Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Sheets
ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸਰਕਾਰ ਦਾ ਚੋਥਾ ਬੱਜਟ ਪੇਸ਼ ਕੀਤਾ। ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਸ਼ੇਰੋ ਸ਼ਾਇਰੀ ਵਾਲੇ ਅੰਦਾਜ਼ ਵਿੱਚ ਬਜਟ ਪੇਸ਼ ਕਰਨ ਦੇ ਨਾਲ ਨਾਲ ਸਾਬਕਾ ਅਕਾਲੀ ਦਲ – ਭਾਜਪਾ ਸਰਕਾਰ ‘ਤੇ ਵੀ ਖੂਬ ਨਿਸ਼ਾਨੇ ਲਗਾਏ। ਮਨਪ੍ਰੀਤ ਬਾਦਲ ਨੇ ਕਿਹਾ ਕਿ ਕਾਫੀ ਮਿਹਨਤ ਤੋਂ ਬਾਅਦ ਪੰਜਾਬ ਦੀ ਆਰਥਿਕਤਾ ਮੁੜ ਲੀਹਾਂ ਤੇ ਆਈ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿਕਾਸ ਹੋ ਰਿਹਾ ਹੈ ਪਰ ਹਾਲੇ ਵੀ ਪੰਜਾਬ ਦੇ ਸਿਰ ਉੱਤੇ 2, 48, 230 ਕਰੋੜ ਦਾ ਕਰਜ਼ ਹੈ।
ਮਨਪ੍ਰੀਤ ਬਾਦਲ ਦੇ ਬੱਜਟ ਵਿੱਚ ਨੌਜਵਾਨਾਂ , ਕਿਸਾਨਾਂ , ਕਮੇਰੇ ਆਦਿ ਹਰ ਵਰਗ ਲਈ ਐਲਾਨ ਕੀਤੇ। ਜਾਣਦੇ ਹਾਂ , ਮਨਪ੍ਰੀਤ ਬਾਦਲ ਦੇ ਬੱਜਟ ਦੌਰਾਨ ਭਾਸ਼ਣ ਦੀਆਂ ਅਹਿਮ ਗੱਲਾਂ :
ਮੁਲਾਜ਼ਮਾਂ ਲਈ ਕੀ ਕੀ ਕੀਤੇ ਐਲਾਨ :
ਅਹਿਮ ਫੈਸਲਾ ਲੈਂਦੇ ਹੋਏ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੁਲਜ਼ਾਮਾਂ ਦੀ ਸੇਵਾਮੁਕਤੀ ਉਮਰ 60 ਸਾਲਾਂ ਤੋਂ ਘਟਾ ਕੇ 58 ਸਾਲ ਕਰ ਦਿੱਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫੈਸਲਾ ਨੌਜਵਾਨਾਂ ਲਈ ਵੱਧ ਰੋਜ਼ਗਾਰ ਦੇ ਮੌਕੇ ਲਈ ਲਿਆ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਸਰਕਾਰੀ ਨੌਕਰੀਆਂ ਵਿੱਚ ਭਰਤੀ ਦੀ ਪ੍ਰਕਿਰਆ ਜਲਦ ਸ਼ੁਰੂ ਕਰਨ ਜਾ ਰਹੀ ਹੈ । ਇਸ ਦੇ ਨਾਲ ਹੀ 6 ਫ਼ੀਸਦ ਡੀਏ ਦੀ ਬਕਾਇਆ ਰਾਸ਼ੀ ਵੀ ਮਾਰਚ ਮਹੀਨੇ ਵਿੱਚ ਜਾਰੀ ਕਰ ਦਿੱਤੀ ਜਾਵੇਗੀ ਅਤੇ ਇਸ ਸਾਲ ਨਵੇਂ ਪੇਅ ਕਮਿਸ਼ਨ ਦੀਆਂ ਸਿਫ਼ਾਰਿਸ਼ਾ ਵੀ ਲਾਗੂ ਕਰ ਦਿੱਤੀ ਜਾਣਗੀਆਂ।
ਨੌਜਵਾਨਾਂ ਲਈ ਕੀ ਰਿਹਾ ਬੱਜਟ ਵਿੱਚ ਖ਼ਾਸ?
ਨੌਜਵਾਨਾਂ ਲਈ ਫੌਜ ਵਿੱਚ ਭਰਤੀ ਦੀ ਤਿਆਰੀ ਲਈ ਹੁਸ਼ਿਆਰਪੁਰ ਵਿੱਚ ਆਰਮਡ ਫੋਰਸਿਜ਼ ਪ੍ਰਸਪੈਕਟਿਵ ਇੰਸਟੀਚਿਊਟ ਬਣਾਉਣ ਲਈ 11 ਕਰੋੜ ਰੁਪਏ ਰੱਖੇ ਗਏ ਹਨ ਤੇ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 270 ਕਰੋੜ ਰੁਪਏ ਖ਼ਰਚੇ ਜਾਣਗੇ। ਖੇਡ ਯੂਨੀਵਰਿਸਟੀ ਜਪ ਪਟਿਆਲਾ ਵਿੱਚ ਬਣਨ ਜਾ ਰਹੀ ਹੈ ਉਸ ਉੱਤੇ ਇਸ ਸਾਲ ਤੋਂ ਕੰਮ ਸ਼ੁਰੂ ਹੋ ਜਾਵੇਗਾ। 2020 ਤੇ 21 ਵਿੱਚ ਡੇਢ ਲੱਖ ਨੌਜਵਾਨਾਂ ਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਕੌਂਸਲਿੰਗ ਰਾਹੀਂ ਮਦਦ ਕੀਤੀ ਜਾਏਗੀ।
ਕਿਸਾਨਾਂ – ਕਮੇਰੇ ਲਈ ਕੀ ਹੈ ਖ਼ਾਸ?
ਪੰਜ ਏਕੜ ਦੇ ਕਿਸਾਨਾਂ ਦਾ ਕਰਜ਼ ਮਾਫ਼ ਕਰਨ ਤੋਂ ਬਾਅਦ ਹੁਣ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ ਮਾਫ਼ ਕੀਤਾ ਜਾਵੇਗਾ। ਇਸ ਦੇ ਲਈ ਸਰਕਾਰਵਲੋਂ 520 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਇਸ ਦੇ ਨਾਲ ਹੀ ਕਿਸਾਨਾਂ ਲਈ ਮੁਫ਼ਤ ਬਿਜਲੀ ਲਈ 8, 247 ਕਰੋੜ ਰੱਖੇ ਗਏ ਹਨ। ਗੁਰਦਾਸਪੁਰ ਅਤੇ ਬਲਾਚੌਰ ਵਿੱਚ 2 ਖੇਤੀਬਾੜੀ ਕਾਲਜ ਖੋਲ੍ਹੇ ਜਾਣਗੇ ਅਤੇ ਇਸ ਦੇ ਲਈ 14 ਕਰੋੜ ਰੁਪਏ ਰੱਖੇ ਗਏ ਹਨ। ਇਸ ਦੇ ਨਾਲ ਹੀ ਪਰਾਲ਼ੀ ਦੇ ਮੁੱਦੇ ਵੀ ਸਰਕਾਰ ਨੇ ਕਿਹਾ ਕਿ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਪ੍ਰਤੀ ਕੁਇੰਟਲ 100 ਰੁਪਏ ਦੇਣ ਦਾ ਪ੍ਰਸਤਾਵ ਰੱਖਿਆ ਹੈ। ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਮੰਡੀਆਂ ਵਿਚ ਫ਼ਲ ਅਤੇ ਸਬਜ਼ੀਆਂ ’ਤੇ ਲੱਗਦੀ 4 ਫੀਸਦ ਸਰਕਾਰੀ ਫੀਸ ਨੂੰ ਘਟਾ ਕੇ ਇੱਕ ਫੀਸਦ ਕਰਨ ਦਾ ਪ੍ਰਸਤਾਵ ਦਿੱਤਾ ਹੈ।
ਸਿੱਖਿਆ ਖੇਤਰ ਲਈ ਕੀ ਹੈ ਬੱਜਟ ਵਿੱਚ?
ਵਿੱਤ ਮੰਤਰੀ ਨੇ ਸਿੱਖਿਆ ਖੇਤਰ ਨੂੰ ਆਪਣੀ ਪ੍ਰਮੁੱਖਤਾ ਦੱਸਿਆ ਤੇ ਕਿਹਾ ਕਿ ਕੁੱਲ ਬਜਟ ਰਾਸ਼ੀ ਦਾ 8 ਫੀਸਦ ਸਿੱਖਿਆ ਉੱਤੇ ਖਰਚਿਆ ਜਾਵੇਗਾ ਜਿਸ ਦੀ ਕੁੱਲ ਰਕਮ 12, 440 ਕਰੋੜ ਰੁਪਏ ਬਣਦੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਬਾਹਰਵੀਂ ਕਲਾਸ ਤੱਕ ਦੇ ਸਾਰੇ ਬੱਚਿਆਂ ਲਈ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਕੀਤਾ ਹੈ। ਸਾਰੇ ਸਰਕਾਰੀ ਹਾਈ ਸਕੂਲਾਂ ਨੂੰ ਸਮਾਰਟ ਬਣਾਉਣ ਦਾ ਵੀ ਪ੍ਰਸਤਾਵ ਰੱਖਿਆ ਗਿਆ ਹੈ। ਕੁੜੀਆਂ ਦੇ ਸੈਂਟਰੀ ਪੈਡਸ ਲਈ 13 ਕਰੋੜ ਦੀ ਰਾਸ਼ੀ ਰੱਖਣ ਦਾ ਪ੍ਰਸਤਾਵ ਪੇਸ਼ ਕੀਤਾ ਹੈ ਅਤੇ ਨਾਲ ਹੀ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਰੇਨ ਵਾਟਰ ਹਾਰਵੈਸਟ ਉੱਤੇ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ‘ਚ 35 ਕਰੋੜ ਰੁਪਏ ਨਾਲ ਨਵੇਂ ਖੇਡ ਸਟੇਡੀਅਮ ਦੀ ਉਸਾਰੀ ਕੀਤੀ ਜਾਵੇਗੀ। ਪੰਜਾਬ ਵਿੱਚ 19 ਨਵੀਂਆਂ ਆਈਟੀਆਈ ਤੇ ਤਿੰਨ ਤਕਨੀਕੀ ਕਾਲਜ ਖੋਲ੍ਹਣ ਦਾ ਐਲਾਨ ਵੀ ਕੀਤਾ ਗਿਆ।ਇਸ ਦੇ ਨਾਲ ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਾਉਣ ਲਈ ਮੁਫ਼ਤ ਟਰਾਂਸਪੋਰਟ ਸਹੂਲਤ ਦੇਣ ਦਾ ਵੀ ਪ੍ਰਸਤਾਵ ਰੱਖਿਆ ਗਿਆ ।
ਸਿਹਤ ਖੇਤਰ ਲਈ ਬੱਜਟ ਵਿੱਚ ਕੀ ਰਿਹਾ ਖ਼ਾਸ?
ਮਨਪ੍ਰੀਤ ਬਾਦਲ ਨੇ ਬੱਜਟ ਵਿੱਚ ਸਿਹਤ ਸਹੂਲਤਾਂ ਲਈ 4, 675 ਕਰੋੜ ਰੁਪਏ ਰੱਖੇ ਗਏ ਹਨ। 2022 ਤੱਕ ਸਾਰੇ 2950 ਸਬ ਸੈਂਟਰ ਅਪਗ੍ਰੇਡ ਕੀਤੇ ਜਾਣਗੇ ਤੇ ਇਸ ਦਾ ਨਾਮ ਤੰਦਰੁਸਤ ਪੰਜਾਬ ਸਿਹਤ ਕੇਂਦਰ ਰੱਖਿਆ ਗਿਆ ਹੈ। ਕਪੂਰਥਲਾ ਤੇ ਹੁਸ਼ਿਆਰਪੁਰ ਵਿੱਚ ਮੈਡੀਕਲ ਕਾਲਜ ਸ਼ੁਰੂ ਕੀਤੇ ਜਾਣਗੇ ਜਿਸ ਲਈ ਕੁਲ 20 ਕਰੋੜ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਮੁਹਾਲੀ ਮੈਡੀਕਲ ਕਾਲਜ ਲਈ 157 ਕਰੋੜ ਰੁਪਏ ਦਾ ਪ੍ਰਸਤਾਵ ਹੈ।ਪੰਜਾਬ ਦੇ ਹਰ ਜਿਲ੍ਹੇ ਵਿਚ ਬਿਰਧ ਆਸ਼ਰਮ ਬਣਾਏ ਜਾਣਗੇ।
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)