ਸੋਸ਼ਲ ਮੀਡਿਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਸ਼ਰਧਾਲੂਆਂ ਨੂੰ ਭੁਚਾਲ ਦੇ ਦੌਰਾਨ ਨਮਾਜ਼ ਪੜ੍ਹਦਿਆਂ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਇੰਡੋਨੇਸ਼ੀਆ ‘ਚ ਹਾਲ ਹੀ ਵਿਚ ਆਏ ਭੁਚਾਲ ਨਾਲ ਜੋੜਦਿਆਂ ਅਤੇ ਹਾਲੀਆ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡਿਆ ਤੇ ਵਾਇਰਲ ਇੱਕ ਮਿੰਟ ਦੀ ਵੀਡੀਓ ਵਿੱਚ ਕੁਝ ਵਿਅਕਤੀਆ ਨੂੰ ਨਮਾਜ਼ ਪੜ੍ਹਦਿਆਂ ਦੇਖਿਆ ਜਾ ਸਕਦਾ ਹੈ ਅਤੇ ਅਚਾਨਕ ਭੂਚਾਲ ਦੇ ਝਟਕੇ ਮਹਿਸੂਸ ਹੋਣ ਲੱਗਦੇ ਹਨ ਪਰ ਇਸ ਦੇ ਬਾਵਜੂਦ ਇੱਕ ਵਿਅਕਤੀ ਕੰਧ ਦਾ ਸਹਾਰਾ ਲੈ ਕੇ ਆਪਣੀ ਪ੍ਰਾਰਥਨਾ ਜਾਰੀ ਰੱਖਦੇ ਹਨ।
ਫੇਸਬੁੱਕ ਪੇਜ ‘ਸੰਗਰੂਰੀਅਨ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਇੰਡੋਨੇਸ਼ੀਆ ‘ਚ 5.6 ਤੀਬਰਤਾ ਦਾ ਭੂਚਾਲ, ਭੁਚਾਲ ਦੌਰਾਨ ਸ਼ਰਧਾਲੂ ਨਮਾਜ਼ ਪੜ੍ਹਦੇ ਰਹੇ। ਹੁਣ ਤੱਕ 30 ਦੀ ਮੌਤ, 700 ਜ਼ਖਮੀ।’
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਵਿੱਚ 5.6 ਦੀ ਤੀਬਰਤਾ ਭੂਚਾਲ ਆਇਆ, ਜਿਸ ਨਾਲ ਦਰਜਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਜਾਣਕਾਰੀ ਅਨੁਸਾਰ ਭੂਚਾਲ ਵਿੱਚ ਘੱਟੋ-ਘੱਟ 100 ਲੋਕਾਂ ਦੀ ਜਾਨ ਚਲੀ ਗਈ ਅਤੇ 700 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਸ ਦੌਰਾਨ ਸੋਸ਼ਲ ਮੀਡਿਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਸ਼ਰਧਾਲੂਆਂ ਨੂੰ ਭੁਚਾਲ ਦੇ ਦੌਰਾਨ ਨਮਾਜ਼ ਪੜ੍ਹਦਿਆਂ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਹਾਲੀਆ ਦੱਸਦਿਆਂ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਵਾਇਰਲ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਆਪਣੀ ਸਰਚ ਦੇ ਦੌਰਾਨ ਸਾਨੂੰ Outlook Magazine ਦੁਆਰਾ ਅਗਸਤ 6, 2018 ਨੂੰ ਯੂ ਟਿਊਬ ਤੇ ਅਪਲੋਡ ਮਿਲੀ।

ਵੀਡੀਓ ਰਿਪੋਰਟ ਦੇ ਮੁਤਾਬਕ, ਇੰਡੋਨੇਸ਼ੀਆ ‘ਚ ਐਤਵਾਰ ਨੂੰ ਰਿਕਟਰ ਪੈਮਾਨੇ ‘ਤੇ 7 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕਿਆਂ ਦੇ ਵਿਚਕਾਰ, ਇਕ ਮਸਜਿਦ ਦੇ ਇਮਾਮ ਨੇ ਬਿਨਾਂ ਡਰ ਤੋਂ ਨਮਾਜ਼ ਪੂਰੀ ਕੀਤੀ। ਇਸ ਭੂਚਾਲ ‘ਚ ਕਰੀਬ 100 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।
ਆਪਣੀ ਸਰਚ ਦੇ ਦੌਰਾਨ ਸਾਨੂੰ ਹਾਲ ਹੀ ਵਿੱਚ ਵਾਇਰਲ ਹੋ ਰਹੀ ਵੀਡੀਓ ਇੱਕ ਹੋਰ ਨਾਮਵਰ ਮੀਡਿਆ ਅਦਾਰੇ Guardian ਦੁਆਰਾ ਅਗਸਤ 6, 2018 ਨੂੰ ਅਪਲੋਡ ਮਿਲੀ। ਇਸ ਵੀਡੀਓ ਦੇ ਸਿਰਲੇਖ ਮੁਤਾਬਕ ਵੀ ਇੰਡੋਨੇਸ਼ੀਆ ਦੇ ਇਮਾਮ ਨੇ ਭੁਚਾਲ ਦੇ ਦੌਰਾਨ ਨਮਾਜ਼ ਜਾਰੀ ਰੱਖੀ।
WION ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ,ਇਮਾਮ ਦਾ ਨਾਮ ਸ਼ੇਖ ਅਰਾਫਾਤ ਅਬਦੁਲਘਾਣੀ ਮੁਹੰਮਦ ਹੈ ਜਿਹਨਾਂ ਨੇ ਭੁਚਾਲ ਦੇ ਦੌਰਾਨ ਵੀ ਨਮਾਜ਼ ਜਾਰੀ ਰੱਖੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ 4 ਸਾਲ ਪੁਰਾਣੀ ਹੈ। ਪੁਰਾਣੀ ਵੀਡੀਓ ਨੂੰ ਹਾਲ ਹੀ ਵਿੱਚ ਇੰਡੋਨੇਸ਼ੀਆ ‘ਚ ਆਏ ਭੁਚਾਲ ਨਾਲ ਜੋੜਦਿਆਂ ਵਾਇਰਲ ਕੀਤਾ ਜਾ ਰਿਹਾ ਹੈ।
Result: Partly False
Our Sources
Media report published by Guardian on August 6, 2018
Media report published by Outlook Magazine on August 6, 2018
Media report published by WION on August 10, 2018
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ