ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact CheckViralਕੁੜੀਆਂ ਨਾਲ ਛੇੜਖਾਨੀ ਕਰ ਰਹੇ ਟੇਲਰ ਦਾ ਵਾਇਰਲ ਵੀਡੀਓ ਸਕ੍ਰਿਪਟਡ ਹੈ

ਕੁੜੀਆਂ ਨਾਲ ਛੇੜਖਾਨੀ ਕਰ ਰਹੇ ਟੇਲਰ ਦਾ ਵਾਇਰਲ ਵੀਡੀਓ ਸਕ੍ਰਿਪਟਡ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਨਾਪ ਲੈਣ ਬਹਾਨੇ ਦਰਜ਼ੀ ਕਰਦਾ ਸੀ ਅਸ਼ਲੀਨ ਕੰਮ

Fact
ਟੇਲਰ ਦੁਆਰਾ ਮਹਿਲਾਵਾਂ ਨਾਲ ਛੇੜਖਾਨੀ ਦੀ ਵਾਇਰਲ ਵੀਡੀਓ ਸਕ੍ਰਿਪਟਡ ਹੈ। ਵੀਡੀਓ ਨੂੰ ਫਰਜ਼ੀ ਦਾਅਵੇ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਟੇਲਰ ਨੂੰ ਨਾਪ ਲੈਂਦਿਆਂ ਕੁੜੀਆਂ ਨਾਲ ਛੇੜਖਾਨੀ ਕਰਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਦੇ ਅੰਤ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਨਿਕਲਦੀ ਹੈ ਜਿਸ ਤੋਂ ਬਾਅਦ ਟੇਲਰ ਮਾਫੀਆਂ ਮੰਗਦਾ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਅਸਲ ਦੱਸਦਿਆਂ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਫੇਸਬੁੱਕ ਪੇਜ ਗਿੱਲ ਹੰਡਿਆਇਆ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਮੇਚ ਲੈਣ ਬਹਾਨੇ ਦਰਜੀ ਕਰਦਾ ਸੀ ਇਹ ਕੰਮ ਕੀ ਕਹੋਂਗੇ ਕੁਮੈਂਟ ਕਰਕੇ ਸ਼ੇਅਰ ਕਰ ਦਿਓ।’ ਇਸ ਵੀਡੀਓ ਨੂੰ ਹੁਣ ਤਕ 2 ਲੱਖ ਤੋਂ ਵੱਧ ਯੂਜ਼ਰ ਦੇਖ ਚੁੱਕੇ ਹਨ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਇਨ-ਵੀਡ ਟੂਲ ਦੀ ਮਦਦ ਨਾਲ ਖੋਜ ਕਰਨ ‘ਤੇ, ਸਾਨੂੰ ਇਹ ਵੀਡੀਓ 3RD EYE ਨਾਮ ਦੇ ਇੱਕ YouTube ਚੈਨਲ ਨੇ ਵੀ 12 ਮਾਰਚ, 2022 ਨੂੰ ਵਾਇਰਲ ਵੀਡੀਓ ਅਪਲੋਡ ਮਿਲੀ। ਇੱਥੇ ਲਿਖਿਆ ਹੈ ਕਿ ਵੀਡੀਓ ਜਾਗਰੂਕਤਾ ਲਈ ਬਣਾਈ ਗਈ ਹੈ।

ਇਸ ਚੈਨਲ ‘ਤੇ ਅਜਿਹੀਆਂ ਕਈ ਵੀਡੀਓਜ਼ ਵੀ ਦੇਖੀਆਂ ਜਾ ਸਕਦੀਆਂ ਹਨ। ਵੀਡੀਓ ਵਿੱਚ ਇੱਕ ਸਮਾਨ ਸੀਸੀਟੀਵੀ ਅਤੇ ਟਾਈਮ ਸਟੈਮਪ ਨੂੰ ਵੀ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਅਸੀਂ ਪਾਇਆ ਕਿ 3RD EYE ਨੇ ਆਪਣੇ ਹਰ ਵੀਡੀਓ ਵਿਚ ਦੱਸਿਆ ਹੈ ਕਿ ਇਹ ਚੈਨਲ ਵੱਖ-ਵੱਖ ਸਥਿਤੀਆਂ ਵਿੱਚ ਜਾਗਰੂਕ ਲੋਕਾਂ ਲਈ ਸਕ੍ਰਿਪਟ ਕੀਤੇ ਡਰਾਮੇ ਅਤੇ ਪੈਰੋਡੀਜ਼ ਬਣਾਉਂਦਾ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਹ ਚੈਨਲ ਸਮਾਜਿਕ ਜਾਗਰੂਕਤਾ ਦੀਆਂ ਵੀਡੀਓ ਬਣਾਉਂਦਾ ਹੈ ਅਤੇ ਹਨ ਇਹਨਾਂ ਛੋਟੀਆਂ ਫ਼ਿਲਮਾਂ ਦਾ ਉਦੇਸ਼ ਸਿਰਫ਼ ਮਨੋਰੰਜਨ ਅਤੇ ਜਾਗਰੂਕਤਾ ਫੈਲਾਉਣਾ ਹੈ।

ਕੁੜੀਆਂ ਨਾਲ ਛੇੜਖਾਨੀ ਕਰ ਰਹੇ ਟੇਲਰ ਦਾ ਵਾਇਰਲ ਵੀਡੀਓ ਸਕ੍ਰਿਪਟਡ ਹੈ
Courtesy: YouTube@3rdEye

Conclusion

ਸਾਡੀ ਜਾਂਚ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਕਿ ਟੇਲਰ ਦੁਆਰਾ ਮਹਿਲਾਵਾਂ ਨਾਲ ਛੇੜਖਾਨੀ ਦੀ ਵਾਇਰਲ ਵੀਡੀਓ ਸਕ੍ਰਿਪਟਡ ਹੈ। ਵੀਡੀਓ ਨੂੰ ਫਰਜ਼ੀ ਦਾਅਵੇ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

Result: Missing Context

Our Sources

Video uploaded by 3rd Eye on March 12, 2022
Self Analysis

ਕਿਸੀ ਸ਼ੱਕੀ ਖ਼ਬਰ ਦੀ ੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular