ ਹੜ੍ਹਾਂ ਨਾਲ ਸਬੰਧ ਨਹੀਂ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? 

ਰਾਹੁਲ ਗਾਂਧੀ ਦੀ ਵੀਡੀਓ ਤੋਂ ਲੈ ਕੇ ਭਗਵੰਤ ਮਾਨ ਤਕ

ਕੀ ਤਸਵੀਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪੈਰੀਂ ਹੱਥ ਲਗਾ ਰਹੇ ਹਨ?

ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪੈਰੀਂ ਹੱਥ ਲਗਾਏ। ਵਾਇਰਲ ਹੋ ਰਹੀ ਤਸਵੀਰ ਵਿੱਚ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਸਗੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਰਾਹੁਲ ਗਾਂਧੀ ਦੀ ਵੀਡੀਓ ਤੋਂ ਲੈ ਕੇ ਭਗਵੰਤ ਮਾਨ ਤਕ

ਕੀ ਰਾਹੁਲ ਗਾਂਧੀ ਨੇ ਆਟੇ ਨੂੰ ਲੀਟਰ ਵਿੱਚ ਤੋਲੇ ਜਾਣ ਦੀ ਕਹੀ ਗੱਲ? ਅਧੂਰੇ ਵੀਡੀਓ ਨੂੰ ਗ਼ਲਤ ਤਰੀਕੇ ਨਾਲ ਕੀਤਾ ਸ਼ੇਅਰ

ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਆਟੇ ਨੂੰ ਲੀਟਰ ਵਿੱਚ ਤੋਲੇ ਜਾਣ ਦੀ ਗੱਲ ਕਹੀ। ਰਾਹੁਲ ਗਾਂਧੀ ਦੀ ਜ਼ੁਬਾਨ ਫਿਸਲਣ ਕਾਰਨ ਉਨ੍ਹਾਂ ਨੇ ਆਟੇ ਨੂੰ ਲੀਟਰ ਵਿਚ ਮਾਪਣ ਦੀ ਗੱਲ ਕਹੀ ਸੀ ਪਰ ਤੁਰੰਤ ਹੀ ਇਸ ਵਿਚ ਸੁਧਾਰ ਕਰਦੇ ਹੋਏ ਲੀਟਰ ਦੀ ਜਗ੍ਹਾ ਕਿਲੋਗ੍ਰਾਮ ਕਿਹਾ ਸੀ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular