Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
Claim
ਵਰਿੰਦਾਵਨ ਦੀਆਂ ਗਲੀਆਂ ‘ਚ ਸ਼ਰਧਾਲੂਆਂ ਦੇ ਜੋੜਿਆਂ ਦੀ ਦੇਖਭਾਲ ਕਰਨ ਵਾਲੀ ਯਸ਼ੋਦਾ ਨੇ ਰਾਮ ਮੰਦਰ ਲਈ 51 ਲੱਖ ਰੁਪਏ ਦਿੱਤੇ
Fact
ਇਹ ਦਾਅਵਾ ਫਰਜ਼ੀ ਹੈ। ਤਸਵੀਰ ‘ਚ ਨਜ਼ਰ ਆ ਰਹੀ ਔਰਤ ਨੇ 2017 ‘ਚ ਆਪਣਾ ਘਰ ਵੇਚ ਕੇ ਮਿਲੇ ਪੈਸਿਆਂ ਨੂੰ ਵਰਿੰਦਾਵਨ ‘ਚ ਗਊਸ਼ਾਲਾ ਬਣਾਉਣ ਲਈ ਦਾਨ ਕੀਤੇ ਸਨ।
ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਨਾਲ ਜੋੜਦਾ ਇੱਕ ਦਾਅਵਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਪੀਲੇ ਕੱਪੜਿਆਂ ਵਿਚ ਬੈਠੀ ਇਕ ਔਰਤ ਦੀ ਤਸਵੀਰ ਨਾਲ ਇਹ ਦਾਅਵਾ ਵਾਇਰਲ ਹੋ ਰਿਹਾ ਹੈ ਕਿ ਵਰਿੰਦਾਵਨ ਦੀਆਂ ਗਲੀਆਂ ‘ਚ ਸ਼ਰਧਾਲੂਆਂ ਦੇ ਜੋੜਿਆਂ ਦੀ ਦੇਖਭਾਲ ਕਰਨ ਵਾਲੀ ਯਸ਼ੋਦਾ ਨੇ ਰਾਮ ਮੰਦਰ ਲਈ 51 ਲੱਖ ਰੁਪਏ ਦਾਨ ਦਿੱਤੇ।
ਫੇਸਬੁੱਕ ‘ਤੇ ਇਕ ਤਸਵੀਰ ਦੇ ਨਾਲ ਇਹ ਦਾਅਵਾ ਵਾਇਰਲ ਹੋ ਰਿਹਾ ਹੈ ਕਿ 20 ਸਾਲ ਦੀ ਉਮਰ ‘ਚ ਯਸ਼ੋਦਾ ਨੂੰ ਉਨ੍ਹਾਂ ਦੇ ਪਤੀ ਨੇ ਛੱਡ ਦਿੱਤਾ ਸੀ, ਉਦੋਂ ਤੋਂ ਉਨ੍ਹਾਂ ਨੇ ਆਪਣਾ ਜੀਵਨ ਬਾਂਕੇ ਬਿਹਾਰੀ ਲਾਲ ਨੂੰ ਸਮਰਪਿਤ ਕਰ ਦਿੱਤਾ ਸੀ। ਉਹ ਵਰਿੰਦਾਵਨ ਦੀਆਂ ਗਲੀਆਂ ਵਿੱਚ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਦੀਆਂ ਜੁੱਤੀਆਂ ਦੀ ਰਾਖੀ ਕਰਨ ਲੱਗੀ ਜਿਸ ਨਾਲ 30 ਸਾਲਾਂ ‘ਚ 51 ਲੱਖ ਰੁਪਏ ਜਮ੍ਹਾ ਕੀਤੇ। ਪੋਸਟ ਦੇ ਅਨੁਸਾਰ, ਜਦੋਂ ਉਸਨੂੰ ਰਾਮ ਮੰਦਰ ਦੇ ਨਿਰਮਾਣ ਦੀ ਜਾਣਕਾਰੀ ਮਿਲੀ ਤਾਂ ਉਸ ਨੇ 51,10,025/- ਰੁਪਏ ਰਾਮ ਮੰਦਰ ਨੂੰ ਸਮਰਪਿਤ ਕਰ ਦਿੱਤੇ। ਵਾਇਰਲ ਪੋਸਟਾਂ ਨੂੰ ਇੱਥੇ ਅਤੇ ਇੱਥੇ ਦੇਖਿਆ ਜਾ ਸਕਦਾ ਹੈ ।


Breaking.com ਨਾਮ ਦੀ ਇੱਕ ਵੈਬਸਾਈਟ ਨੇ 21 ਜਨਵਰੀ 2024 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਵੀ ਇਹ ਦਾਅਵਾ ਕੀਤਾ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

ਵਾਇਰਲ ਦਾਅਵੇ ਦੀ ਜਾਂਚ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਤਸਵੀਰ ਨੂੰ ਰਿਵਰਸ ਇਮੇਜ ਦੇ ਜਰੀਏ ਸਰਚ ਕੀਤਾ। ਸਾਨੂੰ 2017 ਵਿੱਚ ਫੇਸਬੁੱਕ ‘ਤੇ ਸਾਂਝੀ ਕੀਤੀ ਗਈ ਇਸ ਤਸਵੀਰ ਨਾਲ ਕੁਝ ਪੋਸਟਾਂ ਮਿਲੀਆਂ।

22 ਮਈ, 2017 ਨੂੰ ‘ਸ਼੍ਰੀ ਬਾਂਕੇ ਬਿਹਾਰੀ ਜੀ ਵਰਿੰਦਾਵਨ’ ਨਾਮ ਦੇ ਇੱਕ ਫੇਸਬੁੱਕ ਪੇਜ ਦੁਆਰਾ ਸ਼ੇਅਰ ਕੀਤੀ ਗਈ ਇੱਕ ਪੋਸਟ ਵਿੱਚ ਦੱਸਿਆ ਗਿਆ ਹੈ ਕਿ ਤਸਵੀਰ ਵਿੱਚ ਨਜ਼ਰ ਆ ਰਹੀ ਔਰਤ ਦਾ ਨਾਮ ਯਸ਼ੋਦਾ ਹੈ, ਜੋ ਜੁੱਤੀਆਂ ਅਤੇ ਚੱਪਲਾਂ ਦੀ ਦੇਖਭਾਲ ਕਰਦੀ ਹੈ। ਉਹ 20 ਸਾਲ ਦੀ ਉਮਰ ਵਿੱਚ ਵਿਧਵਾ ਹੋ ਗਈ। ਉਨ੍ਹਾਂ ਨੇ ਪਿਛਲੇ 30 ਸਾਲਾਂ ਵਿੱਚ 51,02,550 ਰੁਪਏ ਇਕੱਠੇ ਕਰਨ ਤੋਂ ਬਾਅਦ 40 ਲੱਖ ਰੁਪਏ ਦੀ ਰਾਸ਼ੀ ਨਾਲ ਗਊ ਸ਼ੈੱਡ ਅਤੇ ਧਰਮਸ਼ਾਲਾ ਦੀ ਉਸਾਰੀ ਸ਼ੁਰੂ ਕੀਤੀ ਹੈ।

ਜਾਂਚ ਨੂੰ ਅੱਗੇ ਵਧਾਉਂਦਿਆ ਅਸੀਂ ਸੰਬੰਧਿਤ ਕੀ ਵਰਡਸ ਦੀ ਮਦਦ ਨਾਲ ਗੂਗਲ ‘ਤੇ ਖੋਜ ਕੀਤੀ, ਜਿਸ ਦੌਰਾਨ ਸਾਨੂੰ 26 ਮਈ 2017 ਨੂੰ ਟਾਈਮਜ਼ ਆਫ ਇੰਡੀਆ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ ।ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 70 ਸਾਲਾ ਵਿਧਵਾ ਨੇ ਵਰਿੰਦਾਵਨ ਵਿੱਚ ਇੱਕ ਗਊਸ਼ਾਲਾ ਅਤੇ ਇੱਕ ਧਰਮਸ਼ਾਲਾ ਬਣਾਉਣ ਲਈ ਦਹਾਕਿਆਂ ਦੀ ਬਚਤ ਅਤੇ ਆਪਣੀ ਜਾਇਦਾਦ ਵੇਚ ਕੇ ਇਕੱਠੇ ਕੀਤੇ 40 ਲੱਖ ਰੁਪਏ ਦਾਨ ਕੀਤੇ।
ਹੋਰ ਜਾਂਚ ਕਰਦੇ ਹੋਏ, ਸਾਨੂੰ 23 ਜੂਨ, 2017 ਨੂੰ ਏਬੀਪੀ ਨਿਊਜ਼ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਇੱਕ ਰਿਪੋਰਟ ਮਿਲੀ । ਇਸ ਰਿਪੋਰਟ ‘ਚ ਦੱਸਿਆ ਹੈ ਕਿ ਇਨ੍ਹਾਂ ਸਾਰੇ ਦਾਅਵਿਆਂ ‘ਤੇ ABP ਨਿਊਜ਼ ਦੇ ਪੱਤਰਕਾਰ ਨੇ ਔਰਤ ਨਾਲ ਗੱਲ ਕੀਤੀ। ਯਸ਼ੋਦਾ ਨੇ ਦੱਸਿਆ ਕਿ ਉਹ ਕਟਨੀ, ਜਬਲਪੁਰ ਦੀ ਰਹਿਣ ਵਾਲੀ ਹੈ ਅਤੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਵਰਿੰਦਾਵਨ ਆਈ ਸੀ। ਯਸ਼ੋਦਾ ਨੇ ਦੱਸਿਆ ਕਿ ਉਸ ਨੇ ਗਊਸ਼ਾਲਾ ਬਣਾਉਣ ਲਈ 15 ਲੱਖ ਰੁਪਏ ਦਿੱਤੇ ਸਨ। ਉਸ ਨੂੰ ਇਹ ਪੈਸਾ ਜੁੱਤੀਆਂ ਦੀ ਰਾਖੀ ਕਰਨ ਤੋਂ ਨਹੀਂ, ਸਗੋਂ ਕਟਨੀ ਵਿੱਚ ਆਪਣਾ ਘਰ ਵੇਚ ਕੇ ਮਿਲਿਆ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਯਸ਼ੋਦਾ ਨਾਂ ਦੀ ਔਰਤ ਦੀ ਇਹ ਤਸਵੀਰ ਸਾਲ 2017 ਦੀ ਹੈ। ਤਸਵੀਰ ਵਿੱਚ ਨਜ਼ਰ ਆ ਰਹੀ ਔਰਤ ਮੰਦਰ ਦੇ ਬਾਹਰ ਜੁੱਤੀਆਂ ਅਤੇ ਚੱਪਲਾਂ ਦੀ ਰਾਖੀ ਕਰਦੀ ਹੈ, ਪਰ 2017 ਵਿੱਚ ਉਹਨਾਂ ਨੇ ਮੱਧ ਪ੍ਰਦੇਸ਼ ਦੇ ਕਟਨੀ ਵਿੱਚ ਆਪਣਾ ਘਰ ਵੇਚ ਕੇ ਮਿਲੇ ਪੈਸਿਆਂ ਨੂੰ ਵਰਿੰਦਾਵਨ ਵਿੱਚ ਗਊਸ਼ਾਲਾ ਬਣਾਉਣ ਲਈ ਦਾਨ ਕਰ ਦਿੱਤੇ ਸਨ।
Result: False
Our Sources
Report published by Times of India on 26th May 2017.
Report published by ABP News on 23rd June 2017.
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।