ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਹੀ ਪਾਰਟੀਆਂ ਅਤੇ ਨੇਤਾ ਮਿਹਨਤ ਕਰ ਰਹੇ ਹਨ। ਰਾਜਨੀਤਿਕ ਪਾਰਟੀਆਂ ਦੀਆਂ ਸੋਸ਼ਲ ਮੀਡੀਆ ਟੀਮ ਆਪਣੇ ਆਪਣੇ ਦਲਾਂ ਦੀਆਂ ਘਟਨਾਵਾਂ ਨੂੰ ਜਨਤਾ ਤੱਕ ਪਹੁੰਚਾਉਣ ਦੇ ਲਈ 24 ਘੰਟੇ ਕੰਮ ਕਰ ਰਹੀਆਂ ਹਨ। ਸਸਤੇ ਸਮਾਰਟਫੋਨ , ਇੰਟਰਨੇਟ ਤੇ ਸ਼ੋਸ਼ਲ ਮੀਡੀਆ ਦੀ ਮਦਦ ਨਾਲ ਆਪਣੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣਾ ਆਸਾਨ ਹੋ ਗਿਆ ਹੈ।
ਫੇਸਬੁੱਕ ਅਤੇ ਗੂਗਲ ਦੋ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮ ਹਨ, ਜਿਨ੍ਹਾਂ ਦੀ ਵਰਤੋਂ ਸਿਆਸਤਦਾਨ ਅਤੇ ਪਾਰਟੀਆਂ ਆਪਣੇ ਭਾਸ਼ਣਾਂ ਅਤੇ ਵਾਅਦਿਆਂ ਨੂੰ ਫੈਲਾਉਣ ਅਤੇ ਚੋਣਾਂ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਕਰਦੇ ਹਨ। ਦੋਵੇਂ ਪਲੇਟਫਾਰਮ ਸਿਆਸੀ ਇਸ਼ਤਿਹਾਰਬਾਜ਼ੀ ਦੀ ਲਾਗਤ ਵਿੱਚ ਪਾਰਦਰਸ਼ਤਾ ਲਿਆਉਣ ਲਈ ਡੇਟਾ ਪ੍ਰਕਾਸ਼ਤ ਕਰਦੇ ਹਨ। ਨਿਊਜ਼ਚੈਕਰ ਨੇ 1 ਅਤੇ 5 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਸਬੰਧ ਵਿੱਚ ਸਿਆਸੀ ਪਾਰਟੀਆਂ ਵੱਲੋਂ ਕੀਤੇ ਗਏ ਖਰਚ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ।
ਫੇਸਬੁੱਕ ਤੇ ਵਿਗਿਆਪਨ ਖਰਚ
ਪਿਛਲੇ ਇੱਕ ਮਹੀਨੇ ‘ਚ 13 ਅਕਤੂਬਰ ਤੋਂ 11 ਨਵੰਬਰ ਤੱਕ ਸਿਆਸੀ ਪਾਰਟੀਆਂ ਵੱਲੋਂ ਆਪਣੇ ਅਧਿਕਾਰਤ ਫੇਸਬੁੱਕ ਖਾਤਿਆਂ ਤੋਂ ਇਸ਼ਤਿਹਾਰ ਚਲਾਉਣ ‘ਤੇ 72 ਲੱਖ ਤੋਂ ਵੱਧ ਖਰਚ ਕੀਤੇ ਗਏ ਹਨ।
ਫੇਸਬੁੱਕ ਵੱਲੋਂ ਜਾਰੀ ਕੀਤੇ ਗਏ ਅੰਕੜੇ ਦੇ ਮੁਤਾਬਕ ਮੁਤਾਬਕ ਆਮ ਆਦਮੀ ਪਾਰਟੀ ਪਿਛਲੇ ਮਹੀਨੇ 35 ਇਸ਼ਤਿਹਾਰਾਂ ਪਿੱਛੇ ਕੁੱਲ 39 ਲੱਖ ਖਰਚ ਕਰ ਸੂਚੀ ਵਿੱਚ ਸਭ ਤੋਂ ਉੱਪਰ ਹੈ। ਜਦਕਿ ਭਾਜਪਾ ਇਸ ਵੇਲੇ ਸੱਤਾ ਵਿੱਚ ਹੈ, ਉਸ ਨੇ 19 ਲੱਖ ਰੁਪਏ ਖਰਚ ਕਰਦਿਆਂ 558 ਇਸ਼ਤਿਹਾਰ ਚਲਾਏ ਹਨ। ਦੂਜੇ ਪਾਸੇ ਕਾਂਗਰਸ ਪਾਰਟੀ ਨੇ ਵੀ ਸੂਬੇ ਵਿੱਚ ਆਪਣੀ ਹੋਂਦ ਨੂੰ ਮਜ਼ਬੂਤ ਕਰਨ ਲਈ 13 ਲੱਖ ਰੁਪਏ ਦੀ ਲਾਗਤ ਨਾਲ 368 ਇਸ਼ਤਿਹਾਰ ਚਲਾਏ ਹਨ।

ਫੇਸਬੁੱਕ ਦੁਆਰਾ ਜਾਰੀ ਕੀਤੇ ਗਏ ਡੇਟਾ ਵਿੱਚ ਉਹਨਾਂ ਇਸ਼ਤਿਹਾਰਾਂ ਦੀ ਸੂਚੀ ਦਿੱਤੀ ਗਈ ਹੈ ਜੋ ਸਮਾਜਿਕ ਮੁੱਦਿਆਂ, ਚੋਣਾਂ ਜਾਂ ਰਾਜਨੀਤੀ ਬਾਰੇ ਇਸ਼ਤਿਹਾਰਾਂ ‘ਤੇ ਸਭ ਤੋਂ ਵੱਧ ਖਰਚ ਕਰਦੇ ਹਨ। ਇੱਥੇ ਇਹ ਦੇਖਿਆ ਜਾ ਸਕਦਾ ਹੈ ਕਿ ਪਿਛਲੇ ਇੱਕ ਮਹੀਨੇ ਵਿੱਚ ਗੁਜਰਾਤ ਨੂੰ ਲੈ ਕੇ ਫੇਸਬੁੱਕ ਉੱਤੇ ਸਿਆਸੀ ਇਸ਼ਤਿਹਾਰਾਂ ‘ਤੇ 4 ਕਰੋੜ ਤੋਂ ਵੱਧ ਖਰਚ ਕੀਤੇ ਗਏ ਹਨ। ਤੁਸੀਂ ਇਨ੍ਹਾਂ ਸਾਰੇ ਸੋਸ਼ਲ ਮੀਡੀਆ ਪੇਜਾਂ ਦੇ ਨਾਵਾਂ ਦੀ ਸੂਚੀ ਦੇਖ ਸਕਦੇ ਹੋ ਅਤੇ ਇਹਨਾਂ ਖਾਤਿਆਂ ਤੋਂ ਚੋਣਾਂ ਸਬੰਧਤ ਕੀਤੀਆਂ ਗਈਆਂ ਪੋਸਟਾਂ ਅਤੇ ਕੀਤੇ ਗਏ ਖਰਚੇ ਨੂੰ ਵੀ ਦੇਖ ਸਕਦੇ ਹੋ।

ਗੂਗਲ ‘ਤੇ ਸਿਆਸੀ ਇਸ਼ਤਿਹਾਰਾਂ ਦੀ ਲਾਗਤ
ਗੂਗਲ ਨੇ ਰਾਜਨੀਤਿਕ ਇਸ਼ਤਿਹਾਰਾਂ ਦੇ ਪਿੱਛੇ ਖਰਚੇ ‘ਤੇ ਪਾਰਦਰਸ਼ਤਾ ਲਈ ਆਪਣੀ ਵਚਨਬੱਧਤਾ ਦੇ ਅਨੁਸਾਰ ਡੇਟਾ ਜਾਰੀ ਕੀਤਾ। ਗੂਗਲ ਚੋਣ, ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ‘ਤੇ ਇਸ਼ਤਿਹਾਰ ਦੇਣ ਵਾਲਿਆਂ ‘ਤੇ ਖਰਚ ਬਾਰੇ ਰਿਪੋਰਟ ਪ੍ਰਕਾਸ਼ਤ ਕਰਦਾ ਹੈ। ਤੁਸੀਂ ਇਸ ਜਨਤਕ ਫੋਰਮ ਵਿੱਚ ਫਰਵਰੀ 2019 ਤੋਂ ਵੱਖ-ਵੱਖ ਰਾਜਾਂ ਵਿੱਚ ਗੂਗਲ ‘ਤੇ ਚੱਲ ਰਹੇ ਸਿਆਸੀ ਵਿਗਿਆਪਨਾਂ ਦੀ ਲਾਗਤ ਦੇਖ ਸਕਦੇ ਹੋ।
ਗੁਜਰਾਤ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਭਾਜਪਾ ਨੇ ਪਿਛਲੇ ਇੱਕ ਮਹੀਨੇ ਵਿੱਚ 13 ਅਕਤੂਬਰ ਤੋਂ 11 ਨਵੰਬਰ ਤੱਕ 900 ਤੋਂ ਵੱਧ ਚੋਣ-ਸਬੰਧਤ ਇਸ਼ਤਿਹਾਰ ਚਲਾਏ ਹਨ, ਜਿਨ੍ਹਾਂ ‘ਤੇ 20 ਲੱਖ ਤੋਂ ਵੱਧ ਖਰਚ ਕੀਤੇ ਗਏ ਹਨ। ਇਸ ਦੌਰਾਨ ਕਾਂਗਰਸ ਨੇ 400 ਤੋਂ ਵੱਧ ਇਸ਼ਤਿਹਾਰਾਂ ‘ਤੇ 50 ਲੱਖ ਰੁਪਏ ਖਰਚ ਕੀਤੇ ਹਨ।

ਇੱਥੇ ਦਿਲਚਸਪ ਗੱਲ ਇਹ ਹੈ ਕਿ ਇਸ ਗੂਗਲ ਰਿਪੋਰਟ ਵਿੱਚ ਆਮ ਆਦਮੀ ਪਾਰਟੀ ਦੇ ਅਧਿਕਾਰਤ ਖਾਤੇ ਤੋਂ ਕਿਸੇ ਵੀ ਘੋਸ਼ਣਾ ਦੀ ਜਾਣਕਾਰੀ ਨਹੀਂ ਮਿਲੀ ਹੈ।
Our Sources
Facebook Ad Transparency Report
Google Ad Transparency Report
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ