Authors
ਦਾਅਵਾ
ਸਵੀਡਨ ਨੇ ਸੈਕਸ ਨੂੰ ਇੱਕ ਖੇਡ ਵਜੋਂ ਮਾਨਤਾ ਦਿੱਤੀ ਹੈ।
ਤੱਥ
ਇਹ ਦਾਅਵਾ ਗੁੰਮਰਾਹਕੁੰਨ ਹੈ। ਸਵੀਡਨ ਵਿੱਚ ਸੈਕਸ ਨੂੰ ਇੱਕ ਖੇਡ ਵਜੋਂ ਮਾਨਤਾ ਨਹੀਂ ਮਿਲੀ ਹੈ।
ਕਈ ਮੀਡੀਆ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਦਾਅਵਾ ਕੀਤਾ ਕਿ ਸਵੀਡਨ (Sweden) ਨੇ ਸੈਕਸ ਨੂੰ ਇੱਕ ਖੇਡ ਐਲਾਨ ਦਿੱਤਾ ਹੈ। ਇਹ ਵੀ ਕਿਹਾ ਗਿਆ ਕਿ ਪਹਿਲੀ ਵਾਰ ਸਵੀਡਨ ਵਿੱਚ 8 ਜੂਨ ਤੋਂ ਸੈਕਸ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਈਟੀਵੀ ਬਿਹਾਰ/ਝਾਰਖੰਡ ਦੀ ਵੈੱਬਸਾਈਟ ਤੋਂ ਇਲਾਵਾ ‘ਹਿੰਦੁਸਤਾਨ ਟਾਈਮਜ਼’ ਅਤੇ ‘ਟਾਈਮਜ਼ ਆਫ਼ ਇੰਡੀਆ’ ਸਮੇਤ ਕਈ ਅੰਗਰੇਜ਼ੀ ਮੀਡੀਆ ਸੰਸਥਾਵਾਂ ਨੇ ਇਹ ਦਾਅਵਾ ਕਰਦੇ ਹੋਏ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਕਿ ਸਵੀਡਨ ਵਿੱਚ ਸੈਕਸ ਨੂੰ ਖੇਡ ਵਜੋਂ ਘੋਸ਼ਿਤ ਕੀਤਾ ਗਿਆ ਹੈ।
Fact Check/Verification
ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਕੁਝ ਕੀਵਰਡਸ ਦੀ ਮਦਦ ਨਾਲ ਖੋਜ ਕੀਤੀ। ਸਾਨੂੰ ਇਸ ਮੁਕਾਬਲੇ ਨਾਲ ਸਬੰਧਤ ਕੋਈ ਅਧਿਕਾਰਤ ਵੈੱਬਸਾਈਟ ਨਹੀਂ ਮਿਲੀ। ਇਸ ਤੋਂ ਇਲਾਵਾ, ਅਸੀਂ ਇਹ ਵੀ ਪਾਇਆ ਕਿ ਪ੍ਰਮੁੱਖ ਅੰਤਰਰਾਸ਼ਟਰੀ ਅਤੇ ਯੂਰਪੀਅਨ ਮੀਡੀਆ ਵੈਬਸਾਈਟਾਂ ਨੇ ਸਵੀਡਨ ਵਿੱਚ ਇਸ ਚੈਂਪੀਅਨਸ਼ਿਪ ਦੇ ਪ੍ਰੋਗਰਾਮ ਬਾਰੇ ਕੋਈ ਰਿਪੋਰਟ ਪ੍ਰਕਾਸ਼ਤ ਨਹੀਂ ਕੀਤੀ ਹੈ।
ਕੁਝ ਪ੍ਰਮੁੱਖ ਕੀ ਵਰਡ ਦੀ ਮਦਦ ਨਾਲ ਖੋਜ ਕਰਨ ‘ਤੇ, ਸਾਨੂੰ 26 ਅਪ੍ਰੈਲ, 2023 ਨੂੰ ਸਵੀਡਿਸ਼ ਮੀਡੀਆ ਆਉਟਲੇਟ ਗੋਟਰਬਰਗਸ-ਪੋਸਟਨ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਲੇਖ ਮਿਲਿਆ। ਇਸ ਵਿੱਚ ਕਿਹਾ ਗਿਆ ਹੈ ਕਿ ਸੈਕਸ ਨੂੰ ਇੱਕ ਖੇਡ ਵਜੋਂ ਸੂਚੀਬੱਧ ਕਰਨ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਹ ਸਪੱਸ਼ਟੀਕਰਨ NDTV ਵੱਲੋਂ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਵਿੱਚ ਇੱਕ ਸਵੀਡਿਸ਼ ਆਉਟਲੈਟ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਵੀਡਨ ਵਿੱਚ ਇੱਕ ਸੈਕਸ ਫੈਡਰੇਸ਼ਨ ਹੈ ਅਤੇ ਇਸਦੇ ਮੁਖੀ, ਡ੍ਰੈਗਨ ਬ੍ਰੈਕਟਿਕ ਨੇ ਚੈਂਪੀਅਨਸ਼ਿਪ ਦੇ ਆਯੋਜਨ ਲਈ ਜਨਵਰੀ ਵਿੱਚ ਅਰਜ਼ੀ ਦਿੱਤੀ ਸੀ, ਪਰ ਰਾਸ਼ਟਰੀ ਖੇਡ ਸੰਘ ਦੁਆਰਾ ਉਸਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਸੀ।
ਇਸ ਤੋਂ ਇਲਾਵਾ ਇੱਕ ਹੋਰ ਸਵੀਡਿਸ਼ ਮੀਡੀਆ ਵੈੱਬਸਾਈਟ TV4 ਨੇ 19 ਜਨਵਰੀ 2023 ਨੂੰ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਇਸ ਮੁਤਾਬਕ ਨੈਸ਼ਨਲ ਸਪੋਰਟਸ ਫੈਡਰੇਸ਼ਨ ਦੇ ਪ੍ਰਧਾਨ ਬਿਜੋਰਨ ਏਰਿਕਸਨ ਨੇ ਸਪੱਸ਼ਟ ਕੀਤਾ ਹੈ ਕਿ ਸੈਕਸ ਨੂੰ ਖੇਡ ਦੇ ਤੌਰ ‘ਤੇ ਸੂਚੀਬੱਧ ਨਹੀਂ ਕੀਤਾ ਜਾਵੇਗਾ।
ਨਿਊਜ਼ਚੈਕਰ ਨੇ ਸਵੀਡਿਸ਼ ਸਪੋਰਟਸ ਫੈਡਰੇਸ਼ਨ ਨਾਲ ਸੰਪਰਕ ਕੀਤਾ। ਉਹਨਾਂ ਨੇ ਵਾਇਰਲ ਦਾਅਵੇ ਤੋਂ ਇਨਕਾਰ ਕੀਤਾ।
ਸਵੀਡਿਸ਼ ਸਪੋਰਟਸ ਕਨਫੈਡਰੇਸ਼ਨ ਦੇ ਮੀਡੀਆ ਅਤੇ ਸੰਚਾਰ ਦੇ ਮੁਖੀ ਅੰਨਾ ਸੇਟਜ਼ਮੈਨ ਨੇ ਕਿਹਾ, “ਸਵੀਡਿਸ਼ ਸਪੋਰਟਸ ਕਨਫੈਡਰੇਸ਼ਨ ਨੇ ਨੋਟ ਕੀਤਾ ਹੈ ਕਿ ਕਈ ਮੀਡੀਆ ਆਉਟਲੈਟਾਂ ਨੇ ਸਵੀਡਿਸ਼ ਸੈਕਸ ਫੈਡਰੇਸ਼ਨ ਦੇ ਸਵੀਡਨ ਖੇਡ ਸੰਘ ਦੇ ਮੈਂਬਰ ਬਣਨ ਦੀ ਖਬਰ ਚਲਾ ਦਿੱਤੀ। ਇਹ ਖ਼ਬਰ ਗੁੰਮਰਾਹਕੁੰਨ ਹੈ। ਇਹ ਗਲਤ ਜਾਣਕਾਰੀ ਸਵੀਡਿਸ਼ ਖੇਡਾਂ ਅਤੇ ਸਵੀਡਨ ਨੂੰ ਬਦਨਾਮ ਕਰਨ ਦੇ ਉਦੇਸ਼ ਨਾਲ ਫੈਲਾਈ ਗਈ ਹੈ। ਕੋਈ ਵੀ ਸੈਕਸ ਫੈਡਰੇਸ਼ਨ ਸਵੀਡਿਸ਼ ਸਪੋਰਟਸ ਕਨਫੈਡਰੇਸ਼ਨ ਦਾ ਮੈਂਬਰ ਨਹੀਂ ਹੈ।
ਅਸੀਂ ਇਸ ਮਾਮਲੇ ਵਿੱਚ ਹੋਰ ਵੇਰਵਿਆਂ ਲਈ ਸਬੰਧਤ ਐਸੋਸੀਏਸ਼ਨ ਨਾਲ ਸੰਪਰਕ ਕੀਤਾ। ਉਹਨਾਂ ਨੇ ਪੁਸ਼ਟੀ ਕੀਤੀ ਕਿ ਸਵੀਡਨ ਵਿੱਚ ਸੈਕਸ ਨੂੰ ਖੇਡ ਵਜੋਂ ਮਾਨਤਾ ਨਹੀਂ ਮਿਲੀ ਹੈ।
ਈਮੇਲ ਦੇ ਜਵਾਬ ਵਿੱਚ, ਫੈਡਰੇਸ਼ਨ ਨੇ ਕਿਹਾ, “ਸੈਕਸ ਨੂੰ ਅਜੇ ਤੱਕ ਖੇਡ ਸ਼੍ਰੇਣੀ ਵਜੋਂ ਮਾਨਤਾ ਨਹੀਂ ਦਿੱਤੀ ਗਈ ਹੈ। ਇਹ ਵਿੱਤੀ ਕਾਰਨਾਂ ਕਰਕੇ ਹੈ। ਖੇਡ ਫੈਡਰੇਸ਼ਨਾਂ ਨੂੰ ਸਿਖਲਾਈ, ਸਹੂਲਤਾਂ, ਰੈਫਰੀ ਸਿਖਲਾਈ ਅਤੇ ਕੋਰਸਾਂ ਲਈ ਭੁਗਤਾਨ ਕਰਨਾ ਹੋਵੇਗਾ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਸਾਡੀ ਅਰਜ਼ੀ ਸਵੀਕਾਰ ਨਹੀਂ ਕੀਤੀ। ਪਰ ਇਹ ਅਜੇ ਖਤਮ ਨਹੀਂ ਹੋਇਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਸਾਲ ਉਨ੍ਹਾਂ ਨੇ ਈ-ਸਪੋਰਟ ਨੂੰ ਇੱਕ ਖੇਡ ਵਜੋਂ ਮਾਨਤਾ ਦਿੱਤੀ ਹੈ। ਕੀ ਕੰਪਿਊਟਰ ਦੇ ਸਾਹਮਣੇ ਬੈਠਣਾ ਅਤੇ ਵੀਡੀਓ ਗੇਮਾਂ ਖੇਡਣ ਨੂੰ ਇੱਕ ਖੇਡ ਜਾਂ ਇੱਕ ਸਿਹਤਮੰਦ ਸਰੀਰਕ ਗਤੀਵਿਧੀ ਵਜੋਂ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਜੋ ਸਾਡੀ ਜ਼ਿੰਦਗੀ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ? ਅਸੀਂ ਇਹ ਸਿੱਟਾ ਤੁਹਾਡੇ ‘ਤੇ ਛੱਡਦੇ ਹਾਂ। ਯੂਰਪੀਅਨ ਸੈਕਸ ਚੈਂਪੀਅਨਸ਼ਿਪ 8 ਜੂਨ ਤੋਂ ਸਵੀਡਨ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਇਹ ਇੱਕ ਖੇਡ ਵਜੋਂ ਮਾਨਤਾ ਪ੍ਰਾਪਤ ਹੈ ਜਾਂ ਨਹੀਂ, ਇਹ ਬਹੁਤ ਮਹੱਤਵਪੂਰਨ ਨਹੀਂ ਹੈ. ਯੂਰੋਵਿਜ਼ਨ ਵੀ ਇੱਕ ਮੁਕਾਬਲਾ ਹੈ, ਪਰ ਇਸਨੂੰ ਇੱਕ ਖੇਡ ਵਜੋਂ ਸ਼੍ਰੇਣੀਬੱਧ ਨਹੀਂ ਕੀਤਾ ਗਿਆ ਹੈ।
ਜਾਂਚ ਦੌਰਾਨ ਅਸੀਂ ਸਵੀਡਿਸ਼ ਸੈਕਸ ਫੈਡਰੇਸ਼ਨ ਦੀ ਵੈੱਬਸਾਈਟ ਵੀ ਸਰਚ ਕੀਤੀ। ਮਿਲੀ ਜਾਣਕਾਰੀ ਮੁਤਾਬਕ ਇਸ ਸੰਸਥਾ ਦੀ ਸਥਾਪਨਾ ਸਾਲ 2016 ‘ਚ ਹੋਈ ਸੀ ਅਤੇ ਇਹ ਦੁਨੀਆ ਦੀ ਇਕਲੌਤੀ ਸੰਸਥਾ ਹੈ ਜੋ ਸੈਕਸ ਨੂੰ ਖੇਡ ਦੇ ਰੂਪ ‘ਚ ਸ਼੍ਰੇਣੀਬੱਧ ਕਰਦੀ ਹੈ। ਇਸ ਵੈੱਬਸਾਈਟ ਨੂੰ ਖੋਲ੍ਹਣ ‘ਤੇ ਇਕ ‘ਪੌਪ ਅੱਪ’ ਆਉਂਦਾ ਹੈ ਜਿਸ ‘ਚ ਦੱਸਿਆ ਗਿਆ ਹੈ ਕਿ ਯੂਰਪੀਅਨ ਸੈਕਸ ਚੈਂਪੀਅਨਸ਼ਿਪ 8 ਜੂਨ ਤੋਂ ਹੋਣ ਜਾ ਰਹੀ ਹੈ।
Conclusion
ਕੁੱਲ ਮਿਲਾ ਕੇ ਇਹ ਸਪੱਸ਼ਟ ਹੁੰਦਾ ਹੈ ਕਿ ਸਵੀਡਨ ਵਿੱਚ ਸੈਕਸ ਨੂੰ ਖੇਡ ਵਜੋਂ ਮਾਨਤਾ ਦੇਣ ਦਾ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।
Result: False
Our Sources
Email from Swedish Sports Confederation
Goterbergs-Posten report, April 26, 2023
TV4 report, January 19, 2023
Swedish Sex Federation
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ