ਕਲੇਮ:
ਜਰਮਨੀ ਵਿਚ ਕੋਰੋਨਾ ਵਾਇਰਸ ਦੇ ਡਰ ਤੋਂ ਸੁਪਰ ਮਾਰਕੀਟ ਦੇ ਬਾਹਰ ਜਮਾਂ ਹੋਈ ਭਾਰੀ ਭੀੜ
ਵੇਰੀਫੀਕੇਸ਼ਨ:
ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾ ਵਾਇਰਸ (COVID-19) ਹੁਣ ਦੁਨੀਆਂ ਭਰ ਦੇ ਲਈ ਚੁਣੌਤੀ ਬਣ ਚੁੱਕਿਆ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਨੇ ਇਸ ਵਾਇਰਸ ਕਾਰਨ ਪਬਲਿਕ ਹੈਲਥ ਐਮਰਜੰਸੀ ਘੋਸ਼ਿਤ ਕਰ ਦਿੱਤੀ ਹੈ। ਚੀਨ ਦੇ ਵਿੱਚ ਇਸ ਵਾਇਰਸ ਕਾਰਨ ਹੁਣ ਤਕ 3,000 ਮੌਤ ਹੀ ਚੁੱਕਿਆਂ ਹਨ ਜਦਕਿ 80 ਹਜ਼ਾਰ ਤੋਂ ਵੱਧ ਮਾਮਲੇ ਦਰਜ਼ ਕੀਤੇ ਗਏ ਹਨ। ਉਥੇ ਹੀ ਦੱਖਣੀ ਕੋਰੀਆ ਦੇ ਵਿੱਚ ਕੋਰੋਨਾ ਵਾਇਰਸ ਕਾਰਨ 6,000 ਮਾਮਲੇ ਸਾਮ੍ਹਣੇ ਆਏ ਹਨ ਜਦਕਿ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਦੇ ਵਿੱਚ 47,000 ਲੋਕ ਇਸ ਵਾਇਰਸ ਦਾ ਸ਼ਿਕਾਰ ਹੋਏ ਹਨ ਜਦਕਿ 4000 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ।ਭਾਰਤ ‘ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 261 ਹੋ ਗਈ ਹੈ। ਭਾਰਤ ਵਿਚ ਕੋਰੋਨਾ ਵਾਇਰਸ ਨਾਲ ਚਾਰ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਵੀ ਹੋਈ ਹੈ।
ਇਸ ਵਿੱਚ ਸੋਸ਼ਲ ਮੀਡੀਆ ਤੇ ਕੋਰੋਨਾਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਵਾਇਰਲ ਹੋ ਰਹੇ ਹਨ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਜਰਮਨੀ ਦਾ ਹੈ ਜਿਥੇ ਕੋਰੋਨਾ ਵਾਇਰਸ ਦੇ ਡਰ ਤੋਂ ਵੱਡੀ ਗਿਣਤੀ ਵਿਚ ਲੋਕ ਸੁਪਰ ਮਾਰਕੀਟ ਵਿਚ ਸਮਾਨ ਖਰੀਦਣ ਲਈ ਪਹੁੰਚੇ ਹਨ।
ਵੀਡੀਓ ਦੇ ਵਿਚ ਵੱਡੀ ਗਿਣਤੀ ਦੇ ਵਿਚ ਲੋਕਾਂ ਨੂੰ ਵੇਖਿਆ ਜਾ ਸਕਦਾ ਹੈ ਜਿਸ ਵਿੱਚ ਵਿਚ ਇਹ ਮਾਰਕੀਟ ਦੇ ਬਾਹਰ ਖੜੀ ਹੋਈ ਹੈ ਅਤੇ ਸੁਪਰ ਮਾਰਕੀਟ ਦਾ ਦਰਵਾਜ਼ਾ ਖੁਲਦਿਆਂ ਹੀ ਖਰੀਦਦਾਰੀ ਲਈ ਭੱਜਦੀ ਵਿਖਾਈ ਦੇ ਰਹੀ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖ਼ੂਬ ਸ਼ੇਅਰ ਕੀਤਾ ਜਾ ਰਿਹਾ ਹੈ। ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ । ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ‘Invid’ ਅਤੇ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਦੇ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ।
ਸਰਚ ਦੋਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ steveway1988 ਨਾਂ ਦੇ ਇੱਕ Youtube ਚੈਨਲ ‘ਤੇ ਮਿਲੀ ਜਿਸ ਨੂੰ 30 ਜਨਵਰੀ 2011 ਨੂੰ ਅਪਲੋਡ ਕੀਤਾ ਗਿਆ ਸੀ। ਅਸੀਂ ਪਾਇਆ ਕਿ 10 ਮਿੰਟ ਦੀ ਇਸ ਵੀਡੀਓ ਵਿਚ ਵਾਇਰਲ ਵੀਡੀਓ ਦੇ ਕੁਝ ਅੰਸ਼ਾ ਨੂੰ ਵੇਖਿਆ ਜਾ ਸਕਦਾ ਹੈ। ਵੀਡੀਓ ਦੇ ਹੇਠਾਂ ਦਿੱਤੇ ਗਏ ਡਿਸਕ੍ਰਿਪਸ਼ਨ ਮੁਤਾਬਕ ਇਹ ਵੀਡੀਓ 30 ਜਨਵਰੀ, 2011 ਨੂੰ ਜਰਮਨੀ ਦੇ ਸ਼ਹਿਰ ਕੀਲ ਵਿਚ ਪੈਂਦੇ ਸਿਟੀ-ਪਾਰਕ ਦੇ ALDI ਮਾਲ ਵਿਚ ਹੋਈ ਸੇਲ ਦੌਰਾਨ ਦੀ ਹੈ।
ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ‘Netsrot011’ ਨਾਂ ਦੇ ਇੱਕ ਯੂ ਟਿਊਬ ਚੈਨਲ ‘ਤੇ ਮਿਲੀ ਜਿਸਨੂੰ 31 ਜਨਵਰੀ, 2011 ਨੂੰ ਅਪਲੋਡ ਕੀਤਾ ਗਿਆ ਸੀ । ਇਸ ਦੇ ਕੈਪਸ਼ਨ ਮੁਤਾਬਕ ਵੀ ਇਹ ਵੀਡਿਓ ਸਿਟੀ-ਪਾਰਕ ਦੇ ALDI ਮਾਲ ਵਿਚ ਹੋਈ ਸੇਲ ਦੌਰਾਨ ਦੀ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦਾ ਸੰਬੰਧ ਕੋਰੋਨਾ ਵਾਇਰਸ ਨਾਲ ਨਹੀਂ ਹੈ।ਵਾਇਰਲ ਹੋਰ ਰਹੀ ਵੀਡੀਓ ਸਾਲ 2011 ਅਤੇ ਜਰਮਨੀ ਦੇ ਸ਼ਹਿਰ ਕੀਲ ਵਿਚ ਪੈਂਦੇ ਸਿਟੀ-ਪਾਰਕ ਦੇ ALDI ਮਾਲ ਦੀ ਹੈ ।
ਟੂਲਜ਼ ਵਰਤੇ:
*Invid
*ਗੂਗਲ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕੁੰਨ ਦਾਅਵਾ
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044