ਸ਼ਨੀਵਾਰ, ਅਕਤੂਬਰ 26, 2024
ਸ਼ਨੀਵਾਰ, ਅਕਤੂਬਰ 26, 2024

HomeFact Checkਬਾਲੀਵੁੱਡ ਐਕਟਰ ਵਿਵੇਕ ਓਬੇਰਾਏ ਨੇ ਬਿਸ਼ਨੋਈ ਸਮਾਜ਼ ਦੀ ਹਾਲ ਹੀ ਵਿੱਚ ਕੀਤੀ...

ਬਾਲੀਵੁੱਡ ਐਕਟਰ ਵਿਵੇਕ ਓਬੇਰਾਏ ਨੇ ਬਿਸ਼ਨੋਈ ਸਮਾਜ਼ ਦੀ ਹਾਲ ਹੀ ਵਿੱਚ ਕੀਤੀ ਤਾਰੀਫ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡਿਆ ਤੇ ਬਾਲੀਵੁੱਡ ਐਕਟਰ ਵਿਵੇਕ ਓਬੇਰਾਏ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਵਿੱਚ ਉਹਨਾਂ ਨੂੰ ਬਿਸ਼ਨੋਈ ਸਮਾਜ਼ ਬਾਰੇ ਗੱਲ ਕਰਦਿਆਂ ਸੁਣਿਆ ਜਾ ਸਕਦਾ ਹੈ। ਵੀਡੀਓ ਨੂੰ ਹਾਲੀਆ ਸੰਦਰਭ ਵਿੱਚ ਸ਼ੇਅਰ ਕੀਤਾ ਰਿਹਾ ਹੈ।

ਬਾਲੀਵੁੱਡ ਐਕਟਰ ਵਿਵੇਕ ਓਬੇਰਾਏ ਨੇ ਬਿਸ਼ਨੋਈ ਸਮਾਜ਼ ਦੀ ਹਾਲ ਹੀ ਵਿੱਚ ਕੀਤੀ ਤਾਰੀਫ?

ਜ਼ਿਕਰਯੋਗ ਹੈ ਕਿ 12 ਅਕਤੂਬਰ ਨੂੰ ਮੁੰਬਈ ਦੇ ਬਾਂਦਰਾ ਇਲਾਕੇ ‘ਚ NCP ਅਜੀਤ ਧੜੇ ਦੇ ਨੇਤਾ ਅਤੇ ਸਲਮਾਨ ਖਾਨ ਦੇ ਕਰੀਬੀ ਬਾਬਾ ਸਿੱਦੀਕੀ ਦੀ ਹੱਤਿਆ ਕਰ ਦਿੱਤੀ ਗਈ ਸੀ। ਬਾਬਾ ਸਿੱਦੀਕੀ ਬਾਂਦਰਾ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਲਾਰੇਂਸ ਬਿਸ਼ਨੋਈ ਗੈਂਗ ਦੇ ਇੱਕ ਕਥਿਤ ਮੈਂਬਰ ਨੇ ਫੇਸਬੁੱਕ ‘ਤੇ ਪੋਸਟ ਕਰਕੇ ਹੱਤਿਆ ਦੀ ਜ਼ਿੰਮੇਵਾਰੀ ਲਈ ਅਤੇ ਕਿਹਾ ਕਿ ਜੋ ਵੀ ਸਲਮਾਨ ਖਾਨ ਅਤੇ ਦਾਊਦ ਗੈਂਗ ਦੀ ਮਦਦ ਕਰੇਗਾ ਉਹ ਆਪਣਾ ਹਿਸਾਬ ਕਿਤਾਬ ਲਗਾ ਕੇ ਰੱਖਣ। ਇਸ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਵੀ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਹੈ। ਇਸ ਕਤਲ ਕੇਸ ਵਿੱਚ ਹੁਣ ਤੱਕ ਛੇ ਮੁਲਜ਼ਮਾਂ ਧਰਮਰਾਜ, ਸ਼ਿਵ ਕੁਮਾਰ, ਗੁਰਮੇਲ, ਜੀਸ਼ਾਨ ਅਖ਼ਤਰ, ਸ਼ੁਭਮ ਲੋਂਕਰ ਅਤੇ ਪ੍ਰਵੀਨ ਲੋਂਕਰ ਦੇ ਨਾਂ ਸਾਹਮਣੇ ਆ ਚੁੱਕੇ ਹਨ।

Fact Check/Verification

ਵਾਇਰਲ ਵੀਡੀਓ ਦੀ ਜਾਂਚ ਕਰਨ ਲਈ, ਨਿਊਜ਼ਚੈਕਰ ਨੇ ਇਸਦੇ ਕੀ ਫ੍ਰੇਮ ਕੱਢਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੋਜ ਕੀਤੀ। ਇਸ ਦੌਰਾਨ ਸਾਨੂੰ ਇਹ ਵੀਡੀਓ JambhSar Media ਨਾਮ ਦੇ ਇੱਕ YouTube ਚੈਨਲ ਦੁਆਰਾ 4 ਫਰਵਰੀ 2023 ਨੂੰ ਸਾਂਝੀ ਕੀਤੀ ਮਿਲੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਵਾਇਰਲ ਵੀਡੀਓ ਦੇ ਹਿੱਸੇ ਨੂੰ 4 ਮਿੰਟ 26 ਸਕਿੰਡ ਤੋਂ 4 ਮਿੰਟ 54 ਸਕਿੰਡ ਦੇ ਵਿਚਕਾਰ ਸੁਣਿਆ ਜਾ ਸਕਦਾ ਹੈ। ਅਸੀਂ ਪਾਇਆ ਕਿ ਇਹ ਵੀਡੀਓ 4 ਫਰਵਰੀ 2023 ਨੂੰ ਦੁਬਈ ਵਿੱਚ ਹੋਏ ਅੰਤਰਰਾਸ਼ਟਰੀ ਵਾਤਾਵਰਣ ਸੰਮੇਲਨ ਪ੍ਰੋਗਰਾਮ ਦਾ ਹੈ।

ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਫਰਵਰੀ 2023 ਵਿੱਚ ਦੁਬਈ ‘ਚ ਅਖਿਲ ਭਾਰਤੀ ਬਿਸ਼ਨੋਈ ਮਹਾਸਭਾ ਦੁਆਰਾ ਆਯੋਜਿਤ ਦੋ-ਰੋਜ਼ਾ ਅੰਤਰਰਾਸ਼ਟਰੀ ਵਾਤਾਵਰਣ ਸੰਮੇਲਨ ਵਿੱਚ ਭਾਰਤ ਦੇ 500 ਤੋਂ ਵੱਧ ਡੈਲੀਗੇਟਾਂ ਨੇ ਭਾਗ ਲਿਆ ਸੀ। ਇਸ ਸੰਮੇਲਨ ਵਿੱਚ ਬਿਸ਼ਨੋਈ ਸਮਾਜ਼ ਤੋਂ ਇਲਾਵਾ ਐਕਟਰ ਵਿਵੇਕ ਓਬਰਾਏ ਨੇ ਵੀ ਸ਼ਿਰਕਤ ਕੀਤੀ ਸੀ।

Result: Missing Context

Our Sources
Video Report by Jansambhar Media , Dated February 3,2023
Media report published by Gulf News, Dated February 7, 2023

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular