Authors
Claim
ਸ਼ਹੀਦ ਕੀਰਤੀ ਚੱਕਰ ਕੈਪਟਨ ਅੰਸ਼ੁਮਨ ਸਿੰਘ ਦੀ ਪਤਨੀ ਸਮ੍ਰਿਤੀ ਸਿੰਘ ਦਾ ਡਾਂਸਿੰਗ ਵੀਡੀਓ
Fact
ਵੀਡੀਓ ਵਿੱਚ ਦਿਖਾਈ ਦੇ ਰਹੀ ਔਰਤ ਸਮ੍ਰਿਤੀ ਸਿੰਘ ਨਹੀਂ ਬਲਕਿ ਸੋਸ਼ਲ ਮੀਡੀਆ ਸਟਾਰ ਰੇਸ਼ਮਾ ਸੇਬੇਸਟੀਅਨ ਹੈ।
ਸ਼ਹੀਦ ਕੈਪਟਨ ਅੰਸ਼ੁਮਨ ਸਿੰਘ ਦੀ ਪਤਨੀ ਸਮ੍ਰਿਤੀ ਸਿੰਘ ਨੂੰ 5 ਜੁਲਾਈ 2024 ਨੂੰ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਦੱਸ ਦੇਈਏ ਕਿ 19 ਜੁਲਾਈ 2023 ਨੂੰ ਸਿਆਚਿਨ ‘ਚ ਸ਼ਹੀਦ ਹੋਏ ਅੰਸ਼ੂਮਨ ਸਿੰਘ ਦਾ ਵਿਆਹ 5 ਮਹੀਨੇ ਪਹਿਲਾਂ ਹੀ ਹੋਇਆ ਸੀ।
ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਔਰਤ ਦੀ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ”ਇਕ ਮਾਂ ਨੇ ਦੇਆਪਣਾ ਬੇਟਾ ਦੇਸ਼ ਲਈ ਸ਼ਹੀਦ ਕਰ ਦਿੱਤਾ ਅਤੇ ਸ਼ਹੀਦ ਫੌਜੀ ਦੀ ਪਤਨੀ 1 ਕਰੋੜ ਰੁਪਏ ਅਤੇ ਸ਼ੌਰਿਆ ਚੱਕਰ ਨਾਲ ਇੰਸਟਾਗ੍ਰਾਮ ‘ਤੇ ਹੁਸਨ ਬਿਖੇਰ ਰਹੀ ਹੈ। “
Fact Check/Verification
ਦਾਅਵੇ ਦੀ ਪੁਸ਼ਟੀ ਕਰਨ ਲਈ, ਅਸੀਂ ਵੀਡੀਓ ਦੇ ਕੀ ਫਰੇਮਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਾਨੂੰ ਇਹ ਵੀਡੀਓ ਰੇਸ਼ਮਾ ਸੇਬੇਸਟੀਅਨ ਦੇ ਇੰਸਟਾਗ੍ਰਾਮ ਅਕਾਊਂਟ ‘ਤੇ 24 ਅਪ੍ਰੈਲ 2024 ਨੂੰ ਅਪਲੋਡ ਮਿਲੀ। ਪੋਸਟ ਦੇ ਕੈਪਸ਼ਨ ਤੋਂ ਪਤਾ ਲੱਗਦਾ ਹੈ ਕਿ ਇਹ ਵੀਡੀਓ ਸਾੜੀ ਨੂੰ ਪ੍ਰਮੋਟ ਕਰਨ ਲਈ ਬਣਾਇਆ ਗਿਆ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਜਾਂਚ ਦੌਰਾਨ ਅਸੀਂ ਪਾਇਆ ਕਿ ਰੇਸ਼ਮਾ ਸੇਬੇਸਟੀਅਨ ਨੇ ਆਪਣੇ ਅਕਾਊਂਟ ‘ਤੇ ਕੱਪੜਿਆਂ ਦੇ ਪ੍ਰਚਾਰ ਦੇ ਕਈ ਵੀਡੀਓ ਸ਼ੇਅਰ ਕੀਤੇ ਹਨ ਜੋ ਇੱਥੇ , ਇੱਥੇ ਅਤੇ ਇੱਥੇ ਦੇਖੇ ਜਾ ਸਕਦੇ ਹਨ ।
ਅਸੀਂ ਰੇਸ਼ਮਾ ਸੇਬੇਸਟੀਅਨ ਅਤੇ ਸਮ੍ਰਿਤੀ ਸਿੰਘ ਦੀ ਤਸਵੀਰਾਂ ਨੂੰ ਮਿਲਾਇਆ। ਤਸਵੀਰਾਂ ਵਿੱਚ ਅੰਤਰ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਵੀਡੀਓ ਵਿੱਚ ਨਜ਼ਰ ਆ ਰਹੀ ਔਰਤ ਰੇਸ਼ਮਾ ਸੇਬੇਸਟੀਅਨ ਹੈ।
ਜਾਂਚ ਦੌਰਾਨ ਅਸੀਂ ਪਾਇਆ ਕਿ ਸੋਸ਼ਲ ਮੀਡੀਆ ਸਟਾਰ ਰੇਸ਼ਮਾ ਸੇਬੇਸਟੀਅਨ ਨੇ ਇੰਸਟਾਗ੍ਰਾਮ ‘ਤੇ ਇਕ ਸਟੋਰੀ ਦੇ ਜ਼ਰੀਏ ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਸਪੱਸ਼ਟ ਕੀਤਾ ਕਿ ਵੀਡੀਓ ਵਿਚ ਦਿਖਾਈ ਦੇ ਰਹੀ ਔਰਤ ਉਹ ਹਨ। ਉਹਨਾਂ ਨੇ ਲਿਖਿਆ,“ਇਹ ਬੇਤੁਕਾ ਹੈ। ਮੇਰੀ ਵੀਡੀਓ ਸਮ੍ਰਿਤੀ ਸਿੰਘ ਬਾਰੇ ਗਲਤ ਜਾਣਕਾਰੀ ਫੈਲਾਉਣ ਲਈ ਵਰਤੀ ਗਈ ਹੈ। ਅਸੀਂ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੇ ਹਾਂ।”
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵੀਡੀਓ ਵਿੱਚ ਦਿਖਾਈ ਦੇ ਰਹੀ ਔਰਤ ਸਮ੍ਰਿਤੀ ਸਿੰਘ ਨਹੀਂ ਸਗੋਂ ਸੋਸ਼ਲ ਮੀਡੀਆ ਸਟਾਰ ਰੇਸ਼ਮਾ ਸੇਬੇਸਟੀਅਨ ਹਨ।
Result: False
Sources
Instagram account of Reshma Sebastian
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।