ਬੁੱਧਵਾਰ, ਅਗਸਤ 4, 2021
ਬੁੱਧਵਾਰ, ਅਗਸਤ 4, 2021
HomeFact ChecksViralWhatsApp ਭਾਰਤ ਵਿੱਚ ਫੋਨ ਕਾਲਾਂ ਨੂੰ ਕਰੇਗਾ ਰਿਕਾਰਡ?

WhatsApp ਭਾਰਤ ਵਿੱਚ ਫੋਨ ਕਾਲਾਂ ਨੂੰ ਕਰੇਗਾ ਰਿਕਾਰਡ?

ਸੋਸ਼ਲ ਮੀਡੀਆ ਤੇ ਵਟਸਐਪ (WhatsApp) ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤੋਂ ਵਟਸਐਪ ਤੇ ਸਾਰੀਆਂ ਕਾਲ ਰਿਕਾਰਡ ਹੋਣਗੀਆਂ ਅਤੇ  ਭਾਰਤ ਸਰਕਾਰ ਵਟਸਐਪ ਮੈਸੇਜ ਨੂੰ ਟਰੈਕ ਕਰੇਗੀ।

WhatsApp

  
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਮੁਤਾਬਕ  WhatsApp ਅਤੇ WhatsApp ਕਾਲਾਂ (ਵੌਇਸ ਅਤੇ ਵੀਡੀਓ ਕਾਲਾਂ) ਲਈ ਸੰਚਾਰ ਨਿਯਮ ਕੱਲ੍ਹ ਤੋਂ ਲਾਗੂ ਕੀਤੇ ਜਾਣਗੇ: 

  • 01: ਸਾਰੀਆਂ ਕਾਲਾਂ ਰਿਕਾਰਡ ਕੀਤੀਆਂ ਜਾਣਗੀਆਂ 
  • 02: ਸਾਰੀਆਂ ਕਾਲ ਰਿਕਾਰਡਿੰਗਜ਼ ਸੁਰੱਖਿਅਤ ਕੀਤੀਆਂ ਜਾਣਗੀਆਂ 
  • 03: ਵਟਸਐਪ, ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਅਤੇ ਸਾਰੇ ਸੋਸ਼ਲ ਮੀਡੀਆ ‘ਤੇ ਨਜ਼ਰ ਰੱਖੀ ਜਾਵੇਗੀ 
  • 04: ਤੁਹਾਡੇ ਉਪਕਰਣ ਮੰਤਰਾਲੇ ਦੇ ਸਿਸਟਮ ਨਾਲ ਜੁੜ ਜਾਣਗੇ 
  • 05: ਗ਼ਲਤ ਸੁਨੇਹੇ ਕਿਸੇ ਨੂੰ ਨਾ ਭੇਜਣ ਦਾ ਧਿਆਨ ਰੱਖੋ 
  • 06: ਤੁਹਾਡੇ ਬੱਚਿਆਂ, ਭੈਣਾਂ-ਭਰਾਵਾਂ, ਰਿਸ਼ਤੇਦਾਰਾਂ, ਮਿੱਤਰਾਂ, ਜਾਣੂਆਂ ਨੂੰ ਦੱਸੋ ਕਿ ਸਮਾਜਿਕ ਸਾਈਟਾਂ ਨੂੰ ਘੱਟ ਚਲਾਓ
  • 07: ਰਾਜਨੀਤੀ ਜਾਂ ਮੌਜੂਦਾ ਸਥਿਤੀ ਬਾਰੇ ਸਰਕਾਰ ਜਾਂ ਪ੍ਰਧਾਨ ਮੰਤਰੀ ਵਿਰੁੱਧ ਕੋਈ ਮਾੜੀ ਪੋਸਟ ਜਾਂ ਵੀਡੀਓ ਨਾ ਭੇਜੋ
  • 08: ਕਿਸੇ ਰਾਜਨੀਤਿਕ ਜਾਂ ਧਾਰਮਿਕ ਮੁੱਦੇ ਤੇ ਗਲਤ ਸੰਦੇਸ਼ ਲਿਖਣਾ ਜਾਂ ਭੇਜਣਾ ਇਸ ਵੇਲੇ ਇੱਕ ਜੁਰਮ ਹੈ, ਅਜਿਹਾ ਕਰਨ ਨਾਲ ਬਿਨਾਂ ਵਰੰਟ ਦੀ ਗ੍ਰਿਫਤਾਰੀ ਹੋ ਸਕਦੀ ਹੈ 
  • 09: ਪੁਲਿਸ ਇੱਕ ਨੋਟੀਫਿਕੇਸ਼ਨ ਜਾਰੀ ਕਰੇਗੀ ਫਿਰ ਸਾਈਬਰ ਅਪਰਾਧ ਦੁਆਰਾ ਮੁਕੱਦਮਾ ਚਲਾਇਆ ਜਾਵੇਗਾ, ਜੋ ਕਿ ਬਹੁਤ ਗੰਭੀਰ ਹੈ
  • 10: ਤੁਸੀਂ ਸਾਰੇ ਸਮੂਹ ਮੈਂਬਰ, ਸੰਚਾਲਕ ਕਿਰਪਾ ਕਰਕੇ ਇਸ ਮੁੱਦੇ ਤੇ ਵਿਚਾਰ ਕਰੋ
  • 11: ਗਲਤ ਸੰਦੇਸ਼ ਨਾ ਭੇਜਣ ਪ੍ਰਤੀ ਸੁਚੇਤ ਰਹੋ ਅਤੇ ਹਰੇਕ ਨੂੰ ਦੱਸੋ ਅਤੇ ਇਸ ਵਿਸ਼ੇ ਦਾ ਧਿਆਨ ਰੱਖੋ.
  • ਵਟਸਐਪ ਦੇ ਨਵੇਂ ਨਿਯਮਾਂ ਬਾਰੇ ਮਹੱਤਵਪੂਰਣ ਜਾਣਕਾਰੀ: 
  • 1.✓ = ਸੁਨੇਹਾ ਭੇਜਿਆ
  • 2.✓✓ = ਸੁਨੇਹਾ ਪਹੁੰਚਿਆ
  • 3. ਦੋ ਨੀਲੇ✓✓ = ਸੰਦੇਸ਼ ਪੜਿਆ 
  • 4. ਤਿੰਨ ਨੀਲੇ✓✓✓ – ਸਰਕਾਰ ਨੇ ਸੰਦੇਸ਼ ਦਾ ਨੋਟਿਸ ਲਿਆ
  • 5. ਦੋ ਨੀਲੇ✓✓ ਅਤੇ ਇਕ ਲਾਲ✓ = ਸਰਕਾਰ ਤੁਹਾਡੇ ਵਿਰੁੱਧ ਕਾਰਵਾਈ ਕਰ ਸਕਦੀ ਹੈ 
  • 6. ਇਕ ਨੀਲਾ✓ ਅਤੇ ਦੋ ਲਾਲ✓✓ = ਸਰਕਾਰ ਤੁਹਾਡੀ ਜਾਣਕਾਰੀ ਦੀ ਜਾਂਚ ਕਰ ਰਹੀ ਹੈ
  • 7. ਤਿੰਨ ਲਾਲ ✓✓✓= ਸਰਕਾਰ ਨੇ ਤੁਹਾਡੇ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਤੁਹਾਨੂੰ ਜਲਦੀ ਹੀ ਅਦਾਲਤ ਦਾ ਸੰਮਨ ਮਿਲ ਜਾਵੇਗਾ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੈਟਫਾਰਮ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇਸ ਦਾਅਵੇ ਨੂੰ ਇਕ ਯੂਜ਼ਰ ਨੇ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification

 
ਭਾਰਤ ਵਿੱਚ ਨਵੇਂ ਆਈਟੀ ਨਿਯਮ ਦੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਹਨ। ਇਸ ਦੌਰਾਨ ਵਟਸਐਪ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤੋਂ ਵਟਸਐਪ ਤੇ ਸਾਰੀਆਂ ਕਾਲ ਰਿਕਾਰਡ ਹੋਣਗੀਆਂ ਅਤੇ  ਭਾਰਤ ਸਰਕਾਰ ਵਟਸਐਪ ਮੈਸੇਜ ਨੂੰ ਟਰੈਕ ਕਰੇਗੀ। 

WhatsApp ਨੂੰ ਲੈ ਕੇ ਵਾਇਰਲ ਹੋ ਰਹੇ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ। ਗੂਗਲ ਕੀ ਵਰਡ ਸਰਚ ਦੀ ਮਦਦ ਨਾਲ ਖੰਗਾਲਣ ਤੇ ਸਾਨੂੰ ਵਾਇਰਲ ਦਾਅਵੇ ਨਾਲ ਸਬੰਧਿਤ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਪੜਤਾਲ ਨੂੰ ਜਾਰੀ ਰੱਖਦੇ ਹੋਏ ਅਸੀਂ ਵ੍ਹੱਟਸਐਪ ਦੀ ਅਧਿਕਾਰਿਕ ਵੈੱਬਸਾਈਟ ਨੂੰ ਵੀ ਖੰਗਾਲਿਆ। ਪੜਤਾਲ ਦੌਰਾਨ ਸਾਨੂੰ ਉੱਥੇ ਵੀ ਵਾਇਰਲ ਦਾਅਵੇ ਨਾਲ ਸਬੰਧਿਤ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ।

ਵਟਸਐਪ ਦੀ ਵੈੱਬਸਾਈਟ ਦੀ ਮਿਲੀ ਜਾਣਕਾਰੀ ਦੇ ਮੁਤਾਬਕ ਸਾਰੇ ਹੀ ਮੈਸੇਜ end to end encryption ਦੇ ਤਹਿਤ ਸੁਰੱਖਿਅਤ ਹੁੰਦੇ ਹਨ।

ਸਰਚ ਦੇ ਦੌਰਾਨ ਅਸੀਂ ਪਾਇਆ ਕਿ ਵਟਸਐਪ ਨੇ ਆਪਣੀ ਅਧਿਕਾਰਿਕ ਵੈੱਬਸਾਈਟ ਤੇ ਦੱਸਿਆ ਹੈ ਕਿ ਤੁਸੀਂ ਫਰਜ਼ੀ ਮੈਸੇਜ ਦੀ ਜਾਂਚ ਕਿਸ ਤਰ੍ਹਾਂ ਕਰ ਸਕਦੇ ਹੋ।

ਟਵਿਟਰ ਨੂੰ ਖੰਗਾਲਣ ਦੇ ਦੌਰਾਨ ਸਾਨੂੰ ਪੀਆਈਬੀ ਫੈਕਟ ਚੈੱਕ ਦੁਆਰਾ ਕੀਤਾ ਗਿਆ ਇੱਕ ਟਵੀਟ ਮਿਲਿਆ। ਇਸ ਟਵੀਟ ਦੇ ਵਿਚ ਦੱਸਿਆ ਗਿਆ ਹੈ ਕਿ ਵਟਸਐਪ ਤੇ ਸਰਕਾਰ ਦਾ ਹਵਾਲਾ ਦਿੰਦੇ ਹੋਏ ਕੁਝ ਮੈਸੇਜ ਵਾਇਰਲ ਹੋ ਰਹੇ ਹਨ ਜੋ ਕਿ ਫਰਜ਼ੀ ਹਨ।

ਕੀ ਭਾਰਤ ਸਰਕਾਰ WhatsApp ਮੈਸੇਜ ਨੂੰ ਟ੍ਰੈਕ ਕਰ ਰਹੀ ਹੈ?

ਉੱਥੇ ਹੀ ਵਟਸਐਪ ਤੇ ਮੈਸੇਜ ਭੇਜਣ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਤੁਹਾਡੇ ਹਰ ਇੱਕ ਮੈਸੇਜ ਨੂੰ ਟਰੈਕ ਕਰ ਰਹੀ ਹੈ। ਇਸ ਦਾਅਵੇ ਦੀ ਪੜਤਾਲ ਕਰਨ ਤੇ ਅਸੀਂ ਪਾਇਆ ਕਿ ਇਹ ਦਾਅਵਾ ਫ਼ਰਜ਼ੀ ਹੈ। 

ਪੀਆਈਬੀ ਫੈਕਟ ਚੈਕ ਦੁਆਰਾ ਕੀਤੇ ਗਏ ਟਵੀਟ ਵਿੱਚ ਦੱਸਿਆ ਗਿਆ ਹੈ ਕਿ ਵਟਸਐਪ ਮੈਸੇਜ ਟਿੱਕ ਨੂੰ ਲੈ ਕੇ ਫਰਜ਼ੀ ਦਾਅਵਾ ਕੀਤਾ ਜਾ ਰਿਹਾ ਹੈ। ਸਰਕਾਰ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਕਰ ਰਹੀ ਹੈ।

Conclusion

 
WhatsApp ਤੇ ਵਾਇਰਲ ਹੋ ਰਹੀ ਦਾਅਵੇ ਦੀ ਜਾਂਚ ਕਰਨ ਤੇ ਅਸੀਂ ਪਾਇਆ ਕਿ ਵਟਸਐਪ ਨੂੰ ਲੈ ਕੇ ਫਰਜ਼ੀ ਦਾਅਵਾ ਕੀਤਾ ਜਾ ਰਿਹਾ ਹੈ। ਵਟਸਐਪ ਤੇ ਵੀਡੀਓ ਅਤੇ ਆਡੀਓ ਨੂੰ ਰਿਕਾਰਡ ਨਹੀਂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਦੁਆਰਾ ਵੀ ਮੈਸੇਜ ਟਰੈਕ ਨਹੀਂ ਕੀਤੇ ਜਾ ਰਹੇ ਹਨ।

Result: False

Sources


WhatsApp 
https://www.whatsapp.com/?lang=en

Twitterhttps://twitter.com/PIBFactCheck/status/1242402950095360000

Twitter https://twitter.com/PIBFactCheck/status/1247473384293715971


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular