ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਪੱਤਰਕਾਰ ਪ੍ਰੱਗਿਆ ਮਿਸ਼ਰਾ ਦਾ ਦਿਨ ਦਿਹਾੜੇ ਕੀਤਾ ਗਿਆ ਕਤਲ?

ਪੱਤਰਕਾਰ ਪ੍ਰੱਗਿਆ ਮਿਸ਼ਰਾ ਦਾ ਦਿਨ ਦਿਹਾੜੇ ਕੀਤਾ ਗਿਆ ਕਤਲ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁੰਭ ਮੇਲੇ ਨੂੰ ਬੇਬਾਕੀ ਨਾਲ ਕਵਰ ਕਰਨ ਵਾਲੀ ਪੱਤਰਕਾਰ ਪ੍ਰੱਗਿਆ ਮਿਸ਼ਰਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਵਾਇਰਲ ਵੀਡੀਓ ਵਿੱਚ ਇੱਕ ਵਿਅਕਤੀ ਇਕ ਔਰਤ ਨੂੰ ਚਾਕੂਆਂ ਦੇ ਨਾਲ ਕਤਲ ਕਰਦੇ ਹੋਏ ਦੇਖਿਆ ਜਾ ਸਕਦਾ ਹੈ

ਫੇਸਬੁੱਕ ਯੂਜ਼ਰ ਲਖਵਿੰਦਰ ਸਿੰਘ ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ,”ਪ੍ਰੱਗਿਆ ਮਿਸ਼ਰਾ ਨੇ ਸੱਚ ਬੋਲਿਆ ਤਾਂ ਮੌਤ ਮਿਲੀ ਇਨਾਮ ਵਿਚ।”

 ਮਿਸ਼ਰਾ

ਇਕ ਹੋਰ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ,”ਟੀ ਵੀ ਐਂਕਰ ਪਰੱਗਿਆ ਮਿਸ਼ਰਾ ਦਾ ਕੁੰਭ ਮੇਲੇ ਸਬੰਧੀ ਰਿਪੋਰਟ ਵਿਖਾਉਣ ਤੇ ਦਿੰਨ ਦਿਹਾੜੇ ਕਤਲ। ਸੱਚ ਬੋਲਣਾ ਸਾਡੇ ਮੁਲਖ ਵਿੱਚ ਗੁਨਾਹ ਹੈ। ਇਹ ਘਟਨਾ ਵੇਖ ਕੇ ਕਿਹੜਾ ਟੀ ਵੀ ਚੈਨਲ ਵਾਲਾ ਯਾਂ ਪੱਤਰਕਾਰ ਸੱਚ ਬੋਲਣ ਯਾਂ ਲਿਖਣ ਦੀ ਹਿੰਮਤ ਕਰੇਗਾ। ਲਾਹਨਤ ਹੈ ਸਾਡੇ ਦੇਸ਼ ਦੇ ਇਸ ਗੰਦੇ ਸਿਸਟਮ ਤੇ। ਪੱਤਰਕਾਰੀ ਕਰਨੀ ਹੈ ਤਾਂ ਲੀਡਰਾਂ ਦਾ ਗੁਣਗਾਣ ਕਰੀ ਜਾਵੋ, ਬਹੁਬਲੀਆਂ ਦਾ ਗੁਣਗਾਣ ਕਰੀ ਚਲੋ ਤੇ ਮੋਦੀ ਮੋਦੀ ਜਪੀ ਚੱਲੋ।”

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਹੋਰਨਾਂ ਭਾਸ਼ਾਵਾਂ ਵਿਚ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification 

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਖ਼ਬਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਵਿੱਚ ਅਸੀਂ ਪੱਤਰਕਾਰ ਪ੍ਰਗਿਆ ਮਿਸ਼ਰਾ ਦੇ ਅਧਿਕਾਰਿਕ ਟਵਿੱਟਰ ਹੈਂਡਲ ਨੂੰ ਖੰਗਾਲਿਆ।

ਸਰਚ ਦੇ ਦੌਰਾਨ ਸਾਨੂੰ ਪੱਤਰਕਾਰ ਪ੍ਰੱਗਿਆ ਮਿਸ਼ਰਾ ਦੇ ਦੁਆਰਾ 18 ਅਪ੍ਰੈਲ 2021 ਨੂੰ ਕੀਤਾ ਇੱਕ ਟਵੀਟ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਹ ਸਹੀ ਸਲਾਮਤ ਹਨ। ਕੋਵਿੰਡ ਦੇ ਪ੍ਰੋਟੋਕਾਲ ਕਾਰਨ ਉਹ ਘਰ ਵਿੱਚ ਹਨ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਅਤੇ ਤਸਵੀਰਾਂ ਨੂੰ ਲੈ ਕੇ ਆਪਣੀ ਜਾਂਚ ਜਾਰੀ ਰੱਖੀ। ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡੀਆ ਏਜੰਸੀ ਇੰਡੀਆ ਟੂਡੇ ਦੁਆਰਾ 11 ਅਪ੍ਰੈਲ 2021 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। 

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਇੰਡੀਆ ਟੂਡੇ ਦੀ ਰਿਪੋਰਟ ਦੇ ਮੁਤਾਬਕ  ਦਿੱਲੀ ਦੇ ਰੋਹਿਣੀ ਵਿਖੇ ਇਕ ਪਤੀ ਨੇ ਆਪਣੀ ਪਤਨੀ ਨੂੰ ਦਿਨ ਦਿਹਾੜੇ ਜਾਨ ਤੋਂ ਮਾਰ ਦਿੱਤਾ। ਖਬਰ ਦੇ ਮੁਤਾਬਕ ਪਤੀ, ਹਰੀਸ਼ ਮਹਿਤਾ ਨੇ ਆਪਣੀ ਪਤਨੀ, ਨੀਲੂ ਦਾ ਦਿਨ ਦਿਹਾੜੇ ਚਾਕੂ ਮਾਰ ਕੇ ਕਤਲ ਕਰ ਦਿੱਤਾ।

ਅਸੀਂ ਪਾਇਆ ਕਿ ਇਸ ਮਾਮਲੇ ਨੂੰ ਲੈ ਕੇ ਕਈ ਹੋਰ ਨਾਮਵਰ ਮੀਡੀਆ ਏਜੰਸੀਆਂ ਨੇ ਰਿਪੋਰਟ ਪ੍ਰਕਾਸ਼ਿਤ ਕੀਤੀਆਂ ਸਨ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਖ਼ਬਰ ਨੂੰ ਗੁੰਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਪੱਤਰਕਾਰ ਪ੍ਰਗਿਆ ਮਿਸ਼ਰਾ ਬਿਲਕੁੱਲ ਠੀਕ ਹਨ ਅਤੇ ਉਨ੍ਹਾਂ ਦਾ ਇਸ ਖ਼ਬਰ ਨਾਲ ਕੋਈ ਸਬੰਧ ਨਹੀਂ ਹੈ।

Result: Misleading

Sources

https://twitter.com/PragyaLive/status/1383701825451270148

https://www.indiatoday.in/cities/delhi/story/delhi-rohini-murder-video-pictures-caught-on-camera-man-stabs-wife-1789563-2021-04-10

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular