ਵੀਰਵਾਰ, ਅਪ੍ਰੈਲ 18, 2024
ਵੀਰਵਾਰ, ਅਪ੍ਰੈਲ 18, 2024

HomeFact CheckViralਬਿਹਾਰ ਵਿਚ ਅਧਿਆਪਕ ਦੁਆਰਾ ਵਿਦਿਆਰਥੀ ਨਾਲ ਕੀਤੀ ਗਈ ਕੁੱਟਮਾਰ ਦੀ ਵੀਡੀਓ ਨੂੰ...

ਬਿਹਾਰ ਵਿਚ ਅਧਿਆਪਕ ਦੁਆਰਾ ਵਿਦਿਆਰਥੀ ਨਾਲ ਕੀਤੀ ਗਈ ਕੁੱਟਮਾਰ ਦੀ ਵੀਡੀਓ ਨੂੰ ਜਲੌਰ ਘਟਨਾ ਨਾਲ ਜੋੜਕੇ ਕੀਤਾ ਸ਼ੇਅਰ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਕਲਾਸ ਵਿੱਚ ਬੈਠੇ ਬੱਚਿਆਂ ਦੇ ਵਿੱਚ ਇੱਕ ਵਿਅਕਤੀ ਇੱਕ ਵਿਦਿਆਰਥੀ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਰਾਜਸਥਾਨ ਦੇ ਜਲੌਰ ਵਿਖੇ ਹੋਈ ਘਟਨਾ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਗੌਰਤਲਬ ਹੈ ਕਿ ਰਾਜਸਥਾਨ ਦੇ ਜਾਲੌਰ ਵਿਖੇ ਇਕ ਵਿਦਿਆਰਥੀ ਨੂੰ ਸਕੂਲ ਦੇ ਮਟਕੇ ਤੋਂ ਪਾਣੀ ਪੀਣ ਦੇ ਕਾਰਨ ਟੀਚਰ ਨੇ ਵਿਦਿਆਰਥੀ ਨੂੰ ਬੇਰਹਮੀ ਨਾਲ ਕੁੱਟਿਆ ਜਿਸ ਕਾਰਨ ਵਿਦਿਆਰਥੀ ਦੀ ਮੌਤ ਹੋ ਗਈ। TV9 Hindi ਦੀ ਰਿਪੋਰਟ ਦੇ ਮੁਤਾਬਕ ਪੀਡ਼ਤ ਦੇ ਚਾਚਾ ਨੇ ਆਰੋਪ ਲਗਾਇਆ ਕਿ ਟੀਚਰ ਛੈਲ ਸਿੰਘ ਨੇ ਬੱਚੇ ਨੂੰ ਪਾਣੀ ਵਾਲੇ ਮਟਕੇ ਨੂੰ ਹੱਥ ਲਗਾਉਣ ਕਾਰਨ ਬੇਰਹਿਮੀ ਨਾਲ ਕੁੱਟਿਆ।

ਫੇਸਬੁੱਕ ਯੂਜ਼ਰ ਸੋਮਾ ਸਿੰਘ ਭਾਰੋ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਰਾਜਸਥਾਨ ਦੇ ਜਾਲੋਰ ‘ਚ ਤੀਜੀ ਕਲਾਸ ਆਲ਼ਾ ਵਿਦਿਆਰਥੀ ਸੀ ਇਹ ‘ਇੰਦਰ ਮੇਘਵਾਲ ਜਿਹਨੂੰ ਮਾਸਟਰ ਨੇ ਆਬਦੇ ਲਈ ਰੱਖੇ ਤੌੜੇ ਚੋਂ ਪਾਣੀਂ ਪੀਣ ਤੇ ਕੁੱਟ ਕੁੱਟ ਏਨਾਂ ਗੰਭੀਰ ਜਖ਼ਮੀ ਕਰਤਾ ਕਿ ਗੁਜ਼ਰਾਤ ਜੇਰੇ ਇਲਾਜ ਦਮ ਤੋੜ ਗਿਆ ਸੀ।’

ਅਸੀਂ ਪਾਇਆ ਕਿ ਵਾਇਰਲ ਵੀਡੀਓ ਨੂੰ ਪੰਜਾਬੀ ਤੋਂ ਇਲਾਵਾ ਹੋਰਨਾਂ ਭਾਸ਼ਾਵਾਂ ਵਿਚ ਵੀ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਦੇ ਲਈ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਰਿਪਬਲਿਕ ਵਰਲਡ ਦੁਆਰਾ 7 ਜੁਲਾਈ 2022 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਵੀਡੀਓ ਦਾ ਸਕਰੀਨ ਸ਼ਾਰਟ ਮਿਲਿਆ।

ਬਿਹਾਰ ਵਿਚ ਅਧਿਆਪਕ ਦੁਆਰਾ ਵਿਦਿਆਰਥੀ ਨਾਲ ਕੀਤੀ ਗਈ ਕੁੱਟਮਾਰ ਦੀ ਵੀਡੀਓ ਨੂੰ ਜਲੌਰ ਘਟਨਾ ਨਾਲ ਜੋੜਕੇ ਕੀਤਾ ਸ਼ੇਅਰ
Courtesy: Republic World

ਰਿਪੋਰਟ ਦੇ ਮੁਤਾਬਕ ਬਿਹਾਰ ਦੇ ਟਿਊਸ਼ਨ ਟੀਚਰ ਨੇ ਕੋਚਿੰਗ ਸੈਂਟਰ ਵਿੱਚ 6 ਸਾਲ ਦੇ ਬੱਚੇ ਨਾਲ ਕੁੱਟਮਾਰ ਕੀਤੀ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਟੀਚਰ ਨੂੰ ਕੁਛ ਗਲਾਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਰਿਪੋਰਟ ਦੇ ਵਿੱਚ ਸਾਨੂੰ ANI ਦੁਆਰਾ ਕੀਤਾ ਗਿਆ ਟਵੀਟ ਮਿਲਿਆ। ਇਸ ਟਵੀਟ ਦੇ ਵਿਚ ਸਾਨੂੰ ਪਟਨਾ ਦੇ ਐਸਐਸਪੀ ਮਾਨਵਜੀਤ ਸਿੰਘ ਢਿੱਲੋਂ ਦਾ ਬਿਆਨ ਵੀ ਮਿਲਿਆ। ਟਵੀਟ ਦੇ ਮੁਤਾਬਕ ਟਿਊਸ਼ਨ ਟੀਚਰ ਅਮਰਕਾਂਤ ਕੁਮਾਰ ਨੂੰ ਛੇ ਸਾਲ ਦੇ ਬੱਚੇ ਨਾਲ ਕੁੱਟਮਾਰ ਕਰਨ ਦੇ ਆਰੋਪ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਮਾਮਲੇ ਨੂੰ ਲੈ ਕੇ ਸਾਨੂੰ ਜ਼ੀ ਨਿਊਜ਼ ਦੁਆਰਾ ਪ੍ਰਕਾਸ਼ਿਤ ਅਟਕਲ ਮਿਲਿਆ ਜਿਸ ਵਿੱਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਅਧਿਆਪਕ ਅਮਰਕਾਂਤ ਕੁਮਾਰ ਉਰਫ਼ ਕ੍ਰਿਸ਼ਨਾ ਉਰਫ ਛੋਟੂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਹੈ। ਰਿਪੋਰਟ ਮੁਤਾਬਕ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪਟਨਾ ਪੁਲਿਸ ਨੇ ਆਰੋਪੀ ਅਮਰਕਾਂਤ ਕੁਮਾਰ ਨੂੰ ਉਸ ਦੇ ਚਾਚਾ ਮਨੋਜ ਕੁਮਾਰ ਦੇ ਘਰ ਤੋਂ ਗ੍ਰਿਫਤਾਰ ਕੀਤਾ। ਅਮਰਕਾਂਤ ਕੁਮਾਰ ਤੇ ਆਈ ਪੀ ਸੀ ਤੋਂ ਅਲਾਵਾ ਜੁਵੇਨਾਈਲ ਐਕਟ ਦੀਆਂ ਧਾਰਾਵਾਂ ਦੇ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ।

ਰਿਪੋਰਟ ਦੇ ਵਿੱਚ ਸਾਨੂੰ ਐੱਸਐੱਸਪੀ ਮਾਨਵਜੀਤ ਸਿੰਘ ਢਿੱਲੋਂ ਦਾ ਵੀ ਬਿਆਨ ਮਿਲਿਆ ਜਿਨ੍ਹਾਂ ਨੇ ਦੱਸਿਆ ਕਿ ਆਰੋਪੀ ਮੂਲ ਰੂਪ ਤੋਂ ਜਹਾਨਾਬਾਦ ਜ਼ਿਲ੍ਹੇ ਦੇ ਧੋਸੀ ਥਾਣਾ ਦੇ ਅਧੀਨ ਪੈਂਦੇ ਪਿੰਡ ਮੰਡੀ ਦਾ ਰਹਿਣ ਵਾਲਾ ਹੈ ਅਤੇ ਜੈਮ ਪਬਲਿਕ ਸਕੂਲ ਚਲਾਉਂਦਾ ਹੈ। ਉਨ੍ਹਾਂ ਦੱਸਿਆ ਕਿ ਆਰੋਪੀ ਸਕੂਲ ਦੇ ਵਿਚ ਅਮਰਕਾਂਤ ਕੋਚਿੰਗ ਸੈਂਟਰ ਵੀ ਚਲਾਉਂਦਾ ਹੈ ਅਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਸਕੂਲ ਦੇ ਸਾਰੇ ਕੰਪਿਊਟਰ ਫਰਨੀਚਰ ਅਤੇ ਕਾਗਜ਼ਾਤ ਜ਼ਬਤ ਕਰ ਲਏ ਹਨ।

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਜਲੌਰ ਪੁਲਸ ਨੇ ਟਵੀਟ ਕਰਦਿਆਂ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਵਾਇਰਲ ਹੋ ਰਹੀ ਵੀਡੀਓ ਦਾ ਜਲੌਰ ਜ਼ਿਲ੍ਹੇ ਦੀ ਘਟਨਾ ਨਾਲ ਕੋਈ ਸਬੰਧ ਨਹੀਂ ਹੈ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦਾ ਰਾਜਸਥਾਨ ਦੇ ਜਾਲੌਰ ਵਿਖੇ ਹੋਈ ਘਟਨਾ ਨਾਲ ਕੋਈ ਸਬੰਧ ਨਹੀਂ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਬਿਹਾਰ ਦੀ ਹੈ ਜਿਥੇ ਇਕ ਟਿਊਸ਼ਨ ਟੀਚਰ ਦੁਆਰਾ 6 ਸਾਲ ਦੇ ਬੱਚੇ ਨਾਲ ਕੁੱਟਮਾਰ ਕੀਤੀ ਗਈ ਸੀ। ਬੱਚੇ ਦੀ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪਟਨਾ ਪੁਲਿਸ ਨੇ ਆਰੋਪੀ ਟੀਚਰ ਅਮਰਕਾਂਤ ਕੁਮਾਰ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ।

Result: False

Our Sources

Media report published by Republic World on July 7, 2022
Media report published by Zee News on July 7, 2022
Tweet made by ANI on July 7, 2022
Tweet made by Jalore Police on July 7, 2022


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular