Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਦੀ ਇੱਕ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਮਨੀਸ਼ ਸਿਸੋਦੀਆ ਬੋਲ ਰਹੇ ਹਨ ਅਤੇ ਦੂਜੀ ਤਰਫ਼ ਅਰਵਿੰਦ ਕੇਜਰੀਵਾਲ ਦਾ ਪੇਪਰ ਵਿੱਚ ਵਿਗਿਆਪਨ ਦਿਖਾਇਆ ਜਾ ਰਿਹਾ ਹੈ। ਵਾਇਰਲ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਨੀਸ਼ ਸਿਸੋਦੀਆ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਟੀਕਾਕਰਨ ਵਿਗਿਆਪਨਾਂ ਨੂੰ ਲੈ ਕੇ ਆਲੋਚਨਾ ਕੀਤੀ।
ਇਸ ਵੀਡੀਓ ਵਿੱਚ ਮਨੀਸ਼ ਸਸੋਦੀਆ ਇਹ ਕਹਿੰਦੇ ਹੋਏ ਸੁਣੇ ਜਾ ਸਕਦੇ ਹਨ,ਵਿਗਿਆਪਨ ਪੂਰੇ ਦੇਸ਼ ਦੀਆਂ ਅਖ਼ਬਾਰਾਂ ਵਿੱਚ ਫੁੱਲ ਪੇਜ ਛਪੇ ਹੋਏ ਹਨ ਪੂਰੇ ਪੂਰੇ ਦੇਸ਼ ਵਿੱਚ ਚਾਰ-ਚਾਰ ਪੰਜ-ਪੰਜ ਅਖ਼ਬਾਰਾਂ ਵਿੱਚ ਵਿਗਿਆਪਨ ਦਿੱਤੇ ਹੋਏ ਹਨ ਜੇਕਰ ਏਨਾ ਪੈਸਾ ਵੈਕਸੀਨ ਖਰੀਦਣ ਤੇ ਲਗਾ ਦਿੱਤਾ ਹੁੰਦਾ ਤਾਂ ਪੂਰੇ ਦੇਸ਼ ਦੇ ਲਈ ਵੈਕਸੀਨ ਉਪਲਬਧ ਹੋ ਜਾਂਦੀ। ਮੈਂ ਕਹਿਣਾ ਚਾਹੁੰਦਾ ਹਾਂ ਕਿ ਦੇਸ਼ ਨੂੰ ਵਿਗਿਆਪਨ ਦੀ ਨਹੀਂ ਵੈਕਸੀਨ ਦੀ ਜ਼ਰੂਰਤ ਹੈ।
ਫੇਸਬੁੱਕ ਤੇ ਸ਼੍ਰੋਮਣੀ ਅਕਾਲੀ ਦੇ ਨਾਲ ਸੰਬੰਧਤ ਪੇਜ ‘We support Sukhbir Singh Badal’ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ ਅਸੀਂ ਕੁਝ ਨਹੀਂ ਕਹਿੰਦੇ ਆਂ ਮਨੀਸ਼ ਸਿਸੋਦੀਆ ਕੋਲੋਂ ਹੀ ਸੁੰਡੂ ਕੇਜਰੀਵਾਲ ਦੀਆਂ ਕਰਤੂਤਾਂ। ਕਰੋੜਾਂ ਰੁਪਏ ਮਸ਼ਹੂਰੀਆਂ ਤੇ ਉਡਾ ਗਿਆ’
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਪਾਇਆ ਕਿ ਕਈ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਦਾਅਵੇ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਮੇਜਰ ਸੁਰਿੰਦਰ ਪੂਨੀਆ, ਪੋਲੀਟੀਕਲ ਕੀੜਾ ਅਤੇ ਕ੍ਰਿਕੇਟਲੀ ਮੀਡੀਆ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ।
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਿਆ ਤੇ ਪਾਇਆ ਕਿ ਵੀਡਿਓ ਦੇ ਵਿਚ ਕਈ ਕਟ ਹਨ ਜਿਸ ਤੋਂ ਸਾਫ ਹੁੰਦਾ ਹੈ ਕਿ ਇਸ ਨੂੰ ਐਡਿਟ ਕਰਕੇ ਬਣਾਇਆ ਗਿਆ ਹੈ।
ਅਸੀਂ ਵਾਇਰਲ ਵੀਡਿਓ ਜਿਸ ਸੱਚਾਈ ਜਾਣਨ ਦੇ ਲਈ ਮਨੀਸ਼ ਸਿਸੋਦੀਆ ਦੇ ਟਵਿਟਰ ਹੈਂਡਲ ਨੂੰ ਖੰਗਾਲਿਆ। ਅਸੀਂ ਪਾਇਆ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ਦੀ ਵੈਕਸੀਨੇਸ਼ਨ ਤੇ ਸਵਾਲ ਚੁੱਕਦਿਆਂ 21 ਜੂਨ ਨੂੰ ਪ੍ਰੈੱਸ ਕਾਨਫਰੰਸ ਕੀਤੀ ਸੀ ਜਿਸ ਦੀ ਵੀਡੀਓ ਨੂੰ ਉਨ੍ਹਾਂ ਨੇ ਟਵੀਟ ਵੀ ਕੀਤਾ ਸੀ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ
ਮਨੀਸ਼ ਸਿਸੋਦੀਆ ਦੁਆਰਾ ਵੈਕਸਿੰਗ ਨੂੰ ਲੈ ਕੇ ਕੀਤੀ ਕਿ ਕਾਨਫ਼ਰੰਸ ਨੂੰ ਅਸੀਂ ਧਿਆਨ ਨਾਲ ਸੁਣਿਆ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਵੀਡੀਓ ਦਾ ਹਿੱਸਾ 5 ਮਿੰਟ ਤੋਂ ਬਾਅਦ ਆਉਂਦਾ ਹੈ ਪਤੀ ਵਾਇਰਲ ਹੋ ਰਹੀ ਵੀਡੀਓ ਨੂੰ ਮਨੀਸ਼ ਸਿਸੋਦੀਆ ਦੁਆਰਾ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੇ ਵਿੱਚੋਂ ਕੱਟ ਕੇ ਬਣਾਇਆ ਗਿਆ ਹੈ।
ਅਸੀਂ ਪਾਇਆ ਕਿ ਪ੍ਰੈੱਸ ਕਾਨਫ਼ਰੰਸ ਦੇ ਵਿੱਚ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਰਾਜ ਵਾਲੀਆਂ ਸਰਕਾਰਾਂ ਦੁਆਰਾ ਵੈਕਸੀਨ ਨੂੰ ਲੈ ਕੇ ਦਿੱਤੇ ਗਏ ਵਿਗਿਆਪਨ ਦੀ ਆਲੋਚਨਾ ਕੀਤੀ ਸੀ।
ਆਮ ਆਦਮੀ ਪਾਰਟੀ ਨੇ ਆਪਣੇ ਅਧਿਕਾਰਕ ਟਵਿਟਰ ਹੈਂਡਲ ਤੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।
ਮਨੀਸ਼ ਸਿਸੋਦੀਆ ਦੁਆਰਾ ਇਸ ਮੁੱਦੇ ਤੇ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਨੂੰ ਵੱਖ ਵੱਖ ਮੀਡੀਆ ਸੰਸਥਾਨਾਂ ਨੇ ਪ੍ਰਕਾਸ਼ਿਤ ਵੀ ਕੀਤਾ ਸੀ।

ਅਸੀਂ ਪਾਇਆ ਕਿ ਮਨੀਸ਼ ਸਿਸੋਦੀਆ ਦੀ ਪ੍ਰੈੱਸ ਕਾਨਫ਼ਰੰਸ ਦੇ ਇੱਕ ਲੰਬੇ ਵੀਡੀਓ ਦੇ ਵਿਚੋਂ ਛੋਟੇ ਛੋਟੇ ਹਿੱਸਿਆਂ ਨੂੰ ਘਟ ਕੇ ਇੱਕ ਵੀਡਿਓ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਵਾਇਰਲ ਵੀਡੀਓ ਦੀ ਵਿੱਚ ਦਿੱਲੀ ਸਰਕਾਰ ਤੇ ਵਿਗਿਆਪਨ ਦੀ ਤਸਵੀਰਾਂ ਅਤੇ ਵਾਇਰਲ ਵੀਡੀਓ ਦੇ18 ਸਕਿੰਟ ਦੀ ਅਰਵਿੰਦ ਕੇਜਰੀਵਾਲ ਦੇ ਪੋਸਟਰ ਵਾਲੀ ਤਸਵੀਰ ਵੀ ਦਿਖਾਈ ਦੇ ਰਹੀ ਹੈ।
ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਦਿਖਾਈ ਦੇ ਰਹੇ ਅਰਵਿੰਦ ਕੇਜਰੀਵਾਲ ਦਾ ਪੋਸਟਰ ਐਡੀਟਡ ਹੈ। ਅਸਲੀ ਤਸਵੀਰ ਨਵੰਬਰ 2020 ਦੀ ਹੈ ਅਤੇ ਪੋਸਟਰ ਵਿਚ ਰੋਹਤਕ ਰੋਡ ਦੇ ਮੁਰੰਮਤ ਕਾਰਜ ਦੀ ਸ਼ੁਰੂਆਤ ਦੀ ਜਾਣਕਾਰੀ ਦਿੱਤੀ ਗਈ ਸੀ। ਇਸ ਤਸਵੀਰ ਨੂੰ ਲੈ ਕੇ Newschecker ਦੁਆਰਾ ਕੀਤੇ ਗਏ ਫੈਕਟ ਚੈਕ ਨੂੰ ਤੁਸੀਂ ਇੱਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਕਰਨ ਤੋਂ ਬਾਅਦ ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕਰਦਿਆਂ ਵਾਇਰਲ ਹੋ ਰਹੀ ਵੀਡੀਓ ਐਡੀਟਡ ਹੈ।
https://twitter.com/AamAadmiParty/status/1406892604474597377
https://twitter.com/msisodia/status/1406892581217132545
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Neelam Chauhan
October 25, 2025
Neelam Chauhan
October 23, 2025
JP Tripathi
September 23, 2025