ਸ਼ਨੀਵਾਰ, ਜੁਲਾਈ 31, 2021
ਸ਼ਨੀਵਾਰ, ਜੁਲਾਈ 31, 2021
HomeFact ChecksViralਕੀ Father Stan Swamy ਦੀ ਹੈ ਇਹ ਵਾਇਰਲ ਤਸਵੀਰ?

ਕੀ Father Stan Swamy ਦੀ ਹੈ ਇਹ ਵਾਇਰਲ ਤਸਵੀਰ?

ਭੀਮਾ ਕੋਰੇਗਾਓਂ ਮਾਮਲੇ ਵਿਚ ਹਿਰਾਸਤ ਵਿਚ ਰੱਖੇ ਕਿ ਫਾਦਰ ਸਟੈਨ ਸਵਾਮੀ (Father Stan Swamy) ਦੇ ਦੇਹਾਂਤ ਤੋਂ ਬਾਅਦ ਇਕ ਤਰਫ ਰਾਜਨੀਤੀ ਗਰਮਾ ਗਈ ਹੈ ਤਾਂ ਸੋਸ਼ਲ ਮੀਡੀਆ ਤੇ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾ ਰਿਹਾ ਹੈ।


ਇਸ ਵਿੱਚ ਇੱਕ ਤਸਵੀਰ ਕਈ ਲੋਕਾਂ ਦੁਆਰਾ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਇੱਕ ਬਜ਼ੁਰਗ ਨੂੰ ਹਸਪਤਾਲ ਦੇ ਬਿਸਤਰ ਤੋਂ ਜ਼ੰਜੀਰ ਨਾਲ ਬੰਨ੍ਹੇ ਦਿਖਾਇਆ ਜਾ ਰਿਹਾ ਹੈ। ਤਸਵੀਰ ਨੂੰ ਪੋਸਟ ਕਰਨ ਵਾਲੇ ਲੋਕ ਇਸ ਬਜ਼ੁਰਗ ਵਿਅਕਤੀ ਨੂੰ ਫਾਦਰ ਸਟੇਨ ਸਵਾਮੀ ਦੱਸ ਰਹੇ ਹਨ।

Father Stan Swamy

ਫੇਸਬੁੱਕ ਯੂਜ਼ਰ ਰਾਕੇਸ਼ ਕੁਮਾਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਵਾਦਰ ਸਟੈਨ ਸਵਾਮੀ ਦੀ ਮੌਤ ਭਾਰਤ ਸਰਕਾਰ ਦੁਆਰਾ ਕੀਤਾ ਗਿਆ ਸਿਆਸੀ ਕਤਲ ਹੈ।’

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification

ਮਾਨਵ ਅਧਿਕਾਰ ਕਾਰਕੁਨ ਫਾਦਰ ਸਟੀਮ ਸਵਾਮੀ ਤੇ ਨਾਮ ਤੋਂ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਤੇ ਲੱਭਣ ਤੋਂ ਬਾਅਦ ਪਤਾ ਚੱਲਿਆ ਕਿ ਇਹ ਤਸਵੀਰ ਫਾਦਰ ਸਟੈਨ ਸਵਾਮੀ ਦੀ ਨਹੀਂ ਹੈ।

ਤਸਵੀਰਾਂ ਵਿੱਚ ਦਿਖਾਈ ਦੇ ਰਹੇ ਵਿਅਕਤੀ ਦਰਅਸਲ 92 ਸਾਲ ਦੇ ਬਾਬੂ ਰਾਮ ਬਲਵਾਨ ਸਿੰਘ ਹਨ। ਬਾਬੂ ਰਾਮ ਬਲਵਾਨ ਸਿੰਘ ਖ਼ੂਨ ਦੇ ਜੁਰਮ ਵਿਚ ਉੱਤਰ ਪ੍ਰਦੇਸ਼ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ। 13 ਮਈ 2021 ਨੂੰ ਐਨਡੀਟੀਵੀ ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਬਾਬੂ ਰਾਮ ਨੂੰ  ਸਾਹ ਦੀ ਤਕਲੀਫ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ

Father Stan Swamy ਦੀ ਨਹੀਂ ਹੈ ਵਾਇਰਲ ਤਸਵੀਰ

ਸੋਸ਼ਲ ਮੀਡੀਆ ਤੇ ਤਸਵੀਰ ਵਾਇਰਲ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਡੀ ਜੀ (ਜੇਲ) ਆਨੰਦ ਕੁਮਾਰ ਨੇ ਖ਼ਬਰ ਦਾ ਸੰਗਿਆਨ ਲੈਂਦਿਆਂ ਜੇਲ੍ਹ ਵਾਰਡਨ ਅਸ਼ੋਕ ਯਾਦਵ ਨੂੰ ਤਤਕਾਲ ਪ੍ਰਭਾਵ ਤੋਂ ਸਸਪੈਂਡ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੋਸ਼ੀ ਅਧਿਕਾਰੀਆਂ ਤੇ ਕੜੀ ਕਾਰਵਾਈ ਕੀਤੇ ਜਾਣ ਦੀ ਗੱਲ ਟਵਿੱਟਰ ਤੇ ਆਖੀ। 

ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਫਾਦਰ ਸਟੈਨ ਸਵਾਮੀ ਦੀ ਤਸਵੀਰ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ। 84 ਸਾਲ ਦੇ ਸਟੈਨ ਸਵਾਮੀ ਨੂੰ 1 ਜਨਵਰੀ 2018 ਵਿੱਚ ਪੁਣੇ ਦੇ ਭੀਮਾ ਕੋਰੇਗਾਓਂ ਵਿਚ ਅਲਗਾਰ ਪਰੀਸ਼ਦ ਦੇ ਪ੍ਰੋਗਰਾਮ ਵਿੱਚ ਭੜਕਾਊ ਭਾਸ਼ਣ ਦੇਣ ਦੇ ਆਰੋਪ ਵਿੱਚ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।

ਸਟੈਨ ਸਵਾਮੀ ਦੀ ਮੌਤ ਤੇ ਵਿਰੋਧੀ ਧਿਰ ਦੇ ਕਈ ਨੇਤਾਵਾਂ ਨੇ ਆਪਣਾ ਦੁੱਖ ਜ਼ਾਹਿਰ ਕੀਤਾ ਹੈ।

Conclusion 

ਫਾਦਰ ਸਟੈਨ ਸਵਾਮੀ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਨਾਮ ਤੇ ਵਾਇਰਲ ਹੋ ਰਹੀ ਤਸਵੀਰ ਦਰਅਸਲ ਉੱਤਰ ਪ੍ਰਦੇਸ਼ ਦੀ ਜੇਲ੍ਹ ਵਿੱਚ ਖ਼ੂਨ ਦੇ ਜੁਰਮ ਵਿਚ ਸਜ਼ਾ ਕੱਟ ਰਹੇ 92 ਸਾਲ ਦੇ ਬਜ਼ੁਰਗ ਬਾਬੂਰਾਮ ਭਲਵਾਨ ਦੀ ਹੈ।

Result: False

Sources

NDTV

ABP Live

NAVBHARAT TIMES

Twitter: @DgPrisons


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular