ਸੋਮਵਾਰ, ਨਵੰਬਰ 25, 2024
ਸੋਮਵਾਰ, ਨਵੰਬਰ 25, 2024

HomeFact CheckWhatsApp ਨੂੰ ਲੈ ਕੇ ਸੋਸ਼ਲ ਮੀਡਿਆ ਤੇ ਵਾਇਰਲ ਹੋਇਆ ਫਰਜ਼ੀ ਦਾਅਵਾ

WhatsApp ਨੂੰ ਲੈ ਕੇ ਸੋਸ਼ਲ ਮੀਡਿਆ ਤੇ ਵਾਇਰਲ ਹੋਇਆ ਫਰਜ਼ੀ ਦਾਅਵਾ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਟਸਐਪ (WhatsApp) ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ ਈ ਹੁਣ ਤੋਂ ਵਟਸਐਪ ਤੇ ਸਾਰੀਆਂ ਕਾਲ ਰਿਕਾਰਡ ਹੋਣਗੀਆਂ ਅਤੇ ਭਾਰਤ ਸਰਕਾਰ ਵਟਸਐਪ ਮੈਸੇਜਾਂ ਨੂੰ ਟਰੈਕ ਕਰੇਗੀ।

WhatsApp ਨੂੰ ਲੈ ਕੇ ਸੋਸ਼ਲ ਮੀਡਿਆ ਤੇ ਵਾਇਰਲ ਹੋਇਆ ਫਰਜ਼ੀ ਦਾਅਵਾ
Courtesy: Facebook/HardeepSidhu

  
ਵਾਇਰਲ ਹੋ ਰਹੇ ਦਾਅਵੇ ਮੁਤਾਬਕ  WhatsApp ਅਤੇ WhatsApp ਕਾਲਾਂ (ਵੌਇਸ ਅਤੇ ਵੀਡੀਓ ਕਾਲਾਂ) ਲਈ ਸੰਚਾਰ ਨਿਯਮ ਕੱਲ੍ਹ ਤੋਂ ਲਾਗੂ ਕੀਤੇ ਜਾਣਗੇ: 

  • 01: ਸਾਰੀਆਂ ਕਾਲਾਂ ਰਿਕਾਰਡ ਕੀਤੀਆਂ ਜਾਣਗੀਆਂ 
  • 02: ਸਾਰੀਆਂ ਕਾਲ ਰਿਕਾਰਡਿੰਗਜ਼ ਸੁਰੱਖਿਅਤ ਕੀਤੀਆਂ ਜਾਣਗੀਆਂ 
  • 03: ਵਟਸਐਪ, ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਅਤੇ ਸਾਰੇ ਸੋਸ਼ਲ ਮੀਡੀਆ ‘ਤੇ ਨਜ਼ਰ ਰੱਖੀ ਜਾਵੇਗੀ 
  • 04: ਤੁਹਾਡੇ ਉਪਕਰਣ ਮੰਤਰਾਲੇ ਦੇ ਸਿਸਟਮ ਨਾਲ ਜੁੜ ਜਾਣਗੇ 
  • 05: ਗ਼ਲਤ ਸੁਨੇਹੇ ਕਿਸੇ ਨੂੰ ਨਾ ਭੇਜਣ ਦਾ ਧਿਆਨ ਰੱਖੋ 
  • 06: ਤੁਹਾਡੇ ਬੱਚਿਆਂ, ਭੈਣਾਂ-ਭਰਾਵਾਂ, ਰਿਸ਼ਤੇਦਾਰਾਂ, ਮਿੱਤਰਾਂ, ਜਾਣੂਆਂ ਨੂੰ ਦੱਸੋ ਕਿ ਸਮਾਜਿਕ ਸਾਈਟਾਂ ਨੂੰ ਘੱਟ ਚਲਾਓ
  • 07: ਰਾਜਨੀਤੀ ਜਾਂ ਮੌਜੂਦਾ ਸਥਿਤੀ ਬਾਰੇ ਸਰਕਾਰ ਜਾਂ ਪ੍ਰਧਾਨ ਮੰਤਰੀ ਵਿਰੁੱਧ ਕੋਈ ਮਾੜੀ ਪੋਸਟ ਜਾਂ ਵੀਡੀਓ ਨਾ ਭੇਜੋ
  • 08: ਕਿਸੇ ਰਾਜਨੀਤਿਕ ਜਾਂ ਧਾਰਮਿਕ ਮੁੱਦੇ ਤੇ ਗਲਤ ਸੰਦੇਸ਼ ਲਿਖਣਾ ਜਾਂ ਭੇਜਣਾ ਇਸ ਵੇਲੇ ਇੱਕ ਜੁਰਮ ਹੈ, ਅਜਿਹਾ ਕਰਨ ਨਾਲ ਬਿਨਾਂ ਵਰੰਟ ਦੀ ਗ੍ਰਿਫਤਾਰੀ ਹੋ ਸਕਦੀ ਹੈ 
  • 09: ਪੁਲਿਸ ਇੱਕ ਨੋਟੀਫਿਕੇਸ਼ਨ ਜਾਰੀ ਕਰੇਗੀ ਫਿਰ ਸਾਈਬਰ ਅਪਰਾਧ ਦੁਆਰਾ ਮੁਕੱਦਮਾ ਚਲਾਇਆ ਜਾਵੇਗਾ, ਜੋ ਕਿ ਬਹੁਤ ਗੰਭੀਰ ਹੈ
  • 10: ਤੁਸੀਂ ਸਾਰੇ ਸਮੂਹ ਮੈਂਬਰ, ਸੰਚਾਲਕ ਕਿਰਪਾ ਕਰਕੇ ਇਸ ਮੁੱਦੇ ਤੇ ਵਿਚਾਰ ਕਰੋ
  • 11: ਗਲਤ ਸੰਦੇਸ਼ ਨਾ ਭੇਜਣ ਪ੍ਰਤੀ ਸੁਚੇਤ ਰਹੋ ਅਤੇ ਹਰੇਕ ਨੂੰ ਦੱਸੋ ਅਤੇ ਇਸ ਵਿਸ਼ੇ ਦਾ ਧਿਆਨ ਰੱਖੋ.
  • ਵਟਸਐਪ ਦੇ ਨਵੇਂ ਨਿਯਮਾਂ ਬਾਰੇ ਮਹੱਤਵਪੂਰਣ ਜਾਣਕਾਰੀ: 
  • 1.✓ = ਸੁਨੇਹਾ ਭੇਜਿਆ
  • 2.✓✓ = ਸੁਨੇਹਾ ਪਹੁੰਚਿਆ
  • 3. ਦੋ ਨੀਲੇ✓✓ = ਸੰਦੇਸ਼ ਪੜਿਆ 
  • 4. ਤਿੰਨ ਨੀਲੇ✓✓✓ – ਸਰਕਾਰ ਨੇ ਸੰਦੇਸ਼ ਦਾ ਨੋਟਿਸ ਲਿਆ
  • 5. ਦੋ ਨੀਲੇ✓✓ ਅਤੇ ਇਕ ਲਾਲ✓ = ਸਰਕਾਰ ਤੁਹਾਡੇ ਵਿਰੁੱਧ ਕਾਰਵਾਈ ਕਰ ਸਕਦੀ ਹੈ 
  • 6. ਇਕ ਨੀਲਾ✓ ਅਤੇ ਦੋ ਲਾਲ✓✓ = ਸਰਕਾਰ ਤੁਹਾਡੀ ਜਾਣਕਾਰੀ ਦੀ ਜਾਂਚ ਕਰ ਰਹੀ ਹੈ
  • 7. ਤਿੰਨ ਲਾਲ ✓✓✓= ਸਰਕਾਰ ਨੇ ਤੁਹਾਡੇ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਤੁਹਾਨੂੰ ਜਲਦੀ ਹੀ ਅਦਾਲਤ ਦਾ ਸੰਮਨ ਮਿਲ ਜਾਵੇਗਾ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੈਟਫਾਰਮ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

WhatsApp ਨੂੰ ਲੈ ਕੇ ਸੋਸ਼ਲ ਮੀਡਿਆ ਤੇ ਵਾਇਰਲ ਹੋਇਆ ਫਰਜ਼ੀ ਦਾਅਵਾ
Courtesy: Facebook

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

 
ਭਾਰਤ ਵਿੱਚ ਨਵੇਂ ਆਈਟੀ ਨਿਯਮ ਦੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਹਨ। ਇਸ ਦੌਰਾਨ ਵਟਸਐਪ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤੋਂ ਵਟਸਐਪ ਤੇ ਸਾਰੀਆਂ ਕਾਲ ਰਿਕਾਰਡ ਹੋਣਗੀਆਂ ਅਤੇ  ਭਾਰਤ ਸਰਕਾਰ ਵਟਸਐਪ ਮੈਸੇਜ ਨੂੰ ਟਰੈਕ ਕਰੇਗੀ। 

WhatsApp ਨੂੰ ਲੈ ਕੇ ਵਾਇਰਲ ਹੋ ਰਹੇ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ। ਗੂਗਲ ਤੇ ਕੁਝ ਕੀ ਵਰਡ ਸਰਚ ਦੀ ਮਦਦ ਨਾਲ ਖੰਗਾਲਣ ਤੇ ਸਾਨੂੰ ਵਾਇਰਲ ਦਾਅਵੇ ਨਾਲ ਸਬੰਧਿਤ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਪੜਤਾਲ ਨੂੰ ਜਾਰੀ ਰੱਖਦੇ ਹੋਏ ਅਸੀਂ ਵ੍ਟਸਐਪ ਦੀ ਅਧਿਕਾਰਿਕ ਵੈੱਬਸਾਈਟ ਨੂੰ ਵੀ ਖੰਗਾਲਿਆ। ਪੜਤਾਲ ਦੌਰਾਨ ਸਾਨੂੰ ਉੱਥੇ ਵੀ ਵਾਇਰਲ ਦਾਅਵੇ ਨਾਲ ਸਬੰਧਿਤ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ।

ਵਟਸਐਪ ਦੀ ਵੈੱਬਸਾਈਟ ਤੇ ਮਿਲੀ ਜਾਣਕਾਰੀ ਦੇ ਮੁਤਾਬਕ ਸਾਰੇ ਹੀ ਮੈਸੇਜ end to end encryption ਦੇ ਤਹਿਤ ਸੁਰੱਖਿਅਤ ਹੁੰਦੇ ਹਨ।

WhatsApp ਨੂੰ ਲੈ ਕੇ ਸੋਸ਼ਲ ਮੀਡਿਆ ਤੇ ਵਾਇਰਲ ਹੋਇਆ ਫਰਜ਼ੀ ਦਾਅਵਾ
Courtesy: WhatsApp

ਸਰਚ ਦੇ ਦੌਰਾਨ ਅਸੀਂ ਪਾਇਆ ਕਿ ਵਟਸਐਪ ਨੇ ਆਪਣੀ ਅਧਿਕਾਰਿਕ ਵੈੱਬਸਾਈਟ ਤੇ ਦੱਸਿਆ ਹੈ ਕਿ ਤੁਸੀਂ ਅਣਚਾਹੇ ਮੈਸੇਜ ਦੀ ਜਾਂਚ ਕਿਸ ਤਰ੍ਹਾਂ ਕਰ ਸਕਦੇ ਹੋ।

Courtesy: WhatsApp

ਇਸ ਦੇ ਨਾਲ ਹੀ ਵਟਸਐਪ ਨੇ ਸਪਸ਼ਟ ਕਰਦਿਆਂ ਦੱਸਿਆ ਕਿ ਉਹਨਾਂ ਨੇ ਸਾਲ 2021 ਵਿੱਚ ਆਪਣੀ ਪਰਦੇਦਾਰੀ ਨੀਤੀ ਨੂੰ ਅੱਪਡੇਟ ਕੀਤਾ ਸੀ ਜਿਸ ਦੇ ਸਬੰਧੀ ਸਾਨੂੰ ਕੁਝ ਸਵਾਲ ਪ੍ਰਾਪਤ ਹੋਏ ਹਨ। ਵਟਸਐਪ ਨੇ ਦੱਸਿਆ ਕਿ ਇਸ ਅੱਪਡੇਟ ਦੇ ਸਬੰਧ ਵਿੱਚ ਕੁਝ ਅਫ਼ਵਾਹਾਂ ਵੀ ਫੈਲ ਰਹੀਆਂ ਹਨ। ਉਹਨਾਂ ਨੇ ਦੱਸਿਆ ਕਿ WhatsApp ਨੂੰ ਇਸ ਤਰੀਕੇ ਨਾਲ ਬਣਾਇਆ ਹੈ ਕਿ ਲੋਕ ਨਿੱਜੀ ਤੌਰ ‘ਤੇ ਇੱਕ ਦੂਜੇ ਨਾਲ ਗੱਲਬਾਤ ਕਰ ਸਕਣ। ਵਟਸਐਪ ਨੇ ਸਪਸ਼ਟ ਕੀਤਾ ਕਿ ਅੱਪਡੇਟ ਕੀਤੀ ਗਈ ਨੀਤੀ ਪਰਿਵਾਰ ਅਤੇ ਦੋਸਤਾਂ ਨਾਲ ਹੋਣ ਵਾਲੀ ਚੈਟ ਦੀ ਪਰਦੇਦਾਰੀ ਨੂੰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਨਹੀਂ ਕਰਦੀ ਹੈ।

WhatsApp ਨੂੰ ਲੈ ਕੇ ਸੋਸ਼ਲ ਮੀਡਿਆ ਤੇ ਵਾਇਰਲ ਹੋਇਆ ਫਰਜ਼ੀ ਦਾਅਵਾ
Courtesy: WhatsApp

ਵਟਸਅੱਪ ਨੇ ਇਸ ਨੂੰ ਲੈ ਕੇ ਟਵੀਟ ਵੀ ਕੀਤਾ।

ਸਰਚ ਦੇ ਦੌਰਾਨ ਸਾਨੂੰ ਪੀਆਈਬੀ ਫੈਕਟ ਚੈੱਕ ਦੁਆਰਾ ਕੀਤਾ ਗਿਆ ਇੱਕ ਟਵੀਟ ਮਿਲਿਆ। ਇਸ ਟਵੀਟ ਦੇ ਵਿਚ ਵੀ ਦੱਸਿਆ ਗਿਆ ਹੈ ਕਿ ਵਟਸਐਪ ਤੇ ਸਰਕਾਰ ਦਾ ਹਵਾਲਾ ਦਿੰਦੇ ਹੋਏ ਕੁਝ ਮੈਸੇਜ ਵਾਇਰਲ ਹੋ ਰਹੇ ਹਨ ਜੋ ਕਿ ਫਰਜ਼ੀ ਹਨ।

ਕੀ ਭਾਰਤ ਸਰਕਾਰ WhatsApp ਮੈਸੇਜ ਨੂੰ ਟ੍ਰੈਕ ਕਰ ਰਹੀ ਹੈ?

ਉੱਥੇ ਹੀ ਵਟਸਐਪ ਤੇ ਮੈਸੇਜ ਭੇਜਣ ਨੂੰ ਲੈ ਕੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਤੁਹਾਡੇ ਹਰ ਇੱਕ ਮੈਸੇਜ ਨੂੰ ਟਰੈਕ ਕਰ ਰਹੀ ਹੈ। ਇਸ ਦਾਅਵੇ ਦੀ ਪੜਤਾਲ ਕਰਨ ਤੇ ਅਸੀਂ ਪਾਇਆ ਕਿ ਇਹ ਦਾਅਵਾ ਫ਼ਰਜ਼ੀ ਹੈ। 

ਪੀਆਈਬੀ ਫੈਕਟ ਚੈਕ ਦੁਆਰਾ ਕੀਤੇ ਗਏ ਟਵੀਟ ਵਿੱਚ ਦੱਸਿਆ ਗਿਆ ਹੈ ਕਿ ਵਟਸਐਪ ਮੈਸੇਜ ਟਿੱਕ ਨੂੰ ਲੈ ਕੇ ਫਰਜ਼ੀ ਦਾਅਵਾ ਕੀਤਾ ਜਾ ਰਿਹਾ ਹੈ। ਸਰਕਾਰ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਕਰ ਰਹੀ ਹੈ।

ਵਟਸਐਪ ਦੇ ਸਪੋਕਸਮੈਨ ਨੇ ਨਿਊਜ਼ਚੈਕਰ ਨੂੰ ਦੱਸਿਆ ਕਿ ਵਟਸਐਪ ਡੇਟਾ ਦੀ ਨਿਗਰਾਨੀ ਦਾ ਦਾਅਵਾ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਨੇ ਕਿਹਾ ਕਿ, “ਪਲੇਟਫਾਰਮ ਤੇ ਭੇਜੇ ਗਏ ਸਾਰੇ ਸੰਦੇਸ਼, ਭੇਜਣ ਵਾਲੇ ਅਤੇ ਦੇਖਣ ਵਾਲੇ ਦੁਆਰਾ ਹੀ ਪੜ੍ਹੇ ਜਾਂ ਸੁਣੇ ਜਾ ਸਕਦੇ ਹਨ। ਵਟਸਐਪ ਖੁਦ ਵੀ ਇਹਨਾਂ ਸੰਦੇਸ਼ ਅਤੇ ਸੁਨੇਹੇ ਨੂੰ ਦੇਖ ਨਹੀਂ ਸਕਦਾ। ਕੋਈ ਵਿਅਕਤੀ ਜਾਂ ਸੰਸਥਾ ਦੁਆਰਾ ਯੂਜ਼ਰ ਦੇ ਮੈਸੇਜ ਦੀ ਨਿਗਰਾਨੀ ਦਾ ਦਾਅਵਾ ਮਨਗੜ੍ਹਤ ਹੈ। ਸਾਡੇ ਲਈ ਯੂਜ਼ਰ ਅਤੇ ਉਹਨਾਂ ਦੇ ਡੇਟਾ ਦੀ ਸੁਰੱਖਿਆ ਸਭ ਤੋਂ ਉੱਤਮ ਹੈ।

Conclusion

 
WhatsApp ਤੇ ਵਾਇਰਲ ਹੋ ਰਹੀ ਦਾਅਵੇ ਦੀ ਜਾਂਚ ਕਰਨ ਤੇ ਅਸੀਂ ਪਾਇਆ ਕਿ ਵਟਸਐਪ ਨੂੰ ਲੈ ਕੇ ਫਰਜ਼ੀ ਦਾਅਵਾ ਕੀਤਾ ਜਾ ਰਿਹਾ ਹੈ। ਵਟਸਐਪ ਤੇ ਵੀਡੀਓ ਅਤੇ ਆਡੀਓ ਨੂੰ ਰਿਕਾਰਡ ਨਹੀਂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਦੁਆਰਾ ਵੀ ਮੈਸੇਜ ਟਰੈਕ ਨਹੀਂ ਕੀਤੇ ਜਾ ਰਹੇ ਹਨ।

Result: Fabricated Content/False

Our Sources

WhatsApp security and privacy
Tweet by WhatsApp
Tweet by PIB Fact Check


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Update: ਇਸ ਆਰਟੀਕਲ ਨੂੰ 8 ਜੁਲਾਈ 2022 ਨੂੰ ਵਟਸਐਪ ਦੁਆਰਾ ਸਪਸ਼ਟੀਕਰਨ ਮਿਲਣ ਤੋਂ ਬਾਅਦ ਅਪਡੇਟ ਕੀਤਾ ਗਿਆ ਹੈ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular