ਕਲੇਮ:
ਗ੍ਰਾਮੀਣ ਭਾਰਤ ਵਿੱਚ ਸਿੱਖ ਭੁੱਖੇ ਪ੍ਰਵਾਸੀਆਂ ਨਾਲ ਭਰੀ ਟਰੇਨ ਪਿੱਛੇ ਭੱਜ ਕੇ ਉਨ੍ਹਾਂ ਨੂੰ ਲੰਗਰ ਖਿਲਾ ਰਹੇ ਹਨ ।
ਵੇਰੀਫਿਕੇਸ਼ਨ:
ਸੋਸ਼ਲ ਮੀਡੀਆ ਤੇ ਹਰ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਕਿਸੇ ਖ਼ਾਸ ਧਰਮ , ਵਰਗ ਜਾਂ ਬਰਾਦਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਵਾਇਰਲ ਹੁੰਦੇ ਰਹਿੰਦੇ ਹਨ।ਇਸ ਵਿੱਚ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਸਿੱਖ ਇੱਕ ਟਰੇਨ ਦੇ ਪਿੱਛੇ ਭੱਜਦੇ ਹੋਏ ਲੰਗਰ ਵਰਤਾਉਂਦੇ ਹੋਏ ਨਜ਼ਰ ਆ ਨਜ਼ਰ ਆ ਰਹੇ ਹਨ। ਵਾਇਰਲ ਹੋ ਰਹੀ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਰੇਨ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਭਰੀ ਹੋਈ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਉੱਤੇ ਇਸ ਵੀਡੀਓ ਨੂੰ ਖੂਬ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ।

ਇਕ ਫੇਸਬੁੱਕ ਯੂਜ਼ਰ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ਅੱਜ ਦੀ ਸਭ ਤੋਂ ਵਧੀਆ ਵੀਡੀਓ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਮਨੁੱਖਤਾ ਅਜੇ ਵੀ ਕਾਇਮ ਹੈ। ਗ੍ਰਾਮੀਣ ਭਾਰਤ ਵਿੱਚ ਸਿੱਖ ਪ੍ਰਵਾਸੀ ਮਜ਼ਦੂਰਾਂ ਨਾਲ ਭਰੀ ਹੋਈ ਟਰੇਨ ਦੇ ਪਿੱਛੇ ਭੱਜ ਕੇ ਲੰਗਰ ਵਰਤਾ ਰਹੇ ਹਨ ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵਾਇਰਲ ਹੋ ਰਹੀ ਵੀਡੀਓ ਨੂੰ ਗੌਰ ਦੇ ਨਾਲ ਦੇਖਿਆ। ਵੀਡੀਓ ਦੇ ਵਿੱਚ ਸਾਨੂੰ ਇੱਕ ਬੋਰਡ ਲੱਗਾ ਹੋਇਆ ਨਜ਼ਰ ਆਇਆ ਜਿਸ ਉੱਤੇ ਮਹਾਲਮ ਲਿਖਿਆ ਹੋਇਆ ਸੀ। ਅਸੀਂ ਪਾਇਆ ਕਿ ਮਹਾਲਮ ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ਦੇ ਅਧੀਨ ਪੈਂਦਾ ਇੱਕ ਪਿੰਡ ਹੈ।

ਹੁਣ ਅਸੀਂ ਕੁਝ ਕੀ ਵਰਡਜ਼ ਅਤੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਅਸੀਂ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸ਼ੋਰ ਦੇ ਦੌਰਾਨ ਸਾਨੂੰ ਇੱਕ ਨਾਮਵਰ ਮੀਡੀਆ ਏਜੰਸੀ ਨਵਭਾਰਤ ਟਾਈਮਜ਼ ਵਿੱਚ ਪ੍ਰਕਾਸ਼ਿਤ ਇੱਕ ਲੇਖ ਮਿਲਿਆ ਜਿਸ ਨੂੰ 14 ਨਵੰਬਰ, 2019 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ ਜਿਸ ਦਾ ਸਿਰਲੇਖ ਸੀ: ਦੁਨੀਆਂ ਵਿੱਚ ਸਿੱਖਾਂ ਵਰਗੀ ਸੇਵਾ ਕੋਈ ਨਹੀਂ ਕਰ ਸਕਦਾ , ਵਾਇਰਲ ਹੋ ਰਹੀ ਹੈ ਇਹ ਵੀਡੀਓ।
‘दुनिया में सिखों जैसी सेवा कोई नहीं कर सकता’, वायरल हो रहा है यह विडियो
ਲੇਖ ਦੇ ਮੁਤਾਬਕ ਦਿੱਲੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਅਤੇ ਸਾਬਕਾ ਵਿਧਾਇਕ ਅਨਿਲ ਸ਼ਰਮਾ ਨੇ ਇਸ ਵੀਡੀਓ ਨੂੰ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਉੱਤੇ ਸਾਂਝਾ ਕੀਤਾ ਸੀ।
नहीं कर सकता सिखों जैसी सेवा कोई और! ये वीडियो है सबूत
ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਜਾਰੀ ਰੱਖੀ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਇਕ ਟਵਿੱਟਰ ਯੂਜ਼ਰ ਦੇ ਅਕਾਊਂਟ ਤੇ ਮਿਲੀ ਜਿਸ ਨੂੰ 12 ਨਵੰਬਰ, 2019 ਨੂੰ ਅਪਲੋਡ ਕੀਤਾ ਗਿਆ ਸੀ।ਟਵਿਟਰ ਯੂਜ਼ਰ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਹੋਇਆਂ ਲਿਖਿਆ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਚਲਾਏ ਗਏ ਲੰਗਰ ਨੇ ਇਸ ਧਰਮ ਨੂੰ ਹੋਰ ਖੂਬਸੂਰਤ ਬਣਾ ਦਿੱਤਾ ਹੈ । ਕਿਸੇ ਭੁੱਖੇ ਨੂੰ ਉਸ ਦੀ ਜਾਤ ਜਾਂ ਧਰਮ ਨੂੰ ਮੁੱਖ ਨਾ ਰੱਖਕੇ ਲੰਗਰ ਛਕਾਉਣਾ ਮਾਨਵਤਾ ਦਾ ਕੰਮ ਹੈ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਵੀਡੀਓ ਤਕਰੀਬਨ ਇੱਕ ਸਾਲ ਪੁਰਾਣਾ ਹੈ।ਵਾਇਰਲ ਹੋ ਰਹੀ ਵੀਡੀਓ ਦਾ ਹਾਲ ਹੀ ਦੇ ਦੌਰ ਵਿੱਚ ਆਪਣੇ ਘਰਾਂ ਨੂੰ ਪਰਤ ਰਹੇ ਪ੍ਰਵਾਸੀ ਮਜ਼ਦੂਰਾਂ ਨਾਲ ਕੋਈ ਸੰਬੰਧ ਨਹੀਂ ਹੈ।
ਟੂਲਜ਼ ਵਰਤੇ:
- *ਗੂਗਲ ਰਿਵਰਸ ਇਮੇਜ ਸਰਚ
- *ਮੀਡੀਆ ਰਿਪੋਰਟ
- *ਟਵਿੱਟਰ ਸਰਚ
ਰਿਜ਼ਲਟ – ਗੁੰਮਰਾਹਕੁੰਨ ਦਾਅਵਾ
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)