ਸੋਸ਼ਲ ਮੀਡੀਆ ਤੇ ਇਕ ਦਾਅਵਾ ਖੂਬ ਵਾਇਰਲ ਹੋ ਰਿਹਾ ਹੈ ਜਿਸ ਮੁਤਾਬਕ ਸਾਬਕਾ ਭਾਰਤੀ ਕ੍ਰਿਕਟਰ ਸੌਰਵ ਗਾਂਗੁਲੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਪੰਜਾਬੀ ਮੀਡੀਆ ਸੰਸਥਾਨ ‘ਪੀਟੀਸੀ ਨਿਊਜ਼’ ਨੇ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ,’ਸੌਰਵ ਗਾਂਗੁਲੀ ਨੇ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ।’

ਇਸ ਦੇ ਨਾਲ ਹੀ ਕਈ ਹੋਰਨਾਂ ਮੀਡੀਆ ਸੰਸਥਾਨਾਂ ਤੇ ਫੇਸਬੁੱਕ ਯੂਜ਼ਰਾਂ ਨੇ ਵੀ ਇਸ ਦਾਅਵੇ ਨੂੰ ਸ਼ੇਅਰ ਕੀਤਾ।

ਸ਼ੇਅਰ ਚੈਟ ਐਪ ਤੇ ਵੀ ਇਸ ਦਾਅਵੇ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

Crowd tangle ਦੇ ਡਾਟਾ ਮੁਤਾਬਕ ਵੀ ਇਸ ਦਾਅਵੇ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਈ ਵੀਡੀਓ , ਤਸਵੀਰਾਂ ਅਤੇ ਪੋਸਟਾਂ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਸੌਰਵ ਗਾਂਗੁਲੀ ਨੇ 1 ਜੂਨ 2022 ਨੂੰ ਟਵੀਟ ਕਰਦਿਆਂ ਜ਼ਿੰਦਗੀ ਵਿੱਚ ਕੁਝ ਨਵਾਂ ਕੀਤੇ ਜਾਣ ਦੀ ਘੋਸ਼ਣਾ ਕੀਤੀ। ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ਤੇ ਸੌਰਵ ਗਾਂਗੁਲੀ ਦੇ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੀਨ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ।
ਕਈ ਮੀਡੀਆ ਸੰਸਥਾਨਾਂ ਅਤੇ ਸੋਸ਼ਲ ਮੀਡੀਆ ਯੂਜ਼ਰਾਂ ਨੇ ਵੀ ਦਾਅਵਾ ਕੀਤਾ ਕਿ ਸੌਰਵ ਗਾਂਗੁਲੀ ਨੇ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਵਾਇਰਲ ਹੋ ਰਹੀ ਦਾਅਵੇ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਸਰਚ ਦੇ ਦੌਰਾਨ ਸਾਨੂੰ ਹਿੰਦੁਸਤਾਨ ਟਾਈਮਜ਼ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ ਸਾਬਕਾ ਭਾਰਤੀ ਟੀਮ ਦੇ ਕਪਤਾਨ ਸੌਰਵ ਗਾਂਗੁਲੀ ਨੇ ਇਕ ਐਜੂਕੇਸ਼ਨ ਐਪ ਨੂੰ ਲਾਂਚ ਕੀਤੇ ਜਾਣ ਦਾ ਐਲਾਨ ਕੀਤਾ ਹੈ।

ਸਰਚ ਦੇ ਦੌਰਾਨ ਸਾਨੂੰ ਬਿਜ਼ਨਸ ਸਟੈਂਡਰਡ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ ਸੌਰਵ ਗਾਂਗੁਲੀ ਨੇ ਨੋਇਡਾ ਆਧਾਰਿਤ ਸਟਾਰਟਅੱਪ ਕਲਾਸਪਲੱਸ ਦੇ ਨਾਲ ਕਰਾਰ ਕੀਤਾ ਹੈ। ਰਿਪੋਰਟ ਦੇ ਮੁਤਾਬਕ ਸੌਰਵ ਗਾਂਗੁਲੀ ਦੇ ਟਵੀਟ ਤੋਂ ਬਾਅਦ ਅਟਕਲਾਂ ਸ਼ੁਰੂ ਹੋ ਗਈਆਂ ਕਿ ਸੌਰਵ ਗਾਂਗੁਲੀ ਨੇ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਪਰ ਸੌਰਵ ਗਾਂਗੁਲੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਅਸਤੀਫ਼ਾ ਨਹੀਂ ਦਿੱਤਾ ਹੈ।

ਰਿਪੋਰਟ ਦੇ ਮੁਤਾਬਕ ਸੌਰਵ ਗਾਂਗੁਲੀ ਦਾ ਕਾਰਜਕਾਲ ਇਸ ਸਾਲ ਸਤੰਬਰ ਦੇ ਵਿਚ ਪੂਰਾ ਹੋਵੇਗਾ।
ਆਪਣੀ ਸਰਚ ਦੇ ਦੌਰਾਨ ਸਾਨੂੰ ANI ਦੁਆਰਾ ਪ੍ਰਕਾਸ਼ਿਤ ਇਕ ਆਰਟੀਕਲ ਮਿਲਿਆ। ANI ਨੇ ਬੀਸੀਸੀਆਈ ਸਕੱਤਰ ਜੈ ਸ਼ਾਹ ਦੇ ਹਵਾਲੇ ਤੋਂ ਸੌਰਵ ਗਾਂਗੁਲੀ ਨੇ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਖ਼ਬਰਾਂ ਨੂੰ ਫ਼ਰਜ਼ੀ ਦੱਸਿਆ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਸੌਰਵ ਗਾਂਗੁਲੀ ਦੇ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਦਾ ਵਾਇਰਲ ਹੋ ਰਿਹਾ ਦਾਅਵਾ ਮਹਿਜ਼ ਇਕ ਅਫਵਾਹ ਹੈ। ਸੌਰਵ ਗਾਂਗੁਲੀ ਨੇ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈ।
Result: Misleading Content/Partly False
Our Sources
Media report published by Hindustan Times on June 1,2022
Media report published by Business Standard on June 2,2022
Media report published by ANI on June 1,2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ