Claim
ਸਬਜ਼ੀਆਂ ਨੂੰ ਜਲਦੀ ਵੱਡਾ ਕਰਨ ਲਈ ਉਨ੍ਹਾਂ ‘ਤੇ ਇੰਜੈਕਸ਼ਨ ਲਾਇਆ ਜਾ ਰਿਹਾ ਹੈ।
Fact
ਵਾਇਰਲ ਹੋ ਰਿਹਾ ਵੀਡੀਓ ਅਸਲ ਘਟਨਾ ਨਹੀਂ ਸਗੋਂ ਇੱਕ ਸਕ੍ਰਿਪਟਿਡ ਨਾਟਕ ਹੈ। ਵੀਡੀਓ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਬਣਾਇਆ ਗਿਆ ਹੈ
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਲੋਕਾਂ ਨੂੰ ਸਬਜ਼ੀਆਂ ਦੇ ਖੇਤ ‘ਚ ਫਸਲ ਨੂੰ ਟੀਕੇ ਲਾਉਂਦੇ ਵੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਵੀਡੀਓ ਨੂੰ ਅਸਲ ਘਟਨਾ ਦੱਸਕੇ ਵਾਇਰਲ ਕਰ ਰਹੇ ਹਨ। ਇਸ ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਖੇਤ ਵਿਚ ਕੰਮ ਕਰ ਰਹੇ ਮਜਦੂਰ ਸਬਜ਼ੀਆਂ ਨੂੰ ਜਲਦੀ ਵੱਡਾ ਕਰਨ ਲਈ ਉਨ੍ਹਾਂ ‘ਤੇ ਇੰਜੈਕਸ਼ਨ ਲਾ ਰਹੇ ਹਨ।
ਫੇਸਬੁੱਕ ਪੇਜ ਲੱਖਾ ਸਿਧਾਣਾ ਫੈਨ ਕਲੱਬ Lakha Sidhana Fan Club ਨੇ ਵਾਇਰਲ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, “ਖਾਲੋ ਹਰੀਆ ਸਬਜੀਆ ਦੇਖੋ ਵੀਡੀਓ ਡਾਂ ਬਣੇ ਫਿਰਦੇ ਨੇ ਸਬਜੀਆ ਦੇ”
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਕੀਤਾ। ਸਾਨੂੰ ਇਹ ਵੀਡੀਓ “Miranda Randall” ਨਾਂਅ ਦੇ ਫੇਸਬੁੱਕ ਪੇਜ ‘ਤੇ ਇਹ ਵੀਡੀਓ 27 ਅਗਸਤ 2023 ਦਾ ਸਾਂਝਾ ਮਿਲਿਆ। ਇਥੇ ਵੀਡੀਓ ਨੂੰ ਸਾਂਝਾ ਕਰਦਿਆਂ ਇਸਨੂੰ ਸਕ੍ਰਿਪਟਿਡ ਦੱਸਿਆ ਗਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵੀਡੀਓ ਸਾਂਝਾ ਕਰਦਿਆਂ ਲਿਖਿਆ ਗਿਆ, “ਸਬਜ਼ੀਆਂ ਦੇ ਟੀਕੇ ਲਗਾ ਕੇ ਸਿਹਤ ਨਾਲ ਖੇਡਣਾ। ਡਿਸਕਲੇਮਰ: ਦੋਸਤੋ, ਇਹ ਵੀਡੀਓ ਸਿਰਫ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਬਣਾਈ ਗਈ ਹੈ।”
ਅਸੀਂ ਇਸ ਪੇਜ ‘ਤੇ ਮੌਜੂਦ ਹੋਰ ਵੀਡੀਓਜ਼ ਵੀ ਦੇਖੇ ਜਿਸ ਵਿਚ ਸਮਾਨ ਅਦਾਕਾਰ ਵੇਖੇ ਜਾ ਸਕਦੇ ਹਨ। ਅਸੀਂ ਇਸ ਪੇਜ ‘ਤੇ ਅੱਜ 5 ਸਿਤੰਬਰ 2023 ਨੂੰ ਅਪਲੋਡ ਕੀਤਾ ਇੱਕ ਲਾਈਵ ਵੀਡੀਓ ਦੇਖਿਆ ਜਿਸ ਵਿਚ ਇਸ ਪੇਜ ਦੇ ਐਡਮਿਨ ‘ਤੇ ਅਦਾਕਾਰ ਨੇ ਸਾਫ ਦੱਸਿਆ ਕਿ ਅਸੀਂ ਇਸ ਪੇਜ ‘ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੀਡੀਓਜ਼ ਬਣਾਉਂਦੇ ਰਹਿੰਦੇ ਹਨ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਅਸਲ ਘਟਨਾ ਨਹੀਂ ਸਗੋਂ ਇੱਕ ਸਕ੍ਰਿਪਟਿਡ ਨਾਟਕ ਹੈ। ਵੀਡੀਓ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਬਣਾਇਆ ਗਿਆ ਸੀ।
Result: Missing Context
Our Sources
Video uploaded by Miranda Randall on August 27, 2023
Video uploaded by Miranda Randall on September 5, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ