ਸੋਮਵਾਰ, ਨਵੰਬਰ 25, 2024
ਸੋਮਵਾਰ, ਨਵੰਬਰ 25, 2024

HomeFact Checkਸਾਬਕਾ ਪ੍ਰਧਾਨ ਮੰਤਰੀ ਨੇ PM Modi ਤੇ ਟਵੀਟ ਰਾਹੀਂ ਕੱਸਿਆ ਤੰਜ?

ਸਾਬਕਾ ਪ੍ਰਧਾਨ ਮੰਤਰੀ ਨੇ PM Modi ਤੇ ਟਵੀਟ ਰਾਹੀਂ ਕੱਸਿਆ ਤੰਜ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਇੱਕ ਟਵੀਟ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੇ ਟਵੀਟ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੇ ਹੰਝੂਆਂ ਨੂੰ ਮਗਰਮੱਛ ਦੇ ਹੰਝੂ ਦੱਸ ਰਹੇ ਹਨ।

ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਜੀਐਮ ਸਿੰਘ ਕਾਹਲੋਂ ਨੇ ਇਸ ਟਵੀਟ ਦੇ ਸਕ੍ਰੀਨਸ਼ਾਟ ਨੂੰ ਸ਼ੇਅਰ ਕਰਦਿਆਂ ਲਿਖਿਆ,”ਵਿਦਵਾਨ ਤੇ ਸੁਹਿਰਦ ਵਿਅਕਤੀ ਜਦ ਵੀ ਬੋਲਦੇ ਨੇ ਸਮਝਦਾਰੀ ਤੇ ਬਾਦਲੀਲ ਗੱਲ ਕਰਦੇ ਹਨ। ਲੋਕ ਮੁੱਦੇ ਉਠਾਉਂਦੇ ਹਨ ਉਹ ਪਾਗਲਾਂ ਵਾਂਗ ਸੰਘ ਨਹੀਂ ਪਾੜਦੇ। ਸਮਝਦਾਰ ਲਈ ਇਸ਼ਾਰਾ ਕਾਫ਼ੀ ਹੁੰਦਾ ਹੈ।”

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੇ ਵੀ ਇਸ ਟਵੀਟ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੇ ਸ਼ੇਅਰ ਕੀਤਾ।

Modi

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਫੇਸਬੁੱਕ ਤੇ ਵਟਸਐਪ ਤੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।


ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇੱਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਲਈ ਭੇਜਿਆ।

Fact Check/Verification 

ਬੀਤੇ ਦਿਨੀਂ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤਾਂ ਦੇ ਬਾਰੇ ਵਿਚ ਸੰਬੋਧਨ ਕਰ ਰਹੇ ਸਨ ਅਤੇ ਇਸ ਦੌਰਾਨ ਨਰਿੰਦਰ ਮੋਦੀ ਭਾਵੁਕ ਹੋ ਗਏ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੱਖ ਵੱਖ ਵਿਚਾਰ  ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੱਖ ਵੱਖ ਵਿਚਾਰ ਦੇਖਣ ਨੂੰ ਮਿਲੇ। 

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਇਸ ਦੌਰਾਨ ਸੋਸ਼ਲ ਮੀਡੀਆ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਇੱਕ ਟਵੀਟ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੰਝੂਆਂ ਨੂੰ ਮਗਰਮੱਛ ਦੇ ਹੰਝੂ ਦੱਸ ਰਹੇ ਹਨ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਟਵੀਟ ਦੀ ਜਾਂਚ ਦੇ ਲਈ ਅਕਾਊਂਟ ਨੂੰ ਖੰਗਾਲਿਆ ਅਸੀਂ ਪਾਇਆ ਕਿ ਅਕਾਉਂਟ ਦੀ ਬਾਇਓ ਵਿਚ ਫੈਨ ਅਕਾਊਂਟ ਲਿਖਿਆ ਹੋਇਆ ਸੀ ਯਾਨੀ ਕਿ ਇਹ ਅਕਾਉਂਟ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ  ਸਿੰਘ ਦੇ ਕਿਸੀ ਚਾਹਵਾਨ ਨੇ ਬਣਾਇਆ ਹੈ। ਇਸ ਅਕਾਉਂਟ ਨੂੰ ਮਈ 2016 ਵਿਚ ਬਣਾਇਆ ਗਿਆ ਸੀ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਅਧਿਕਾਰਿਕ ਅਕਾਊਂਟ ਨਹੀਂ ਹੈ।

PM Modi ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਨਹੀਂ ਦਿੱਤਾ ਬਿਆਨ

ਹੁਣ ਅਸੀਂ ਸਰਚ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਹਾਲੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਇਸ ਤਰ੍ਹਾਂ ਦਾ ਕੋਈ ਬਿਆਨ ਦਿੱਤਾ ਹੈ। ਹਾਲਾਂਕਿ, ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਬਿਆਨ ਨੂੰ ਲੈ ਕੇ ਕੋਈ ਵੀ ਮੀਡੀਆ ਰਿਪੋਰਟ ਨਹੀਂ ਮਿਲੀ।


Thejournal ਦੁਆਰਾ ਸਾਲ 2012 ਵਿਚ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਟਵਿੱਟਰ ਨੇ ਮਨਮੋਹਨ ਸਿੰਘ ਦੇ ਨਾਂ ਤੇ ਬਣਾਏ ਗਏ 6 ਫਰਜ਼ੀ ਅਕਾਊਂਟ ਨੂੰ ਬਲਾਕ ਕੀਤਾ ਸੀ। NDTV ਦੀ ਸਾਲ 2012 ਵਿਚ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਿਕ ਵੀ ਟਵਿੱਟਰ ਨੇ ਮਨਮੋਹਨ ਸਿੰਘ ਦੇ ਨਾਂ ਤੇ ਬਣਾਏ ਗਏ ਫ਼ਰਜ਼ੀ ਅਕਾਊਂਟ ਨੂੰ ਬੰਦ  ਕਰਨ ਦੀ ਹਾਮੀ ਭਰੀ ਸੀ।

Conclusion

 
ਸਾਡੀ ਜਾਨ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਟਵੀਟ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਨਹੀਂ ਕੀਤਾ ਹੈ। ਇਹ ਟਵੀਟ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਇੱਕ ਫੈਨ ਅਕਾਉਂਟ ਦੁਆਰਾ ਕੀਤਾ ਗਿਆ ਸੀ। ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਸੋਸ਼ਲ ਮੀਡੀਆ ਤੇ ਨਹੀਂ ਹਨ।

Result: Imposter Content

Sources

https://www.ndtv.com/india-news/twitter-agrees-to-block-six-fake-pm-accounts-497555

https://twitter.com/PManmohansingh


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular