ਸ਼ੁੱਕਰਵਾਰ, ਜੁਲਾਈ 30, 2021
ਸ਼ੁੱਕਰਵਾਰ, ਜੁਲਾਈ 30, 2021
HomeFact Checksਹਾਕੀ ਓਲੰਪੀਅਨ Balbir Singh Senior ਦੇ ਦਿਹਾਂਤ ਦੀ ਖ਼ਬਰ ਮੁੜ ਤੋਂ ਵਾਇਰਲ

ਹਾਕੀ ਓਲੰਪੀਅਨ Balbir Singh Senior ਦੇ ਦਿਹਾਂਤ ਦੀ ਖ਼ਬਰ ਮੁੜ ਤੋਂ ਵਾਇਰਲ

ਸੋਸ਼ਲ ਮੀਡੀਆ ਤੇ ਇਕ ਪੋਸਟ ਖੂਬ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਹਾਕੀ ਦੇ ਸਾਬਕਾ ਖਿਡਾਰੀ Balbir Singh Senior ਦਾ ਦਿਹਾਂਤ ਹੋ ਗਿਆ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੀਡੀਆ ਦੇ ਵਿਚ ਇਸ ਦੀ ਕੋਈ ਚਰਚਾ ਨਹੀਂ ਹੋ ਰਹੀ ਹੈ।

Balbir

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਪੂਰੇ ਮੈਸਜ਼ ਮੁਤਾਬਕ, 

ਜੇਕਰ ਕੋਈ ਅਭਿਨੇਤਾ ਮਰ ਗਿਆ ਹੁੰਦਾ ਤਾਂ ਮੀਡੀਆ ਰੋ ਰਹੀ ਹੁੰਦੀ ਨੇਤਾਵਾਂ ਦੀ ਆਤਮਾ ਬਾਹਰ ਆ ਜਾਂਦੀ ਅਤੇ ਭਾਰਤ ਦੀ ਜਨਤਾ ਰੋਡ ਉੱਤੇ ਹੁੰਦੀ, ਇੰਨੀ ਗੁਲਾਮੀ ਹੈ ਅਤੇ ਹੁਣ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਹੈ। ਆਪਣੀ ਹਾਕੀ ਸਟਿੱਕ ਤੇ ਨਾਲ ਵਿਦਾ ਹੋਏ ਭਾਰਤ ਦੇ ਮਹਾਨ ਹਾਕੀ ਖਿਡਾਰੀ ਸ੍ਰੀ ਬਲਬੀਰ ਸਿੰਘ ਸੀਨੀਅਰ। ਭਾਰਤ ਨੂੰ ਤਿੰਨ ਓਲੰਪਿਕ ਸਵਰਨ ਮੈਡਲ ਜਿਤਾਉਣ ਵਿੱਚ ਅਹਿਮ ਯੋਗਦਾਨ ਦਿੱਤਾ ਸੀ। ਉੱਥੇ ਹੀ ਹੈਲਿੰਸਕੀ ਓਲੰਪਿਕ ਫਾਈਨਲ ਵਿੱਚ ਨੀਦਰਲੈਂਡ ਦੇ ਖਿਲਾਫ਼ ਇਨ੍ਹਾਂ ਦੇ ਪੰਜ ਗੋਲਾਂ ਦੇ ਰਿਕਾਰਡ ਦੀ ਬਰਾਬਰੀ ਕੋਈ ਨਹੀਂ ਕਰ ਸਕਿਆ।

ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਖਾਸ ਤੌਰ ਤੋਂ ਫੇਸਬੁੱਕ ਅਤੇ ਵਟਸਐਪ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ਤੇ ਇਕ ਫੇਸਬੁੱਕ ਪੇਜ ਸ੍ਰੀ ਰਾਮ ਜਨਮਭੂਮੀ ਨੇ ਵੀ ਇਸ ਪੋਸਟ ਨੂੰ ਸ਼ੇਅਰ ਕੀਤਾ। ਅਸੀਂ ਪਾਇਆ ਕਿ ਇਸ ਪੋਸਟ ਨੂੰ ਹੁਣ ਤਕ 38,000 ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ ਜਦਕਿ 1,500 ਤੋਂ ਵੱਧ ਲੋਕ ਇਸ ਪੋਸਟ ਨੂੰ ਸ਼ੇਅਰ ਕਰ ਚੁੱਕੇ ਹਨ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇੱਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਲਈ ਭੇਜਿਆ।

Crowd tangle ਤੇ ਕੁਝ ਕੀ ਵਰਡ ਰਾਹੀਂ ਸਰਚ ਕਰਨ ਤੋਂ ਬਾਅਦ ਅਸੀਂ ਪਾਇਆ ਕਿ ਤਕਰੀਬਨ ਤਿੱਨ ਲੱਖ ਤੋਂ ਵੱਧ ਸੋਸ਼ਲ ਮੀਡੀਆ ਯੂਜ਼ਰ ਇਸ ਦੇ ਬਾਰੇ ਵਿਚ ਚਰਚਾ ਕਰ ਰਹੇ ਹਨ।

Fact Check/Verification 

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਦੇ ਲਈ ਗੂਗਲ ਤੇ ਕੁਝ ਕੀ ਵਰਡ ਦੀ ਮੱਦਦ ਦੇ ਨਾਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਕਈ ਨਾਮਵਰ ਮੀਡੀਆ ਏਜੰਸੀਆਂ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਆਰਟੀਕਲ ਮਿਲੇ।

ਬੀਬੀਸੀ ਪੰਜਾਬੀ ਦੁਆਰਾ 25 ਮਈ 2020 ਨੂੰ ਪ੍ਰਕਾਸ਼ਿਤ ਆਰਟੀਕਲ ਦੇ ਮੁਤਾਬਕ ਤਿੰਨ ਵਾਰ ਓਲੰਪਿਕ ਮੈਡਲ ਜਿੱਤਣ ਵਾਲੇ ਬਲਬੀਰ ਸਿੰਘ ਸੀਨੀਅਰ ਨੇ ਆਪਣੇ ਆਖਰੀ ਸਾਹ ਫੋਰਟਿਸ ਹਸਪਤਾਲ ਵਿੱਚ ਲਏ।

ਸਰਚ ਦੇ ਦੌਰਾਨ ਸਾਨੂੰ ਇੰਡੀਅਨ ਐਕਸਪ੍ਰੈਸ , ਇੰਡੀਆ ਟੁਡੇ ਅਤੇ ਕਈ ਹੋਰ ਮੀਡੀਆ ਏਜੰਸੀਆਂ ਦੁਆਰਾ ਪ੍ਰਕਾਸ਼ਿਤ ਆਰਟੀਕਲ ਮਿਲੇ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

Balbir Singh Senior ਦੇ ਦਿਹਾਂਤ ਦੀ ਖ਼ਬਰ ਪੁਰਾਣੀ

ਇੰਡੀਅਨ ਐਕਸਪ੍ਰੈਸ ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਨਿਮੋਨੀਆ ਤੋਂ ਗ੍ਰਸਤ ਸਨ। ਬਲਬੀਰ ਸਿੰਘ ਸੀਨੀਅਰ ਨੂੰ 8 ਮਈ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ ਅਤੇ ਉਹ ਵੈਂਟੀਲੇਟਰ ਸਪੋਰਟ ਤੇ ਸਨ।

ਸਰਚ ਦੇ ਦੌਰਾਨ ਸਾਨੂੰ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਨਿਤਿਨ ਸ਼ਰਮਾ ਦਾ ਟਵੀਟ ਮਿਲਿਆ। ਨਿਤਿਨ ਸ਼ਰਮਾ ਦੁਆਰਾ ਕੀਤੇ ਗਏ ਟਵੀਟ ਦੇ ਮੁਤਾਬਕ ਬਲਬੀਰ ਸਿੰਘ ਸੀਨੀਅਰ ਤੇ ਦੋਸਤ ਐੱਸ.ਡੀ ਗੁਪਤਾ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ।

Conclusion


ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਖ਼ਬਰ ਪੁਰਾਣੀ ਹੈ। ਵਾਇਰਲ ਹੋ ਰਹੀ ਖ਼ਬਰ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।


Result: Misleading

Sources

https://indianexpress.com/article/sports/hockey/balbir-singh-sr-passes-away-6425928/

https://www.indiatoday.in/sports/hockey/story/hockey-legend-and-triple-olympic-gold-medallist-balbir-singh-sr-passes-away-at-95-1681518-2020-05-25


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular